LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਸਖਸ ਤੋਂ ਕਿਵੇਂ ਬਣਦੀ ਹੈ ਅਫੀਮ, ਜਾਣੋ ਅਹਿਮ ਤੱਥ

afeem2598

ਚੰਡੀਗੜ੍ਹ:  ਅਫ਼ੀਮ ਦੀ ਪੈਦਾਵਾਰ ਵਿਸ਼ਵ ਦੀਆਂ ਵੱਖ-ਵੱਖ ਥਾਵਾਂ ਉੱਤੇ ਕੀਤੀ ਜਾਂਦੀ ਹੈ। ਭਾਰਤ ਵਿੱਚ ਕਈ ਥਾਵਾਂ ਉੱਤੇ ਅਫੀਮ ਦੀ ਖੇਤੀ ਨੂੰ ਮਾਨਤਾ ਦਿੱਤੀ ਪਰ ਪੂਰੇ ਦੇਸ਼ ਵਿੱਚ ਖੇਤੀ ਨੂੰ ਮਾਨਤਾ ਨਹੀਂ ਹੈ। ਉਥੇ ਹੀ ਅਫ਼ਗਾਨਿਸਤਾਨ ਵਿੱਚ  ਦੁਨੀਆ ਦੀ ਕਰੀਬ 80% ਤੋਂ ਵਧੇਰੇ ਅਫ਼ੀਮ ਪੈਦਾ ਕੀਤੀ ਜਾਂਦੀ ਹੈ। 2018 ਵਿੱਚ ਯੂਐਨਓਡੀਸੀ ਦੇ ਅੰਦਾਜ਼ੇ ਮੁਤਾਬਕ ਕਿ ਅਫੀਮ ਦੇ ਉਤਪਾਦਨ ਨੇ ਦੇਸ਼ ਦੀ ਅਰਥਵਿਵਸਥਾ ਵਿੱਚ 11% ਦਾ ਯੋਗਦਾਨ ਪਾਇਆ ਸੀ।

ਅਫਗਾਨਿਸਤਾਨ ਵਿੱਚ ਹੁੰਦੀ ਵਧੇਰੇ ਖੇਤੀ

ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ ਪਹਿਲਾਂ ਤਾਲਿਬਾਨ ਦੇ ਸ਼ਾਸਨ ਦੌਰਾਨ ਅਫੀਮ ਦੀ ਖੇਤੀ ਵਿੱਚ ਵਾਧਾ ਹੋਇਆ ਸੀ। ਸਾਲ 1998 ਵਿੱਚ ਲਗਭਗ 41,000 ਹੈਕਟੇਅਰ ਤੋਂ ਲੈ ਕੇ ਸਾਲ 2000 ਵਿੱਚ 64,000 ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਇਸਦੀ ਖੇਤੀ ਕੀਤੀ ਜਾ ਰਹੀ ਸੀ।

ਅਫੀਮ ਵਿੱਚ 12% ਤੱਕ ਮੌਰਫਿਨ

ਅਫ਼ੀਮ ਪੌਦੇ ਪੈਪੇਵਰ ਸੋਮਨੀਫੇਰਮ ਦੇ ਲੇਟੇਕਸ (ਦੁੱਧ) ਨੂੰ ਸੁਕਾ ਕੇ ਬਣਾਇਆ ਗਿਆ ਪਦਾਰਥ ਹੈ ਜਿਸ ਦਾ ਸੇਵਨ ਸਰੂਰ ਦਿੰਦਾ ਹੈ। ਹੋਰ ਚੀਜ਼ਾਂ ਤੋਂ ਇਲਾਵਾ ਜੋ ਵਿਅਕਤੀ ਇਸ ਦਾ ਸੇਵਨ ਕਰਦਾ ਹੈ, ਉਸ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਅਫੀਮ ਵਿੱਚ 12% ਤੱਕ ਮੌਰਫਿਨ ਪਾਇਆ ਜਾਂਦਾ ਹੈ, ਜਿਸ ਨੂੰ ਹੈਰੋਇਨ ਨਾਂ ਦੀ ਦਵਾਈ ਵਿੱਚ ਪ੍ਰੋਸੈਸ ਕੀਤਾ ਜਾਂਦਾ ਹੈ।

ਖਸਖਸ ਤੋਂ ਤਿਆਰ ਹੁੰਦਾ ਹੈ ਪੌਦਾ 

ਖਸਖਸ ਨੂੰ ਬੀਜਿਆ ਜਾਂਦਾ ਹੈ ਫਿਰ ਖਸਖਸ ਦਾ ਪੌਦਾ ਉੱਗਦਾ ਹੈ ਅਤੇ ਉਸ ਨੂੰ ਡੋਡੀਆਂ ਲੱਗਦੀਆਂ ਹਨ। ਜਿੰਨ੍ਹਾਂ ਨੂੰ ਆਮ ਭਾਸ਼ਾ ਵਿੱਚ ਡੋਡੇ ਵੀ ਕਹਿੰਦੇ ਹਨ। ਜਦੋਂ ਡੋਡੇ ਤਿਆਰ ਹੁੰਦੇ ਹਨ ਤਾਂ ਇੰਨ੍ਹਾਂ ਨੂੰ ਕੱਟ ਲਗਾਇਆ ਜਾਂਦਾ ਹੈ ਅਤੇ ਇਸ ਵਿਚੋਂ ਦੁੱਧ ਨਿਕਲਦਾ ਹੈ ਜੋ ਕਿ ਸੁੱਕ ਕੇ ਅਫੀਮ ਦਾ ਰੂਪ ਧਾਰ ਲੈਂਦਾ ਹੈ।  

ਅਫੀਮ ਦੀ ਵਰਤੋਂ ਸਾਵਧਾਨੀ ਨਾਲ ਕਰੋ-

ਅਫੀਮ ਇਕ ਦਵਾਈ ਵੀ ਹੈ ਪਰ ਜਦੋਂ ਇਸ ਦੀ ਵਰਤੋਂ ਵਧੇਰੇ ਹੁੰਦੀ ਹੈ ਤਾਂ ਇਹ ਨਸ਼ੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਲਈ ਅਫੀਮ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।

ਅਫੀਮ ਬਾਰੇ ਤੱਥ 

ਅੰਗਰੇਜੀ ਅਤੇ ਦੇਸੀ ਦਵਾਈਆ ਵਿੱਚ ਵਰਤੋਂ ਕੀਤੀ ਜਾਂਦੀ ਹੈ।

ਅਫੀਮ ਨੂੰ ਨਸ਼ੇ ਲਈ ਵਰਤਦੇ ਹਨ ਤਾਂ ਇਹ ਬੇਹੱਦ ਖਤਰਨਾਕ ਹੁੰਦੀ ਹੈ।

ਅਫੀਮ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

ਅਫੀਮ ਦਾ ਪ੍ਰਭਾਵ ਮੁੱਖ ਤੌਰ ਤੇ ਦਿਮਾਗ ਤੇ ਨਾੜਾਂ ਦੇ ਸੂਚਨਾ ਕੇਂਦਰ ਉੱਤੇ ਪੈਂਦਾ ਹੈ।

ਨੋਟ- ਇਸ ਲੇਖ ਵਿੱਚ ਅਫੀਮ ਬਾਰੇ ਆਮ ਜਾਣਕਾਰੀ ਦਿੱਤੀ ਗਈ ਹੈ ਇਸ ਲੇਖ ਵਿੱਚ ਕਿਸੇ ਨੂੰ ਵੀ ਅਫੀਮ ਲੈਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਅਫੀਮ ਇਕ ਨਸ਼ਾ ਹੈ ਜੋ ਬੇਹੱਦ ਖਤਰਨਾਕ ਹੈ। ਅਫੀਮ ਦੀ ਵਰਤੋਂ ਸਾਵਧਾਨੀ ਨਾਲ ਕਰੋ।

In The Market