ਗਾਜ਼ੀਆਬਾਦ : ਉੱਤਰ ਪ੍ਰਦੇਸ਼ (Uttar Pradesh) ਦੇ ਗਾਜ਼ੀਆਬਾਦ (Ghaziabad) ਤੋਂ ਇਕ ਵੀਡੀਓ ਵਾਇਰਲ (video viral) ਹੋਈ ਹੈ। ਜਿੱਥੇ ਇਕ ਬੈਂਕਟ ਹਾਲ (Banquet Hall) ਵਿਚ ਲਾੜੇ ਦੀ ਖੂਬ ਕੁੱਟਮਾਰ ਹੋ ਰਹੀ ਹੈ। ਇਹ ਵੀਡੀਓ 12 ਦਸੰਬਰ ਨੂੰ ਦੱਸਿਆ ਜਾ ਰਿਹਾ ਹੈ, ਲਾੜੇ ਦੀ ਕੁੱਟਮਾਰ ਦਾ ਵੀਡੀਓ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣਾ ਖਾਣ ਤੋਂ ਬਾਅਦ ਲਾੜੇ ਮੁਜ਼ੰਮਿਲ ਹੁਸੈਨ (Muzammil Hussain) ਅਤੇ ਉਸ ਦੇ ਪਿਤਾ ਮਹਿਮੂਦ ਹੁਸੈਨ (Mahmoud Hussain) ਨੇ ਨਿਕਾਹ ਤੋਂ ਪਹਿਲਾਂ 10 ਲੱਖ ਰੁਪਏ ਨਕਦ ਮੰਗ ਕੀਤੀ ਅਤੇ ਬਿਨਾਂ ਪੈਸੇ ਦਿੱਤੇ ਨਿਕਾਹ ਤੋਂ ਮਨਾਂ ਕਰ ਦਿੱਤਾ। Also Read : ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ, ਕਿਸਾਨ ਆਗੂ ਦੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਆਗਾਜ਼
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ 3 ਲੱਖ ਰੁਪਏ ਨਕਦ ਅਤੇ ਤਕਰੀਬਨ ਇਕ ਲੱਖ ਰੁਪਏ ਦੀ ਡਾਇਮੰਡ ਰਿੰਗ ਪਹਿਲਾਂ ਹੀ ਦੇ ਚੁੱਕੇ ਸਨ। ਉਸੇ ਦੌਰਾਨ ਲਾੜੀ ਦੇ ਪਰਿਵਾਰ ਨੂੰ ਇਹ ਵੀ ਪਤਾ ਲੱਗਾ ਕਿ ਲਾੜਾ ਮੁਜ਼ੰਮਿਲ ਦਾ ਪਰਿਵਾਰ ਉਸ ਦਾ ਪਹਿਲਾਂ ਵੀ ਕਈ ਥਾਈਂ ਵਿਆਹ ਹੋ ਚੁੱਕਾ ਹੈ ਅਤੇ ਉਸ ਦੀ ਭੈਣ ਨੂੰ ਵੀ ਧੋਖਾ ਦੇ ਕੇ ਵਿਆਹ ਕੀਤਾ ਜਾ ਰਿਹਾ ਸੀ। ਵਿਆਹ ਕਰਨ ਆਏ ਲਾੜੇ ਦੀ ਅਸਲੀਅਤ ਜਿਵੇਂ ਹੀ ਲੋਕਾਂ ਨੂੰ ਲੱਗੀ ਤਾਂ ਉਹ ਭੜਕ ਗਏ ਅਤੇ ਲਾੜੇ ਦੀ ਖੂਬ ਕੁੱਟਮਾਰ ਕੀਤੀ। ਵਾਇਰਲ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਲਾੜੇ ਦੀ ਖੂਬ ਕੁੱਟਮਾਰ ਕੀਤੀ ਜਾ ਰਹੀ ਹੈ। Also Read : ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫਲਤਾ, ਫੜਿਆ ਪਾਕਿਸਤਾਨੀ ਡਰੋਨ
ਲਾੜੇ ਦੀ ਕੁੱਟਮਾਰ ਹੁੰਦੀ ਦੇਖ ਬਾਰਾਤੀ ਵੀ ਮੌਕੇ ਤੋਂ ਨਿਕਲ ਗਏ ਅਤੇ ਇਸ ਹੰਗਾਮੇ ਵਿਚਾਲੇ ਕਿਸੇ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਕਿਸੇ ਤਰ੍ਹਾਂ ਨਾਲ ਮਾਮਲੇ ਨੂੰ ਸ਼ਾਂਤ ਕਰਵਾਇਆ। ਲਾੜੀ ਦੇ ਭਰਾ ਦੀ ਸ਼ਿਕਾਇਤ 'ਤੇ ਮੁਲਜ਼ਮ ਲਾੜੇ ਦੇ ਖਿਲਾਫ 420 ਅਤੇ ਦਹੇਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਲਾੜੇ ਦੀ ਕੁੱਟਮਾਰ ਦੇ ਘਟਨਾ ਤੋਂ ਇਕ ਦਿਨ ਇਹ ਵੀਡੀਓ ਹੁਣ ਸੋਸ਼ਲ ਮੀਡਆ 'ਤੇ ਵਾਇਰਲ ਹੋ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Healthy Eating Habits: आज ही बंद कर दें 'गेहूं के आटे की रोटी' खाना, होंगे हैरान कर देने वाले फायदे
दर्दनाक हादसा! कार और ई-रिक्शा की टक्कर, 2 महिलाओं की मौत, बच्चा घायल
Amla Juice Benefits: आंवले का जूस पीने से कई स्वास्थ्य संबंधी समस्याएं होती है दूर, जान लें पीने का सही तरीका