LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Hardeep Singh Nijjar Murder case :ਕੈਨੇਡਾ ਦੇ ਪੀਐਮ ਨੇ ਮੁੜ ਦਿੱਤਾ ਬਿਆਨ, ਕੈਨੇਡਾ ਦੀ ਧਰਤੀ ਉਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ

justin trudeau

ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ( Justin Trudeau ) ਨੇ ਮੁੜ ਅ੍ੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਬਾਰੇ ਬਿਆਨ ਦਿੱਤਾ ਹੈ ਪਰ ਇਸ ਵਾਰ ਉਨ੍ਹਾਂ ਦੇ ਸੁਰ ਬਦਲੇ ਨਜ਼ਰ ਆਏ।
ਭਾਰਤ ਨਾਲ ਰਚਨਾਤਮਕ ਰੂਪ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ
ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ (Hardeep Singh Nijjar ) ਦੀ ਹੱਤਿਆ ਮਾਮਲੇ ਵਿਚ ਭਾਰਤ ਦੇ ਨਾਲ ਰਚਨਾਤਮਕ ਰੂਪ ਤੋਂ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਕੈਨੇਡਾ ਨਿਊਜ਼ ਚੈਨਲ ਸੀਏਪੀਸੀ ਦੇ ਅਨੁਸਾਰ, ਨਿੱਝਰ ਦੀ ਹੱਤਿਆ ਦੀ ਜਾਂਚ ਮਾਮਲੇ ਵਿਚ ਅਪਡੇਟ ਬਾਰੇ ਪੁੱਛਿਆ ਗਿਆ ਤਾਂ ਟਰੂਡੋ ਨੇ ਇੱਕ ਲੰਬਾ ਵਿਰਾਮ ਲਿਆ ਅਤੇ ਕਿਹਾ ਕਿ ਉਹ ਮਾਮਲੇ ਦੀ ਤਹਿ ਤਕ ਜਾਣਾ ਚਾਹੁੰਦੇ ਹਨ। ਇਸ ਲਈ ਭਾਰਤ ਸਰਕਾਰ ਦੇ ਨਾਲ ਰਚਨਾਤਮਕ ਰੂਪ ਵਿੱਚ ਕੰਮ ਕਰਨਾ ਚਾਹੁੰਦੇ ਹਾਂ। ਰਿਪੋਰਟ ਮੁਤਾਬਕ ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਭਾਰਤ ਕਿਸ ਤਰ੍ਹਾਂ ਸਹਿਯੋਗ ਕਰ ਰਿਹਾ ਹੈ, ਹਾਲਾਂਕਿ ਕੈਨੇਡਾ ਦਾ ਕਹਿਣਾ ਹੈ ਕਿ ਉਸ ਵਿਰੁੱਧ ਭਰੋਸੇਯੋਗ ਦੋਸ਼ ਹਨ ਅਤੇ ਭਾਰਤ ਉਮੀਦ ਕਰਦਾ ਹੈ ਕਿ ਕੈਨੇਡਾ ਪਹਿਲਾਂ ਆਪਣੀ ਜਾਂਚ ਪੂਰੀ ਕਰੇ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, "ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"
ਟਰੂਡੋ ਨੇ ਕਿਹਾ, "ਅਸੀਂ ਸਪੱਸ਼ਟ ਹਾਂ ਕਿ ਸਾਡੀ ਨਿਆਂ ਪ੍ਰਣਾਲੀ ਅਤੇ ਸਾਡੀ ਪੁਲਿਸ ਦੀ ਸੁਤੰਤਰਤਾ ਅਨੁਸਾਰ ਢੁੱਕਵੀਂ ਜਾਂਚ ਕੀਤੀ ਜਾਵੇ।" ਟਰੂਡੋ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਰਚਨਾਤਮਕ ਰੂਪ ਨਾਲ ਕੰਮ ਕਰਨਾ ਚਾਹੁੰਦੇ ਹਾਂ।
ਕੀ ਹੈ ਪੂਰਾ ਮਾਮਲਾ?
18 ਜੂਨ 2023 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਦੀ ਜਾਂਚ ਏਜੰਸੀ NIA ਨੇ 2020 'ਚ ਨਿਝਰ ਨੂੰ ਅੱਤਵਾਦੀ ਐਲਾਨ ਕੀਤਾ ਸੀ। ਨਿਝਰ ਕਤਲੇਆਮ ਵਿੱਚ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਇਸ ਵਿੱਚ ਭਾਰਤ ਸਰਕਾਰ ਸ਼ਾਮਲ ਹੈ। ਹਾਲਾਂਕਿ ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ।
ਭਾਰਤ ਨੇ ਇਸ ਦਾਅਵੇ ਦਾ ਜ਼ੋਰਦਾਰ ਖੰਡਨ ਕੀਤਾ ਹੈ। ਟਰੂਡੋ ਦੇ ਇਕਪਾਸੜ ਦੋਸ਼ਾਂ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਪਹਿਲਾਂ ਮਾਰਚ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਹਥਿਆਰਬੰਦ ਲੋਕ ਨਿੱਝਰ ਨੂੰ ਗੋਲੀ ਮਾਰਦੇ ਨਜ਼ਰ ਆਏ ਸਨ। ਇਸ ਕਤਲ ਨੂੰ ਕੰਟਰੈਕਟ ਕਿਲਿੰਗ ਦੱਸਿਆ ਜਾ ਰਿਹਾ ਹੈ।

In The Market