LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੱਡੀਆ ਨੂੰ ਮਜ਼ਬੂਤ ਕਰਨ ਲਈ ਮਹਿਲਾਵਾਂ ਨੂੰ ਖਾਣਾ ਚਾਹੀਦਾ ਹੈ ਇਹ ਪੌਸ਼ਟਿਕ ਭੋਜਨ

lllkkkii87

nutritious food: ਤੰਦਰੁਸਤ ਰਹਿਣ ਦੇ ਲਈ ਅੱਜ ਕੱਲ ਲੋਕ ਸ਼ਾਕਾਹਾਰੀ ਖੁਰਾਕ ਨੂੰ ਜ਼ਿਆਦਾ ਅਪਣਾਉਣ ਲੱਗ ਪਏ ਹਨ ਅਤੇ ਇਸ ਦੇ ਨਾਲ ਹੀ ਉਹ ਕਸਰਤ ਕਰਨੀ ਵੀ ਬੇਹੱਦ ਪੰਸਦ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਕਾਹਾਰੀ ਖਾਣਾ ਖਾਣ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਵੀ ਮਿਲਦੇ ਹਨ ਅਤੇ ਸ਼ਾਕਾਹਾਰੀ ਲੋਕਾਂ ਦੀ ਤੁਲਨਾ ਵਿੱਚ ਮਾਸਾਹਾਰੀ ਲੋਕ ਜ਼ਿਆਦਾ ਫਿੱਟ ਹੁੰਦੇ ਹਨ। ਰਿਪੋਰਟ ਮੁਤਾਬਿਕ ਇੱਕ ਉਮਰ ਦੇ ਬੀਤ ਜਾਣ ਤੋਂ ਬਾਅਦ ਮਾਸ ਖਾਣ ਵਾਲੀਆਂ ਔਰਤਾਂ ਦੀ ਤੁਲਨਾ ਵਿੱਚ ਸ਼ਾਕਾਹਾਰੀ ਔਰਤਾਂ ਨੂੰ ਫ੍ਰੈਕਚਰ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ 26000 ਤੋਂ ਜ਼ਿਆਦਾ ਔਰਤਾਂ ਦੀ ਸਿਹਤ ਅਤੇ ਖੁਰਾਕ ਦਾ ਰਿਕਾਰਡ ਦੇਖਿਆ ਤਾਂ ਪਤਾ ਲੱਗਾ ਕਿ ਲਗਭਗ 22 ਸਾਲ ਦੀ ਉਮਰ ਵਿੱਚ ਸ਼ਾਕਾਹਾਰੀ ਔਰਤਾਂ ਦੀ ਕਮਰ ਦੇ ਟੁੱਟਣ ਦੀ ਜ਼ਿਆਦਾ ਸੰਭਾਵਨਾ ਉਨ੍ਹਾਂ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ ਜੋ ਰੋਜ਼ ਮਾਸ ਖਾਂਦੇ ਹਨ।

ਇਸ ਤੋਂ ਇਲਾਵਾ ਖੋਜਕਰਤਾਵਾਂ ਨੂੰ ਅਸਲੀ ਸਮੱਸਿਆ ਦੇ ਬਾਰੇ ਜ਼ਿਆਦਾ ਕੁਛ ਪਤਾ ਨਹੀਂ ਲੱਗਿਆ ਹੈ ਪਰ ਉਨ੍ਹਾਂ ਦਾ ਅਨੁਮਾਨ ਹੈ ਕਿ ਡਿੱਗਣ ਅਤੇ ਫ੍ਰੈਕਚਰ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਟੁੱਟਣ ਦਾ ਜ਼ਿਆਦਾ ਖਤਰਾ ਇਸ ਕਰਕੇ ਹੋ ਰਿਹਾ ਹੈ ਕਿ ਕਿਉਂਕਿ ਸ਼ਾਕਾਹਾਰੀ ਲੋਕਾਂ ਨੂੰ ਚੰਗੀ ਖੁਰਾਕ ਨਹੀਂ ਮਿਲ ਪਾ ਰਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਸ਼ਾਕਾਹਾਰੀਆਂ ਨੂੰ ਆਪਣੀ ਖੁਰਾਕ ਸਹੀ ਸਮੇਂ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਇਹੋ ਜਿਹੇ ਪੌਸ਼ਟਿਕ ਤੱਤ ਸ਼ਾਮਲ ਕਰਨੇ ਚਾਹੀਦੇ ਹਨ। ਜਿੰਨਾਂ ਨਾਲ ਉਹ ਤੰਦਰੁਸਤ ਰਹਿ ਸਕਣ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਕਾਹਾਰੀ ਖੁਰਾਕ ਮਾਸਾਹਾਰੀ ਖੁਰਾਕ ਤੋਂ ਜ਼ਿਆਦਾ ਸਿਹਤਮੰਦ ਹੁੰਦਾ ਹੈ ਕਿਉਂਕਿ ਇਹ ਸ਼ੂਗਰ,ਮੋਟਾਪਾ,ਦਿਲ ਦੀ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ।              

In The Market