LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

BJP ਐੱਮ.ਪੀ. ਨੇ ਪਹਿਲਵਾਨ ਨੂੰ ਮਾਰੀਆਂ ਚਪੇੜਾਂ, ਵੀਡੀਓ ਵਾਇਰਲ

92

ਨਵੀਂ ਦਿੱਲੀ: ਯੂ.ਪੀ. ਦੇ ਕੈਸਰਗੰਜ (U.P. Of Kaisarganj) ਤੋਂ ਬੀ.ਜੇ.ਪੀ. ਸੰਸਦ ਮੈਂਬਰ (BJP Member of Parliament) ਅਤੇ ਭਾਰਤੀ ਕੁਸ਼ਤੀ ਸੰਘ  (Indian Wrestling Federation) (ਡਬਲਿਊ ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ (President Brij Bhushan Sharan Singh) ਨੌਜਵਾਨ ਪਹਿਲਵਾਨ ਨੂੰ ਥੱਪੜ ਮਾਰ ਕੇ ਵਿਵਾਦਾਂ ਵਿਚ ਆ ਗਏ ਹਨ। ਰਾਂਚੀ ਦੇ ਖੇਡ ਪਿੰਡ ਸਥਿਤ ਮੈਗਾ ਸਪੋਰਟਸ ਸਟੇਡੀਅਮ (Mega Sports Stadium) ਦਾ ਇਹ ਵਾਕਿਆ ਹੁਣ ਤੂਲ ਫੜਦਾ ਜਾ ਰਿਹਾ ਹੈ। ਦਰਅਸਲ ਰਾੰਚੀ ਵਿਚ ਤਿੰਨ ਦਿਨਾਂ ਅੰਡਰ-15 ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ (Under-15 National Wrestling Championship) ਦਾ ਆਯੋਜਨ ਕੀਤਾ ਗਿਆ। ਇਥੇ ਬ੍ਰਿਜਭੂਸ਼ਣ ਬਤੌਰ ਮੁੱਖ ਮਹਿਮਾਨ (Brijbhushan as the Chief Guest) ਮੰਚ 'ਤੇ ਮੌਜੂਦ ਸਨ। ਇਸ ਦੌਰਾਨ ਇਕ ਪਹਿਲਵਾਨ ਡਿਸਕੁਆਲੀਫਾਈ  ਹੋਣ 'ਤੇ ਸੰਸਦ ਮੈਂਬਰ ਨੂੰ ਅਪੀਲ ਕਰਨ ਲੱਗਾ। ਪਹਿਲਾਂ ਤਾਂ ਸੰਸਦ ਮੈੰਬਰ ਨੇ ਪਹਿਲਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਮੰਨਿਆ ਤਾਂ ਮੰਚ 'ਤੇ ਹੀ ਉਸ ਨੂੰ ਜ਼ੋਰਦਾਰ ਥੱਪੜ ਮਾਰ ਦਿੱਤੇ। Also Read : ਨਿਕਾਹ ਤੋਂ ਪਹਿਲਾਂ ਲਾੜੇ ਦੀ ਰੱਜ ਕੇ ਹੋਈ 'ਸੇਵਾ', ਜਾਣੋ ਪੂਰਾ ਮਾਮਲਾ 

ਇਸ ਤੋਂ ਬਾਅਦ ਪਹਿਲਵਾਨ ਨੂੰ ਲੋਕਾਂ ਨੇ ਉਥੋਂ ਹਟਾ ਦਿੱਤਾ। ਇਹ ਮਾਮਲਾ ਤਿੰਨ ਦਿਨ ਪਹਿਲਾਂ ਬੁੱਧਵਾਰ ਦਾ ਹੈ, ਪਰ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ ਅਤੇ ਵਿਰੋਧੀ ਜਮ ਕੇ ਬ੍ਰਿਜ ਭੂਸ਼ਣ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਦੱਸ ਦਈਏ ਕਿ ਸਿੰਘ 6ਵੀਂ ਵਾਰ ਲੋਕ ਸਭਾ ਸੰਸਦ ਮੈਂਬਰ ਹਨ। ਕਾਫੀ ਸਮੇਂ ਤੋਂ ਉਹ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਵੀ ਹਨ। ਉਹ ਨੌਜਵਾਨ ਉਮਰ ਵਿਚ ਪਹਿਲਵਾਨ ਵੀ ਰਹਿ ਚੁੱਕੇ ਹਨ। ਕੁਸ਼ਤੀ ਸੰਘ ਦੇ ਭਰੋਸੇਯੋਗ ਸੂਤਰਾਂ ਮੁਤਾਬਕ, ਚੈਂਪੀਅਨਸ਼ਿਪ ਵਿਚ ਵੱਖ-ਵੱਖ ਸੂਬਿਆਂ ਦੇ 800 ਤੋਂ ਜ਼ਿਆਦਾ ਪਹਿਲਵਾਨ ਹਿੱਸਾ ਲੈ ਰਹੇ ਹਨ। ਇਸੇ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼ ਦਾ ਇਕ ਪਹਿਲਵਾਨ ਵੀ ਪਹੁੰਚਿਆ ਸੀ, ਪਰ ਏਜ ਵੈਰੀਫਿਕੇਸ਼ਨ ਦੌਰਾਨ ਉਹ 15 ਸਾਲ ਤੋਂ ਉਪਰ ਦਾ ਨਿਕਲਿਆ। Also Read : ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ, ਕਿਸਾਨ ਆਗੂ ਦੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਆਗਾਜ਼

ਇਸ ਤੋਂ ਬਾਅਦ ਤਕਨੀਕੀ ਕਾਰਣਾਂ ਕਰਕੇ ਉਸ ਨੂੰ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਜਿਸ 'ਤੇ ਉਹ ਬਹਿਸ ਕਰਨ ਲੱਗਾ। ਤਕਨੀਕੀ ਅਧਿਕਾਰੀਆਂ ਨਾਲ ਨੌਜਵਾਨ ਪਹਿਲਵਾਨ ਨੇ ਕਾਫੀ ਦੇਰ ਤੱਕ ਬਹਿਸ ਕੀਤੀ। ਇਸ ਦੇ ਬਾਵਜੂਦ ਜਦੋਂ ਗੱਲ ਨਾ ਬਣੀ ਤਾਂ ਉਹ ਸਿੱਧੇ ਮੰਚ 'ਤੇ ਪਹੁੰਚ ਕੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਨਾਲ ਵੀ ਟੂਰਨਾਮੈਂਟ ਵਿਚ ਖੇਡਣ ਲਈ ਜ਼ਿੱਦ ਕਰਨ ਲੱਗਾ। ਇਸ ਦੌਰਾਨ ਮਾਮਲਾ ਵੱਧ ਗਿਆ ਅਤੇ ਬ੍ਰਿਜ ਭੂਸ਼ਣ ਸ਼ਰਣ ਨੇ ਗੁੱਸੇ ਵਿਚ ਉਸ ਨੂੰ ਥੱਪੜ ਮਾਰ ਦਿੱਤਾ। ਇਨੀਂ ਦਿਨੀਂ ਆਪਣੇ ਸੰਸਦ ਮੈਂਬਰਾਂ ਦੇ ਵਰਤਾਓ ਕਾਰਣ ਬੀ.ਜੇ.ਪੀ. ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਹਨ। ਇਸ ਤੋਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਰਾਜ ਮੰਤਰੀ ਅਤੇ ਬੀ.ਜੇ.ਪੀ. ਸੰਸਦ ਮੈਂਬਰ ਅਜੇ ਮਿਸ਼ਰਾ ਟੇਨੀ ਵੀ ਆਪਣੀਆਂ ਹਰਕਤਾਂ ਕਾਰਣ ਲਗਾਤਾਰ ਚਰਚਾ ਵਿਚ ਹੈ। ਹਾਲ ਵਿਚ ਲਖੀਮਪੁਰ ਕਾਂਡ ਵਿਚ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ 'ਤੇ ਕਤਲ ਦਾ ਕੇਸ ਦਰਜ ਹੋ ਚੁੱਕਾ ਹੈ। ਵਿਰੋਧੀ ਧਿਰ ਲਗਾਤਾਰ ਟੇਨੀ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਉਥੇ ਹੀ ਦੋਸ਼ਾਂ ਦੇ ਘੇਰੇ ਵਿਚ ਆਏ ਟੇਨੀ 'ਤੇ ਬਦਤਮੀਜ਼ੀ 'ਤੇ ਉਤਾਰੂ ਹੋ ਗਏ। ਸਵਾਲ ਪੁੱਛਣ 'ਤੇ ਪੱਤਰਕਾਰਾਂ ਨੂੰ ਧਮਕੀ ਦਿੰਦੇ ਕੈਮਰੇ 'ਤੇ ਆਏ ਹਨ। ਇਸ ਤੋਂ ਪਹਿਲਾਂ ਉਹ ਕਿਸਾਨਾਂ ਨੂੰ ਵੀ ਭਰੀ ਮੰਚ ਤੋਂ ਧਮਕਾ ਚੁੱਕੇ ਹਨ।

In The Market