LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amul ਦੁੱਧ ਹੋਇਆ ਮਹਿੰਗਾ, 1 ਮਾਰਚ ਤੋਂ ਇੰਨੀ ਹੋਵੇਗੀ ਕੀਮਤ

28f dudh

ਨਵੀਂ ਦਿੱਲੀ- ਅਮੂਲ ਨੇ ਦੇਸ਼ ਭਰ ਦੇ ਬਾਜ਼ਾਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਮੰਗਲਵਾਰ 1 ਮਾਰਚ ਤੋਂ ਅਹਿਮਦਾਬਾਦ ਅਤੇ ਸੌਰਾਸ਼ਟਰ (ਗੁਜਰਾਤ) ਦੇ ਬਾਜ਼ਾਰਾਂ ਵਿੱਚ ਅਮੂਲ ਗੋਲਡ ਦੁੱਧ ਦੀ ਕੀਮਤ 30 ਰੁਪਏ ਪ੍ਰਤੀ 500 ਮਿਲੀਲੀਟਰ ਹੋ ਜਾਵੇਗੀ। ਇਸ ਦੇ ਨਾਲ ਹੀ ਅਮੂਲ ਤਾਜ਼ਾ ਦੇ ਹਰ 500 ਮਿਲੀਲੀਟਰ ਦੁੱਧ ਲਈ 24 ਰੁਪਏ ਅਤੇ ਅਮੂਲ ਸ਼ਕਤੀ ਦੁੱਧ ਦੇ ਹਰ 500 ਮਿਲੀਲੀਟਰ ਲਈ 27 ਰੁਪਏ ਅਦਾ ਕਰਨੇ ਪੈਣਗੇ।

Also Read: ਫਾਜ਼ਿਲਕਾ CIA ਸਟਾਫ ਵਲੋਂ 1 ਕਿੱਲੋ ਅਫੀਮ ਸਣੇ ਵਿਅਕਤੀ ਗ੍ਰਿਫਤਾਰ

ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ 2021 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇਹ ਕੀਮਤ ਵਾਧਾ ਸੋਨਾ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ ਦੇ ਨਾਲ-ਨਾਲ ਗਾਂ ਅਤੇ ਮੱਝ ਦੇ ਦੁੱਧ ਆਦਿ ਸਮੇਤ ਅਮੂਲ ਦੁੱਧ ਦੇ ਸਾਰੇ ਬ੍ਰਾਂਡਾਂ 'ਤੇ ਪ੍ਰਭਾਵੀ ਹੋਵੇਗਾ। ਕਰੀਬ 7 ਮਹੀਨੇ 27 ਦਿਨਾਂ ਦੇ ਵਕਫੇ ਤੋਂ ਬਾਅਦ ਕੀਮਤਾਂ ਵਧਾਈਆਂ ਜਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਉਤਪਾਦਨ ਲਾਗਤ ਵਧਣਾ ਹੀ ਕੀਮਤਾਂ ਵਧਣ ਦਾ ਕਾਰਨ ਹੈ।

Also Read: ਹੁਣ ਸ਼ਰਾਬ ਪੀਣ 'ਤੇ ਨਹੀਂ ਹੋਵੇਗੀ ਜੇਲ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ

GCMMF ਦੇ ਅਨੁਸਾਰ, ਅਮੂਲ ਨੇ ਪਿਛਲੇ 2 ਸਾਲਾਂ ਵਿੱਚ ਆਪਣੇ ਤਾਜ਼ੇ ਦੁੱਧ ਸ਼੍ਰੇਣੀ ਦੀਆਂ ਕੀਮਤਾਂ ਵਿੱਚ ਸਿਰਫ 4 ਫੀਸਦ ਪ੍ਰਤੀ ਸਾਲ ਵਾਧਾ ਕੀਤਾ ਹੈ। ਕੀਮਤਾਂ ਵਿੱਚ ਇਹ ਵਾਧਾ ਪੈਕੇਜਿੰਗ, ਲੌਜਿਸਟਿਕਸ, ਪਸ਼ੂ ਖੁਰਾਕ ਦੀ ਲਾਗਤ ਵਿੱਚ ਵਾਧੇ ਕਾਰਨ ਕੀਤਾ ਜਾ ਰਿਹਾ ਹੈ, ਇਸ ਤਰ੍ਹਾਂ ਦੁੱਧ ਦੀ ਸੰਭਾਲ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧਾ ਹੋਇਆ ਹੈ।

Also Read: ਰੂਸ-ਯੂਕਰੇਨ ਜੰਗ: ਗੋਮੇਲ 'ਚ ਰੂਸ ਤੇ ਯੂਕਰੇਨ ਵਿਚਾਲੇ ਸ਼ੁਰੂ ਹੋਣ ਵਾਲੀ ਹੈ ਗੱਲਬਾਤ

ਜੇਕਰ ਯੂਨੀਅਨ ਦੀ ਮੰਨੀਏ ਤਾਂ ਇਹ ਗਾਹਕਾਂ ਤੋਂ ਮਿਲਣ ਵਾਲੇ ਹਰ ਇੱਕ ਰੁਪਏ ਵਿੱਚੋਂ ਕਰੀਬ 80 ਪੈਸੇ ਦੁੱਧ ਉਤਪਾਦਕਾਂ ਨੂੰ ਵੰਡਦੀ ਹੈ। ਇਸ ਤਰ੍ਹਾਂ ਹੁਣ ਕੀਮਤਾਂ ਵਿੱਚ ਵਾਧਾ ਪਸ਼ੂ ਪਾਲਕਾਂ ਨੂੰ ਵੱਧ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਸਹਾਈ ਹੋਵੇਗਾ।

In The Market