LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ

18 may hadsa

ਨਵੀਂ ਦਿੱਲੀ- ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੂਣ ਫੈਕਟਰੀ ਦੀ ਕੰਧ ਡਿੱਗ ਗਈ ਹੈ। ਮਲਬੇ ਹੇਠ ਦੱਬਣ ਕਾਰਨ ਕਰੀਬ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ। ਮਲਬੇ ਹੇਠ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਵੀ ਖਦਸ਼ਾ ਹੈ।

Also Read: CM ਮਾਨ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ: 12 ਮੰਗਾਂ ਮੰਨੀਆਂ, ਧਰਨਾ ਹੋਵੇਗਾ ਖਤਮ!

ਇਸ ਘਟਨਾ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਮੋਰਬੀ 'ਚ ਕੰਧ ਡਿੱਗਣ ਦੀ ਦੁਖਦਾਈ ਘਟਨਾ ਦਿਲ ਕੰਬਾਊ ਹੈ। ਇਸ ਦੁੱਖ ਦੀ ਘੜੀ ਵਿੱਚ ਮੇਰੇ ਵਿਚਾਰ ਦੁਖੀ ਪਰਿਵਾਰਾਂ ਦੇ ਨਾਲ ਹਨ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ।

PMNRF ਨੇ ਮੋਰਬੀ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

ਫੈਕਟਰੀ ਦੇ ਸੂਤਰਾਂ ਨੇ ਦੱਸਿਆ ਕਿ ਕੰਧ ਦੇ ਕਿਨਾਰੇ ਲੂਣ ਦੀਆਂ ਬੋਰੀਆਂ ਡਿੱਗਣ ਤੋਂ ਬਾਅਦ ਮਜ਼ਦੂਰ ਉੱਥੇ ਫਸ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਮੋਰਬੀ ਦੇ ਜ਼ਿਲ੍ਹਾ ਕੁਲੈਕਟਰ ਜੇ.ਬੀ. ਪਟੇਲ ਅਤੇ ਜ਼ਿਲਾ ਪੁਲਿਸ ਸੁਪਰਡੈਂਟ ਰਾਹੁਲ ਤ੍ਰਿਪਾਠੀ ਆਪਣੀ ਟੀਮ ਨਾਲ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਅਤੇ ਬਚਾਅ ਕਾਰਜ ਦੀ ਨੇੜਿਓਂ ਨਿਗਰਾਨੀ ਕੀਤੀ।

Also Read: ਇਸ ਸੂਬੇ 'ਚ ਪੁਲਿਸ ਹੈੱਡ ਕਾਂਸਟੇਬਲ ਭਰਤੀ ਲਈ ਅਪਲਾਈ ਪ੍ਰਕਿਰਿਆ ਸ਼ੁਰੂ, ਜਾਣੋ ਖਾਸ ਗੱਲਾਂ

ਜ਼ਿਲ੍ਹਾ ਪ੍ਰਸ਼ਾਸਨ ਨੇ ਨਮਕ ਦੀਆਂ ਬੋਰੀਆਂ, ਸਖ਼ਤ ਨਮਕ ਅਤੇ ਕੰਧ ਦੇ ਮਲਬੇ ਨੂੰ ਸਾਫ਼ ਕਰਨ ਲਈ ਜੇਸੀਬੀ ਮਸ਼ੀਨਾਂ ਲਾਈਆਂ ਹਨ। ਐਸਪੀ ਤ੍ਰਿਪਾਠੀ ਨੇ ਕਿਹਾ- ਇੱਕ ਵਾਰ ਜਦੋਂ ਬਚਾਅ ਕਾਰਜ ਪੂਰਾ ਹੋ ਜਾਂਦਾ ਹੈ ਤੇ ਖੇਤਰ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤਾਂ ਸਥਾਨਕ ਪੁਲਿਸ ਦੇ ਨਾਲ ਐਫਐਸਐਲ ਟੀਮ ਘਟਨਾ ਦੀ ਜਾਂਚ ਕਰੇਗੀ। ਜੇਕਰ ਫੈਕਟਰੀ ਪ੍ਰਬੰਧਕ ਕਿਸੇ ਵੀ ਅਣਗਹਿਲੀ ਲਈ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

In The Market