LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਨ੍ਹਾਂ ਦੋ ਰਾਸ਼ੀ ਵਾਲੇ ਲੋਕਾਂ ਦੇ ਰਿਸ਼ਤੇ ਰਹਿੰਦੇ ਹਨ ਖ਼ਰਾਬ

rashifal52

Astrology Tips:  ਕਈ ਰਿਸ਼ਤਿਆਂ ਵਿਚਕਾਰ ਹਮੇਸ਼ਾ ਲੜਾਈ ਰਹਿੰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਕਈ ਰਿਸ਼ਤਿਆਂ ਵਿੱਚ ਤਣਾਓ ਰਾਸ਼ੀਆਂ ਦੇ ਪ੍ਰਭਾਵ ਕਾਰਨ ਵੀ ਹੁੰਦਾ ਹੈ। ਰਾਸ਼ੀ ਦਾ ਪ੍ਰਭਾਵ ਤੁਹਾਡੇ ਜੀਵਨ ਉੱਤੇ ਵੀ ਪੈਂਦਾ ਹੈ। ਕਈ ਲੋਕ ਜਿਆਦਾਤਰ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ।ਆਓ ਹੁਣ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਦੇ ਲੋਕ ਜਿਆਦਾ ਪਰੇਸ਼ਾਨ ਰਹਿੰਦੇ ਹਨ।

ਮਕਰ -ਮੇਖ ਰਾਸ਼ੀ

 ਮਕਰ ਰਾਸ਼ੀ ਵਾਲੇ ਲੋਕ ਚੰਗੇ ਵਿਚਾਰਾਂ ਵਾਲੇ ਅਤੇ ਮਨਮੌਜੀ ਹੁੰਦੇ ਹਨ ਉਥੇ ਹੀ ਮੇਖ ਰਾਸ਼ੀ ਵਾਲੇ ਲੋਕ ਬੇਸਬਰੇ ਹੁੰਦੇ ਹਨ ਜਿਸ ਕਾਰਨ ਇਹ ਦੋਨਾਂ ਰਾਸ਼ੀ ਵਾਲੇ ਲੋਕਾਂ ਵਿਚਕਾਰ ਕੋਈ ਖਾਸ ਰਿਸ਼ਤਾ ਨਹੀਂ ਰਹਿੰਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਖ ਰਾਸ਼ੀ ਵਾਲੇ ਲੋਕਾਂ ਦੇ ਸੁਭਾਅ ਦੇ ਕਾਰਨ ਮਕਰ ਰਾਸ਼ੀ ਵਾਲੇ ਲੋਕ ਉਨ੍ਹਾਂ ਤੋਂ ਪਰੇਸ਼ਾਨ ਰਹਿੰਦੇ ਹਨ।

ਕੁੰਭ -ਬ੍ਰਿਖ ਰਾਸ਼ੀ

ਕੁੰਭ ਰਾਸ਼ੀ ਵਾਲੇ ਲੋਕ ਜਿੱਦੀ ਅਤੇ ਅਜ਼ਾਦ ਖਿਆਲਾਂ ਵਾਲੇ ਹੁੰਦੇ ਹਨ ਜਿਸ ਕਾਰਣ ਉਨ੍ਹਾਂ ਦੀ ਬ੍ਰਿਖ ਰਾਸ਼ੀ ਵਾਲੇ ਲੋਕਾਂ ਦੇ ਨਾਲ ਬਿਲਕੁੱਲ ਵੀ ਨਹੀਂ ਬਣਦੀ ਹੈ ਜੇਕਰ ਕੁੰਭ ਅਤੇ ਬ੍ਰਿਖ ਰਾਸ਼ੀ ਵਾਲੇ ਲੋਕਾਂ ਦੀ ਜੋੜੀ ਬਣ ਜਾਵੇ ਤਾਂ ਇਨ੍ਹਾਂ ਵਿਚਾਲੇ ਛੋਟੀ-ਛੋਟੀ ਗੱਲ ਉੱਤੇ ਬਹੁਤ ਲੜਾਈ ਝਗੜਾ ਹੁੰਦਾ ਰਹਿੰਦਾ ਹੈ।

ਮੀਨ-ਮਿਥੁਨ ਰਾਸ਼ੀ 

ਮੀਨ ਰਾਸ਼ੀ ਵਾਲੇ ਲੋਕ ਬਹੁਤ ਹੀ ਨਰਮ ਸੁਭਾਅ ਵਾਲੇ ਹੁੰਦੇ ਹਨ ਜਿਸ ਕਾਰਣ ਉਹ ਮਿਥੁਨ ਰਾਸ਼ੀ ਵਾਲੇ ਲੋਕਾਂ ਨੂੰ ਆਸਾਨੀ ਨਾਲ ਸਮਝ ਨਹੀਂ ਸਕਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਮਿਥੁਨ ਰਾਸ਼ੀ ਵਾਲੇ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ ਉਥੇ ਹੀ ਮੀਨ ਰਾਸ਼ੀ ਵਾਲੇ ਲੋਕ ਦੂਸਰੇ ਲੋਕਾਂ ਦੀਆਂ ਭਾਵਨਾਵਾਂ ਅਤੇ ਇਛਾਵਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਦੇ ਹਨ।

ਮੇਖ- ਕਰਕ ਰਾਸ਼ੀ  

 ਮੇਖ ਰਾਸ਼ੀ ਵਾਲੇ ਲੋਕ ਬਹੁਤ ਹੀ ਤੇਜ਼ ਹੁੰਦੇ ਹਨ ਅਤੇ ਜਦੋਂ ਇਹ ਲੋਕ ਚੰਗੇ ਲੋਕਾਂ ਨਾਲ ਰਿਸ਼ਤਾ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰਕ ਰਾਸ਼ੀ ਵਾਲੇ ਲੋਕ ਦੂਸਰੇ ਲੋਕਾਂ ਦਾ ਬਹੁਤ ਖਿਆਲ ਰੱਖਦੇ ਹਨ।

ਬ੍ਰਿਖ-ਸਿੰਘ ਰਾਸ਼ੀ 

ਬ੍ਰਿਖ ਅਤੇ ਸਿੰਘ ਰਾਸ਼ੀ ਵਾਲੇ ਲੋਕਾਂ ਦੇ ਸੁਭਾਅ ਬਹੁਤ ਹੀ ਜਿੱਦੀ ਹੁੰਦਾ ਹੈ ਅਤੇ ਸਿੰਘ ਰਾਸ਼ੀ ਵਾਲੇ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਜਿਸ ਕਾਰਨ ਨਰਮ ਸੁਭਾਅ ਦੇ ਬ੍ਰਿਖ ਰਾਸ਼ੀ ਵਾਲੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਸਿੰਘ ਰਾਸ਼ੀ ਵਾਲੇ ਲੋਕਾਂ ਨੂੰ ਲਾਈਮਲਾਈਟ ਵਿੱਚ ਰਹਿਣਾ ਚੰਗਾ ਲੱਗਦਾ ਹੈ ਜਦਕਿ ਬ੍ਰਿਖ ਰਾਸ਼ੀ ਵਾਲੇ ਲੋਕ ਆਪਣੀ ਹੀ ਦੁਨੀਆਂ ਵਿੱਚ ਰਹਿਣਾ ਪਸੰਦ ਕਰਦੇ ਹਨ।

ਮਿਥੁਨ-ਕੰਨਿਆ ਰਾਸ਼ੀ 

ਮਿਥੁਨ ਰਾਸ਼ੀ ਵਾਲੇ ਲੋਕ ਉਤਸਾਹਿਤ ਅਤੇ ਉਤਸੁਕ ਸੁਭਾਅ ਵਾਲੇ ਹੁੰਦੇ ਹਨ ਉਥੇ ਹੀ ਇਨ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਪਰੈਕਟੀਕਲ ਕੰਨਿਆ ਰਾਸ਼ੀ ਵਾਲੇ ਲੋਕ ਬੌਰਿੰਗ ਲੱਗਦੇ ਹਨ ਅਤੇ ਮਿਥੁਨ ਰਾਸ਼ੀ ਵਾਲੇ ਲੋਕ ਮੌਜਮਸਤੀ ਅਤੇ ਪਿਆਰ ਕਰਨ ਵਿੱਚ ਯਕੀਨ ਰੱਖਦੇ ਹਨ ਅਤੇ ਕੰਨਿਆ ਰਾਸ਼ੀ ਵਾਲੇ ਲੋਕਾਂ ਦੀ ਪਹਿਲੀ ਤਰਜੀਹ ਉਨ੍ਹਾਂ ਦਾ ਕੰਮ ਹੁੰਦਾ ਹੈ।

ਨੋਟ- ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਿਰਫ ਆਮ ਜਾਣਕਾਰੀ ਹੈ ਇਸ ਲੀਵਿੰਗ ਇੰਡੀਆ ਨਿਊਜ਼ ਪੁਸ਼ਟੀ ਨਹੀ ਕਰਦਾ।

In The Market