LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਨਵੇਂ ਰੈਪਿਡ ਟੈਸਟ ਦੇ 30 ਮਿੰਟ 'ਚ ਆਉਣਗੇ ਨਤੀਜੇ, ਕੀਮਤ 'ਚ ਵੀ ਕਟੌਤੀ

8d2

ਨਵੀਂ ਦਿੱਲੀ- ਕੋਰੋਨਾ (Corona Virus) ਦੇ ਨਵੇਂ ਵੇਰੀਐਂਟ 'ਓਮੀਕ੍ਰੋਨ' (Omocron) ਕਾਰਨ ਜਿੱਥੇ ਦੁਨੀਆ ਦੇ ਕਈ ਦੇਸ਼ਾਂ 'ਚ ਲੋਕਾਂ 'ਚ ਦਹਿਸ਼ਤ ਹੈ, ਉੱਥੇ ਹੀ ਭਾਰਤ 'ਚ ਵੀ ਸਖ਼ਤੀ ਵਰਤੀ ਜਾ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਲਦ ਤੋਂ ਜਲਦ ਵੈਕੀਸਨ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਸੂਬਿਆਂ ਨੇ ਤਾਂ ਸੰਪੂਰਨ ਟੀਕਾਕਰਨ (Vaccination) ਨੂੰ ਲਾਜ਼ਮੀ ਵੀ ਕਰ ਦਿੱਤਾ ਹੈ। 

Also Read: PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- 'ਪੰਜਾਬ ਦੀ ਤਰੱਕੀ ਲਈ ਕੀਤੀ ਮਿਹਨਤ'

ਇਸੇ ਦੌਰਾਨ ਇਕ ਰਾਹਤ ਦੀ ਖਬਰ ਆ ਰਹੀ ਹੈ ਕਿ ICMR ਦੇ ਨਵੇਂ ਰੈਪਿਡ ਟੈਸਟ ਹੋਰ ਸਸਤੇ ਹੋਣਗੇ। ਇਸ ਦੇ ਭਾਅ 'ਚ 40 ਫ਼ੀਸਦ ਕਟੌਤੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ICMR ਦੇ ਨਵੇਂ ਰੈਪਿਡ ਟੈਸਟ ਦੇ ਨਤੀਜੇ ਵੀ ਸਿਰਫ਼ 30 ਮਿੰਟ 'ਚ ਆ ਜਾਣਗੇ। ਉੱਥੇ ਹੀ ਦੂਸਰੇ ਪਾਸਿਓਂ ਰਾਹਤ ਵਾਲੀ ਖਬਰ ਆਈ ਹੈ ਕਿ ਦਿੱਲੀ 'ਚ ਓਮੀਕ੍ਰੋਨ ਨਾਲ ਇਨਫੈਕਟਿਡ ਮਰੀਜ਼ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਡਾਕਟਰਾਂ ਨੂੰ ਉਮੀਦ ਹੈ ਕਿ ਮਰੀਜ਼ ਨੂੰ ਜਲਦ ਹੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। 

Also Read: ਇਸ IAS ਅਫਸਰ ਨੂੰ ਮਿਲੀ ਪੰਜਾਬ CM ਦੇ Special Principal Secretary ਦੀ ਜ਼ਿੰਮੇਦਾਰੀ

ਸਿਹਤ ਮੰਤਰਾਲੇ ਵੱਲੋਂ ਜਾਰੀ ਬੁੱਧਵਾਰ ਦੇ ਅੰਕੜਿਆਂ ਅਨੁਸਾਰ ਬੀਤੇ 24 ਘੰਟੇ 'ਚ ਦੇਸ਼ ਵਿਚ 8,439 ਮਾਮਲੇ ਸਾਹਮਣੇ ਆਏ ਹਨ ਤੇ 195 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 9,525 ਲੋਕ ਸਿਹਤਯਾਬ ਵੀ ਹੋ ਗਏ।

In The Market