LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਿਆਦਾ ਪਾਣੀ ਪੀਣ ਵਾਲੇ ਹੋ ਜਾਓ ਸਾਵਧਾਨ, ਹੋ ਸਕਦਾ ਇਹ ਵੱਡਾ ਨੁਕਸਾਨ

water586

Be careful drinking more water: ਗਰਮੀ ਵਿੱਚ ਪਾਣੀ ਸਿਰਫ਼ ਪਿਆਸ ਲੱਗਣ ‘ਤੇ ਹੀ ਨਹੀਂ ਪੀਤਾ ਜਾਂਦਾ ਹੈ ਸਗੋਂ ਸਰੀਰ ਨੂੰ ਹਾਈਡਰੇਟ ਰੱਖਣ ਦੇ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ। ਰਿਪੋਰਟ ਮੁਤਾਬਿਕ ਪਾਣੀ ਨੂੰ ਜੇਕਰ ਜ਼ਿਆਦਾ ਮਾਤਰਾ ਵਿੱਚ ਪੀਤਾ ਜਾਵੇ ਤਾਂ ਉਹ ਬਿਮਾਰੀ ਦੀ ਵਜ੍ਹਾ ਬਣ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਲੋੜ ਤੋਂ ਜਿਆਦਾ ਪਾਣੀ ਪੀਣਾ ਖਤਰਨਾਕ ਸਾਬਤ ਹੋ ਸਕਦਾ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਕੋਈ ਵੀ ਵਿਅਕਤੀ ਆਪਣੇ ਸਰੀਰ ਦੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਂਦਾ ਹੈ ਜਾਂ ਹਰ ਦੋ -ਤਿੰਨ ਮਿੰਟ ਦੇ ਵਿੱਚ ਪਾਣੀ ਪੀਂਦਾ ਹੈ ਤਾਂ ਉਹ ਸਾਵਧਾਨ ਰਹੇ ਕਿਉਂਕਿ ਇਸ ਨਾਲ ਉਸ ਨੂੰ ਨਿਊਰੋਲੋਜੀਕਲ ਡਿਸਆਰਡਰਜ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਥੇ ਹੀ ਜ਼ਿਆਦਾ ਪਾਣੀ ਪੀਣ ਨਾਲ ਬਲੱਡ ਵਿੱਚ ਸੋਡੀਅਮ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਣ ਬੇਚੈਨੀ, ਥਕਾਵਟ, ਚੱਕਰ ਆਉਣਾ, ਘੱਟ ਬੀ.ਪੀ., ਮਤਲੀ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ।

ਸਰੀਰ ਦਾ ਕਰੀਬ 70 ਪ੍ਰਤੀਸ਼ਤ ਹਿੱਸਾ ਪਾਣੀ ਤੋਂ ਬਣਿਆ ਹੈ ਜਿਵੇਂ ਹੀ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗੀ ਜਾਂਦੀ ਹੈ ਤਾਂ ਡੀਹਾਈਡਰੇਸ਼ਨ,ਧੜਕਣ, ਸਿਰ ਦਰਦ ਵਰਗੀ ਸਮੱਸਿਆਵਾਂ ਨਜ਼ਰ ਆਉਣ ਲੱਗ ਜਾਂਦੀਆਂ ਹਨ।

ਖੋਜਕਰਤਾ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਨੂੰ ਇਕ ਦਿਨ ਵਿੱਚ 1 ਲੀਟਰ ਦੀ ਪਾਣੀ ਵਾਲੀ ਬੋਤਲ ਲੈਂਣੀ ਚਾਹੀਦੀ ਹੈ ਅਤੇ ਪੂਰੇ ਦਿਨ ਇਸ ਬੋਤਲ ਵਿੱਚੋਂ ਹੀ ਪਾਣੀ ਪੀਣਾ ਚਾਹੀਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਖੇਤ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੂੰ ਏਸੀ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਘੱਟ ਪਿਆਸ ਲੱਗਦੀ ਹੈ ਅਤੇ ਹਾਈਡਰੇਸ਼ਨ ਦਾ ਖਤਰਾ ਵੀ ਘੱਟ ਹੁੰਦਾ ਹੈ।

In The Market