LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਅਰਲਾਈਨ ਨੇ ਗੁਆਚਾ ਬੈਗ ਲੱਭਣ 'ਚ ਨਹੀਂ ਕੀਤੀ ਮਦਦ, ਇੰਜੀਨੀਅਰ ਨੇ ਹੈਕ ਕੀਤੀ ਇੰਡੀਗੋ ਦੀ ਵੈੱਬਸਾਈਟ

30m indigo

ਨਵੀਂ ਦਿੱਲੀ- ਏਅਰਪੋਰਟ ਉੱਤੇ ਸਮਾਨ ਗਾਇਬ ਹੋਣ ਤੋਂ ਨਾਰਾਜ਼ ਬੈਂਗਲੁਰੂ ਦੇ ਇਕ ਵਿਅਕਤੀ ਨੇ ਏਅਰਲਾਈਨ ਕੰਪਨੀ ਇੰਡੀਗੋ ਦੀ ਵੈੱਬਸਾਈਟ ਹੈਕ ਕਰ ਲਈ ਹੈ। ਜਾਣਕਾਰੀ ਮੁਤਾਬਕ ਨੰਦਨ ਕੁਮਾਰ ਨਾਂ ਦੇ ਇਸ ਵਿਅਕਤੀ ਨੇ ਪਟਨਾ ਤੋਂ ਬੈਂਗਲੁਰੂ ਜਾਣ ਦੇ ਲਈ ਇੰਡੀਗੋ ਦੀ ਫਲਾਈਟ ਲਈ ਸੀ। ਬੈਂਗਲੁਰੂ ਏਅਰਪੋਰਟ ਉੱਤੇ ਉਸ ਦਾ ਸਾਮਾਨ ਕਿਸੇ ਦੂਜੇ ਯਾਤਰੀ ਨਾਲ ਬਦਲ ਗਿਆ। ਨੰਦਨ ਕੁਮਾਰ ਮੁਤਾਬਕ ਉਨ੍ਹਾਂ ਨੇ ਇੰਡੀਗੋ ਦੀ ਕਸਟਮਰ ਕੇਅਰ ਸਰਵਿਸ ਨਾਲ ਸੰਪਰਕ ਕੀਤਾ ਪਰ ਇੰਡੀਗੋ ਕਸਟਮਰ ਕੇਅਰ ਸਰਵਿਸ ਨੇ ਉਸ ਵਿਅਕਤੀ ਨਾਲ ਨੰਦਨ ਕੁਮਾਰ ਦਾ ਸੰਪਰਕ ਨਹੀਂ ਕਰਵਾਇਆ, ਜਿਸ ਨਾਲ ਉਸ ਦਾ ਸਮਾਨ ਬਦਲਿਆ ਸੀ।

Also Read: UAE 'ਚ ਭੁੱਲ ਕੇ ਵੀ ਨਾ ਕਰੋ ਇਹ ਗਲਤੀ! ਹੋ ਸਕਦੀ ਹੈ 2 ਸਾਲ ਦੀ ਸਜ਼ਾ ਤੇ ਲੱਖਾਂ ਦਾ ਜੁਰਮਾਨਾ

ਨੰਦਨ ਕੁਮਾਰ ਦੇ ਮੁਤਾਬਕ ਕਸਟਮਰ ਕੇਅਰ ਸਰਵਿਸ ਨਾਲ ਕਈ ਵਾਰ ਸੰਪਰਕ ਕਰਨ ਤੋਂ ਬਾਅਦ ਆਖਿਰਕਾਰ ਉਨ੍ਹਾਂ ਨੂੰ ਇੰਡੀਗੋ ਕਸਟਮਰ ਕੇਅਰ ਤੋਂ ਇਹ ਭਰੋਸਾ ਮਿਲਿਆ ਕਿ ਉਨ੍ਹਾਂ ਦਾ ਸੰਪਰਕ ਉਸ ਵਿਅਕਤੀ ਨਾਲ ਕਰਵਾ ਦਿੱਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਸਮਾਨ ਬਦਲਿਆ ਹੈ। ਪਰ ਬਾਅਦ ਵਿਚ ਇੰਡੀਗੋ ਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਨੰਦਨ ਕੁਮਾਰ ਨੇ ਮਾਮਲੇ ਆਪਣੇ ਹੱਥਾਂ ਵਿਚ ਲੈ ਲਿਆ। ਨੰਦਨ ਕੁਮਾਰ ਨੇ ਕੰਪਿਊਟਰ ਦਾ ਹੈਕਰ ਮੋਡ ਆਨ ਕੀਤਾ ਤੇ ਵੈੱਬਸਾਈਟ ਤੋਂ ਉਸ ਯਾਤਰੀ ਦਾ ਨੰਬਰ ਕੱਢ ਲਿਆ, ਜਿਸ ਦੇ ਨਾਲ ਉਸ ਦਾ ਸਮਾਨ ਬਦਲਿਆ ਸੀ। ਨੰਦਨ ਕੁਮਾਰ ਨੇ ਇਹ ਪੂਰਾ ਕਿੱਸਾ ਟਵਿੱਟਰ ਉੱਤੇ ਖੁਦ ਸਾਂਝਾ ਕੀਤਾ ਹੈ।

Also Read: ਸਾਵਧਾਨ! ਇਲੈਕਟ੍ਰਿਕ ਸਕੂਟਰਾਂ ਦੇ ਪੈ ਰਹੇ 'ਪਟਾਕੇ', ਇਹ ਹੈ ਕਾਰਨ

ਇੰਡੀਗੋ ਵਲੋਂ ਵੀ ਟਵਿੱਟਰ ਉੱਤੇ ਨੰਦਨ ਕੁਮਾਰ ਨੂੰ ਜਵਾਬ ਦਿੱਤਾ ਗਿਆ ਹੈ, ਜਿਸ ਵਿਚ ਇੰਡੀਗੋ ਨੇ ਨੰਦਨ ਕੁਮਾਰ ਨੂੰ ਹੋਈ ਅਸੁਵਿਧਾ ਲਈ ਉਸ ਤੋਂ ਮੁਆਫੀ ਮੰਗੀ ਹੈ। ਇੰਡੀਗੋ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ਵਿਚ ਸਕਿਓਰਿਟੀ ਨੂੰ ਲੈ ਕੇ ਕੋਈ ਕਮੀ ਨਹੀਂ ਹੈ। ਨੰਦਨ ਕੁਮਾਰ ਨੇ ਇੰਡੀਗੋ ਦੇ ਟਵੀਟ ਉੱਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਕੀ ਤੁਸੀਂ ਪੂਰੀ ਕਹਾਣੀ ਜਾਨਣਾ ਚਾਹੁੰਦੇ ਹੋ। ਨੰਦਨ ਨੇ ਅੱਗੇ ਲਿਖਿਆ ਕਿ ਇਸ ਸਭ ਦੇ ਅਖੀਰ ਵਿਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਸਿਸਟਮ ਵਿਚ ਕਿੱਥੇ ਤੱਕ ਤਕਨੀਕੀ ਕਮੀ ਹੈ। ਇਸ ਪੂਰੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕ ਖੂਬ ਮਜ਼ੇ ਲੈ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਉਹ ਇੰਜੀਨੀਅਰ ਹੈ, ਕੁਝ ਵੀ ਕਰ ਸਕਦਾ ਹੈ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਡਿਵਲੈਪਰ ਦੀ ਤਾਕਤ ਨੂੰ ਕਦੇ ਘੱਟ ਨਹੀਂ ਸਮਝਣਾ। 

In The Market