Lok Sabha Elections 2024 : ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਚੱਲ ਰਹੀ ਹੈ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੈ, ਜੋ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ। ਪੰਜਾਬੀਆਂ ਨੇ ਵੋਟਾਂ ਪਾਉਣ ਵਿਚ ਸੁਸਤੀ ਵਿਖਾਈ ਹੈ। ਸਵੇਰੇ ਵੋਟ ਫੀਸਦੀ ਘੱਟ ਦਰਜ ਕੀਤੀ ਗਈ ਹੈ। ਪੰਜਾਬ ਦੇ 13 ਹਲਕਿਆਂ ‘ਚ ਪਹਿਲੇ 2 ਘੰਟਿਆਂ ਭਾਵ ਸਵੇਰੇ 9 ਵਜੇ ਤਕ ਸਿਰਫ਼ 9.64% ਵੋਟਿੰਗ ਹੋਈ। ਉਸ ਤੋਂ ਬਾਅਦ ਥੋੜੀ ਰਫ਼ਤਾਰ ਜ਼ਰੂਰ ਫੜੀ। ਸਵੇਰੇ 11 ਵਜੇ ਤੱਕ 23.91% ਵੋਟਿੰਗ ਹੋਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 26.26% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 20.17% ਵੋਟਿੰਗ ਦਰਜ ਕੀਤੀ ਗਈ ਹੈ।
ਸੀਟ ਵੋਟਿੰਗ ਫੀਸਦੀ
ਬਠਿੰਡਾ 26.56%
ਸੰਗਰੂਰ 26.26%
ਫਿਰੋਜ਼ਪੁਰ 25.73%
ਪਟਿਆਲਾ 25.18%
ਗੁਰਦਾਸਪੁਰ 24.72%
ਜਲੰਧਰ 24.59%
ਆਨੰਦਪੁਰ ਸਾਹਿਬ 23.99%
ਖਡੂਰ ਸਾਹਿਬ 23.46%
ਫਤਿਹਗੜ੍ਹ ਸਾਹਿਬ 22.96%
ਹੁਸ਼ਿਆਰਪੁਰ 22.74%
ਲੁਧਿਆਣਾ 22.19%
ਫਰੀਦਕੋਟ 22.41%
ਅੰਮ੍ਰਿਤਸਰ ਸਾਹਿਬ 20.17%
ਕਿਥੇ ਕੀ ਹਾਲਾਤ?
ਬਠਿੰਡਾ ਵਿੱਚ ਈਵੀਐਮ ਵਿਚ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।
ਫਰੀਦਕੋਟ ‘ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਉਥੇ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਵਾਲ-ਵਾਲ ਬਚ ਗਿਆ।
ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ।
‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਅਤੇ ਆਗੂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ।
ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪੁੱਜੇ।
ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੋਹਾਲੀ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ‘ਚ ਆਪਣੀ ਵੋਟ ਪਾਈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating fish: रोजाना मछली का सेवन करने से इन बीमारियें से मिलेगा छुटकारा ! जाने इस से होने वाले 5 जबरदस्त फायदे
Benefits of coconut : नारियल का सेवन गर्भवती महिलाओं के लिए फायदेमंद है या नही ? जानें
Punjab Farmers Protest: खनौरी बॉर्डर पर 111 किसान आमरण अनशन पर; भारी पुलिस फोर्स तैनात