ਢਾਕਾ : ਬੰਗਲਾਦੇਸ਼ ਵਿੱਚ ਹਿੰਦੂ ਘੱਟਗਿਣਤੀ ਭਾਈਚਾਰੇ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਝੇਨਾਈਦਾਹ ਜ਼ਿਲ੍ਹੇ ਦੇ ਕਾਲੀਗੰਜ ਇਲਾਕੇ ਵਿੱਚ ਇੱਕ 44 ਸਾਲਾ ਹਿੰਦੂ ਵਿਧਵਾ ਔਰਤ ਨਾਲ ਸਮੂਹਿਕ ਬਲਾਤਕਾਰ (ਗੈਂਗਰੇਪ) ਕਰਨ ਅਤੇ ਉਸ ਨੂੰ ਬੇਰਹਿਮੀ ਨਾਲ ਤਸੀਹੇ ਦੇਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।
ਜ਼ਮੀਨੀ ਵਿਵਾਦ ਕਾਰਨ ਬਣਾਈ ਹਵਸ ਦਾ ਸ਼ਿਕਾਰ
ਪੀੜਤ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਦੋ ਸਾਲ ਪਹਿਲਾਂ ਉਸ ਵੱਲੋਂ ਖਰੀਦੀ ਗਈ ਜ਼ਮੀਨ ਨੂੰ ਲੈ ਕੇ ਮੁੱਖ ਮੁਲਜ਼ਮ ਸ਼ਾਹੀਨ ਉਸ ਨੂੰ ਲਗਾਤਾਰ ਧਮਕਾ ਰਿਹਾ ਸੀ। ਸੋਮਵਾਰ ਨੂੰ ਜਦੋਂ ਔਰਤ ਦੇ ਦੋ ਰਿਸ਼ਤੇਦਾਰ ਉਸ ਨੂੰ ਮਿਲਣ ਆਏ ਹੋਏ ਸਨ ਤਾਂ ਮੁਲਜ਼ਮ ਸ਼ਾਹੀਨ ਅਤੇ ਹਸਨ ਜਬਰੀ ਘਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਔਰਤ ਨਾਲ ਦੂਜੇ ਕਮਰੇ ਵਿੱਚ ਗੈਂਗਰੇਪ ਕੀਤਾ।
ਦਰੱਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, ਵੀਡੀਓ ਵੀ ਬਣਾਈ
ਬਰਬਰਤਾ ਦੀ ਹੱਦ ਪਾਰ ਕਰਦਿਆਂ ਮੁਲਜ਼ਮਾਂ ਨੇ ਔਰਤ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਰਿਸ਼ਤੇਦਾਰਾਂ ਸਮੇਤ ਘਰੋਂ ਬਾਹਰ ਘਸੀਟ ਕੇ ਇੱਕ ਦਰੱਖਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਪਿੱਟਿਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਇਸ ਸਾਰੀ ਘਟਨਾ ਦੀ ਮੋਬਾਈਲ ਫੋਨ ‘ਤੇ ਵੀਡੀਓ ਵੀ ਬਣਾਈ। ਸਥਾਨਕ ਲੋਕਾਂ ਨੇ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਹਸਨ (45) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/another-hindu-murdered-in-bangladesh-factory-owner-and-editor-rana-pratap-shot-dead-in-public/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



