ਅਮੀਰਾਂ ਦੀ ਦੌੜ ਵਿੱਚ ਭਾਰਤ ਦੇ ਦੋ ਕਾਰੋਬਾਰੀਆਂ ਵਿਚਾਲੇ ਦੌੜ ਜਾਰੀ ਹੈ। ਅੰਬਾਨੀ-ਅਡਾਨੀ ਦੇ ਨਾਵਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਅਮੀਰਾਂ ਦੀ ਸੂਚੀ ਵਿੱਚ ਦੋਵਾਂ ਵਿਚਾਲੇ ਦੌੜ ਜਾਰੀ ਹੈ। ਇਸ ਸੂਚੀ ਵਿੱਚ ਇੱਕ ਵਾਰ ਫਿਰ ਵੱਡੀ ਉਥਲ-ਪੁਥਲ ਹੋਈ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਵੱਡੀ ਛਾਲ ਮਾਰਦੇ ਹੋਏ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਜਿੱਤ ਲਿਆ ਹੈ। ਗੌਤਮ ਅਡਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ 'ਚ ਵੱਡਾ ਬਦਲਾਅ ਆਇਆ ਹੈ। ਗੌਤਮ ਅਡਾਨੀ ਨੇ ਅਮੀਰਾਂ ਦੀ ਸੂਚੀ ਵਿੱਚ ਵੱਡੀ ਛਾਲ ਮਾਰੀ ਹੈ। ਉਸ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਕੇ ਨੰਬਰ 1 ਦਾ ਖਿਤਾਬ ਜਿੱਤਿਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੀ ਤਾਜ਼ਾ ਸੂਚੀ ਵਿੱਚ ਗੌਤਮ ਅਡਾਨੀ ਮੁਕੇਸ਼ ਅੰਬਾਨੀ ਤੋਂ ਉਪਰ ਪਹੁੰਚ ਗਏ ਹਨ।ਗੌਤਮ ਅਡਾਨੀ 111 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਇਸ ਸੂਚੀ ਵਿੱਚ 11ਵੇਂ ਨੰਬਰ 'ਤੇ ਹੈ। ਇਸ ਨਾਲ ਉਹ ਏਸ਼ੀਆ ਅਤੇ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਸ਼ੁੱਕਰਵਾਰ ਨੂੰ ਅਡਾਨੀ ਦੀ ਜਾਇਦਾਦ 5.45 ਅਰਬ ਡਾਲਰ ਵਧ ਗਈ, ਜਿਸ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ 111 ਅਰਬ ਡਾਲਰ ਤੱਕ ਪਹੁੰਚ ਗਈ। ਮੁਕੇਸ਼ ਅੰਬਾਨੀ ਦੀ ਦੌਲਤਦੂਜੇ ਪਾਸੇ, ਮੁਕੇਸ਼ ਅੰਬਾਨੀ 109 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਇਸ ਸੂਚੀ ਵਿੱਚ 12ਵੇਂ ਅਤੇ ਏਸ਼ੀਆ ਵਿੱਚ ਦੂਜੇ ਸਥਾਨ 'ਤੇ ਹਨ। ਸ਼ੁੱਕਰਵਾਰ ਨੂੰ, ਉਨ੍ਹਾਂ ਦੀ ਕੁੱਲ ਜਾਇਦਾਦ $ 26.8 ਬਿਲੀਅਨ ਵਧ ਗਈ। ਅਮੀਰ ਲੋਕਾਂ ਦੀ ਚੋਟੀ ਦੀ 10 ਸੂਚੀ-ਬਲੂਮਬਰਗ ਅਰਬਪਤੀ ਸੂਚਕਾਂਕ ਦੇ ਅਨੁਸਾਰ ਸੂਚੀ ਦੇ ਸਿਖਰ 'ਤੇ ਹਨ ਫਰਾਂਸ ਦੇ ਬਰਨਾਰਡ ਅਰਨੌਲਟ, ਜਿਨ੍ਹਾਂ ਦੀ ਜਾਇਦਾਦ 207 ਅਰਬ ਡਾਲਰ ਹੈ।-ਦੂਜੇ ਸਥਾਨ 'ਤੇ ਐਲੋਨ ਮਸਕ (203 ਬਿਲੀਅਨ ਡਾਲਰ)-ਜੈਫ ਬੇਜੋਸ ($199 ਬਿਲੀਅਨ) ਤੀਜੇ ਸਥਾਨ 'ਤੇ ਹਨ।-ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ (166 ਬਿਲੀਅਨ ਡਾਲਰ) ਚੌਥੇ ਸਥਾਨ 'ਤੇ ਹਨ।-ਲੈਰੀ ਪੇਜ ($153 ਬਿਲੀਅਨ) ਪੰਜਵੇਂ ਨੰਬਰ 'ਤੇ ਹੈ।-ਛੇਵੇਂ ਨੰਬਰ 'ਤੇ ਬਿਲ ਗੇਟਸ ($152 ਬਿਲੀਅਨ)।-ਸਰਗੇਈ ਬ੍ਰਿਨ (145 ਬਿਲੀਅਨ ਡਾਲਰ) ਸੱਤਵੇਂ ਨੰਬਰ 'ਤੇ ਹਨ।-ਸਟੀਵ ਬਾਲਮਰ (144 ਬਿਲੀਅਨ ਡਾਲਰ) ਅੱਠਵੇਂ ਨੰਬਰ 'ਤੇ ਹਨ।-ਨੌਵੇਂ ਨੰਬਰ 'ਤੇ ਵਾਰਨ ਬਫੇ ($137 ਬਿਲੀਅਨ)।-ਲੈਰੀ ਐਲੀਸਨ (132 ਬਿਲੀਅਨ ਡਾਲਰ) ਦਸਵੇਂ ਨੰਬਰ 'ਤੇ ਹਨ। ...
Lok Sabha Elections 2024 : ਪੰਜਾਬ ਦੀ 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਜਾਰੀ ਹੈ। ਸ਼ਾਮ 6 ਵਜੇ ਤਕ ਵੋਟਿੰਗ ਹੋਣੀ ਹੈ। ਦੁਪਹਿਰ 3 ਵਜੇ ਤਕ 46.38 ਫੀਸਦੀ ਪੋਲਿੰਗ ਹੋਈ ਹੈ। ਗੁਰਦਾਸਪੁਰ ਵਿਚ ਸਭ ਤੋਂ ਵੱਧ 49.10% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 41.74% ਵੋਟਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਵੋਟਿੰਗ ਦੌਰਾਨ ਕਾਂਗਰਸ, ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਭਿੜ ਗਏ। ਜਲੰਧਰ ਤੇ ਲੁਧਿਆਣਾ ਵਿਚ ਪੋਲਿੰਗ ਬੂਥਾਂ ਉਤੇ ਹੰਗਾਮਾ ਹੋਇਆ। ਲੁਧਿਆਣਾ ਵਿਚ ਹੰਗਾਮੇ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮੌਕੇ ਉਤੇ ਪੁੱਜੇ। ਉਧਰ, ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ ਤੇ ਵੋਟ ਪਾਈ। ਇਸ ਮੌਕੇ ਤੇ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਮੌਕੇ ਤੇ ਮੌਜੂਦ ਰਹੇ। ਸੀਟ ਵੋਟਿੰਗ ਪ੍ਰਤੀਸ਼ਤ ਗੁਰਦਾਸਪੁਰ 49.10% ਬਠਿੰਡਾ 48.95% ਪਟਿਆਲਾ 48.93% ਫਿਰੋਜ਼ਪੁਰ 48.55% ਅਨੰਦਪੁਰ ਸਾਹਿਬ 47.14% ਸੰਗਰੂਰ 46.84% ਖਡੂਰ ਸਾਹਿਬ 46.54 % ਜਲੰਧਰ 45.66% ਫਤਿਹਗੜ੍ਹ ਸਾਹਿਬ 45.55% ਫਰੀਦਕੋਟ 45.16% ਹੁਸ਼ਿਆਰਪੁਰ 44.65% ਲੁਧਿਆਣਾ 43.82% ਅੰਮ੍ਰਿਤਸਰ ਸਾਹਿਬ 41.74%...
ਤਪਾ ਮੰਡੀ : ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ 'ਚ ਪੈਂਦੇ ਪਿੰਡ ਤਾਜੋ ਕੇ ਵਿਖੇ ਜਾਰੀ ਵੋਟਿੰਗ ਦੌਰਾਨ ਖੜਕ ਪਈ। ਕਿਸਾਨ ਜਥੇਬੰਦੀ ਨੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਪੁੱਟ ਕੇ ਸੁੱਟ ਦਿੱਤਾ ਤੇ ਭਾਜਪਾ ਦੇ ਸਮਰਥਕ ਲਾਜਪਤ ਰਾਏ ਪੁੱਤਰ ਸਤਪਾਲ ਦੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਲਾਜਪਤ ਰਾਏ ਪੁੱਤਰ ਸਤਪਾਲ ਤਾਜੋਕੇ ਨੇ ਦੱਸਿਆ ਕਿ ਉਹ ਭਾਜਪਾ ਦੇ ਪੋਲਿੰਗ ਬੂਥ ਉੱਪਰ ਬੈਠਾ ਸੀ, ਜਿਸ ਨੂੰ ਸੇਵਕ ਸਿੰਘ ਉੱਤਰ ਜਰਨੈਲ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਦੀ ਕੁੱਟਮਾਰ ਕੀਤੀ। ਇਨ੍ਹਾਂ ਦੇ ਨਾਲ ਪ੍ਰਗਟ ਦੇ ਪੁੱਤਰ ਮਨੋਹਰ ਲਾਲ ਮਣੀਕਰਨ ਪੁੱਤਰ ਮਨੋਹਰ ਲਾਲ ਦੀ ਵੀ ਕੁੱਟਮਾਰ ਹੋਈ ਹੈ।ਉਪਰੰਤ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਤਾਜੋ ਕੇ ਨੇ ਵੀ ਦੋਸ਼ ਲਗਾਏ ਕਿ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਉਨ੍ਹਾਂ ਦੇ ਪਰਿਵਾਰ ਉੱਪਰ ਹਮਲਾ ਕੀਤਾ ਗਿਆ, ਜਿਸ ’ਚ ਕਰਮਜੀਤ ਕੌਰ ਪਤਨੀ ਸੇਵਕ ਸਿੰਘ ਨਵਜੋਤ ਕੌਰ ਪੁੱਤਰੀ ਸੇਵਕ ਸਿੰਘ ਜ਼ਖ਼ਮੀ ਹੋਏ ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ। ਪੋਲਿੰਗ ਬੂਥ ਨੂੰ ਪੁੱਟਣ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਕੁੱਟਮਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਅਰਵਿੰਦ ਖੰਨਾ ਪਿੰਡ ਤਾਜੋਕੇ ਵਿਖੇ ਲਾਜਪਤ ਰਾਏ ਪੁੱਤਰ ਸਤਪਾਲ ਦੇ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਵੀ ਗਏ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।
ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਤੇ ਚੰਡੀਗੜ੍ਹ ਸੀਟ 'ਤੇ ਵੋਟਾਂ ਜਾਰੀ ਜਾਰੀ ਹਨ। ਦੁਪਹਿਰ 1 ਵਜੇ ਤਕ ਪੰਜਾਬ 'ਚ 37.80 ਫੀਸਦੀ ਤੇ ਚੰਡੀਗੜ੍ਹ 'ਚ 40.14 ਫੀਸਦ ਵੋਟਿੰਗ ਹੋਈ। ਉਧਰ, ਚੋਣਾਂ ਕਾਰਨ ਸੜਕਾਂ ’ਤੇ ਇਸ ਵੇਲੇ ਸੁੰਨ ਪਸਰੀ ਹੋਈ ਹੈ। ਦੱਸਦੇਈਏ ਕਿ ਪੰਜਾਬ ਦੇ 2.14 ਕਰੋੜ ਵੋਟਰ ਅੱਜ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਚੋਣ ਵਿੱਚ ਪੰਜ ਮੰਤਰੀਆਂ ਸਮੇਤ ਕੁੱਲ 12 ਵਿਧਾਇਕਾਂ, 6 ਸੰਸਦ ਮੈਂਬਰਾਂ ਅਤੇ ਚਾਰ ਸਿਆਸੀ ਪਾਰਟੀਆਂ ਦੀ ਭਰੋਸੇਯੋਗਤਾ ਦਾਅ ’ਤੇ ਲੱਗੀ ਹੋਈ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਹਨ। ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਚੰਡੀਗੜ੍ਹ ਵਿਚ ਪਾਈ ਵੋਟਉਧਰ, ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਆਯੁਸ਼ਮਾਨ ਨੇ ਕਿਹਾ ਕਿ ਮੈਂ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੇ ਸ਼ਹਿਰ ਵਾਪਸ ਆਇਆ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਮੁੰਬਈ ਵਿੱਚ ਬਹੁਤ ਘੱਟ ਵੋਟਿੰਗ ਹੋਈ ਪਰ ਸਾਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ। #WATCH | Actor Ayushmann Khurrana shows the indelible ink mark on his finger after voting at a polling booth in Chandigarh.He says, "I came back to my city to cast my vote and exercise my right...Mumbai recorded a very low voter turnout this time but we should cast our… pic.twitter.com/7UTPNGCMl1 — ANI (@ANI) June 1, 2024 ...
ਫਿਰੋਜ਼ਪੁਰ : ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਮੁਸ਼ਕਲਾਂ ਵਿਚ ਘਿਰ ਗਏ ਹਨ। ਦਰਅਸਲ, ਵੋਟ ਪਾਉਣ ਵੇਲੇ ਉਨ੍ਹਾਂ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਥਾਣਾ ਗੁਰੂਹਰਸਹਾਏ ਵਿਖੇ ਉਨ੍ਹਾਂ ਖਿ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਕੰਬੋਜ ਨੇ ਵਿਧਾਨ ਸਭਾ ਹਲਕਾ ਗੁਰੁਹਰਸਹਾਏ ਅਧੀਨ ਆਉਂਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਹੈ। ਵੀਡੀਓ ਬਣਾਉਂਦੇ ਬਣਾਉਂਦੇ ਉਨ੍ਹਾਂ EVM ਮਸ਼ੀਨ ਉਤੇ ਬਟਨ ਦੱਬਿਆ। ਵੀਡੀਓ ਵਾਇਰਲ ਹੋਣ ਉਤੇ ਚੋਣ ਕਮਿਸ਼ਨ ਹਰਕਤ ਵਿਚ ਆ ਗਇਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਤੇ ਵੱਡਾ ਐਕਸ਼ਨ ਲੈਂਦੇ ਹੋਏ ਕੰਬੋਜ ਖਿਲਾਫ਼ ਚੋਣ ਕਮਿਸ਼ਨ ਨੇ ਮਾਮਲਾ ਦਰਜ ਕੀਤਾ ਹੈ। ਰਿਟਰਨਿੰਗ ਅਫਸਰ ਲੋਕ ਸਭਾ ਹਲਕਾ-10 ਫਿਰੋਜ਼ਪੁਰ -ਕਮ- ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਉਤੇ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਗੁਰੂਹਰਸਹਾਏ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
Lok Sabha Elections 2024 : ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਚੱਲ ਰਹੀ ਹੈ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੈ, ਜੋ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ। ਪੰਜਾਬੀਆਂ ਨੇ ਵੋਟਾਂ ਪਾਉਣ ਵਿਚ ਸੁਸਤੀ ਵਿਖਾਈ ਹੈ। ਸਵੇਰੇ ਵੋਟ ਫੀਸਦੀ ਘੱਟ ਦਰਜ ਕੀਤੀ ਗਈ ਹੈ। ਪੰਜਾਬ ਦੇ 13 ਹਲਕਿਆਂ ‘ਚ ਪਹਿਲੇ 2 ਘੰਟਿਆਂ ਭਾਵ ਸਵੇਰੇ 9 ਵਜੇ ਤਕ ਸਿਰਫ਼ 9.64% ਵੋਟਿੰਗ ਹੋਈ। ਉਸ ਤੋਂ ਬਾਅਦ ਥੋੜੀ ਰਫ਼ਤਾਰ ਜ਼ਰੂਰ ਫੜੀ। ਸਵੇਰੇ 11 ਵਜੇ ਤੱਕ 23.91% ਵੋਟਿੰਗ ਹੋਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 26.26% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 20.17% ਵੋਟਿੰਗ ਦਰਜ ਕੀਤੀ ਗਈ ਹੈ। ਸੀਟ ਵੋਟਿੰਗ ਫੀਸਦੀਬਠਿੰਡਾ 26.56%ਸੰਗਰੂਰ 26.26%ਫਿਰੋਜ਼ਪੁਰ 25.73%ਪਟਿਆਲਾ 25.18%ਗੁਰਦਾਸਪੁਰ 24.72%ਜਲੰਧਰ 24.59%ਆਨੰਦਪੁਰ ਸਾਹਿਬ 23.99%ਖਡੂਰ ਸਾਹਿਬ 23.46%ਫਤਿਹਗੜ੍ਹ ਸਾਹਿਬ 22.96%ਹੁਸ਼ਿਆਰਪੁਰ 22.74%ਲੁਧਿਆਣਾ 22.19%ਫਰੀਦਕੋਟ 22.41%ਅੰਮ੍ਰਿਤਸਰ ਸਾਹਿਬ 20.17% ਕਿਥੇ ਕੀ ਹਾਲਾਤ?ਬਠਿੰਡਾ ਵਿੱਚ ਈਵੀਐਮ ਵਿਚ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।ਫਰੀਦਕੋਟ ‘ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਉਥੇ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਵਾਲ-ਵਾਲ ਬਚ ਗਿਆ।ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱ...
National News : ਮੁੰਬਈ ਪੁਲਿਸ ਨੇ ਫਿਲਮ ਅਦਾਕਾਰ ਸਲਮਾਨ ਖਾਨ 'ਤੇ ਹਮਲਾ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਨਵੀਂ ਮੁੰਬਈ ਪੁਲਿਸ ਨੇ ਪਨਵੇਲ 'ਚ ਅਭਿਨੇਤਾ ਸਲਮਾਨ ਖਾਨ ਦੀ ਕਾਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਲਾਰੇਂਸ ਬਿਸ਼ਨੋਈ ਦੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਲਈ ਪਾਕਿਸਤਾਨੀ ਹਥਿਆਰ ਸਪਲਾਇਰ ਤੋਂ ਹਥਿਆਰ ਮੰਗਵਾਉਣ ਦੀ ਯੋਜਨਾ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਉਨ੍ਹਾਂ ਨੇ ਫਾਰਮ ਹਾਊਸ ਅਤੇ ਕਈ ਸ਼ੂਟਿੰਗ ਸਾਈਟਾਂ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਏ.ਕੇ.-47 ਅਤੇ ਹੋਰ ਕਈ ਹਥਿਆਰਾਂ ਨਾਲ ਸਲਮਾਨ ਖਾਨ 'ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਵਿੱਚੋਂ ਅਜਿਹੀਆਂ ਕਈ ਵੀਡੀਓਜ਼ ਬਰਾਮਦ ਕੀਤੀਆਂ ਹਨ।ਪੁਲਿਸ ਨੇ 17 ਤੋਂ ਵੱਧ ਲੋਕਾਂ ਖਿਲਾਫ ਕੀਤੀ ਐੱਫਆਈਆਰਫੜੇ ਗਏ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਪੁਲਿਸ ਨੇ ਲਾਰੇਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਸੰਪਤ ਨਹਿਰਾ, ਗੋਲਡੀ ਬਰਾੜ ਸਮੇਤ 17 ਤੋਂ ਵੱਧ ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਅਜੇ ਕਸ਼ਯਪ ਪਾਕਿਸਤਾਨ ਵਿੱਚ ਡੋਗਾ ਨਾਂ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ, ਜੋ ਐਮ-16, ਏਕੇ-47 ਅਤੇ ਏਕੇ-92 ਖਰੀਦਦਾ ਸੀ। ਐਫਆਈਆਰ ਵਿੱਚ ਇਹ ਗੱਲ ਕਹੀ ਗਈ ਹੈ। 14 ਅਪ੍ਰੈਲ ਨੂੰ ਸਲਮਾਨ ਦੇ ਘਰ 'ਤੇ ਹੋਈ ਸੀ ਗੋਲੀਬਾਰੀ ਦੱਸ ਦੇਈਏ ਕਿ ਇਸ ਸਾਲ 14 ਅਪ੍ਰੈਲ ਨੂੰ ਲਾਰੇਂਸ ਗੈਂਗ ਦੇ ਦੋ ਸ਼ੂਟਰਾਂ ਨੇ ਸਲਮਾਨ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਅੱਜ ਸਵੇਰੇ ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਅਣਪਛਾਤੇ ਲੋਕਾਂ ਨੇ ਹਵਾ ਵਿੱਚ ਤਿੰਨ ਤੋਂ ਚਾਰ ਰਾਊਂਡ ਫਾਇਰ ਕੀਤੇ। ਦੋਵੇਂ ਸ਼ੂਟਰ ਬਾਈਕ 'ਤੇ ਆਏ ਅਤੇ ਫਿਰ ਹਵਾ 'ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ।ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਨ੍ਹਾਂ ਗੋਲੀਆਂ ਦੇ ਨਿਸ਼ਾਨ ਸਲਮਾਨ ਦੇ ਅਪਾਰਟਮੈਂਟ ਦੇ ਬਾਹਰ ਵੀ ਮਿਲੇ ਹਨ। ਇੱਕ ਗੋਲੀ ਉਸ ਦੀ ਬਾਲਕੋਨੀ ਦੇ ਜਾਲ ਵਿੱਚੋਂ ਵੀ ਲੰਘ ਗਈ। ਫਿਰ ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ।...
ਫਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਬਾਦਲ ਵਿਖੇ ਆਪਣੀ ਵੋਟ ਦੇ ਹੱਕ ਦੇ ਇਸਤੇਮਾਲ ਕੀਤਾ। ਇਸ ਵੇਲੇ ਉਨ੍ਹਾਂ ਨਾਲ ਪਤਨੀ ਹਰਸਿਮਰਤ ਕੌਰ ਬਾਦਲ ਤੇ ਬੱਚੇ ਵੀ ਸਨ। ਅਕਾਲੀ ਦਲ ਵਲੋਂ ਇਸ ਹਲਕੇ 'ਚ ਨਰਦੇਵ ਸਿੰਘ ਬੋਬੀ ਮਾਨ ਨੂੰ ਉਮੀਦਵਾਰ ਖੜ੍ਹਾ ਕੀਤਾ ਗਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਤੇ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਉਮੀਦਵਾਰ ਵਜੋਂ ਕਿਸਮਤ ਅਜ਼ਮਾ ਰਹੇ ਹਨ।ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਰਾਸ਼ਟਰੀ ਪਾਰਟੀਆਂ ਤੇ ਪੰਜਾਬ ਦੇ ਲੋਕਾਂ ਦੀ ਪਾਰਟੀ ਵਿਚਕਾਰ ਮੁਕਾਬਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਤੋਂ ਨਿਕਲ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।
LPG Price : ਜੂਨ ਮਹੀਨੇ ਦੇ ਚੜ੍ਹਦਿਆਂ ਹੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਆ ਗਈ ਹੈ। ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀ ਕੀਮਤ ਘਟਾ ਦਿੱਤੀ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 72 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ 'ਚ ਕਟੌਤੀ ਕਾਰਨ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 72 ਰੁਪਏ ਘਟਾ ਦਿੱਤੀ ਹੈ। ਦਿੱਲੀ 'ਚ ਕੀਮਤ ਹੁਣ 69.50 ਰੁਪਏ ਘਟ ਕੇ 1676 ਰੁਪਏ ਹੋ ਗਈ ਹੈ। ਪਹਿਲਾਂ ਇਹ 1,745.50 ਰੁਪਏ ਵਿਚ ਉਪਲਬਧ ਸੀ। ਕੋਲਕਾਤਾ 'ਚ ਇਹ ਸਿਲੰਡਰ ਹੁਣ 72 ਰੁਪਏ ਘੱਟ ਕੇ 1787 ਰੁਪਏ 'ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1859 ਰੁਪਏ ਸੀ। ਮੁੰਬਈ 'ਚ ਸਿਲੰਡਰ ਦੀ ਕੀਮਤ 1698.50 ਰੁਪਏ ਤੋਂ 69.50 ਰੁਪਏ ਘੱਟ ਕੇ 1629 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿਚ 1840.50 ਰੁਪਏ ਵਿੱਚ ਉਪਲੱਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿਚ 818.50 ਰੁਪਏ ਵਿਚ ਉਪਲਬਧ ਹੈ।
Amritsar : ਪੰਜਾਬ ਦੇ ਅੰਮ੍ਰਿਤਸਰ ਵਿਚ ਵੋਟਾਂ ਤੋਂ ਇਕ ਦਿਨ ਪਹਿਲਾਂ ਵੱਡੀ ਵਾਰਦਾਤ ਵਾਪਰੀ ਹੈ। ਇਥੇ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਬੀਤੀ ਰਾਤ ਦੋ ਬਾਈਕ ਉਤੇ ਸਵਾਰ ਨੌਜਵਾਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਵਾਰਦਾਤ ਵਿਚ ਇਕ ਦੀ ਮੌਤ ਹੋ ਗਈ, ਜਦੋਂ ਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।ਘਟਨਾ ਅਜਨਾਲਾ ਅਧੀਨ ਪੈਂਦੇ ਪਿੰਡ ਲਖੂਵਾਲ ਵਿਚ ਹੋਈ ਹੈ। ‘ਆਪ’ ਆਗੂ ਦੀਪਇੰਦਰ ਸਿੰਘ ਦੀਪੂ ਸਰਕਾਰੀਆ ਆਪਣੇ ਸਾਥੀਆਂ ਨਾਲ ਘਰ ਦੇ ਬਾਹਰ ਬੈਠੇ ਹੋਏ ਸਨ। ਰਾਤ ਲਗਪਗ 8.30 ਵਜੇ ਬਾਈਕ ਉਤੇ 2 ਅਣਪਛਾਤੇ ਨੌਜਵਾਨ ਆਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਦੀਪਇੰਦਰ ਸਿੰਘ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।ਮੌਕੇ ਉਤੇ ਪਹੁੰਚੇ ਐੱਸਐੱਸਪੀ ਸਤਿੰਦਰ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਜਾਂਚ ਦੇ ਨਿਰਦੇਸ਼ ਦਿੱਤੇ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜਮਾਂ ਬਾਰੇ ਪਤਾ ਲੱਗ ਸਕੇ।
ਜਲੰਧਰ-ਭਾਰਤ ਦੇ ਸਾਬਕਾ ਆਫ ਸਪਿਨਰ ਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਜੱਦੀ ਸ਼ਹਿਰ ਜਲੰਧਰ ਵਿੱਚ ਆਪਣੀ ਵੋਟ ਪਾਈ। ਉਨ੍ਹਾਂ ਨੇ ਜਲੰਧਰ ਦੇ ਲੋਕਾਂ ਨੂੰ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਹਰਭਜਨ ਸਿੰਘ (43) ਨੇ ਕਿਹਾ ਕਿ ਜਦੋਂ ਕੋਈ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦਾ ਹੈ ਤਾਂ ਕੋਈ ਵੀਆਈਪੀ ਕਲਚਰ ਨਹੀਂ ਹੋਣਾ ਚਾਹੀਦਾ ਤੇ ਹਰ ਕਿਸੇ ਨੂੰ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ।ਹਰਭਜਨ ਨੇ ਦਸੰਬਰ 2021 ਵਿੱਚ ਕ੍ਰਿਕਟ ਤੋਂ ਸਨਿਆਸ ਲੈ ਲਿਆ ਸੀ। ਦੱਸਦੇਈਏ ਕਿ ਉਨ੍ਹਾਂ ਨੇ ਮਾਰਚ 1998 ਵਿੱਚ ਬੰਗਲੁਰੂ ਵਿੱਚ ਆਸਟਰੇਲੀਆ ਦੇ ਖਿਲਾਫ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਅਤੇ ਦੇਸ਼ ਲਈ 103 ਟੈਸਟ ਖੇਡੇ ਅਤੇ 417 ਵਿਕਟਾਂ ਲਈਆਂ। ਆਪਣੇ ਸ਼ਾਨਦਾਰ ਟੈਸਟ ਕਰੀਅਰ ਵਿੱਚ, ਉਸਨੇ 25 ਵਾਰ ਪੰਜ ਵਿਕਟਾਂ ਅਤੇ ਪੰਜ ਵਾਰ ਦਸ ਵਿਕਟਾਂ ਲਈਆਂ। ਅਗਸਤ 2015 ਵਿੱਚ ਸ਼੍ਰੀਲੰਕਾ ਦੇ ਗਾਲ ਵਿਚ ਭਾਰਤ ਲਈ ਉਸਦਾ ਆਖਰੀ ਟੈਸਟ ਸੀ।ਉਸ ਨੇ ਆਪਣੇ ਖੇਡ ਕਰੀਅਰ ਵਿੱਚ 236 ਵਨਡੇ ਅਤੇ 19 ਟੀ-20 ਮੈਚ ਖੇਡੇ ਅਤੇ ਕ੍ਰਮਵਾਰ 269 ਅਤੇ 18 ਵਿਕਟਾਂ ਲਈਆਂ। ਭਾਰਤ ਲਈ ਉਸਦਾ ਆਖਰੀ ਪ੍ਰਦਰਸ਼ਨ 3 ਮਾਰਚ, 2016 ਨੂੰ ਮੀਰਪੁਰ ਵਿਖੇ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ ਏਸ਼ੀਆ ਕੱਪ T20I ਮੈਚ ਵਿੱਚ ਸੀ। ਹਰਭਜਨ ਨੇ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਵਰਗੀਆਂ ਫ੍ਰੈਂਚਾਇਜ਼ੀਜ਼ ਲਈ ਇੰਡੀਅਨ ਪ੍ਰੀਮੀਅਰ ਲੀਗ ਵਿੱਚ 163 ਮੈਚ ਵੀ ਖੇਡੇ ਅਤੇ 7.08 ਦੀ ਆਰਥਿਕ ਦਰ ਨਾਲ 150 ਵਿਕਟਾਂ ਲਈਆਂ।
Punjab Weather : ਬੀਤੇ ਕੁਝ ਦਿਨਾਂ ਪੰਜਾਬ ਤੱਪ ਰਿਹਾ ਹੈ ਪਰ ਅੱਜ ਵੋਟਾਂ ਵਾਲੇ ਦਿਨ ਮੌਸਮ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਹੀਟਵੇਵ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਜੂਨ ਦੇ ਅੰਤ ਤੱਕ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਜਾਵੇਗਾ। ਮਾਨਸੂਨ 25 ਤੋਂ 30 ਜੂਨ ਦਰਮਿਆਨ ਪੰਜਾਬ ਵਿੱਚ ਦਸਤਕ ਦੇਵੇਗਾ। ਅਨੁਮਾਨ ਹੈ ਕਿ ਇਸ ਸਾਲ ਭਾਰਤ ਵਿੱਚ ਆਮ ਨਾਲੋਂ 105 ਫੀਸਦੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮਾਨਸੂਨ ਪੰਜਾਬ ਦੇ ਪਹੁੰਚਣ ਤੱਕ ਹੌਲੀ ਨਾ ਹੋਇਆ ਤਾਂ ਪੰਜਾਬ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 3 ਸਰਕਲਾਂ ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਹੀਟਵੇਵ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਾਜ਼ਿਲਕਾ ‘ਚ ਹੀਟਵੇਵ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਹੋਰ 19 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਉੱਥੇ ਅੱਜ ਹੀਟਵੇਵ, ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
National News : ਲੋਕ ਸਭਾ ਚੋਣਾਂ ਵਿਚ ਵੋਟਿੰਗ ਦਾ ਅੱਜ ਆਖ਼ਰੀ ਗੇੜ ਹੈ। ਪੰਜਾਬ, ਪੰਛਮੀ ਬੰਗਾਲ ਤੇ ਹੋਰ ਕਈ ਸੂਬਿਆਂ ਵਿਚ ਵੋਟਿੰਗ ਹੋ ਰਹੀ ਹੈ। ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਹੰਗਾਮਾ ਹੋ ਗਿਆ। ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਦੇ ਕੁਲਤਾਈ ਵਿਚ ਬੂਥ ਨੰਬਰ-40, 41 'ਤੇ ਭੀੜ ਵੱਲੋਂ EVM ਅਤੇ VVPAT ਮਸ਼ੀਨ ਨੂੰ ਪਾਣੀ ਵਿਚ ਸੁੱਟ ਦਿੱਤਾ ਗਿਆ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਰਾਂ ਨੂੰ ਤ੍ਰਿਣਮੂਲ ਕਾਂਗਰਸ (TMC) ਸਮਰਥਕਾਂ ਨੇ ਧਮਕੀ ਦਿੱਤੀ ਹੈ। ਇਸ ਵਿਚ ਭੀੜ ਭੜਕ ਗਈ ਅਤੇ EVM ਅਤੇ VVPAT ਨੂੰ ਤਲਾਬ ਵਿਚ ਸੁੱਟ ਦਿੱਤਾ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਵਿਚ ਸ਼ਨੀਵਾਰ ਨੂੰ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ ਵੀ ਸ਼ਾਮਲ ਹਨ। ਇਸ ਪੜਾਅ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ, ਪੰਜਾਬ ਦੀਆਂ 13 ਸੀਟਾਂ ਅਤੇ ਹਿਮਾਚਲ ਪ੍ਰਦੇਸ਼ 4 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। VIDEO | Lok Sabha Elections 2024: EVM and VVPAT machine were reportedly thrown in water by a mob at booth number 40, 41 in Kultai, South 24 Parganas, #WestBengal. (Source: Third Party)#LSPolls2024WithPTI #LokSabhaElections2024 pic.twitter.com/saFiNcG3e4 &mda...
Lok Sabha Elections 2024 Live : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ 'ਚ ਆਖ਼ਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੁੰਚੇ। ਮੁੱਖ ਮੰਤਰੀ ਵਲੋਂ ਸੰਗਰੂਰ ਦੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ 'ਤੇ ਵੋਟ ਪਾਈ ਗਈ ਹੈ। ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੀ ਪੁੱਜੇ ਵੋਟ ਪਾਉਣਹੋਟ ਸੀਟ ਫਰੀਦਕੋਟ ਦੇ ਅਧੀਨ ਆਉਂਦੇ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਸਮੇਤ ਆਪਣੇ ਵੋਟ ਦਾ ਇਸਤੇਮਾਲ ਕੀਤਾ। ਬੂਥ ਨੰਬਰ 118 'ਤੇ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਨਾਲ ਵੋਟ ਪਾਈ। ਇਸ ਦੌਰਾਨ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਸਾਰੇ ਨਾਗਰਿਕਾਂ ਦਾ ਫਰਜ਼ ਹੈ। ਸਾਨੂੰ ਸਾਰਿਆਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅਸੀਂ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰ ਸਕਦੇ ਹਾਂ। ਇਸ ਦੇ ਚੱਲਦੇ ਉਹ ਚੋਣਾਂ ਲੜਨ ਦੇ ਬਾਵਜੂਦ ਇਥੇ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਹਨ। ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਰੰਧਾਵਾ ਨੇ ਪਾਈ ਵੋਟਉਧਰ, ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵੋਟ ਪਾਈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟਰਾਂ 'ਤੇ ਪੂਰਾ ਭਰੋਸਾ ਹੈ। ਲੋਕ ਪਾਰਟੀ ਨੂੰ ਨਹੀਂ ਦੇਖਦੇ, ਸਗੋਂ ਇਹ ਦੇਖਦੇ ਹਨ ਕਿ ਕੰਮ ਕੌਣ ਕਰ ਰਿਹਾ ਹੈ ਅਤੇ ਸਾਡੀ ਲੜਾਈ ਕੌਣ ਲੜੇਗਾ। ਸਾਡੇ ਨਾਲ ਕੌਣ ਖੜ੍ਹੇਗਾ। ਸਾਡੇ ਲਈ ਸੰਸਦ 'ਚ ਜਾ ਕੇ ਕੌਣ ਆਵਾਜ਼ਾ ਚੁੱਕੇਗਾ। ਰੰਧਾਵਾ ਨੇ ਕਿਹਾ ਕਿ ਲੋਕਾਂ ਦੇ ਦਿਮਾਗ 'ਚ ਇਹੀ ਗੱਲ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਮਜ਼ਬੂਤ ਆਗੂ ਚਾਹੀਦਾ ਹੈ। ਡੀਸੀ ਥੋਰੀ ਨੇ ਪਰਿਵਾਰ ਨਾਲ ਪੁੱਜੇ ਇਸ ਦੌਰਾਨ ਅੰਮ੍ਰਿਤਸਰ ਦੇ ਡੀ. ਸੀ. ਘਨਸ਼ਿਆਮ ਥੋਰੀ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਅਤੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ। ਲੁਧਿਆਣਾ ਵਿਖੇ ਆਪ ਉਮੀਦਵਾਰ ਪੁੱਜੇ ਵੋਟ ਪਾਉਣਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੋਟ ਪਾ ਦਿੱਤੀ ਹੈ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟ ਪਾ ਦਿੱਤੀ ਹੈ। ...
ਦੇਸ਼ ਦੇ ਕਈ ਇਲਾਕਿਆਂ 'ਚ ਤਾਪਮਾਨ ਰਿਕਾਰਡ ਤੋੜ ਗਿਆ ਹੈ। ਕੜਕਦੀ ਗਰਮੀ ਅਤੇ ਕੜਕਦੀ ਧੁੱਪ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਗਰਮੀ ਤੋਂ ਬਚਣ ਲਈ ਲੋਕ ਏਸੀ ਤੇ ਕੂਲਰ ਦੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ ਪਰ ਜੇਕਰ ਤੁਸੀਂ AC ਦੀ ਵਰਤੋਂ ਕਰਦੇ ਸਮੇਂ ਕੁਝ ਗਲਤੀਆਂ ਕਰ ਰਹੇ ਹੋ, ਤਾਂ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪਿਛਲੇ ਦਿਨੀਂ ਏਸੀ ਫਟਣ ਦੀਆਂ ਖ਼ਬਰਾਂ ਆਈਆਂ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ AC ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਨਹੀਂ ਤਾਂ, ਛੋਟੀ ਜਿਹੀ ਲਾਪਰਵਾਹੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ। AC ਦੇ ਬਲਾਸਟ ਹੋਣ ਦਾ ਕਾਰਨAC ਬਲਾਸਟ ਹੋਣ ਪਿਛੇ ਕਈ ਕਾਰਨ ਹੋ ਸਕਦੇ ਹਨ। ਇੱਥੇ ਅਸੀਂ ਕੁਝ ਜ਼ਰੂਰੀ ਗੱਲਾਂ ਦੱਸ ਰਹੇ ਹਾਂ, ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੇਨਟੀਨੈਂਸ ਤੇ ਇੰਸਟਾਲੇਸ਼ਨ: ਜੇਕਰ ਏਸੀ ਦਾ ਰੱਖ-ਰਖਾਅ ਅਤੇ ਇੰਸਟਾਲੇਸ਼ਨ ਸਹੀ ਢੰਗ ਨਾਲ ਨਾ ਕੀਤੀ ਜਾਵੇ ਤਾਂ ਏਸੀ ਬਲਾਸਟ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ।ਅਜਿਹੇ ਕਈ ਲੋਕ ਹਨ, ਜੋ ਗਰਮੀਆਂ ਵਿੱਚ ਏਸੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਉਹ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਜਿਸ ਕਾਰਨ ਏਸੀ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਹੋ, ਤਾਂ ਤੁਹਾਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ AC ਦੀ ਸਰਵਿਸ ਜ਼ਰੂਰ ਕਰਵਾਉਣੀ ਚਾਹੀਦੀ ਹੈ।ਗਲਤ ਵਾਇਰਿੰਗ : AC ਲਾਉਣ ਸਮੇਂ ਗਲਤ ਵਾਇਰਿੰਗ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਸਕਦੀ ਹੈ। ਕਈ ਵਾਰ ਢਿੱਲੇ ਕੁਨੈਕਸ਼ਨ ਅਤੇ ਸ਼ਾਰਟ ਸਰਕਟ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਗਲਤ ਵਾਇਰਿੰਗ ਕਾਰਨ ਏਸੀ 'ਚ ਗੈਸ ਲੀਕ ਹੋਣ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਟਰਬੋ ਮੋਡ ਵਿੱਚ ਚਲਾਉਣਾ : ਅੱਜ ਕੱਲ੍ਹ ਉਪਲਬਧ ਏਸੀ ਵਿੱਚ ਟਰਬੋ ਮੋਡ ਦਿੱਤਾ ਗਿਆ ਹੈ। ਇਹ ਮੋਡ ਆਮ ਮੋਡ ਨਾਲੋਂ ਬਿਹਤਰ ਪ੍ਰਦਰਸ਼ਨ ਦਿੰਦਾ ਹੈ ਪਰ ਇਹ ਮੋਡ ਸਿਰਫ ਥੋੜੇ ਸਮੇਂ ਲਈ ਚੱਲਣ ਲਈ ਦਿੱਤਾ ਗਿਆ ਹੈ। ਹਾਲਾਂਕਿ ਕਈ ਲੋਕ ਇਸ ਮੋਡ 'ਚ ਘੰਟਿਆਂ ਤਕ AC ਚਲਾਉਂਦੇ ਹਨ, ਜਦਕਿ ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਬਚਣ ਲਈ ਸੁਰੱਖਿਆ ਸੁਝਾਅਜੇਕਰ ਗਰਮੀ ਦੇ ਮੌਸਮ 'ਚ AC ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਤੁਸੀਂ ਅਜਿਹੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਜੇਕਰ AC ਵਿਚ ਕੋਈ ਸਮੱਸਿਆ ਆਉਂਦੀ ਹੈ, ਤਾਂ ਇਸ ਦੀ ਮੁਰੰਮਤ ਕਰਵਾਉਣ ਲਈ ਕਿਸੇ ਮਾਹਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰੋ। AC ਦੀਆਂ ਸਮੱਸਿਆਵਾਂ ਨੂੰ ਖੁਦ ਠੀਕ ਕਰਨ ਦੀ ਕੋਸ਼ਿਸ਼ ਕਰਨਾ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਏਸੀ ਦੀ ਕਾਰਗੁਜ਼ਾਰੀ ਲਈ ਸਮੇਂ ਸਿਰ ਸਰਵਿਸ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ AC ਨੂੰ ਘੱਟੋ-ਘੱਟ 600 ਘੰਟੇ ਚਲਾਉਣ ਤੋਂ ਬਾਅਦ ਹੀ ਸਰਵਿਸ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਏਸੀ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ।AC ਧਮਾਕੇ ਤੋਂ ਬਚਣ ਲਈ, ਤੁਹਾਨੂੰ AC ਨੂੰ ਸਾਧਾਰਨ ਮੋਡ ਵਿੱਚ ਹੀ ਵਰਤਣਾ ਚਾਹੀਦਾ ਹੈ। ਜੇਕਰ ਏਸੀ ਜ਼ਿਆਦਾ ਦੇਰ ਤਕ ਨਾ ਚਲਾਇਆ ਜਾਵੇ ਤਾਂ ਤੁਹਾਡੇ ਲਈ ਬਿਹਤਰ ਹੋਵੇਗਾ। ਤੁਸੀਂ 5-10 ਮਿੰਟਾਂ ਲਈ AC ਨੂੰ ਬੰਦ ਕਰ ਸਕਦੇ ਹੋ। ...
ਫਗਵਾੜਾ-ਜਲੰਧਰ ਜੀਟੀ ਰੋਡ ਉਤੇ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ। ਡਰਾਈਵਰ ਟਰੱਕ ਬੈਕ ਕਰ ਰਿਹਾ ਸੀ ਕਿ ਇਸ ਦੌਰਾਨ ਬਾਈਕ ਦੀ ਟੱਕਰ ਹੋ ਗਈ। ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਉੱਤਮ ਚੰਦ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਡਰਾਈਵਰ ਟਰੱਕ ਮੋੜ ਰਿਹਾ ਸੀ ਤੇ ਤੇਜ਼ ਰਫਤਾਰ ਬਾਈਕ ਸਵਾਰ ਉਸ ਵਿਚ ਜਾ ਵੱਜਿਆ। ਬਾਈਕ ਸਵਾਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੋਂ ਟਰੱਕ ਚਾਲਕ ਫਰਾਰ ਹੋ ਗਿਆ। ਟਰੱਕ ਚਾਲਕ ਡਰਾਈਵਰ ਦੀ ਪਛਾਣ ਸੰਦੀਪ ਗੁਰੂਹਰਸਹਾਏ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਟਰੱਕ ਦੇ ਹੇਠਾਂ ਹੀ ਜਾ ਵੜਿਆ ਤੇ ਮੌਕੇ ਉਤੇ ਮੌਜੂਦ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ।
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਯੋਗਾ ਕਲਾਸ ਵਿੱਚ ਪੇਸ਼ਕਾਰੀ ਦਿੰਦਿਆਂ ਇੱਕ ਸੇਵਾਮੁਕਤ ਸਿਪਾਹੀ ਦੀ ਮੌਤ ਹੋ ਗਈ। ਜਿਸ ਸਮੇਂ ਫੌਜੀ ਦੀ ਮੌਤ ਹੋ ਗਈ, ਉਹ ਹੱਥ ਵਿੱਚ ਤਿਰੰਗੇ ਨਾਲ ਮਾਂ ਤੁਝੇ ਸਲਾਮ ਗੀਤ 'ਤੇ ਯੋਗਾ ਕਲਾਸ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਦਰਸ਼ਨ ਦੌਰਾਨ ਮਾਂ ਤੁਝੇ ਸਲਾਮ ਦੀ ਧੁਨ 'ਤੇ ਹਾਜ਼ਰੀਨ ਨੂੰ ਦੇਸ਼ ਭਗਤੀ ਦਾ ਸੰਦੇਸ਼ ਦੇ ਰਹੇ ਸਨ| ਅਚਾਨਕ ਉਨ੍ਹਾਂ ਨੂੰ ਛਾਤੀ 'ਚ ਦਰਦ ਹੋਇਆ ਅਤੇ ਉਹ ਸਟੇਜ 'ਤੇ ਹੀ ਬੇਹੋਸ਼ ਹੋ ਗਏ। ਇਸ ਦੌਰਾਨ ਕਿਸੇ ਨੂੰ ਇਹ ਸਮਝ ਨਹੀਂ ਆਈ ਕਿ ਸੇਵਾਮੁਕਤ ਸਿਪਾਹੀ ਬਲਵਿੰਦਰ ਸਿੰਘ ਛਾਬੜਾ ਦੀ ਮੌਤ ਹੋ ਗਈ ਹੈ। ਇਸ ਲਈ ਯੋਗਾ ਕੇਂਦਰ ਦੇ ਸਾਰੇ ਸਰੋਤੇ ਅਤੇ ਸਿਖਿਆਰਥੀ ਕਾਫੀ ਦੇਰ ਤੱਕ ਗੀਤ 'ਤੇ ਤਾੜੀਆਂ ਮਾਰਦੇ ਰਹੇ ਤੇ ਸਮਝਦੇ ਰਹੇ ਕੀ ਉਹ ਹਾਲੇ ਵੀ ਨਾਟਕ ਵਿਚ ਪੇਸ਼ਕਾਰੀ ਦੇ ਰਿਹਾ ਹੈ। ਰਿਟਾਇਰਡ ਸਿਪਾਹੀ ਬਲਬੀਰ ਸਿੰਘ ਛਾਬੜਾ ਸ਼ੁੱਕਰਵਾਰ ਨੂੰ ਦੇਸ਼ ਭਗਤੀ ਦੇ ਗੀਤ ਮਾਂ ਤੁਝੇ ਸਲਾਮ 'ਤੇ ਪਰਫਾਰਮ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਸਟੇਜ 'ਤੇ ਹੀ ਲੇਟ ਗਏ, ਪਰ ਲੋਕ ਇਹ ਹੀ ਸਮਝਦੇ ਰਹੇ। ਗੀਤ ਖਤਮ ਹੋਣ ਤੋਂ ਬਾਅਦ ਲੋਕ ਉਸ ਕੋਲ ਆ ਗਏ। ਕੁਝ ਸਕਿੰਟ ਉਡੀਕ ਕਰਨ ਤੋਂ ਬਾਅਦ ਜਦੋਂ ਕੋਈ ਜਵਾਬ ਨਾ ਆਇਆ ਤਾਂ ਸੀ.ਪੀ.ਆਰ. ਉਹ ਕੁਝ ਦੇਰ ਬੈਠ ਕੇ ਪੁੱਛਣ ਲੱਗਾ ਕਿ ਕੀ ਹੋਇਆ? ਉਸ ਨੂੰ ਅਰਿਹੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ. ਉਸ ਦਾ ਚੈਕਅੱਪ ਕੀਤਾ ਗਿਆ ਅਤੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਸ਼ੱਕ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ। भयावह एकदम डरावना! इंदौर में देशभक्ति का गीत गाते हुए रिटायर्ड फ़ौजी बलबिंदर छावड़ा को आया जानलेवा दिल का दौरा...बच्चे तालियां बजाते रहे क्योंकि उन्हें लगा परफॉरमेंस चल रही है. अस्पताल ले जाते समय उनकी मौत हो गई.#Indore pic.twitter.com/iLqdI4o0VT — Versha Singh (@Vershasingh26) May 31, 2024...
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਮਿਡ-ਡੇ-ਮੀਲ ਮੀਨੂ ਬਦਲ ਦਿੱਤਾ ਗਿਆ ਹੈ। ਛੁੱਟੀਆਂ ਤੋਂ ਬਾਅਦ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਹੁਣ ਮੀਨੂ ਵਿਚ ਮਾਂਹ ਛੋਲੇ ਦੀ ਦਾਲ ਵੀ ਸ਼ਾਮਲ ਕਰ ਲਈ ਗਈ ਹੈ। ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਖੀਰ ਵੀ ਵਰਤਾਈ ਜਾਵੇਗੀ। ਭੋਜਨ ਦੀ ਸ਼ੁੱਧਤਾ 'ਤੇ ਧਿਆਨ ਦਿੱਤਾ ਜਾਵੇਗਾ। ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਲਈ ਵਿਭਾਗ ਵਲੋਂ ਡਿਊਟੀ ਲਾਈ ਗਈ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਹਫਤੇ ਵਿਚ ਦਿਨ ਮੁਤਾਬਕ ਕੀ ਹੈ ਮੀਨੂਸੋਮਵਾਰ ਨੂੰ ਦਾਲ (ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚੌਲ, ਬੁੱਧਵਾਰ ਨੂੰ ਕਾਲੇ ਛੋਲੇ/ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੂਰੀ ਅਤੇ ਰੋਟੀ। ਵੀਰਵਾਰ ਨੂੰ ਕੜੀ-ਚੌਲ। ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ। ਸ਼ਨੀਵਾਰ ਮਾਂਹ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ...
Jalandhar News : ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਸ਼ਰਨਜੀਤ ਸਿੰਘ ਮਾਨ ਦੀ ਜਾਨ ਗਈ ਹੈ। ਇਸ ਬਾਰੇ ਖਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ। ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਆਪਣੇ ਘਰ ਹੀ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਅੱਜ ਸ਼ਾਮ 5 ਵਜੇ ਨਕੋਦਰ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਮੁੰਬਈ : ਮੈਟਰੋ, ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਤੋਂ ਬਾਅਦ ਹੁਣ ਡਾਂਸ ਦਾ ਰੁਝਾਨ ਮੁੰਬਈ ਏਅਰਪੋਰਟ ਤੱਕ ਪਹੁੰਚ ਗਿਆ ਹੈ। ਦਿੱਲੀ ਦੀ ਮੈਟਰੋ ਟਰੇਨ ਤੋਂ ਲੈ ਕੇ ਮੁੰਬਈ ਦੀ ਲੋਕਲ ਟਰੇਨ ਤੱਕ ਇੰਸਟਾਗ੍ਰਾਮ ਦੀਆਂ ਰੀਲਾਂ 'ਤੇ ਪ੍ਰਸ਼ੰਸਕ ਨਜ਼ਰ ਆ ਰਹੇ ਹਨ। ਕੁਝ ਰੀਲਾਂ ਲਈ ਗਾ ਰਹੇ ਹਨ ਅਤੇ ਨੱਚ ਰਹੇ ਹਨ ਅਤੇ ਕੁਝ ਮਾਰੂ ਸਟੰਟ ਕਰ ਰਹੇ ਹਨ ਪਰ ਹਾਲ ਹੀ ਵਿੱਚ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਇਸ ਵਿੱਚ ਇੱਕ ਮਹਿਲਾ ਨੇ ਅਚਾਨਕ ਏਅਰਪੋਰਟ ਉੱਤੇ ਅਜੀਬ ਢੰਗ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਏਅਰਪੋਰਟ ਦੇ ਇਸ ਵੀਡੀਓ 'ਚ ਸਲਵਾਰ ਸੂਟ ਪਹਿਨੀ ਇਕ ਮਹਿਲਾ ਅਚਾਨਕ ਭੀੜ ਦੇ ਵਿਚਕਾਰ 'ਆਪਕਾ ਆਨਾ...' ਗੀਤ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ। ਆਲੇ-ਦੁਆਲੇ ਦੇ ਲੋਕ ਹੈਰਾਨ ਹਨ ਕਿਉਂਕਿ ਉਹ ਜ਼ਮੀਨ 'ਤੇ ਲੇਟ ਰਹੀ ਹੈ ਅਤੇ ਅਜੀਬ ਤਰੀਕੇ ਨਾਲ ਨੱਚ ਰਹੀ ਹੈ। ਵੀਡੀਓ ਨੂੰ X 'ਤੇ one world news ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ।ਇਸ ਵੀਡੀਓ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਕੀ ਇਹ ਵਾਇਰਸ ਏਅਰਪੋਰਟ ਤੋਂ ਫੈਲਿਆ? ਬਹੁਤ ਸਾਰੇ ਲੋਕਾਂ ਨੇ ਗੁੱਸਾ ਜ਼ਾਹਰ ਕੀਤਾ ਅਤੇ ਇਸ ਨੂੰ ਜਨਤਕ ਪਰੇਸ਼ਾਨੀ ਕਰਾਰ ਦਿੱਤਾ। ਲੋਕਾਂ ਨੇ ਲਿਖਿਆ ਕਿ ਏਅਰਪੋਰਟ ਅਥਾਰਟੀ ਨੂੰ ਇਸ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। Woman's Dance At Mumbai Airport Goes Viral#mumbaiairport #dance #oneworldnews pic.twitter.com/ZJ5pctb16P — One World News (@Oneworldnews_) May 31, 2024 ਇਕ ਯੂਜ਼ਰ ਨੇ ਕਿਹਾ, 'ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਅਗਲੇ ਕਾਰਜਕਾਲ 'ਚ ਇਨ੍ਹਾਂ ਜੋਕਰਾਂ ਨੂੰ ਸਾਰੀਆਂ ਜਨਤਕ ਥਾਵਾਂ 'ਤੇ ਬੈਨ ਕਰਨ।' ਇਕ ਵਿਅਕਤੀ ਨੇ ਲਿਖਿਆ- 'ਏਅਰਪੋਰਟ ਦੀ ਹਾਲਤ ਵੀ ਦਿੱਲੀ ਮੈਟਰੋ ਵਰਗੀ ਹੋ ਗਈ ਹੈ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gariaband Encounter: छत्तीसगढ़-ओडिशा में अब तक 27 नक्सली ढेर, गोलीबारी जारी
Karnataka News: बस का इंतजार कर रही महिला से सामूहिक बलात्कार; गहने, नकदी और फोन छीनकर भागे हमलावर
भीषण सड़क हादसा! खाई में गिरा ट्रक, 8 लोगों की मौत, 10 घायल