LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਬੁਲ ਤੋਂ 120 ਭਾਰਤੀਆਂ ਨੂੰ ਲੈ ਜਾਮਨਗਰ ਪਹੁੰਚਿਆ ਏਅਰਫੋਰਸ ਦਾ ਜਹਾਜ਼

airforce

ਨਵੀਂ ਦਿੱਲੀ: ਅਫਗਾਨਿਸਤਾਨ ਵਿਚ ਬੇਕਾਬੂ ਹੁੰਦੇ ਹਾਲਾਤ ਦੇ ਵਿਚਾਲੇ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਸਵੇਰੇ ਭਾਰਤੀ ਹਵਾਈ ਫੌਜ ਦੇ ਜਹਾਜ਼ ਨੇ ਤਕਰੀਬਨ 120 ਭਾਰਤੀਆਂ ਦੇ ਨਾਲ ਕਾਬੁਲ ਤੋਂ ਉਡਾਣ ਭਰੀ। ਅਹਿਮ ਗੱਲ ਇਹ ਹੈ ਕਿ ਭਾਰਤ ਰਾਜਦੂਤ ਰੁਦੇਂਦਰ ਟੰਡਨ ਵੀ ਹੁਣ ਭਾਰਤ ਵਾਪਸ ਆ ਗਏ ਹਨ। ਇਹ ਜਹਾਜ਼ ਭਾਰਤ ਦੇ ਜਾਮਨਗਰ ਵਿਚ ਲੈਂਡ ਹੋਇਆ ਹੈ।

ਪੜੋ ਹੋਰ ਖਬਰਾਂ: ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ, 437 ਲੋਕਾਂ ਦੀ ਹੋਈ ਮੌਤ

ਭਾਰਤੀ ਹਵਾਈ ਫੋਜ ਦਾ ਸੀ-17 ਜਹਾਜ਼ ਮੰਗਲਵਾਰ ਸਵੇਰੇ ਕਾਬੁਲ ਤੋਂ ਰਵਾਨਾ ਹੋਇਆ ਸੀ। ਇਸ ਵਿਚ ਭਾਰਤੀ ਰਾਜਦੂਤ ਦੇ ਕਰਮਚਾਰੀ, ਉਥੇ ਮੌਜੂਦ ਸੁਰੱਖਿਆ ਕਰਮਚਾਰੀ ਤੇ ਕੁਝ ਭਾਰਤੀ ਪੱਤਰਕਾਰਾਂ ਨੂੰ ਵਾਪਸ ਲਿਆਂਦਾ ਗਿਆ ਹੈ। ਗੁਜਰਾਤ ਦੇ ਜਾਮਨਗਰ ਪਹੁੰਚਣ ਉੱਤੇ ਇਸ ਜਹਾਜ਼ ਦਾ ਸਵਾਗਤ ਕੀਤਾ ਗਿਆ। ਅਫਗਾਨਿਸਤਾਨ ਤੋਂ ਵਾਪਸ ਆਏ ਲੋਕਾਂ ਦਾ ਫੁੱਲਾਂ ਦੀ ਮਾਲਾ ਪਾ ਕੇ ਸਵਾਗਤ ਹੋਇਆ। ਉਥੇ ਹੀ ਬੱਸਾਂ ਵਿਚ ਬਿਠਾ ਕੇ ਇਨ੍ਹਾਂ ਨਾਗਰਿਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਾਏ। ਕਾਬੁਲ ਏਅਰਪੋਰਟ ਉੱਤੇ ਬੀਤੇ ਦਿਨ ਵਿਗੜੇ ਹਾਲਾਤਾਂ ਤੋਂ ਬਾਅਜ ਜਹਾਜ਼ਾਂ ਦਾ ਸੰਚਾਲਨ ਬੰਦ ਹੋ ਗਿਆ ਸੀ। ਪਰ ਅਮਰੀਕੀ ਫੌਜ ਵਲੋਂ ਇਥੇ ਹਾਲਾਤ ਕਾਬੂ ਵਿਚ ਕੀਤੇ ਗਏ ਤੇ ਹੁਣ ਜਹਾਜ਼ਾਂ ਦਾ ਸੰਚਾਲਨ ਸ਼ੁਰੂ ਹੋਇਆ ਹੈ, ਇਸ ਤੋਂ ਬਾਅਦ ਭਾਰਤ ਜਹਾਜ਼ ਵੀ ਉਥੋਂ ਉਡਾਣ ਭਰ ਸਕਿਆ।

ਭਾਰਤੀ ਹਵਾਈ ਫੌਜ ਦੇ ਜਹਾਜ਼ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿਚ ਸਵਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਸਰਕਾਰ ਵਲੋਂ ਅਫਗਾਨਿਸਤਾਨ ਦੇ ਲਈ ਅਲੱਗ ਤੋਂ ਹੈਲਪ ਡੈਸਕ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੀ ਕੋਸ਼ਿਸ਼ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਵੀ ਬਾਹਰ ਕੱਠਣ ਦੀ ਹੈ। ਕਾਬੁਲ ਦੀ ਇਕ ਫੈਕਟਰੀ ਵਿਚ ਉੱਤਰ ਪ੍ਰਦੇਸ਼ ਦੇ ਤਕਰੀਬਨ ਡੇਢ ਦਰਜਨ ਕਰਮਚਾਰੀ ਫਸੇ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਮਾਲਕ ਨੇ ਉਨ੍ਹਾਂ ਦੇ ਪਾਸਪੋਰਟ ਵੀ ਰੱਖ ਲਏ ਹਨ।

ਪੜੋ ਹੋਰ ਖਬਰਾਂ: ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਭਿਆਨਕ ਹੋਣਗੇ - ਜੋ ਬਾਈਡਨ ਨੇ ਤਾਲਿਬਾਨ ਨੂੰ ਦਿੱਤੀ ਧਮਕੀ

ਜ਼ਿਕਰਯੋਗ ਹੈ ਕਿ ਭਾਰਤੀ ਗ੍ਰਹਿ ਮੰਤਰਾਲਾ ਨੇ ਹੁਣ ਵੀਜ਼ਾ ਨਿਯਮਾਂ ਵਿਚ ਕੁਝ ਢਿੱਲ ਦਿੱਤੀ ਹੈ। ਅਫਗਾਨਿਸਤਾਨ ਤੋਂ ਭਾਰਤ ਆ ਰਹੇ ਲੋਕਾਂ ਦੇ ਲਈ ਵਿਸ਼ੇਸ਼ ਕੈਟੇਗਰੀ ਬਣਾਈ ਗਈ ਹੈ, ਤਾਂਕਿ ਉਨ੍ਹਾਂ ਨੂੰ ਵੀਜ਼ਾ ਲੈਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ।

In The Market