LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ, 437 ਲੋਕਾਂ ਦੀ ਹੋਈ ਮੌਤ

17 corona2

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਹੌਲੀ ਪੈਣ ਲੱਗੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਇਸ ਦੇ 25,166 ਨਵੇਂ ਮਾਮਲੇ ਦਰਜ ਕੀਤੇ ਗਏ, ਜੋ 154 ਦਿਨਾਂ ’ਚ ਸਭ ਤੋਂ ਘੱਟ ਮਾਮਲੇ ਸਾਹਮਣੇ ਹਨ। ਦੇਸ਼ ’ਚ ਸੋਮਵਾਰ ਨੂੰ 88 ਲੱਖ 13 919 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤੱਕ 55 ਕਰੋੜ 47 ਲੱਖ 30 ਹਜ਼ਾਰ 609 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। 

ਪੜੋ ਹੋਰ ਖਬਰਾਂ: ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ, ਸੀਰੀਜ਼ ਵਿਚ ਬਣਾਈ 1-0 ਦੀ ਬੜ੍ਹਤ

ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 25,166 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ ਕਰੀਬ 22 ਲੱਖ 50 ਹਜ਼ਾਰ 679 ਹੋ ਗਿਆ। ਇਸ ਦੌਰਾਨ 36 ਹਜ਼ਾਰ 830 ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 14 ਲੱਖ 48 ਹਜ਼ਾਰ 754 ਹੋ ਗਈ ਹੈ।

ਪੜੋ ਹੋਰ ਖਬਰਾਂ: ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਭਿਆਨਕ ਹੋਣਗੇ - ਜੋ ਬਾਈਡਨ ਨੇ ਤਾਲਿਬਾਨ ਨੂੰ ਦਿੱਤੀ ਧਮਕੀ

ਇਸ ਮਿਆਦ ’ਚ ਸਰਗਰਮ ਮਾਮਲੇ 12,201 ਘੱਟ ਕੇ 3 ਲੱਖ 69 ਹਜ਼ਾਰ 846 ਰਹਿ ਗਏ ਹਨ ਜੋ ਪਿਛਲੇ 146 ਦਿਨਾਂ ’ਚ ਸਭ ਤੋਂ ਘੱਟ ਹਨ। ਇਸ ਦੌਰਾਨ 437 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4 ਲੱਖ 32 ਹਜ਼ਾਰ 079 ਹੋ ਗਿਆ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.15 ਫੀਸਦੀ, ਰਿਕਵਰੀ ਦਰ ਵੱਧ ਕੇ 97.51 ਫੀਸਦੀ ਅਤੇ ਮੌਤ ਦਰ 1.34 ਫੀਸਦੀ ਹੈ। ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 1766 ਘੱਟ ਕੇ 65922 ਰਹਿ ਗਏ ਹਨ। ਇਸੇ ਦੌਰਾਨ ਸੂਬੇ ’ਚ 5,811 ਮਰੀਜ਼ਾਂ ਦੇ ਸਿਹਤਯਾਬ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 61,95744 ਹੋ ਗਈ ਹੈ, ਜਦੋਂ ਕਿ 100 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 135139 ਹੋ ਗਿਆ ਹੈ।

In The Market