LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਰਨਾਲਾ 'ਚ ਵੋਟਾਂ ਦੌਰਾਨ ਪੈ ਗਿਆ ਪੁਆੜਾ, BJP ਦਾ ਪੁੱਟ ਸੁੱਟਿਆ ਪੋਲਿੰਗ ਬੂਥ, ਕਈਆਂ ਦੀ ਕੁੱਟਮਾਰ

bjp booth news

ਤਪਾ ਮੰਡੀ : ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ 'ਚ ਪੈਂਦੇ ਪਿੰਡ ਤਾਜੋ ਕੇ ਵਿਖੇ ਜਾਰੀ ਵੋਟਿੰਗ ਦੌਰਾਨ ਖੜਕ ਪਈ। ਕਿਸਾਨ ਜਥੇਬੰਦੀ ਨੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਪੁੱਟ ਕੇ ਸੁੱਟ ਦਿੱਤਾ ਤੇ ਭਾਜਪਾ ਦੇ ਸਮਰਥਕ ਲਾਜਪਤ ਰਾਏ ਪੁੱਤਰ ਸਤਪਾਲ ਦੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਲਾਜਪਤ ਰਾਏ ਪੁੱਤਰ ਸਤਪਾਲ ਤਾਜੋਕੇ ਨੇ ਦੱਸਿਆ ਕਿ ਉਹ ਭਾਜਪਾ ਦੇ ਪੋਲਿੰਗ ਬੂਥ ਉੱਪਰ ਬੈਠਾ ਸੀ, ਜਿਸ ਨੂੰ ਸੇਵਕ ਸਿੰਘ ਉੱਤਰ ਜਰਨੈਲ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਦੀ ਕੁੱਟਮਾਰ ਕੀਤੀ। ਇਨ੍ਹਾਂ ਦੇ ਨਾਲ ਪ੍ਰਗਟ ਦੇ ਪੁੱਤਰ ਮਨੋਹਰ ਲਾਲ ਮਣੀਕਰਨ ਪੁੱਤਰ ਮਨੋਹਰ ਲਾਲ ਦੀ ਵੀ ਕੁੱਟਮਾਰ ਹੋਈ ਹੈ।
ਉਪਰੰਤ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਤਾਜੋ ਕੇ ਨੇ ਵੀ ਦੋਸ਼ ਲਗਾਏ ਕਿ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਉਨ੍ਹਾਂ ਦੇ ਪਰਿਵਾਰ ਉੱਪਰ ਹਮਲਾ ਕੀਤਾ ਗਿਆ, ਜਿਸ ’ਚ ਕਰਮਜੀਤ ਕੌਰ ਪਤਨੀ ਸੇਵਕ ਸਿੰਘ ਨਵਜੋਤ ਕੌਰ ਪੁੱਤਰੀ ਸੇਵਕ ਸਿੰਘ ਜ਼ਖ਼ਮੀ ਹੋਏ ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ। ਪੋਲਿੰਗ ਬੂਥ ਨੂੰ ਪੁੱਟਣ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਕੁੱਟਮਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਅਰਵਿੰਦ ਖੰਨਾ ਪਿੰਡ ਤਾਜੋਕੇ ਵਿਖੇ ਲਾਜਪਤ ਰਾਏ ਪੁੱਤਰ ਸਤਪਾਲ ਦੇ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਵੀ ਗਏ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇਗੀ।

In The Market