LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਸੂਬੇ 'ਚ ਪੁਲਿਸ ਹੈੱਡ ਕਾਂਸਟੇਬਲ ਭਰਤੀ ਲਈ ਅਪਲਾਈ ਪ੍ਰਕਿਰਿਆ ਸ਼ੁਰੂ, ਜਾਣੋ ਖਾਸ ਗੱਲਾਂ

18may constable

ਨਵੀਂ ਦਿੱਲੀ- ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਦਿੱਲੀ ਪੁਲਿਸ ਵਿੱਚ ਹੈੱਡ ਕਾਂਸਟੇਬਲ ਮਿਨਿਸਟੀਰੀਅਲ ਦੀ ਬੰਪਰ ਭਰਤੀ ਲਈ ਵਿਸਤ੍ਰਿਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੁੱਲ 835 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ssc.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਆਖਰੀ ਮਿਤੀ 16 ਜੂਨ 2022 ਹੈ। ਔਨਲਾਈਨ ਮੋਡ ਰਾਹੀਂ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 17 ਜੂਨ 2022 ਹੈ। ਅਰਜ਼ੀ ਫਾਰਮ ਵਿੱਚ ਸੁਧਾਰ ਕਰਨ ਲਈ ਵਿੰਡੋ 21 ਜੂਨ ਤੋਂ 25 ਜੂਨ ਤੱਕ ਖੁੱਲ੍ਹੇਗੀ। ਲਿਖਤੀ ਪ੍ਰੀਖਿਆ ਸਤੰਬਰ 2022 ਵਿੱਚ ਹੋਵੇਗੀ।

ਮਹੱਤਵਪੂਰਨ ਗੱਲਾਂ
1. ਕੁੱਲ 835 ਅਸਾਮੀਆਂ ਵਿੱਚੋਂ, 559 ਅਸਾਮੀਆਂ ਪੁਰਸ਼ ਉਮੀਦਵਾਰਾਂ ਲਈ ਹਨ ਅਤੇ ਬਾਕੀ 276 ਮਹਿਲਾ ਉਮੀਦਵਾਰਾਂ ਲਈ ਹਨ। ਪੁਰਸ਼ਾਂ ਵਿੱਚ 56 ਅਸਾਮੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਹਨ। ਬਾਕੀ 503 ਅਸਾਮੀਆਂ ਸਾਰਿਆਂ ਲਈ ਖੁੱਲ੍ਹੀਆਂ ਹਨ। ਓਪਨ ਵਿੱਚ 217 ਅਣਰਾਖਵੀਂ ਆਸਾਮੀਆਂ ਹਨ। 50 EWS ਲਈ, 123 OBC ਲਈ, 59 SC ਲਈ, 54 ST ਲਈ ਥਾਂ ਰਾਖਵੇਂ ਹਨ।
ਔਰਤਾਂ ਲਈ 119 ਅਸਾਮੀਆਂ ਅਣਰਾਖਵੀਆਂ  ਹਨ। 28 EWS, 67 OBC, 32 SC ਅਤੇ 30 ਅਸਾਮੀਆਂ ST ਲਈ ਰਾਖਵੀਆਂ ਹਨ।

2. ਯੋਗਤਾ
ਇੱਛੁਕ ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ ਹੈ। ਅੰਗਰੇਜ਼ੀ ਵਿੱਚ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਜਾਂ ਹਿੰਦੀ ਵਿੱਚ 25 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

3. ਕੱਧ ਦੀ ਯੋਗਤਾ
ਪੁਰਸ਼ ਉਮੀਦਵਾਰਾਂ ਲਈ
ਲੰਬਾਈ - ਘੱਟੋ ਘੱਟ 165 ਸੈ.ਮੀ.
ਛਾਤੀ ਘੱਟੋ-ਘੱਟ 78 ਸੈਂਟੀਮੀਟਰ ਹੋਣੀ ਚਾਹੀਦੀ ਹੈ। 4 ਸੈਂਟੀਮੀਟਰ ਦਾ ਫੁਲਾਅ ਜ਼ਰੂਰੀ।
ਮਹਿਲਾ ਉਮੀਦਵਾਰ ਲਈ
ਲੰਬਾਈ - 157 ਸੈ.ਮੀ.

4. ਉਮਰ ਹੱਦ- 18 ਤੋਂ 25 ਸਾਲ। ਭਾਵ ਉਮੀਦਵਾਰ ਦਾ ਜਨਮ 2 ਜਨਵਰੀ 1997 ਤੋਂ ਪਹਿਲਾਂ ਅਤੇ 1 ਜਨਵਰੀ 2004 ਤੋਂ ਬਾਅਦ ਵਿੱਚ ਨਹੀਂ ਹੋਇਆ ਹੋਣਾ ਚਾਹੀਦਾ ਹੈ। SC ਅਤੇ ST ਨੂੰ ਪੰਜ ਸਾਲ ਅਤੇ OBC ਨੂੰ ਤਿੰਨ ਸਾਲ ਦੀ ਛੋਟ ਮਿਲੇਗੀ।

5. NCC C ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ 5 ਪ੍ਰਤੀਸ਼ਤ ਅੰਕ, NCC B ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ 3 ਪ੍ਰਤੀਸ਼ਤ ਅਤੇ NCC A ਸਰਟੀਫਿਕੇਟ ਵਾਲੇ ਉਮੀਦਵਾਰਾਂ ਨੂੰ ਦੋ ਪ੍ਰਤੀਸ਼ਤ ਵਾਧੂ ਅੰਕ ਮਿਲਣਗੇ।

6. ਰਨ ਅਤੇ ਜੰਪ ਪ੍ਰੀਖਿਆ ਲਈ ਨਿਯਮ
ਪੁਰਸ਼ ਉਮੀਦਵਾਰਾਂ ਨੂੰ 7 ਮਿੰਟ ਵਿੱਚ 1600 ਮੀਟਰ ਦੌੜਨਾ ਹੋਵੇਗਾ। ਸਾਢੇ 12 ਫੁੱਟ ਦੀ ਲੰਬੀ ਛਾਲ ਅਤੇ ਸਾਢੇ ਤਿੰਨ ਫੁੱਟ ਦੀ ਉੱਚੀ ਛਾਲ ਮਾਰਨੀ ਹੋਵੇਗੀ।
ਔਰਤਾਂ ਨੂੰ 5 ਮਿੰਟ ਵਿੱਚ 800 ਮੀਟਰ ਦੌੜਨਾ ਪੈਂਦਾ ਹੈ। 9 ਫੁੱਟ ਲੰਬੀ ਛਾਲ ਅਤੇ ਤਿੰਨ ਫੁੱਟ ਉੱਚੀ ਛਾਲ ਮਾਰਨੀ ਹੋਵੇਗੀ।

7. ਚੋਣ ਪ੍ਰਕਿਰਿਆ
ਸਭ ਤੋਂ ਪਹਿਲਾਂ ਔਨਲਾਈਨ ਲਿਖਤੀ ਪ੍ਰੀਖਿਆ (ਸੀ.ਬੀ.ਟੀ.) ਹੋਵੇਗੀ। ਸਫਲ ਉਮੀਦਵਾਰਾਂ ਨੂੰ ਸਰੀਰਕ ਕੁਸ਼ਲਤਾ ਅਤੇ ਮਿਆਰੀ ਟੈਸਟ (ਪੀਈਟੀ ਅਤੇ ਪੀਐਮਟੀ) ਵਿੱਚ ਹਾਜ਼ਰ ਹੋਣਾ ਪਵੇਗਾ। ਪੀ.ਈ.ਟੀ. ਅਤੇ ਪੀ.ਐੱਮ.ਟੀ. ਸਿਰਫ ਕੁਆਲੀਫਾਇੰਗ ਹੋਣਗੇ। ਸਫਲ ਉਮੀਦਵਾਰਾਂ ਨੂੰ ਕੰਪਿਊਟਰ 'ਤੇ ਟਾਈਪਿੰਗ ਟੈਸਟ ਲਈ ਬੁਲਾਇਆ ਜਾਵੇਗਾ। ਇਹ ਪ੍ਰੀਖਿਆ 25 ਅੰਕਾਂ ਦੀ ਹੋਵੇਗੀ। ਇਸ ਤੋਂ ਬਾਅਦ ਕੰਪਿਊਟਰ ਟੈਸਟ (ਫਾਰਮੇਟਿੰਗ) ਹੋਵੇਗਾ।

8. ਔਨਲਾਈਨ ਲਿਖਤੀ ਪ੍ਰੀਖਿਆ (CBT)
ਔਨਲਾਈਨ ਲਿਖਤੀ ਪ੍ਰੀਖਿਆ 100 ਅੰਕਾਂ ਦੀ ਹੋਵੇਗੀ ਜਿਸ ਵਿੱਚ 100 ਪ੍ਰਸ਼ਨ 90 ਮਿੰਟ ਵਿੱਚ ਹੱਲ ਕੀਤੇ ਜਾਣਗੇ। ਇਸ ਵਿੱਚ ਜਨਰਲ ਅਵੇਅਰਨੈਸ, ਕੁਆਂਟੀਟੇਟਿਵ ਐਪਟੀਟਿਊਡ, ਜਨਰਲ ਇੰਟੈਲੀਜੈਂਸ, ਇੰਗਲਿਸ਼ ਲੈਂਗੂਏਜ, ਕੰਪਿਊਟਰ ਫੰਡਾਮੈਂਟਲ, ਐੱਮਐੱਸ ਆਫਿਸ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।

9. ਲਿਖਤੀ ਪ੍ਰੀਖਿਆ ਵਿੱਚ ਨਕਾਰਾਤਮਕ ਮਾਰਕਿੰਗ ਹੋਵੇਗੀ। ਹਰੇਕ ਗਲਤ ਜਵਾਬ ਲਈ ਅੱਧਾ ਅੰਕ ਕੱਟਿਆ ਜਾਵੇਗਾ।

10. ਐਪਲੀਕੇਸ਼ਨ ਫੀਸ- 100 ਰੁਪਏ। SC, ST, ਦਿਵਯਾਂਗ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐੱਸਬੀਆਈ ਦੀਆਂ ਸ਼ਾਖਾਵਾਂ ਵਿੱਚ ਬੈਂਕ ਚਲਾਨ ਰਾਹੀਂ ਵੀ ਫੀਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ।

In The Market