LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ-ਯੂਕਰੇਨ ਜੰਗ: ਗੋਮੇਲ 'ਚ ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ ਸ਼ੁਰੂ

28f galbat1

ਨਵੀਂ ਦਿੱਲੀ: ਰੂਸ ਨਾਲ ਚੱਲ ਰਹੇ ਤਣਾਅ ਅਤੇ ਜੰਗ ਦਰਮਿਆਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਸ਼ਾਂਤੀ ਵਾਰਤਾ ਸ਼ੁਰੂ ਹੋ ਗਈ ਹੈ। ਇਹ ਗੱਲ਼ਬਾਤ ਬੇਲਾਰੂਸ ਦੇ ਮਿਨਸਕ ਸ਼ਹਿਰ 'ਚ ਹੋ ਰਹੀ ਹੈ। ਇਸ ਬੈਠਕ 'ਤੇ ਸਾਰੇ ਦੇਸ਼ਾਂ ਦੀ ਨਜ਼ਰ ਹੈ।

Also Read: ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਤੱਕ, ਮਾਰਚ 'ਚ ਹੋਣਗੇ ਇਹ ਵੱਡੇ ਬਦਲਾਅ

ਨਿਊਜ਼ ਏਜੰਸੀ ਤਾਸ ਮੁਤਾਬਕ ਰੂਸ ਦੀ ਅਗਵਾਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀ ਵਲਾਦੀਮੀਰ ਮੇਡਿੰਸਕੀ ਕਰ ਰਹੇ ਹਨ। ਉਸ ਨੇ ਪਹਿਲਾਂ ਦੱਸਿਆ ਸੀ ਕਿ ਬੇਲਾਰੂਸ ਦੇ ਗੋਮੇਲ ਖੇਤਰ ਵਿੱਚ ਗੱਲਬਾਤ ਲਈ ਯੂਕਰੇਨ ਨਾਲ ਸਮਝੌਤਾ ਹੋਇਆ ਸੀ। ਰੂਸੀ ਵਫ਼ਦ ਉੱਥੇ ਪਹੁੰਚ ਚੁੱਕਾ ਹੈ। ਰਾਇਟਰਜ਼ ਨੇ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਹਵਾਲੇ ਨਾਲ ਕਿਹਾ ਕਿ ਯੂਕਰੇਨ ਦਾ ਇਕ ਵਫਦ ਰੂਸੀ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਬੇਲਾਰੂਸ ਦੀ ਸਰਹੱਦ 'ਤੇ ਪਹੁੰਚ ਗਿਆ ਹੈ।

Also Read: ਸਿੱਖ ਇਤਿਹਾਸ ਨਾਲ ਛੇੜਛਾੜ ਦੇ ਵਿਰੋਧ 'ਚ ਕਈ ਜਥੇਬੰਦੀਆਂ ਸਿੱਖਿਆ ਬੋਰਡ ਦੇ ਬਾਹਰ ਡਟੀਆਂ

ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਡਾਕਟਰ ਇਗੋਰ ਪੋਲੀਖਾ ਨੇ ਕਿਹਾ ਹੈ ਕਿ ਇਸ ਲੜਾਈ ਵਿੱਚ ਬਹੁਤ ਸਾਰੇ ਨਾਗਰਿਕ ਮਾਰੇ ਜਾ ਰਹੇ ਹਨ। ਯੂਕਰੇਨ ਸਰਕਾਰ ਦੇ ਅਨੁਸਾਰ, ਰੂਸੀ ਜੰਗੀ ਕਾਰਵਾਈ ਦੇ ਨਤੀਜੇ ਵਜੋਂ, ਬੰਬ ਧਮਾਕਿਆਂ, ਗੋਲਾਬਾਰੀ ਆਦਿ ਨਾਲ 16 ਬੱਚੇ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਉਨ੍ਹਾਂ ਮੁਤਾਬਕ ਸ਼ਰਨਾਰਥੀਆਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਗਈ ਹੈ। ਜੇਕਰ ਜੰਗ ਨਾ ਰੁਕੀ ਤਾਂ ਇਹ ਗਿਣਤੀ 70 ਲੱਖ ਤੱਕ ਪਹੁੰਚ ਸਕਦੀ ਹੈ। ਯੂਕਰੇਨ ਛੱਡਣ ਵਾਲਿਆਂ ਦੀ ਸਰਹੱਦ 'ਤੇ ਲੰਬੀਆਂ ਲਾਈਨਾਂ ਲੱਗੀਆਂ ਹਨ।

In The Market