LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫਲਤਾ, ਫੜਿਆ ਪਾਕਿਸਤਾਨੀ ਡਰੋਨ

ferozpur bsf

ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ (Ferozepur of Punjab) ਵਿਚ ਘੱਟ ਉਚਾਈ 'ਤੇ ਉਡ ਰਹੇ ਇਕ ਹੈਕਸਾਕਾਪਟਰ (ਡ੍ਰੋਨ) (Hexacopter (drone)) ਨੂੰ ਸ਼ੁੱਕਰਵਾਰ ਰਾਤ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਫੜ ਲਿਆ। ਇਹ ਚੀਨ ਵਿਚ ਬਣਿਆ ਹੈ ਅਤੇ ਇਸ ਨੇ ਪਾਕਿਸਤਾਨ (Pakistan) ਵਲੋਂ ਭਾਰਤੀ ਖੇਤਰ (Indian territory) ਵਿਚ ਐਂਟਰੀ ਕੀਤੀ ਹੈ। ਇਕ ਸੀਨੀਅਰ ਬੀ.ਐੱਸ.ਐੱਫ. ਅਧਿਕਾਰੀ (Senior BSF Officer) ਨੇ ਕਿਹਾ ਕਿ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। Also Read : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਆਏ 7,145 ਨਵੇਂ ਮਾਮਲੇ, 289 ਲੋਕਾਂ ਦੀ ਹੋਈ ਮੌਤ


ਇਸ ਤੋਂ ਪਹਿਲਾਂ ਸਰਹੱਦੀ ਸੁਰੱਖਿਆ ਦਸਤੇ ਨੇ ਸ਼ੁੱਕਰਵਾਰ ਨੂੰ ਸਰਹੱਦ ਤੋਂ 130 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ। ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰ ਭਾਰਤੀ ਸਰਹੱਦ ਵਿਚ ਹੈਰੋਇਨ ਦੇ ਪੈਕੇਟ ਸੁੱਟਣ ਪਹੁੰਚੇ ਸਨ। ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗਦੇ ਹੀ ਸਵੇਰੇ ਇਸ ਥਾਂ 'ਤੇ ਸਪੈਸ਼ਲ ਸਰਚ ਮੁਹਿੰਮ ਚਲਾਈ ਗਈ। ਬੀ.ਐੱਸ.ਐੱਫ. ਨੂੰ ਹੈਰੋਇਨ ਦੇ ਤਕਰੀਬਨ 25 ਪੈਕੇਟ ਮਿਲੇ ਹਨ। ਜਿਨ੍ਹਾਂ ਦਾ ਭਾਰ 26 ਕਿਲੋ 700 ਗ੍ਰਾਮ ਦੱਸਿਆ ਗਿਆ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 130 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ ਘਟਨਾ ਬੀ.ਐੱਸ.ਐੱਫ. ਦੀ ਬੀ.ਓ.ਪੀ. (ਚੌਕੀ) ਮੋਜਮ ਫਾਰਵਰਡ ਦੇ ਨੇੜੇ ਵਾਪਰੀ ਹੈ। Also Read : ਚੰਡੀਗੜ ਦੇ ਸਕੂਲਾਂ ਵਿਚ 20 ਦਸੰਬਰ ਤੋਂ 7 ਜਨਵਰੀ ਤੱਕ ਹੋਈਆਂ ਛੁੱਟੀਆਂ

ਖੁਫੀਆ ਸੂਤਰਾਂ ਮੁਤਾਬਕ ਬੀ.ਐੱਸ.ਐੱਫ. ਬਟਾਲੀਅਨ 66 ਦੇ ਜਵਾਨ ਸਰਹੱਦ ਪਾਰ ਲੱਗੀ ਫੈਂਸਿੰਗ ਦੇ ਨਾਲ-ਨਾਲ ਵੀਰਵਾਰ ਰਾਤ ਸੰਘਣੀ ਧੁੰਦ ਵਿਚ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਸੰਘਣੀ ਧੁੰਦ ਅਤੇ ਹਨੇਰੇ ਵਿਚ ਫੈਂਸਿੰਗ ਪਾਰ ਪਾਕਿ ਤਸਕਰੀ ਦੀ ਹਰਕਤ ਮਹਿਸੂਸ ਹੋਈ। ਸ਼ੁੱਕਰਵਾਰ ਸਵੇਰੇ ਬੀ.ਐੱਸ.ਐੱਫ. ਜਵਾਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਇਸ ਏਰੀਆ ਵਿਚ ਸਰਚ ਮੁਹਿੰਮ ਚਲਾਈ ਗਈ। ਜ਼ਿਕਰਯੋਗ ਹੈ ਕਿ ਸਰਦੀ ਦੇ ਮੌਸਮ ਦੀ ਵੀਰਵਾਰ ਨੂੰ ਪਹਿਲੀ ਧੁੰਦ ਪਈ ਸੀ। ਧੁੰਦ ਦਾ ਹੀ ਦੋਹਾਂ ਦੇਸ਼ਾਂ ਦੇ ਤਸਕਰ ਇੰਤਜ਼ਾਰ ਕਰ ਰਹੇ ਸਨ। ਇਸੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰ ਹੈਰੋਇਨ ਦੀ ਡਿਲੀਵਰੀ ਦੇਣ ਪਹੁੰਚੇ ਸਨ।

In The Market