LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ, ਕਿਸਾਨ ਆਗੂ ਦੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਆਗਾਜ਼

chaduni

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਸਿਆਸੀ ਪਾਰਟੀਆਂ (Political parties) ਵਲੋਂ ਉਵੇਂ-ਉਵੇਂ ਚੋਣ ਰੈਲੀਆਂ ਅਤੇ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਵਿਚਕਾਰ ਕਿਸਾਨ ਅੰਦੋਲਨ (Peasant movement) ਵਿਚ ਅਹਿਮ ਯੋਗਦਾਨ ਪਾਉਣ ਵਾਲੇ ਗੁਰਨਾਮ ਸਿੰਘ ਚੜੂਨੀ (Gurnam Singh Chaduni) ਵਲੋਂ ਵੀ ਆਪਣੀ ਪਾਰਟੀ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ ਕੀਤਾ ਕਿ ਫਿਲਹਾਲ ਅਜੇ ਉਹ ਸਿਰਫ ਪਾਰਟੀ ਦਾ ਐਲਾਨ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਹ ਆਪਣੀ ਪਾਰਟੀ ਵਲੋਂ ਤਿਆਰ ਕੀਤੇ ਗਏ ਰੋਡ ਮੈਪ ਬਾਰੇ ਜਾਣੂੰ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਅਸੀਂ ਹੋਰਾਂ ਪਾਰਟੀਆਂ ਵਾਂਗੂ ਜਨਤਾ ਕੋਈ ਐਲਾਨ ਨਹੀਂ ਕਰਨਗੇ ਜੋ ਅਸਲ ਵਿਚ ਮੁੱਦੇ ਹਨ ਅਸੀਂ ਉਨ੍ਹਾਂ 'ਤੇ ਫੋਕਸ ਕਰਾਂਗੇ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਸਾਡੀ ਪਾਰਟੀ ਲੋਕ ਹਿੱਤ ਦੇ ਕੰਮ ਕਰਨ ਲਈ ਸਿਆਸਤ ਵਿਚ ਆਈ ਹਾ ਨਾ ਕਿ ਆਪਣੇ ਸਵਾਰਥ ਲਈ। ਦੇਸ਼ ਵਿੱਚ ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ ਪਰ ਕਿਸਾਨ ਅੰਦੋਲਨ ਦੀ ਆੜ ਵਿੱਚ ਸਿਆਸਤ ਖੇਡਣ ਦੀ ਚਾਲ ਵੀ ਚੱਲ ਪਈ ਹੈ। ਇੱਕ ਸਾਲ ਤੱਕ ਸੜਕਾਂ ’ਤੇ ਖੜ੍ਹੇ ਹੋ ਕੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹੁਣ ਸਿਆਸਤ ਵਿੱਚ ਅਗਵਾਈ ਕਰਨਗੇ। ਪੰਜਾਬ ਚੋਣਾਂ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ 'ਸੰਯੁਕਤ ਸੰਘਰਸ਼ ਪਾਰਟੀ' ਦਾ ਐਲਾਨ ਕੀਤਾ। ਹੈ। ਗੁਰਨਾਮ ਸਿੰਘ ਚੜੂਨੀ ਵਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ। Also Read : ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫਲਤਾ, ਫੜਿਆ ਪਾਕਿਸਤਾਨੀ ਡਰੋਨ

ਕਿਸਾਨ ਆਗੂ ਚਡੂਨੀ ਨੇ ਕਿਹਾ ਕਿ ਸਿਆਸੀ ਲੋਕਾਂ ਨੇ ਪੰਜਾਬ ਨੂੰ ਲਾਰਿਆਂ ਵਿਚ ਸੁੱਟ ਕੇ ਭਿਖਾਰੀ ਬਣਾ ਦਿੱਤਾ ਹੈ। ਪੰਜਾਬ 'ਤੇ ਚੜ੍ਹੇ ਕਰਜ਼ੇ ਸਬੰਧੀ ਕੋਈ ਵੀ ਰਵਾਇਤੀ ਸਿਆਸੀ ਪਾਰਟੀ ਗੰਭੀਰ ਨਹੀਂ ਹੈ। ਪੰਜਾਬ ਦੀ ਕਿਸਾਨੀ ਤੇ ਕਰਜ਼ੇ ਸਬੰਧੀ ਪੰਜਾਬ ਦੀ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਸਾਰਾ ਕਰਜ਼ਾ ਮਾਫ਼ ਕਰ ਦੇਣਗੇ ਪਰ ਸੱਤਾ ਹਾਸਲ ਹੁੰਦਿਆਂ ਹੀ ਸਾਰਾ ਕੁਝ ਭੁੱਲ ਗਏ, ਕਿਸਾਨ ਖੁਦਕੁਸ਼ੀਆਂ ਵੱਧ ਰਹੀਆਂ ਹਨ ਪਰ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਰੋਟੀਆਂ ਸੇਕ ਰਹੇ ਹਨ। ਚੌਂਕਾਂ ਤੇ ਖੜੇ ਮਜ਼ਦੂਰੀ ਲਈ ਉਡੀਕ ਕਰਦੇ ਮਜ਼ਦੂਰਾਂ ਦਾ ਦਰਦ ਕਦੇ ਵੀ ਰਵਾਇਤੀ ਸਿਆਸੀ ਪਾਰਟੀਆਂ ਨੇ ਨਹੀਂ ਜਾਣਿਆ, ਕਿ ਜਦੋਂ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ ਤਾਂ ਉਹ ਕਿੱਦਾਂ ਗੁਜ਼ਾਰਾ ਕਰਦੇ ਹਨ। ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਲਈ ਵੀ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਕਾਂਗਰਸ ਨੇ ਇਸ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਬਾਰੇ ਵੀ ਬਾਦਲ ਦਲ ਗੰਭੀਰ ਨਹੀਂ ਹੈ। ਸ. ਚੜੂਨੀ ਨੇ ਕਿਹਾ ਦਲਿਤਾਂ ਤੇ ਸਿਆਸਤ ਕੀਤੀ ਜਾ ਰਹੀ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਦਲਿਤਾਂ ਲਈ ਸਿੱਖਿਆ, ਰੋਜ਼ਗਾਰ, ਦਲਿਤਾਂ ਦੀ ਭਲਾਈ ਲਈ ਸਾਰਥਕ ਸਕੀਮਾਂ ਬਣਾਉਣ ਵੱਲ ਕੋਈ ਵੀ ਸਰਕਾਰ ਨੇ ਕੰਮ ਨਹੀਂ ਕੀਤਾ। ਸ. ਚੜੂਨੀ ਨੇ ਕਿਹਾ ਹੈ ਕਿ ਲੋੜਵੰਦਾ ਦੀ ਪੜ੍ਹਾਈ ਤੇ ਇਲਾਜ ਮੁਫਤ ਕੀਤਾ ਜਾਵੇਗਾ, ਵਿਦੇਸ਼ੀ ਜਾਣ ਵਾਲੇ ਨੋਜਵਾਨਾਂ ਨੂੰ ਏਜੰਟਾਂ ਏਜੰਸੀਆਂ ਦੀ ਲੁੱਟ ਤੋਂ ਬਚਾਉਣ ਲਈ ਸਾਡੀ ਸਰਕਾਰ ਵਧੀਆ ਪ੍ਰਣਾਲੀ ਤਿਆਰ ਕਰੇਗੀ। ਪੰਜਾਬ ਨੂੰ ਭ੍ਰਿਸਟਾਚਾਰ ਮੁਕਤ ਬਣਾ ਦਿਆਂਗੇ, ਨਸ਼ੇ ਦਾ ਖਤਮਾ ਕਰਨ ਲਈ ਅਧਿਕਾਰੀਆਂ ਦੀਆਂ ਜਿੰਮੇਵਾਰੀਆਂ ਤਹਿ ਹੋਣਗੀਆਂ। 15 ਲੱਖ ਕਰੋੜ ਰ ਪੂੰਜੀਪਤੀਆਂ ਨੇ ਬੈਕਾ ਦਾ ਮਾਰ ਲਿਆ, ਜਿਹੜਾ ਸਾਰੇ ਭਾਰਤਦੇ  ਸਾਰੇ ਕਿਸਾਨਾਂ ਤੋਂ ਮਜੂਦਾ ਦੋ ਗੁਣਾ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਤੇ ਖੇਤੀ ਨੂੰ ਲਾਹੇਵੰਦੀ ਲਈ ਪੈਦਾ ਕਰਨ ਤੋ਼ ਲੈਕੇ ਉਪਭੋਗਤਾ ਅਤੇ ਵੇਚਣ ਤੱਕ ਸਾਰੇ ਕਾਰੋਬਾਰ ਕਿਸਾਨਾਂ ਦੇ ਹੱਥ ਦਿੱਤੇ ਜਾਣਗੇ, ਸ਼ਹਿਰੀ ਵਪਾਰੀ, ਕਾਰੋਬਾਰੀ ਦੁਕਾਨਦਾਰ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਤੇ ਵੱਡੇ ਪੂਜੀਪਤੀਆਂ  ਤੋ ਬਚਾਇਆ ਜਾਵੇਗਾਪੰਜਾਬ ਦੇ ਪਾਣੀਆ ਨੂੰ ਸੁੱਧ ਕਰਨ ਲਈ ਵਿਸ਼ਸ ਕਦਮ ਚੁੱਕੇ ਜਾਣ ਗਏ, ਸਾਰੇ ਬਰਸਾਤੀ ਪਾਣੀ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਤਾਕਿ ਪੰਜਾਬ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕੇ।

In The Market