LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1964 ਟੋਕੀਓ ਹਾਕੀ ਵਿਚ ਸੋਨ ਤਮਗਾ ਜੇਤੂ ਕਪਤਾਨ ਚਰਨਜੀਤ ਦਾ ਹੋਇਆ ਦੇਹਾਂਤ

27j tokiyo

ਨਵੀਂ ਦਿੱਲੀ : ਭਾਰਤ ਦੀ 1964 ਟੋਕੀਓ ਓਲੰਪਿਕ (India's 1964 Tokyo Olympics) ਦੀ ਸੋਨ ਤਮਗਾ ਜੇਤੂ (Gold medal winner) ਹਾਕੀ ਟੀਮ (Hockey team) ਦੇ ਕਪਤਾਨ ਚਰਨਜੀਤ ਸਿੰਘ (Captain Charanjit Singh) ਦਾ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਦੇ ਊਨਾ ਵਿਚ ਉਨ੍ਹਾਂ ਦੇ ਘਰ 'ਤੇ ਦਿਲ ਦੀਆਂ ਧੜਕਣਾਂ ਰੁਕਣ ਤੋਂ ਬਾਅਦ ਦੇਹਾਂਤ ਹੋ ਗਿਆ, ਜੋ ਲੰਬੀ ਉਮਰ ਤੋਂ ਸਬੰਧਿਤ ਬੀਮਾਰੀਆਂ ਤੋਂ ਬਾਅਦ ਹੋਇਆ ਸੀ। ਸਾਬਕਾ ਮਿਡ ਫੀਲਡਰ (Former midfielder) 90 ਸਾਲ ਦੇ ਸਨ ਅਤੇ ਅਗਲੇ ਮਹੀਨੇ 91 ਸਾਲ ਦੇ ਹੋ ਜਾਂਦੇ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਅਤੇ ਇਕ ਧੀ ਹੈ। ਚਰਨਜੀਤ ਨੂੰ ਪੰਜ ਸਾਲ ਪਹਿਲਾਂ ਦੌਰਾ ਪਿਆ ਸੀ ਅਤੇ ਉਦੋਂ ਤੋਂ ਉਹ ਲਕਵਾਗ੍ਰਸਤ ਸਨ। ਵੀ.ਪੀ. ਸਿੰਘ (VP Singh) ਨੇ ਦੱਸਿਆ ਕਿ ਪਾਪਾ ਪੰਜ ਸਾਲ ਪਹਿਲਆਂ ਇਕ ਸਟ੍ਰੋਕ ਨਾਲ ਪੀੜਤ ਹੋਣ ਤੋਂ ਬਾਅਦ ਲਕਵਾਗ੍ਰਸਤ ਹੋ ਗਏ ਸਨ। ਉਹ ਛੜੀ ਦੇ ਨਾਲ ਚੱਲਦੇ ਸਨ, ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਅੱਜ ਸਵੇਰੇ ਉਹ ਸਾਨੂੰ ਛੱਡ ਕੇ ਚਲੇ ਗਏ। Also Read : ਚੀਨੀ ਫੌਜ ਨੇ ਭਾਰਤ ਨੂੰ ਸੌਂਪਿਆ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਇਆ ਭਾਰਤੀ ਨੌਜਵਾਨ

Hockey legend Charanjit Singh dies- The New Indian Express

1964 ਵਿਚ ਓਲੰਪਿਕ ਸੋਨ ਤਮਗਾ ਜੇਤੂ ਟੀਮ ਦੀ ਕਪਤਾਨੀ ਕਰਨ ਤੋਂ ਇਲਾਵਾ, ਉਹ ਖੇਡਾਂ ਦੇ 1960 ਸੈਸ਼ਨ ਵਿਚ ਸਿਲਵਰ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਉਹ 1962 ਦੇ ਏਸ਼ੀਆਈ ਖੇਡਾਂ ਦੀ ਸਿਲਵਰ ਜੇਤੂ ਟੀਮ ਦਾ ਵੀ ਹਿੱਸੇ ਸਨ। ਵੀ.ਪੀ. ਸਿੰਘ ਨੇ ਕਿਹਾ ਕਿ ਮੇਰੀ ਭੈਣ ਦੇ ਦਿੱਲੀ ਤੋਂ ਊਨਾ ਪਹੁੰਚਣ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਪਤਨੀ ਦਾ 12 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਜਦੋਂ ਕਿ ਉਨ੍ਹਾਂ ਦਾ ਵੱਡਾ ਪੁੱਤਰ ਕੈਨੇਾਡ ਵਿਚ ਇਕ ਡਾਕਟਰ ਹੈ, ਉਨ੍ਹਾਂ ਦਾ ਛੋਟਾ ਪੁੱਤਰ ਉਨ੍ਹਾਂ ਦੇ ਨੇੜੇ ਹੀ ਸੀ ਜਦੋਂ ਉਨ੍ਹਾਂ ਨੇ ਅੰਤਿਮ ਸਾਹ ਲਏ। ਉਨ੍ਹਾਂ ਦੀ ਇਕਲੌਤੀ ਧੀ ਵਿਆਹੁਤਾ ਹੈ ਅਤੇ ਨਵੀਂ ਦਿੱਲੀ ਵਿਚ ਰਹਿੰਦੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਊਨਾ ਵਿਖੇ ਕੀਤਾ ਜਾਵੇਗਾ।

In The Market