LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਰਾਬ ਤੁਹਾਡੇ ਵਿਆਹੁਤੇ ਜੀਵਨ ਨੂੰ ਕਰ ਦੇਵੇਗੀ ਬਰਬਾਦ, ਜਾਣੋ ਪੂਰੀ ਰਿਪੋਰਟ

drink621

ਚੰਡੀਗੜ੍ਹ: ਅਜੋਕੇ ਦੌਰ ਵਿੱਚ ਸ਼ਰਾਬ ਪੀਣਾ ਇਕ ਫੈਸ਼ਨ ਬਣਦਾ ਜਾ ਰਿਹਾ ਹੈ। ਆਧੁਨਿਕ ਸਮੇਂ ਵਿੱਚ ਨੌਜਵਾਨਾਂ ਵਿੱਚ ਸ਼ਰਾਬ ਨੂੰ ਲੈ ਕੇ ਰੁਝਾਨ ਵੱਧਦਾ ਜਾ ਰਿਹਾ ਹੈ ਜੋ ਉਨ੍ਹਾਂ ਦੇ ਵਿਆਹੁਤਾ ਲਾਈਫ ਲਈ ਬੇਹੱਦ ਖਤਰਨਾਕ ਹਨ। ਸ਼ਰਾਬ ਨੂੰ ਲੈ ਕੇ ਰੀਸਰਚ ਰਿਪੋਰਟਸ ਸਾਹਮਣੇ ਆਈਆ ਹਨ। ਸ਼ਰਾਬ ਜਿੱਥੇ ਮਨੁੱਖੀ ਸਰੀਰ ਵਿੱਚ ਕੈਂਸਰ ਪੈਦਾ ਕਰਦਾ ਹੈ ਉਥੇ ਹੀ ਸ਼ਰਾਬ ਪੀਣ ਨਾਲ ਸੈਕਸ ਊਰਜਾ ਖਤਮ ਹੁੰਦੀ ਹੈ। ਇਕ ਰਿਪੋਰਟ ਦਾ ਖੁਲਾਸਾ ਹੈ ਕਿ ਸ਼ਰਾਬ ਪੀਣ ਕਾਰਨ ਤੁਹਾਡੇ ਵਿਚੋਂ ਲਿਬਡੋ ਜਲਦੀ ਡਿੱਗ ਜਾਂਦੀ ਹੈ।

ਪਤੀ-ਪਤਨੀ ਦੇ ਝਗੜੇ ਦਾ ਕਾਰਨ ਬਣਦੀ ਸ਼ਰਾਬ
ਅਕਸਰ ਪਤੀ-ਪਤਨੀ ਵਿਚਾਲੇ ਸ਼ਰਾਬ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਹੈ। ਪਤੀ ਦਾ ਸ਼ਰਾਬ ਪੀਣਾ ਪਤਨੀ ਪਸੰਦ ਨਹੀਂ ਕਰਦੀ ਹੈ। ਕਈ ਵਾਰੀ ਸ਼ਰਾਬ ਕਾਰਨ ਤਲਾਕ ਵੀ ਹੋ ਜਾਂਦੇ ਹਨ। ਇਸ ਕਾਰਨ ਵਿਅਹੁਤਾ ਜੀਵਨ ਵਿੱਚ ਸ਼ਰਾਬ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

ਸ਼ਰਾਬ ਕਾਰਨ ਸ਼ਕਰਾਣੂ ਕਮਜ਼ੋਰ 
ਜਿਹੜੇ ਵਿਅਕਤੀ ਜਿਆਦਾ ਸ਼ਰਾਬ ਪੀਂਦੇ ਹਨ ਉਨ੍ਹਾਂ ਸ਼ਕਰਾਣੂ ਕਮਜ਼ੋਰ ਹੋ ਜਾਂਦੇ ਹਨ। ਸ਼ਰਾਬ ਦੀ ਵਧੇਰੇ ਵਰਤੋਂ ਕਾਰਨ ਸ਼ਕਰਾਣੂ ਕਮਜ਼ੋਰ ਹੁੰਦੇ ਹਨ। ਜਦੋਂ ਸ਼ਕਰਾਣੂ ਕਮਜ਼ੋਰ ਹੁੰਦੇ ਹਨ ਤਾਂ ਫਿਰ ਬੱਚਾ ਲੈਣ ਵਿੱਚ ਸਮੱਸਿਆ ਆਉਂਦੀ ਹੈ।

ਸੈਕਸ ਪ੍ਰਤੀ ਰੁਚੀ ਦੀ ਘਾਟ 

ਸ਼ਰਾਬ ਦੀ ਜਿਆਦਾ ਵਰਤੋਂ ਕਾਰਨ ਮਨ ਵਿੱਚ ਉਦਾਸੀ ਪੈਦਾ ਹੁੰਦੀ ਹੈ। ਸ਼ਰਾਬ ਦੀ ਵਰਤੋਂ ਨਾਲ ਸੈਕਸ ਪ੍ਰਤੀ ਰੁਚੀ ਘੱਟ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਦੀ ਆਦਤ ਤੁਹਾਨੂੰ ਹੋਰ ਬਹੁਤ ਕੁਝ ਤੋਂ ਦੂਰ ਕਰ ਦਿੰਦੀ ਹੈ। ਇਸ ਲਈ ਸ਼ਰਾਬ ਤੋਂ ਬਚਣਾ ਚਾਹੀਦਾ ਹੈ।


ਮਹਿਲਾਵਾਂ ਲਈ ਸ਼ਰਾਬ ਹਾਨੀਕਾਰਕ
ਅਜੋਕੇ ਦੌਰ ਵਿੱਚ ਮਹਿਲਾਵਾਂ ਵੀ ਸ਼ਰਾਬ ਦੀ ਵਰਤੋਂ ਕਰਦੀਆਂ ਹਨ। ਜਿਹੜੀਆਂ ਮਹਿਲਾਵਾਂ ਸ਼ਰਾਬ ਪੀਂਦੀਆਂ ਹਨ ਉਨ੍ਹਾਂ ਦਾ ਪੀਰੀਅਡ ਅਨਿਯਮਤ ਹੋ ਜਾਂਦਾ ਹੈ ਜਾਂ ਕਈ ਵਾਰੀ ਬੱਚੇਦਾਨੀ ਕਮਜ਼ੋਰ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੀ ਬੱਚੇਦਾਨੀ ਵਿੱਚ ਜਿਹੇ ਵਿਗਾੜ ਪੈਦਾ ਹੁੰਦੇ ਹਨ ਜੋ ਬੱਚਾ ਲੈਣ ਤੋਂ ਅਸਮਰਥ ਹੋ ਜਾਂਦੀਆਂ ਹਨ।

In The Market