ਅਮਰੋਹਾ: ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਮੰਡੀ ਧਨੌਰਾ ਇਲਾਕੇ ਵਿੱਚ ਮੋਬਾਈਲ ‘ਤੇ ਰੀਲਾਂ ਦੇਖ ਰਹੇ 9 ਸਾਲਾ ਮਾਸੂਮ ਬੱਚੇ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ। ਹੱਸਦੇ-ਖੇਡਦੇ ਬੱਚੇ ਦੀ ਮੌਤ ਨੇ ਨਾ ਸਿਰਫ਼ ਪਰਿਵਾਰ ਨੂੰ ਬਲਕਿ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਰੀਲਾਂ ਦੇਖਦੇ-ਦੇਖਦੇ ਅਚਾਨਕ ਹੋ ਗਿਆ ਸ਼ਾਂਤ
ਮ੍ਰਿਤਕ ਬੱਚੇ ਦੀ ਪਛਾਣ ਮਯੰਕ ਵਜੋਂ ਹੋਈ ਹੈ, ਜੋ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਘਟਨਾ ਵੇਲੇ ਮਯੰਕ ਘਰ ਵਿੱਚ ਬਿਸਤਰ ‘ਤੇ ਲੇਟ ਕੇ ਮੋਬਾਈਲ ‘ਤੇ ਵੀਡੀਓ ਦੇਖ ਰਿਹਾ ਸੀ। ਉਸ ਦੇ ਪਿਤਾ ਦੀਪਕ ਕੁਮਾਰ ਵਿਹੜੇ ਵਿੱਚ ਕੰਮ ਕਰ ਰਹੇ ਸਨ ਅਤੇ ਮਾਂ ਰਸੋਈ ਵਿੱਚ ਰੁੱਝੀ ਹੋਈ ਸੀ। ਕੁਝ ਹੀ ਸਕਿੰਟਾਂ ਵਿੱਚ ਖ਼ੁਸ਼ੀ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ। ਮਯੰਕ ਦੇ ਸਰੀਰ ਵਿੱਚ ਅਚਾਨਕ ਹਰਕਤ ਬੰਦ ਹੋ ਗਈ ਅਤੇ ਉਹ ਬਿਸਤਰ ਤੋਂ ਹੇਠਾਂ ਲੁੜਕ ਗਿਆ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗਈ ਜਾਨ
ਪਰਿਵਾਰ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਮਯੰਕ ਨੂੰ ਚੱਕਰ ਆਇਆ ਹੈ, ਪਰ ਜਦੋਂ ਉਸ ਨੇ ਕੋਈ ਜਵਾਬ ਨਾ ਦਿੱਤਾ ਤਾਂ ਘਰ ਵਿੱਚ ਚੀਕ-ਚਿਹਾੜਾ ਪੈ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਪਿਤਾ ਉਸ ਨੂੰ ਤੁਰੰਤ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਬੱਚੇ ਦੀ ਨਬਜ਼ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ, ਪਰ ਅਫ਼ਸੋਸ ਕਿ ਉਦੋਂ ਤੱਕ ਮਯੰਕ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਮੌਤ ਦਾ ਕਾਰਨ ‘ਹਾਰਟ ਅਟੈਕ’ ਦੱਸਿਆ ਹੈ।
ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਦੀਪਕ ਕੁਮਾਰ ਦਾ ਚਾਰ ਜੀਆਂ ਦਾ ਇਹ ਛੋਟਾ ਜਿਹਾ ਖ਼ੁਸ਼ਹਾਲ ਪਰਿਵਾਰ ਪਲ ਭਰ ਵਿੱਚ ਉਜੜ ਗਿਆ। ਮਯੰਕ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਿਸ ਦੀਆਂ ਅੱਖਾਂ ਸਾਹਮਣੇ ਉਸ ਦਾ ਲਾਡਲਾ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ। ਇੰਨੀ ਛੋਟੀ ਉਮਰ ਵਿੱਚ ਹਾਰਟ ਅਟੈਕ ਦੀਆਂ ਵਧ ਰਹੀਆਂ ਘਟਨਾਵਾਂ ਨੇ ਹੁਣ ਸਿਹਤ ਮਾਹਿਰਾਂ ਅਤੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/tarn-taran-encounter-doni-bals-special-henchman-harnoor-killed-one-policeman-injured/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ


