LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟ੍ਰੈਫਿਕ ਪੁਲਿਸ ਨਹੀਂ ਖੋਹ ਸਕਦੀ ਤੁਹਾਡੀ ਕਾਰ ਦੀ ਚਾਬੀ ? ਅਜਿਹਾ ਕਰਨ 'ਤੇ ਤੁਰੰਤ ਦੱਸੋ ਇਹ ਨਿਯਮ

4 dec 4

ਨਵੀਂ ਦਿੱਲੀ : ਜੇਕਰ ਤੁਸੀਂ ਵਾਹਨ ਚਲਾਉਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਈ ਵਾਰ ਟ੍ਰੈਫਿਕ ਪੁਲਿਸ (Traffic Police) ਵਾਲੇ ਚੈਕਿੰਗ ਦੌਰਾਨ ਗੱਡੀ ਦੀ ਚਾਬੀ ਕੱਢ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ

ਕੀ ਪੁਲਿਸ ਨੂੰ ਤੁਹਾਡੀਆਂ ਚਾਬੀਆਂ ਖੋਹਣ ਦਾ ਹੱਕ ਹੈ?
ਦੱਸ ਦੇਈਏ ਕਿ ਚੈਕਿੰਗ ਦੌਰਾਨ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਤੁਹਾਡੀ ਕਾਰ ਦੀ ਚਾਬੀ ਖੋਹਣ ਦਾ ਅਧਿਕਾਰ ਨਹੀਂ ਹੈ। ਇਸ ਤੋਂ ਇਲਾਵਾ ਨਾ ਤਾਂ ਉਹ ਤੁਹਾਡੀ ਕਾਰ ਦੇ ਟਾਇਰ ਦੀ ਹਵਾ ਕੱਢ ਸਕਦੇ ਹਨ ਅਤੇ ਨਾ ਹੀ ਤੁਹਾਡੇ ਨਾਲ ਦੁਰਵਿਵਹਾਰ ਕਰ ਸਕਦੇ ਹਨ। ਜੇਕਰ ਕੋਈ ਟਰੈਫਿਕ ਪੁਲਿਸ (Traffic Police) ਵਾਲਾ ਤੁਹਾਡੇ ਨਾਲ ਅਜਿਹਾ ਕਰਦਾ ਹੈ ਤਾਂ ਤੁਹਾਨੂੰ ਸਬੂਤ ਵਜੋਂ ਉਸ ਘਟਨਾ ਦੀ ਵੀਡੀਓ ਬਣਾ ਲੈਣੀ ਚਾਹੀਦੀ ਹੈ। ਫਿਰ ਤੁਸੀਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਇਸਦੇ ਸੀਨੀਅਰ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ ਕਿਉਂਕਿ ਮੋਟਰ ਵਹੀਕਲ ਐਕਟ 2019 (Motor Vehicle Act 2019) ਵਿੱਚ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ।

Also Read : ਅਫਵਾਹਾਂ ਨਾ ਫੈਲਾਓ, ਮੈ ਕਿਸੇ ਤੋਂ ਨਹੀਂ ਮੰਗੀ ਮੁਆਫੀ : ਕੰਗਨਾ ਰਨੌਤ

ਜੇਕਰ ਅਧਿਕਾਰੀ ਟ੍ਰੈਫਿਕ ਪੁਲਿਸ ਵਾਲੇ ਦਾ ਪੱਖ ਲੈਣ ਤਾਂ ਕੀ ਕਰੀਏ?
ਇਸ ਤੋਂ ਬਾਅਦ ਵੀ ਜੇਕਰ ਥਾਣੇਦਾਰ ਜਾਂ ਉੱਚ ਅਧਿਕਾਰੀ ਦੁਰਵਿਵਹਾਰ ਕਰਨ ਵਾਲੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਪੱਖ ਲੈਂਦੇ ਹਨ ਤਾਂ ਤੁਸੀਂ ਮਾਮਲਾ ਹਾਈਕੋਰਟ ਤੱਕ ਲੈ ਜਾ ਸਕਦੇ ਹੋ। ਜੇਕਰ ਤੁਸੀਂ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹੋ ਅਤੇ ਤੁਹਾਡੇ ਕੋਲ BPL ਕਾਰਡ ਹੈ ਤਾਂ ਕਾਨੂੰਨ ਦੇ ਜਾਣਕਾਰ ਵਕੀਲ ਤੁਹਾਨੂੰ ਮੁਫਤ ਸਲਾਹ ਦੇਣਗੇ। ਫਿਰ ਹਾਈਕੋਰਟ ਉਸ ਟਰੈਫਿਕ ਪੁਲੀਸ ਮੁਲਾਜ਼ਮ ਅਤੇ ਉਸ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕਰੇਗੀ।

Also Read : 52 ਸਾਲਾ ਬੀਬੀ ਦੇ ਸ਼ੌਂਕ ਅਵੱਲੇ, 11 ਵਿਆਹ ਕਰਵਾ ਕੇ ਵੀ ਕਰ ਰਹੀ 12ਵੇਂ ਦੀ ਭਾਲ

ਚੈਕਿੰਗ ਦੇ ਨਾਂ 'ਤੇ ਗੁੰਡਾਗਰਦੀ ਨਹੀਂ ਕੀਤੀ ਜਾ ਸਕਦੀ
ਜਾਣੋ ਕਿ ਮੋਟਰ ਵਹੀਕਲ ਐਕਟ 2019 ਕਿਸੇ ਵੀ ਟ੍ਰੈਫਿਕ ਪੁਲਿਸ ਵਾਲੇ ਨੂੰ ਚੈਕਿੰਗ ਦੇ ਨਾਂ 'ਤੇ ਅਪਰਾਧ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ। ਅਧਿਕਾਰੀ ਭਾਵੇਂ ਕਿੰਨਾ ਵੀ ਸੀਨੀਅਰ ਕਿਉਂ ਨਾ ਹੋਵੇ, ਉਹ ਤੁਹਾਡੇ ਨਾਲ ਦੁਰਵਿਵਹਾਰ ਨਹੀਂ ਕਰ ਸਕਦਾ ਅਤੇ ਤੁਹਾਡੀ ਕਾਰ ਦੀ ਚਾਬੀ ਨਹੀਂ ਹਟਾ ਸਕਦਾ।

 Also Read : ਕੋਹਲੀ ਨੂੰ ਗਲਤ ਆਊਟ ਦੇਣ 'ਤੇ ਭਖਿਆ ਵਿਵਾਦ, ਯੂਜ਼ਰਸ ਨੇ ਥਰਡ ਅੰਪਾਇਰ ਨੂੰ ਕੀਤਾ ਟ੍ਰੋਲ

ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਆਰਟੀਆਈ (RTI) ਦੇ ਜਵਾਬ ਵਿੱਚ, ਹਰਿਆਣਾ ਪੁਲਿਸ ਨੇ ਕਿਹਾ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਹੱਥ ਦੇ ਇਸ਼ਾਰੇ ਨਾਲ ਤੁਹਾਡੇ ਵਾਹਨ ਨੂੰ ਰੋਕ ਸਕਦੇ ਹਨ ਪਰ ਉਹ ਤੁਹਾਨੂੰ ਛੂਹ ਨਹੀਂ ਸਕਦੇ। ਹਾਂ, ਜੇਕਰ ਕੋਈ ਹੱਥ ਦਾ ਇਸ਼ਾਰਾ ਦੇਖ ਕੇ ਵੀ ਗੱਡੀ ਨਹੀਂ ਰੋਕਦਾ ਤਾਂ ਪੁਲਿਸ ਉਸ ਵਿਰੁੱਧ ਬਣਦੀ ਕਾਰਵਾਈ ਕਰ ਸਕਦੀ ਹੈ।

In The Market