LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

AIMIM ਮੁਖੀ ਓਵੈਸੀ ਦੀ ਗੱਡੀ ’ਤੇ ਹੋਇਆ ਹਮਲਾ, ਮਿਲੀ Z ਸਕਿਓਰਿਟੀ

4f obesi

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ’ਚ ਆਪਣੇ ਪ੍ਰੋਗਰਾਮ ਨੂੰ ਖ਼ਤਮ ਕਰਕੇ ਦਿੱਲੀ ਰਵਾਨਾ ਹੋਏ AIMIM ਮੁਖੀ ਅਸੁਦਦੀਨ ਓਵੈਸੀ ਦੀ ਗੱਡੀ ’ਤੇ 3-4 ਰਾਊਂਡ ਫਾਇਰਿੰਗ ਕੀਤੀ ਗਈ। ਅਸਦੁਦੀਨ ਓਵੈਸੀ ਨੇ ਖੁਦ ਟਵੀਟ ਕਰਕੇ ਗੱਡੀ ’ਤੇ ਗੋਲੀਬਾਰੀ ਦਾ ਦਾਅਵਾ ਕੀਤਾ ਹੈ।

Also Read: ਹਨੀ ਦੀ ਗ੍ਰਿਫ਼ਤਾਰੀ 'ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਕਿਹਾ-'ਹੁਣ ਚੰਨੀ ਦੀ ਵਾਰੀ'

ਹੁਣ ਕੇਂਦਰ ਸਰਕਾਰ ਨੇ ਅਸਦੁਦੀਨ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਸਦੁਦੀਨ ਓਵੈਸੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ 'ਚ 22 ਸੁਰੱਖਿਆ ਕਰਮਚਾਰੀ ਮਿਲਣਗੇ। ਜੋ 24 ਘੰਟੇ ਉਸਦੇ ਨਾਲ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਰਿਹਾਇਸ਼ 'ਤੇ ਨਿੱਜੀ ਸੁਰੱਖਿਆ ਅਧਿਕਾਰੀ ਅਤੇ ਸੁਰੱਖਿਆ ਵੀ ਹੋਵੇਗੀ।

Also Read: ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਸੂਬੇ ’ਚੋਂ 316.66 ਕਰੋੜ ਦੀ ਜਾਇਦਾਦ ਜ਼ਬਤ

ਏਡੀਜੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਓਵੈਸੀ 'ਤੇ ਹਮਲਾ ਕਰਨ ਵਾਲੇ ਦੋਵਾਂ ਦੋਸ਼ੀਆਂ ਦੇ ਖਿਲਾਫ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਇਸ ਵਿੱਚ ਧਾਰਾ 307 (ਕਤਲ ਦੀ ਕੋਸ਼ਿਸ਼) ਲਗਾਈ ਗਈ ਹੈ। ਐੱਫਆਈਆਰ ਵਿੱਚ ਸਚਿਨ ਸ਼ਰਮਾ ਅਤੇ ਸ਼ੁਭਮ ਦੇ ਨਾਮ ਦਰਜ ਕੀਤੇ ਗਏ ਹਨ। ਅੱਜ 12 ਵਜੇ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਹਾਪੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਉਨ੍ਹਾਂ ਦੀ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਓਵੈਸੀ 'ਤੇ ਹਮਲੇ ਨੂੰ ਲੈ ਕੇ ਯੂਪੀ ਪੁਲਿਸ ਅੱਜ ਪ੍ਰੈੱਸ ਕਾਨਫਰੰਸ ਵੀ ਕਰੇਗੀ।

In The Market