LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹੇ ਹੋਏ ਜੋੜਿਆ ਦੀ ਹੈਲਥ ਨੂੰ ਲੈ ਕੇ ਸਟੱਡੀ 'ਚ ਹੋਏ ਵੱਡੇ ਖ਼ੁਲਾਸੇ

mariage12145

 health of the married couple: ਵਿਆਹ ਹਰ ਵਿਅਕਤੀ ਦੇ ਜੀਵਨ ਦਾ ਖ਼ਾਸ ਪੜਾਅ ਹੁੰਦਾ ਹੈ। ਹਰ ਵਿਅਕਤੀ ਦੇ ਵਿਆਹ ਨੂੰ ਲੈ ਕੇ ਵੱਖ-ਵੱਖ ਵਿਚਾਰ ਹੁੰਦੇ ਹਨ। ਕਈ ਵਿਆਹ ਤੋਂ ਖੁਸ਼ ਹੁੰਦੇ ਹਨ ਅਤੇ ਕਈ ਇਸ ਜਿੰਮੇਵਾਰੀ ਨੂੰ ਚੁੱਕਣ ਤੋਂ ਕਿਨਾਰਾ ਕਰਦਾ ਹੈ। ਵਿਆਹ ਤੋਂ ਬਾਅਦ ਔਰਤ-ਮਰਦ ਦੀ ਸਿਹਤ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ।

ਵਿਆਹੇ ਹੋਏ ਲੰਬੀ ਉਮਰ ਭੋਗਦੇ 

ਹਾਲ ਹੀ ਵਿੱਚ ਹੋਈ ਇੱਕ ਜਾਂਚ ਦੇ ਮੁਤਾਬਿਕ ਜਾਂਚ ਕਰਨ ਵਾਲੇ ਮਾਹਿਰਾਂ ਨੇ ਵਿਆਹ ਨੂੰ ਲੰਬੇ ਅਤੇ ਸਿਹਤਮੰਦ ਜੀਵਨ ਦਾ ਰਾਜ ਦੱਸਿਆ ਹੈ ਭਾਵ ਵਿਆਹ ਤੋਂ ਬਾਅਦ ਵਿਅਕਤੀ ਦੂਜੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਦਿਨਾਂ ਤੱਕ ਜਿਉਂਦਾ ਹੈ ਉਸ ਦੀ ਉਮਰ ਦੂਜੇ ਲੋਕਾਂ ਮੁਕਾਬਲੇ ਜ਼ਿਆਦਾ ਲੰਬੀ ਹੁੰਦੀ ਹੈ।

ਅਣ ਵਿਆਹੇ ਵਿਅਕਤੀ ਵਿੱਚ ਮੌਤ ਦਾ 35 ਫੀਸਦੀ ਵਧੇਰੇ

ਇੱਕ ਸਰਚ ਦੇ ਮੁਤਾਬਿਕ ਵਿਆਹੀਆਂ ਔਰਤਾਂ ਦੇ ਮੁਕਾਬਲੇ ਉਹ ਔਰਤਾਂ ਜਿਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ ਉਹਨਾਂ ਵਿੱਚ ਮੌਤ ਦਾ ਖਤਰਾ 35% ਤੱਕ ਵੱਧ ਪਾਇਆ ਗਿਆ। ਇਸ ਅਧਿਐਨ ਵਿੱਚ 11,830 ਨਰਸਾਂ ਨੂੰ ਜਾਂਚ ਹੇਠ ਰੱਖਿਆ ਗਿਆ।

ਤਲਾਕਸ਼ੁਦਾ ਮਹਿਲਾਵਾਂ ਵਿੱਚ ਬਿਮਾਰੀਆ ਦਾ ਖਤਰਾ ਵਧੇਰੇ 

ਇਸ ਦੇ ਨਾਲ ਹੀ ਇਸ ਅਧਿਐਨ ਇਹ ਵੀ ਸਾਹਮਣੇ ਆਇਆ ਕਿ ਤਲਾਕਸ਼ੁਦਾ ਔਰਤਾਂ ਵਿੱਚ ਵਿਆਹੀਆਂ ਔਰਤਾਂ ਮੁਕਾਬਲੇ ਮੌਤ ਦਰ 19% ਤੱਕ ਜ਼ਿਆਦਾ ਹੈ। ਇਸ ਦੇ ਨਾਲ ਹੀ ਮਰਦਾ ਵਿੱਚ ਵੀ ਇਹ ਦਰ ਵਿਆਹੇ ਮਰਦਾਂ ਨਾਲੋਂ ਉਹਨਾਂ ਮਰਦਾ ਵਿੱਚ ਮੌਤ ਦਾ ਖਤਰਾ ਵੱਧ ਹੁੰਦਾ ਹੈ ਜਿਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ ਜਾਂ ਤਲਾਕਸ਼ੁਦਾ ਹਨ।

ਕੁਆਰੇ ਲੋਕਾਂ ਵਿੱਚ ਮਾਨਸਿਕ ਰੋਗ 

 ਵਿਆਹੇ ਲੋਕਾਂ ਵਿੱਚ ਜਿਵੇਂ ਡਿਪਰੈਸ਼ਨ,ਚਿੰਤਾ ਜਾਂ ਪੈਨਿਕ ਅਟੈਕ ਵਰਗੇ ਗੰਭੀਰ ਮਾਨਸਿਕ ਰੋਗ ਨਹੀਂ ਹੁੰਦੇ ਅਤੇ ਕੁਆਰੇ ਲੋਕਾਂ ਵਿੱਚ ਇਹ ਅਜਿਹੇ ਇੱਕਲਾਪਨ ਹੋਣਾ ਡਿਪਰੈਸ਼ਨ ਆਦਿ ਹੋਣਾ ਆਮ ਗੱਲ ਬਣ ਚੁੱਕੀ ਹੈ। ਇੰਨ੍ਹਾਂ ਨਾਲ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਉਤਪੰਨ ਹੁੰਦੀਆਂ ਹਨ।

 

In The Market