LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਸ਼ਰਾਬ ਪੀਣ 'ਤੇ ਨਹੀਂ ਹੋਵੇਗੀ ਜੇਲ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ

28f daru band

ਪਟਨਾ: ਬਿਹਾਰ 'ਚ ਸ਼ਰਾਬ 'ਤੇ ਪਾਬੰਦੀ ਦੇ ਵਿਚਕਾਰ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਫੜੇ ਜਾਣ 'ਤੇ ਸ਼ਰਾਬ ਪੀਣ ਵਾਲੇ ਨੂੰ ਜੇਲ ਨਹੀਂ ਭੇਜਿਆ ਜਾਵੇਗਾ। ਇਸ ਦੀ ਬਜਾਏ ਉਸ ਨੂੰ ਸਿਰਫ਼ ਸ਼ਰਾਬ ਮਾਫ਼ੀਆ ਬਾਰੇ ਜਾਣਕਾਰੀ ਦੇਣੀ ਪਵੇਗੀ। ਮਿਲੀ ਸੂਚਨਾ 'ਤੇ ਜੇਕਰ ਸ਼ਰਾਬ ਮਾਫੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤਾਂ ਸ਼ਰਾਬ ਪੀਣ ਵਾਲੇ ਨੂੰ ਜੇਲ ਨਹੀਂ ਜਾਣਾ ਪਵੇਗਾ। ਇਹ ਜਾਣਕਾਰੀ ਆਬਕਾਰੀ ਕਮਿਸ਼ਨਰ ਕਾਰਤੀਕੇਯ ਧਨਜੀ ਨੇ ਦਿੱਤੀ ਹੈ।

Also Read: ਰੂਸ-ਯੂਕਰੇਨ ਜੰਗ: ਗੋਮੇਲ 'ਚ ਰੂਸ ਤੇ ਯੂਕਰੇਨ ਵਿਚਾਲੇ ਸ਼ੁਰੂ ਹੋਣ ਵਾਲੀ ਹੈ ਗੱਲਬਾਤ

ਦਰਅਸਲ, ਇਹ ਵੱਡਾ ਫੈਸਲਾ ਬਿਹਾਰ ਦੀਆਂ ਜੇਲਾਂ ਵਿਚ ਸ਼ਰਾਬੀਆਂ ਦੀ ਵਧਦੀ ਗਿਣਤੀ ਕਾਰਨ ਲਿਆ ਗਿਆ ਹੈ। ਇਹ ਫੈਸਲਾ ਅੱਜ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਬਿਹਾਰ ਪੁਲਿਸ ਅਤੇ ਸਬੰਧੀ ਵਿਭਾਗ ਨੂੰ ਇਸ ਵਿੱਚ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ।

ਜੇਲ ਅਤੇ ਅਦਾਲਤ ਦੋਹਾਂ 'ਤੇ ਪਿਆ ਸੀ ਬੋਝ
ਬਿਹਾਰ ਸਰਕਾਰ ਨੇ ਸਾਲ 2021 ਦੇ ਨਵੰਬਰ ਵਿੱਚ ਇੱਕ ਅੰਕੜਾ ਜਾਰੀ ਕੀਤਾ ਸੀ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਦੱਸਿਆ ਗਿਆ ਕਿ ਜਨਵਰੀ 2021 ਤੋਂ ਅਕਤੂਬਰ 2021 ਤੱਕ ਸੂਬੇ ਦੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਛਾਪੇਮਾਰੀ ਕਰਕੇ 49 ਹਜ਼ਾਰ 900 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਵਿੱਚ ਸ਼ਰਾਬੀ ਅਤੇ ਸ਼ਰਾਬ ਦੇ ਤਸਕਰ ਸ਼ਾਮਲ ਸਨ। ਇਸ ਦੌਰਾਨ ਕੁੱਲ 38 ਲੱਖ 72 ਹਜ਼ਾਰ 645 ਲੀਟਰ ਨਾਜਾਇਜ਼ ਸ਼ਰਾਬ ਵੀ ਜ਼ਬਤ ਕੀਤੀ ਗਈ।

Also Read: ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਤੱਕ, ਮਾਰਚ 'ਚ ਹੋਣਗੇ ਇਹ ਵੱਡੇ ਬਦਲਾਅ

ਜੇਲਾਂ ਦੇ ਨਾਲ-ਨਾਲ ਬਿਹਾਰ ਦੀਆਂ ਅਦਾਲਤਾਂ 'ਤੇ ਵੀ ਸ਼ਰਾਬਬੰਦੀ ਦੇ ਕੇਸਾਂ ਦਾ ਬੋਝ ਵਧ ਗਿਆ। ਬਾਅਦ ਵਿੱਚ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੁਪਰੀਮ ਕੋਰਟ ਨੇ ਅਦਾਲਤ 'ਚ ਜ਼ਮਾਨਤ ਪਟੀਸ਼ਨਾਂ ਦੀ ਭਰਮਾਰ 'ਤੇ ਚਿੰਤਾ ਜ਼ਾਹਰ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ 8 ਮਾਰਚ ਨੂੰ ਹੋਣੀ ਹੈ, ਜਿਸ ਤੋਂ ਪਹਿਲਾਂ ਬਿਹਾਰ ਸਰਕਾਰ ਨੇ ਹੁਣ ਗ੍ਰਿਫਤਾਰੀ ਨਾ ਕਰਨ ਦਾ ਵੱਡਾ ਫੈਸਲਾ ਲਿਆ ਹੈ।

ਨੋਟਬੰਦੀ ਤੋਂ ਬਾਅਦ ਬਿਹਾਰ ਵਿੱਚ ਸ਼ਰਾਬ ਤਸਕਰ ਸਰਗਰਮ ਹੋ ਗਏ ਸਨ, ਜਿਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਵਾਲ ਉਠਾ ਰਹੀ ਸੀ। ਨਿਤੀਸ਼ ਸਰਕਾਰ ਦੀ ਸ਼ਰਾਬ 'ਤੇ ਪਾਬੰਦੀ ਨੂੰ ਸੂਬੇ 'ਚ ਨਾਕਾਮ ਕਰਾਰ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਵਿਜੇ ਕੁਮਾਰ ਸਿਨਹਾ ਨੇ ਖੁਦ ਪੁਲਿਸ ਦੇ ਕੰਮਕਾਜ ਦੇ ਤਰੀਕਿਆਂ 'ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ ਕਿ ਜੇਕਰ 100 ਬੋਤਲਾਂ ਸ਼ਰਾਬ ਫੜੀ ਜਾਂਦੀ ਹੈ ਤਾਂ ਪੁਲਿਸ ਸਿਰਫ਼ 5 ਹੀ ਦਿਖਾਉਂਦੀ ਹੈ।

Also Read: ਸਿੱਖ ਇਤਿਹਾਸ ਨਾਲ ਛੇੜਛਾੜ ਦੇ ਵਿਰੋਧ 'ਚ ਕਈ ਜਥੇਬੰਦੀਆਂ ਸਿੱਖਿਆ ਬੋਰਡ ਦੇ ਬਾਹਰ ਡਟੀਆਂ

ਹਾਲ ਹੀ 'ਚ ਬਿਹਾਰ ਸਰਕਾਰ ਨੇ ਸ਼ਰਾਬ ਮਾਫੀਆ ਦੇ ਪਿੱਛੇ ਹਾਈਟੈਕ ਹੈਲੀਕਾਪਟਰ ਲਗਾਏ ਸਨ। ਇਸ ਵਿੱਚ 4 ਹੈਲੀਕਾਪਟਰ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਤਿੰਨ ਮਾਨਵ ਰਹਿਤ ਡਰੋਨ ਹੈਲੀਕਾਪਟਰ ਅਤੇ ਇੱਕ ਚਾਰ ਸੀਟਾਂ ਵਾਲਾ ਹੈਲੀਕਾਪਟਰ ਹੈ।

In The Market