LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਖ਼ਾਸ ਨੁਕਤੇ

suger523

Tips to avoid diabetes: ਡਾਈਬਟੀਜ਼ ਯਾਨੀ ਸ਼ੂਗਰ ਦੀ ਸਮੱਸਿਆ ਨੇ ਭਾਰਤ ਵਿਚ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਨ ਭਾਰਤ ਨੂੰ ਡਾਈਬਟੀਜ਼ ਕੈਪੀਟਲ ਆਫ਼ ਵਰਲਡ ਵੀ ਕਿਹਾ ਜਾਂਦਾ ਹੈ। ਇਸਦਾ ਇਕ ਕਾਰਨ ਹੈ ਸਾਡੇ ਭਾਰਤੀਆਂ ਦੀਆਂ ਅਣਹੈਲਥੀ ਖਾਣ ਦੀਆਂ ਆਦਤਾਂ। ਜੇਕਰ ਖਾਣ ਪੀਣ ਦੀਆਂ ਆਦਤਾਂ ਯਾਨੀ ਸਾਡੇ ਲਾਈਫਸਟਾਈਲ ਨੂੰ ਸਹੀ ਕਰ ਲਿਆ ਜਾਵੇ ਤਾਂ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਸ਼ੂਗਰ ਤੋਂ ਬਚਣ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ।

ਹੈਲਥੀ ਭੋਜਨ ਸਹੀ ਸਮੇਂ ਉੱਤੇ ਲਵੋ-

ਜੇਕਰ ਤੁਸੀ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੈਲਥੀ ਭੋਜਨ ਖਾਣਾ ਚਾਹੀਦਾ ਹੈ। ਜੇਕਰ ਆਪਣਾ ਖਾਣ ਸਹੀ ਸਮੇਂ ਉਤੇ ਖਾਧੇ ਹੋ ਤਾਂ ਸ਼ੂਗਰ ਹੋਣ ਦਾ ਖਤਰਾ ਘੱਟ ਜਾਂਦਾ ਹੈ। ਭੋਜਨ ਵਿੱਚ ਜਿਹੇ ਤੱਤ ਹੋਣੇ ਚਾਹੀਦੇ ਹਨ ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੇ।

ਲੋੜ ਮੁਤਾਬਿਕ ਪਾਣੀ ਪੀਓ-

ਜਦੋਂ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਪਾਣੀ ਜ਼ਰੂਰ ਪੀਓ। ਪੀਣ ਦੀ ਘਾਟ ਵੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਉਥੇ ਹੀ ਲੋੜ ਤੋਂ ਵੱਧ ਪਾਣੀ ਸਿਹਤ ਲਈ ਖਤਰਨਾਕ ਬਣ ਜਾਂਦਾ ਹੈ। ਪਾਣੀ ਪੀਣ ਨਾਲ ਤੁਹਾਡੇ ਚਿਹਰੇ ਉੱਤੇ ਵੀ ਨਿਖਾਰ ਆਉਂਦਾ ਹੈ।

ਭੋਜਨ ਵਿੱਚ ਫ਼ਲਾਂ ਦੀ ਵਰਤੋਂ -

ਸ਼ੂਗਰ ਤੋਂ ਬਚਣ ਲਈ ਭੋਜਨ ਵਿੱਚ ਫਲ ਜ਼ਰੂਰ ਲੈਣੇ ਚਾਹੀੇਦੇ ਹਨ। ਫਲ ਤੁਹਾਡੇ ਸਰੀਰ ਨੂੰ ਤਾਜਗੀ ਦਿੰਦੇ ਹਨ ਜਿਸ ਨਾਲ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਕਸਰਤ ਲਾਜ਼ਮੀ -

ਰੋਜ਼ਾਨਾ ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿੱਚ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ। ਕਸਰਤ ਕਰਨ ਨਾਲ ਸਰੀਰ ਵਿੱਚ ਤਾਜ਼ਗੀ ਅਤੇ ਚੁਸਤੀ ਆਉਂਦੀ ਹੈ। 

ਭਾਰ ਨੂੰ ਕੰਟਰੋਲ ਰੱਖੋ-

ਹਰ ਰੋਜ ਕਸਰਤ ਕਰਨ ਨਾਲ ਭਾਰ ਕੰਟਰੋਲ ਹੁੰਦਾ ਹੈ। ਜਦੋਂ ਤੁਹਾਡਾ ਭਾਰ ਕੰਟਰੋਲ ਵਿੱਚ ਹੁੰਦਾ ਹੈ ਇਸ ਨਾਲ ਬਿਮਾਰੀਆਂ ਨਹੀਂ ਲੱਗਦੀਆਂ। ਭਾਰ ਕੰਟਰੋਲ ਨਾਲ ਤੁਹਾਡੇ ਸਰੀਰ ਵਿੱਚ ਖਤਰਨਾਕ ਬਿਮਾਰੀਆਂ ਦਾ ਜਨਮ ਨਹੀਂ ਹੁੰਦਾ।

In The Market