ਅਫਵਾਹਾਂ ਨਾ ਫੈਲਾਓ, ਮੈ ਕਿਸੇ ਤੋਂ ਨਹੀਂ ਮੰਗੀ ਮੁਆਫੀ : ਕੰਗਨਾ ਰਨੌਤ

ਮੁੰਬਈ : ਪੰਜਾਬ ਦੇ ਕੀਰਤਪੁਰ ਸਾਹਿਬ ਅੱਜ ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangna Ranaut) ਦੀ ਕਾਰ ਨੂੰ ਘੇਰਾ ਪਾ ਲਿਆ । ਇਸ ਦੌਰਾਨ ਕਿਸਾਨਾਂ…

ਮੁੰਬਈ : ਪੰਜਾਬ ਦੇ ਕੀਰਤਪੁਰ ਸਾਹਿਬ ਅੱਜ ਕਿਸਾਨਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangna Ranaut) ਦੀ ਕਾਰ ਨੂੰ ਘੇਰਾ ਪਾ ਲਿਆ । ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਤੋਂ ਮਾਫੀ ਮੰਗਣ ਲਈ ਕਿਹਾ ਉਸ ਸਮੇਂ ਜਾਣਕਾਰੀ ਮਿਲੀ ਸੀ ਕਿ ਕੰਗਨਾ ਨੇ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ। ਹੁਣ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ ਉਸ ਨੇ ਕਿਹਾ ਮੈਂ ਕਿਸੇ ਤੋਂ ਕੋਈ ਮੁਆਫੀ ਨਹੀਂ ਮੰਗੀ ਤੇ ਨਾ ਹੀ ਮੈਨੂੰ ਕਿਸਾਨਾਂ ਨੇ ਮਾਫੀ ਮੰਗਣ ਲਈ ਕਿਹਾ ਸੀ।

Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ

ਇਸ ਤੋਂ ਪਹਿਲਾਂ ਕਿਸਾਨਾਂ ਨੇ ਬੀਤੇ ਦਿਨੀਂ ਸ੍ਰੀ ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਵਿਖੇ ਅਦਾਕਾਰਾ ਕੰਗਨਾ ਰਣੌਤ ਦੇ ਕਾਫਲੇ ਦਾ ਘਿਰਾਓ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ-ਊਨਾ ਹਾਈਵੇਅ ’ਤੇ ਜਾਮ ਲੱਗ ਗਿਆ। ਕਿਸਾਨਾਂ (Farmers) ਵਲੋਂ ਵੱਡੀ ਗਿਣਤੀ ਵਿਚ ਇਕੱਠ ਕਰਕੇ ਕੰਗਨਾ ਰਣੌਤ (Kangana Ranaut) ਨੂੰ ਘੇਰਾ ਪਾ ਲਿਆ ਗਿਆ ਸੀ ਅਤੇ ਕਿਸਾਨਾਂ ਵਲੋਂ ਉਸ ਤੋਂ ਮੁਆਫੀ (Sorry) ਮੰਗਣ ਲਈ ਕਿਹਾ ਜਾ ਰਿਹਾ ਹੈ।

Also Read : ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ

ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਕੰਗਨਾ ਵਲੋਂ ਮੁਆਫੀ ਨਹੀਂ ਮੰਗੀ ਜਾਵੇਗੀ ਉਦੋਂ ਤੱਕ ਉਸ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਜਿਸ ਦੌਰਾਨ ਕੰਗਨਾ ਰਣੌਤ (Kangana Ranaut) ਵਲੋ ਮੁਆਫੀ ਮੰਗੀ ਗਈ, ਜਿਸ ਤੋਂ ਬਾਅਦ ਕਿਸਾਨਾਂ ਅਤੇ ਕਿਸਾਨ ਬੀਬੀਆਂ (Farmer women) ਨੇ ਕੰਗਨਾ ਰਣੌਤ ਨੂੰ ਉਥੋਂ ਜਾਣ ਦਿੱਤਾ। ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ। 

Leave a Reply

Your email address will not be published. Required fields are marked *