LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨੀ ਫੌਜ ਨੇ ਭਾਰਤ ਨੂੰ ਸੌਂਪਿਆ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਇਆ ਭਾਰਤੀ ਨੌਜਵਾਨ

27j china india

ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ (Arunachal Pradesh) ਤੋਂ ਲਾਪਤਾ ਨੌਜਵਾਨ (Missing youth) ਨੂੰ ਆਖਿਰਕਾਰ ਚੀਨ ਨੇ ਭਾਰਤ ਨੂੰ ਵਾਪਸ ਕਰ ਦਿੱਤਾ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿੱਜੂ (Union Law Minister Kiren Riju) ਨੇ ਇਕ ਟਵੀਟ ਰਾਹੀਂ ਜਾਣਕਾਰੀ (Information via tweet) ਦਿੱਤੀ ਹੈ। ਉਨ੍ਹਾਂ ਨੇ ਲਿਖਿਆ-ਚੀਨੀ ਪੀ.ਐੱਲ.ਏ. (Chinese PLA) ਨੇ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਨੌਜਵਾਨ ਮਿਰਾਮ ਤਾਰੋਨ (Miram Taron) ਨੂੰ ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਮੈਡੀਕਲ ਜਾਂਚ ਸਣੇ ਉਚਿਤ ਪ੍ਰਕਿਰਿਵਾਂ ਦਾ ਪਾਲਨ ਕੀਤਾ ਜਾ ਰਿਹਾ ਹੈ। Also Read : ਆਪ. ਸੀ.ਐੱਮ. ਕੈਂਡੀਡੇਟ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ


ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦਾ 19 ਸਾਲਾ ਮਿਰਾਮ ਤਾਰੋਨ 18 ਦਸੰਬਰ ਨੂੰ ਅਰਪ ਸਿਆਂਗ ਜ਼ਿਲੇ ਦੇ ਜਿਦੋ ਪਿੰਡ ਤੋਂ ਲਾਪਤਾ ਹੋ ਗਿਆ ਸੀ। ਇਸ ਰਿਹਾਈ ਤੋਂ ਪਹਿਲਾਂ ਬੁੱਧਵਾਰ ਨੂੰ ਰਿਜਿਜੂ ਨੇ ਟਵੀਟ ਕੀਤਾ ਸੀ ਕਿ ਪੀ.ਐੱਲ.ਏ. ਛੇਤੀ ਹੀ ਨੌਜਵਾਨ ਦੀ ਰਿਹਾਈ ਦੀ ਤਰੀਕ ਅਤੇ ਸਮੇਂ ਬਾਰੇ ਦੱਸ ਸਕਦਾ ਹੈ। ਦੇਰੀ ਲਈ ਉਨ੍ਹਾਂ ਤੋਂ ਖਰਾਬ ਮੌਸਮ ਦੀ ਸਥਿਤੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। Also Read : ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ, 31 ਜਨਵਰੀ ਨੂੰ ਭਰ ਸਕਣਗੇ ਨਾਮਜ਼ਦਗੀ ਪੱਤਰ

Missing boy from Arunachal found, China's PLA informs Army | Latest News  India - Hindustan Times
ਚੀਨ ਨੇ 20 ਜਨਵਰੀ ਨੂੰ ਲਾਪਤਾ ਨੌਜਵਾਨ ਦੇ ਆਪਣੇ ਖੇਤਰ ਵਿਚ ਹੋਣ ਦੀ ਸੂਚਨਾ ਦਿੱਤੀ ਸੀ। ਉਦੋਂ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਤੋਂ ਉਸ ਦੀ ਪਛਾਣ ਦੇ ਸੱਚ ਲਈ ਹੋਰ ਵੇਰਵੇ ਮੰਗੇ ਸਨ। ਉਦੋਂ ਰਿਜਿਜੂ ਵਲੋਂ ਟਵਿਟਰ 'ਤੇ ਪੋਸਟ ਕੀਤੇ ਗਏ ਇਕ ਨੋਟ ਵਿਚ ਕਿਹਾ ਗਿਆ ਸੀ, ਪਛਾਣ ਦੀ ਪੁਸ਼ਟੀ ਕਰਨ ਵਿਚ ਚੀਨੀ ਧਿਰ ਦੀ ਸਹਾਇਤਾ ਲਈ ਭਾਰਤੀ ਫੌਜ ਵਲੋਂ ਚੀਨੀ ਧਿਰ ਦੇ ਨਾਲ ਨਿੱਜੀ ਵੇਰਵੇ ਅਤੇ ਫੋਟੋ ਸਾਂਝੇ ਕੀਤੇ ਗਏ ਹਨ।

In The Market