ਨੌਜਵਾਨ ਰਾਤ ਸਮੇਂ ਗੁਆਂਢੀ ਪਿੰਡ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ। ਉਹ ਕੁੜੀ ਦੇ ਘਰ ਵਿਚ ਦਾਖਲ ਹੋਇਆ ਤਾਂ ਇਸ ਦੀ ਭਿਣਕ ਕੁੜੀ ਦੇ ਪਰਿਵਾਰ ਨੂੰ ਪੈ ਗਈ। ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਕਾਰਨ ਉਸ ਦੀ ਮੌ.ਤ ਹੋ ਗਈ। ਇਹ ਮਾਮਲਾ ਸਬ-ਡਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਸੋਢੀਵਾਲਾ ਉਗੋਕੇ ਦਾ ਹੈ। ਜਾਣਕਾਰੀ ਅਨੁਸਾਰ ਪਿੰਡ ਸੋਢੀਵਾਲਾ ਉਗੋਕੇ ਦੇ ਨੌਜਵਾਨ ਗੁਰਬਖਸ਼ ਸਿੰਘ ਦੀ ਨੇੜਲੇ ਪਿੰਡ ਸਧਾਰਨਪੁਰ ਦੀ ਇਕ ਲੜਕੀ ਨਾਲ ਗੱਲਬਾਤ ਸੀ, ਜੋ ਰਾਤ ਸਮੇਂ ਉਸ ਨੂੰ ਘਰ ਮਿਲਣ ਲਈ ਗਿਆ ਸੀ। ਆਵਾਜ਼ ਸੁਣਾਈ ਦੇਣ ਉਤੇ ਕੁੜੀ ਦੇ ਦਾਦਾ ਤੇ ਭਰਾ ਨੇ ਨੌਜਵਾਨ ਨੂੰ ਫੜ ਲਿਆ। ਦਾਦੇ ਨੇ ਮੁੰਡੇ ਦੇ ਸਿਰ ਵਿਚ ਸੱਟ ਮਾਰ ਦਿੱਤੀ। ਗੁਰਬਖਸ਼ ਉਥੋਂ ਭੱਜ ਨਿਕਲਿਆ ਤੇ ਆਪਣੇ ਨਾਨੇ ਘਰ ਚਲਾ ਗਿਆ। ਜਿਥੇ ਰਾਤ ਸੌਂ ਤਾਂ ਗਿਆ ਪਰ ਸਵੇਰੇ ਉਠਿਆ ਨਹੀਂ। ਉਸ ਦੀ ਮੌ.ਤ ਹੋ ਗਈ।ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਿਥੀ ਸਿੰਘ ਦੇ ਬਿਆਨਾਂ ਉਤੇ ਪੁਲਿਸ ਵਲੋਂ ਥਾਣਾ ਘੱਗਾ ‘ਚ ਕਥਿਤ ਦੋਸ਼ੀਆਂ ਜੈਮਲ ਸਿੰਘ ਪੁੱਤਰ ਛੋਟੂ ਰਾਮ, ਗੁਰਜੰਟ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਸਧਾਰਨਪੁਰ ਖ਼ਿਲਾਫ਼ ਕ.ਤ.ਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਘੱਗਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾ.ਬੂ ਕਰ ਲਿਆ ਜਾਵੇਗਾ।
Lok Sabha Election 2024 : ਕਾਂਗਰਸ ਪਾਰਟੀ ਨੇ ਵੀ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ 6 ਉਮੀਦਵਾਰਾਂ ਸਮੇਤ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਫਤਹਿਗੜ੍ਹ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਪਾਰਟੀ ਉਮੀਦਵਾਰ ਐਲਾਨੇ ਗਏ ਹਨIਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਨੇ ਐਤਵਾਰ ਨੂੰ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ। ਕਾਂਗਰਸ ਦੀ ਇਸ ਉਮੀਦਵਾਰ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇ ਉੱਤਰ ਪੂਰਬੀ ਦਿੱਲੀ ਤੋਂ ਕਨ੍ਹਈਆ ਕੁਮਾਰ ਨੂੰ ਟਿਕਟ ਦਿੱਤੀ ਹੈ। ਕਨ੍ਹਈਆ ਕੁਮਾਰ ਭਾਜਪਾ ਉਮੀਦਵਾਰ ਮਨੋਜ ਤਿਵਾਰੀ ਨੂੰ ਚੁਣੌਤੀ ਦੇਣਗੇ। ਇਸ ਤੋਂ ਪਹਿਲਾਂ, ਕਾਂਗਰਸ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ 16 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿਚ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੂੰ ਰਾਜ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਹੈ।
ਪਿਛਲੇ ਕੁਝ ਸਾਲਾਂ ਵਿੱਚ ਕੰਡੋਮ ਦੀ ਪਰਿਭਾਸ਼ਾ ਬਦਲ ਗਈ ਹੈ। ਹਾਲਾਂਕਿ, ਇਸ ਦੀ ਵਰਤੋਂ ਸੁਰੱਖਿਅਤ ਸਬੰਧ ਬਣਾਉਣ, ਅਣਚਾਹੇ ਗਰਭ ਤੋਂ ਬਚਣ ਅਤੇ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਪਰ ਇਸ਼ਤਿਹਾਰਾਂ ਵਿੱਚ ਕੰਡੋਮ ਨੂੰ ਜ਼ਿਆਦਾ ਸੁਖਦ ਅਹਿਸਾਸ ਲੈਣ ਨਾਲ ਜੋੜਿਆ ਜਾ ਰਿਹਾ ਹੈ। ਮਾਰਕੀਟ ਵਿਚ ਹੁਣ ਕਈ ਤਰ੍ਹਾਂ ਦੇ ਕੰਡੋਮ ਆ ਗਏ ਹਨ। ਡਾਟਿਡ ਅਤੇ ਸਟ੍ਰਿਪਡ ਕੰਡੋਮ ਬਾਜ਼ਾਰ 'ਚ ਚਾਕਲੇਟ, ਸਟ੍ਰਾਬੇਰੀ ਅਤੇ ਪੁਦੀਨੇ ਵਰਗੇ ਕਈ ਫਲੇਵਰ 'ਚ ਉਪਲਬਧ ਹਨ। ਬਹੁਤ ਸਾਰੇ ਵਿਕਲਪਾਂ ਦੇ ਕਾਰਨ, ਕਈ ਵਾਰ ਲੋਕ ਇਸ ਦੀ ਚੋਣ ਨੂੰ ਲੈ ਕੇ ਉਲਝਣ ਵਿੱਚ ਪੈ ਜਾਂਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਕੰਡੋਮ ਹੁੰਦੇ ਹਨ। ਡਾਟਿਡ ਕੰਡੋਮਜੇਕਰ ਤੁਹਾਨੂੰ ਪਲੇਨ ਕੰਡੋਮ ਪਸੰਦ ਨਹੀਂ ਹਨ ਤਾਂ ਤੁਸੀਂ ਡਾਟਿਡ ਕੰਡੋਮ ਦੀ ਚੋਣ ਕਰ ਸਕਦੇ ਹੋ। ਇਸ ਕੰਡੋਮ 'ਤੇ ਡਾਟ ਦੇ ਨਿਸ਼ਾਨ ਬਣਦੇ ਹਨ ਜੋ ਸੈਕਸ ਦੌਰਾਨ ਜ਼ਿਆਦਾ ਆਨੰਦ ਲਈ ਉਤਸ਼ਾਹ ਪੈਦਾ ਕਰਦੇ ਹਨ। ਜੇਕਰ ਤੁਹਾਡੀ ਚਮੜੀ ਨਾਜ਼ੁਕ ਹੈ ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਧਾਰੀਦਾਰ ਕੰਡੋਮਡਾਟਿਡ ਕੰਡੋਮ ਦੀ ਤਰ੍ਹਾਂ, ਇਸ ਕਿਸਮ ਦੇ ਕੰਡੋਮ ਵੀ ਸੈਕਸ ਦੌਰਾਨ ਉਤੇਜਨਾ ਪੈਦਾ ਕਰਦੇ ਹਨ। ਇਹ ਔਰਤਾਂ ਲਈ ਸੈਕਸ ਨੂੰ ਵਧੇਰੇ ਸੁਖਦ ਬਣਾਉਂਦਾ ਹੈ। ਤੁਸੀਂ ਇਸ ਨੂੰ ਵਰਤ ਸਕਦੇ ਹੋ। ਐਕਸਟਰਾ ਥਿਨ ਕੰਡੋਮਜੇਕਰ ਤੁਸੀਂ ਸੈਕਸ ਦਾ ਜ਼ਿਆਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕੰਡੋਮ ਦੀ ਵਰਤੋਂ ਕਰ ਸਕਦੇ ਹੋ। ਇਹ ਕੰਡੋਮ ਦੂਜੇ ਕੰਡੋਮ ਨਾਲੋਂ ਪਤਲਾ ਹੁੰਦਾ ਹੈ, ਜੋ ਸੈਕਸ ਦੌਰਾਨ ਜ਼ਿਆਦਾ ਉਤੇਜਨਾ ਪੈਦਾ ਕਰਦਾ ਹੈ। ਕੰਡੋਮ ਦੇ ਫਟਣ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਔਰਤਾਂ ਵੀ ਇਸ ਤਰ੍ਹਾਂ ਦਾ ਕੰਡੋਮ ਪਹਿਨ ਸਕਦੀਆਂ ਹਨ। ਫਲੇਵਰਡ ਕੰਡੋਮਇਸ ਕੰਡੋਮ ਦੀ ਵਰਤੋਂ ਓਰਲ ਸੈਕਸ ਦੌਰਾਨ ਕੀਤੀ ਜਾ ਸਕਦੀ ਹੈ। ਇਹ ਕੰਡੋਮ ਚਾਕਲੇਟ, ਕੌਫੀ, ਵਨੀਲਾ, ਸਟ੍ਰਾਬੇਰੀ, ਅੰਬ, ਕੇਲਾ ਆਦਿ ਵਰਗੇ ਫਲੇਵਰਾਂ ਵਿੱਚ ਆਉਂਦੇ ਹਨ। ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਇਸ ਨਾਲ ਜਲਨ ਹੋ ਸਕਦੀ ਹੈ। ਐਕਸਟਰਾ ਪਲੇਜ਼ਰ ਕੰਡੋਮਜੇਕਰ ਤੁਸੀਂ ਲੰਬੇ ਸਮੇਂ ਤੱਕ ਸੈਕਸ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦਾ ਹੈ। ਇਸ ਵਿੱਚ ਬੈਂਜੋਕੇਨ ਹੁੰਦਾ ਹੈ ਜੋ ਲੰਬੇ ਸਮੇਂ ਤੱਕ ਸੈਕਸ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਤੁਹਾਡਾ ਅੰਗ ਕੁਝ ਸਮੇਂ ਲਈ ਸੁੰਨ ਹੋ ਜਾਂਦਾ ਹੈ ਤਾਂ ਜੋ ਵਿਅਕਤੀ ਜ਼ਿਆਦਾ ਦੇਰ ਤਕ ਆਨੰਦ ਲੈ ਸਕੇ ਪਰ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ, ਜਿਵੇਂ ਕਿ ਜਲਨ, ਖੁਜਲੀ ਅਤੇ ਸਾਹ ਲੈਣ ਵਿੱਚ ਮੁਸ਼ਕਲ।
ਲਾਹੌਰ-ਪਾਕਿਸਤਾਨ ਦੇ ਲਾਹੌਰ 'ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਜੇਲ੍ਹ 'ਚ ਕ.ਤ.ਲ ਕਰ ਦਿੱਤਾ ਗਿਆ ਸੀ। ਇਹ ਕ.ਤ.ਲ ਅੰਡਰਵਰਲਡ ਡਾਨ ਅਮੀਰ ਸਰਫਰਾਜ ਨੇ ਕੀਤਾ ਸੀ। ਅੱਜ ਯਾਨੀ ਕਿ ਐਤਵਾਰ ਨੂੰ ਅਮੀਰ ਸਰਫਰਾਜ ਦਾ ਲਾਹੌਰ ਵਿਚ ਗੋ.ਲ਼ੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਸਫਰਰਾਜ ਨੂੰ ਗੋ.ਲੀਆਂ ਨਾਲ ਭੁੰਨ ਦਿੱਤਾ। ਸਰਫਰਾਜ ਨੇ ਹੀ ਸਾਲ 2013 'ਚ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਖ਼ੁਫੀਆ ਏਜੰਸੀ ISI ਦੇ ਇਸ਼ਾਰਿਆਂ 'ਤੇ ਕ.ਤ.ਲ ਕਰ ਦਿੱਤਾ ਸੀ। ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੁਕਮਾਂ 'ਤੇ ਅਮੀਰ ਸਰਫਰਾਜ ਨੇ ਸਰਬਜੀਤ ਨੂੰ ਤੜਫਾ-ਤੜਫਾ ਦੇ ਕੇ ਮਾ.ਰ ਦਿੱਤਾ ਸੀ। ਪੰਜਾਬ ਦੇ ਸਰਬਜੀਤ ਨੂੰ ਪਾਕਿਸਤਾਨੀ ਫੌਜ ਨੇ ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ ਵਿਚ ਫੜਿਆ ਸੀ।
ਲੱਖਾ ਸਿਧਾਣਾ ਵੀ ਲੋਕ ਸਭਾ ਚੋਣਾਂ 2024 ਲੜਨ ਜਾਰ ਰਹੇ ਹਨ। ਉਹ ਵੀ ਸਿਆਸਤ ਵਿਚ ਆਪਣੀ ਕਿਸਤਮ ਅਜ਼ਮਾਉਣਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੱਖਾ ਸਿਧਾਣਾ ਨੂੰ ਉਮੀਦਵਾਰ ਵਜੋਂ ਟਿਕਟ ਦੇ ਦਿੱਤੀ ਗਈ ਹੈ। ਅਕਾਲੀ ਦਲ (ਅੰਮ੍ਰਿਤਸਰ) ਨੇ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਲੱਖਾ ਸਿਧਾਣਾ ਦਾ ਐਲਾਨ ਅੱਜ ਬਠਿੰਡਾ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੁਣ ਤੱਕ ਕੁਲ 11 ਉਮੀਦਵਾਰ ਐਲਾਨ ਦਿੱਤੇ ਗਏ ਹਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ। ਸਮਾਜ ਸੇਵੀ ਲੱਖਾ ਸਿਧਾਣਾਂ ਨੂੰ ਉਸਦੀਆਂ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਸ. ਮਾਨ ਨੇ ਕਿਹਾ ਕਿ ਪੰਜਾਬ ਨੂੰ ਠੱਗਾਂ ਤੋਂ ਬਚਾ ਕੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ 'ਤੇ ਲਿਜਾਣ ਲਈ ਲੋਕ ਪੱਖੀ ਆਗੂਆਂ ਦੀ ਬੇਹੱਦ ਸਖਤ ਲੋੜ ਹੈ।ਉਹਨਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣ ਕਿਸਾਨ, ਮਜ਼ਦੂਰ, ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕਾਂ ਦੀ ਰੱਖਿਆ, ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਸੁਚਾਰੂ ਰਾਜ ਪ੍ਰਬੰਧਾਂ ਦੇ ਮੁੱਦਿਆਂ 'ਤੇ ਲੜੀ ਜਾਵੇਗੀ। ਉਹਨਾਂ ਕਿਹਾ ਕਿ ਲੋਕ ਇਸ ਵਾਰ ਦਿੱਲੀ ਪੱਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਲੋਕਾਂ ਦੇ ਹਿੱਤਾਂ ਲਈ ਖੜਨ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਪਾਰਟੀ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਦਾ ਧੰਨਵਾਦ ਕਰਦੇ ਹੋਏ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪੰਜਾਬ ਦੀ ਬਿਹਤਰੀ ਲਈ ਪਾਰਟੀ ਵੱਲੋਂ ਸੌਂਪੀ ਗਈ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਉਂਦੇ ਹੋਏ ਪੰਜਾਬ ਪੱਖੀ ਸੋਚ ਰੱਖਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਬਠਿੰਡਾ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਪਾਰਟੀ ਦੇ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਸੇਵਕ ਸਿੰਘ ਜਵਾਰਕੇ ਤੋਂ ਇਲਾਵਾ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।ਇੱਥੇ ਵਰਨਨਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦੋ ਵਾਰੀ ਸੁੂਚੀ ਜਾਰੀ ਕਰਕੇ ਪੰਜਾਬ ਦੀਆਂ ਹੋਰ 10 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਲੱਖਾ ਸਿਧਾਣਾ ਸਮੇਤ ਹੁਣ ਕੁੱਲ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ। ਪਾਰਟੀ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਦੀ ਸੁੂਚੀ ਇਸ ਪ੍ਰਕਾਰ ਹੈ।ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ , ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸ਼ਲਪਾਲ ਸਿੰਘ ਮਾਨ,ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।...
ਪਟਿਆਲਾ ਸੀਟ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਜਦੋਂ ਲੋਕ ਸਭਾ ਚੋਣਾਂ ਲਈ ਸਮਾਣਾ ਵਿਖੇ ਪਹੁੰਚੇ ਸੀ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਸੀ। ਇਸ ਕਾਰਨ ਕੁਝ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚਾ ਨੇ ਹਾਈਵੇ ’ਤੇ ਧਰਨਾ ਦਿੱਤਾ। ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਨਜ਼ਰਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਰਨੀਤ ਕੌਰ ਦਾ ਪਾਤੜਾਂ ਅਤੇ ਬਨੂੜ ਚੋਣ ਪ੍ਰਚਾਰ ਦੌਰਾਨ ਵਿਰੋਧ ਕੀਤਾ ਗਿਆ ਸੀ। ਕਿਸਾਨਾਂ ਨੇ ਸਪੱਸ਼ਟ ਕਿਹਾ ਸੀ ਕਿ ਪੰਜਾਬ ਵਿਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਇਸ ਕਾਰਨ ਪਰਨੀਤ ਕੌਰ ਖ਼ਿਲਾਫ਼ ਵਾਰ-ਵਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੇ ਸੜਕ ਜਾਮ ਕਰ ਕੇ ਪਰਨੀਤ ਕੌਰ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਚੋਣ ਪ੍ਰਚਾਰ ਕਰਨ ਤੋਂ ਰੋਕ ਦਿਤਾ ਗਿਆ।ਹਾਲਾਂਕਿ ਪਰਨੀਤ ਕੌਰ ਨੇ ਕਿਸਾਨਾਂ ਦੇ ਇਸ ਧਰਨੇ ਨੂੰ ਉਨ੍ਹਾਂ ਦਾ ਹੱਕ ਦੱਸਿਆ ਸੀ। ਹਾਲ ਹੀ ਵਿੱਚ ਪਰਨੀਤ ਕੌਰ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਕਿਸਾਨ ਆ ਕੇ ਆਪਣੀਆਂ ਸਮੱਸਿਆਵਾਂ ਦੱਸਣ ਤਾਂ ਹੱਲ ਜ਼ਰੂਰ ਕੱਢਿਆ ਜਾਵੇਗਾ। ਇਸ ਸਭ ਦੇ ਬਾਵਜੂਦ ਪਰਨੀਤ ਕੌਰ ਨੂੰ ਚੋਣ ਪ੍ਰਚਾਰ ਦੌਰਾਨ ਸਮਾਣਾ ਵਿਖੇ ਉਸੇ ਰੋਹ ਦਾ ਸਾਹਮਣਾ ਕਰਨਾ ਪਿਆ ਜੋ ਪਾਤੜਾਂ ਅਤੇ ਬਨੂੜ ਵਿੱਚ ਦੇਖਣ ਨੂੰ ਮਿਲਿਆ ਸੀ।
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋ.ਲੀਬਾਰੀ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲਾ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਕੀਤਾ ਹੈ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਕ ਤੌਰ ਉਤੇ ਪੁਸ਼ਟੀ ਨਹੀਂ ਹੋਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ 'ਤੇ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ 'ਚ ਮੌਜੂਦ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਸਲਮਾਨ ਖਾਨ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਨਮੋਲ ਬਿਸ਼ਨੋਈ ਨੇ ਪੋਸਟ 'ਚ ਲਿਖਿਆ ਹੈ- ਓਮ ਜੈ ਸ਼੍ਰੀ ਰਾਮ, ਜੈ ਗੁਰੂ ਜੀ ਜੰਭੇਸ਼ਵਰ, ਜੈ ਗੁਰੂ ਦਯਾਨੰਦ ਸਰਸਵਤੀ, ਜੈ ਭਾਰਤ। ਅਸੀਂ ਸ਼ਾਂਤੀ ਚਾਹੁੰਦੇ ਹਾਂ, ਜੇਕਰ ਜ਼ੁਲਮ ਦੇ ਖਿਲਾਫ ਫੈਸਲਾ ਜੰਗ ਰਾਹੀਂ ਲਿਆ ਜਾਵੇ ਤਾਂ ਜੰਗ ਸਹੀ ਹੈ। ਸਲਮਾਨ ਖਾਨ, ਅਸੀਂ ਤੁਹਾਨੂੰ ਟ੍ਰੇਲਰ ਦਿਖਾਉਣ ਲਈ ਅਜਿਹਾ ਕੀਤਾ ਹੈ, ਤਾਂ ਜੋ ਤੁਸੀਂ ਸਾਡੀ ਤਾਕਤ ਨੂੰ ਸਮਝ ਸਕੋ ਅਤੇ ਇਸ ਦੀ ਪਰਖ ਨਾ ਕਰੋ। ਇਹ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਇਸ ਤੋਂ ਬਾਅਦ ਖਾਲੀ ਘਰ 'ਤੇ ਗੋ.ਲੀਆਂ ਨਹੀਂ ਚਲਾਈਆਂ ਜਾਣਗੀਆਂ। ਨਾਲੇ ਜਿਨ੍ਹਾਂ ਦਾਊਦ ਇਬਰਾਹਿਮ ਅਤੇ ਛੋਟਾ ਸ਼ਕੀਲ ਨੂੰ ਤੂੰ ਰੱਬ ਸਮਝ ਰੱਖਿਆ ਹੈ, ਉਨ੍ਹਾਂ ਦੇ ਨਾਮ 'ਤੇ ਅਸੀਂ ਦੋ ਕੁੱਤੇ ਪਾਲੇ ਹਨ, ਜਿਨ੍ਹਾਂ ਨੂੰ ਤੁਸੀਂ ਰੱਬ ਸਮਝਿਆ ਹੈ। ਸਾਨੂੰ ਬਹੁਤਾ ਬੋਲਣ ਦੀ ਆਦਤ ਨਹੀਂ। ਲਾਰੈਂਸ ਬਿਸ਼ਨੋਈ ਗਰੁੱਪ, ਗੋਲਡੀ ਬਰਾੜ ਗਰੁੱਪ, ਕਾਲਾ ਜਥੇਦਾਰੀ ਗਰੁੱਪ, ਰੋਹਿਤ ਗੋਦਾਰਾ ਗਰੁੱਪ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਪਿਛਲੇ ਕੁਝ ਸਮੇਂ ਤੋਂ ਗੈਂ.ਗਸਟਰ ਲਾਰੇਂਸ ਬਿਸ਼ਨੋਈ ਤੋਂ ਕਈ ਧਮਕੀਆਂ ਮਿਲ ਰਹੀਆਂ ਹਨ। ਇਸ ਕਾਰਨ ਅਦਾਕਾਰ ਦੀ ਸੁਰੱਖਿਆ ਵੀ ਵਧਾ ਦਿੱਤ...
ਪੰਜਾਬ ਦੀ ਸਿਆਸਤ ਵਿਚ ਮੁੜ ਉਥਲ-ਪੁਥਲ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ( Pawan Kumar Tinu) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਟੀਨੂੰ ਨੂੰ ( Pawan Kumar Tinu joins app) ਜਲੰਧਰ ਸੀਟ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾ ਸਕਦੀ ਹੈ। ਉਧਰ, ਅਕਾਲੀ ਦਲ ਨੇ ਆਖਿਆ ਹੈ ਕਿ ਪਾਰਟੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ।
ਅਮਰਗੜ੍ਹ/ਮਾਲੇਰਕੋਟਲਾ : ਈਦ (Eid) ਦੀ ਖ਼ੁਸ਼ੀ ਮਨਾ ਕੇ ਚੰਡੀਗੜ੍ਹ ਤੋਂ ਪਰਤ ਰਹੇ ਪੰਜ ਦੋਸਤਾਂ ਨਾਲ ਭਿਆਨਕ ਸੜਕ ਹਾਦਸਾ (Road Accident) ਹੋ ਗਿਆ। ਇਸ ਹਾਦਸੇ ਵਿਚ ਤਿੰਨ ਪਰਿਵਾਰਾਂ ਦੇ ਚਿਰਾਗ਼ ਬੁਝ ਗਏ, ਜਦਕਿ ਬਾਕੀ ਦੋ ਨੌਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਪੰਜ ਦੋਸਤ ਈਦ ਦੀ ਖ਼ੁਸ਼ੀ ਮਨਾਉਣ ਚੰਡੀਗੜ੍ਹ ਗਏ ਸਨ। ਉਹ ਦੇਰ ਰਾਤ ਲਗਪਗ 11 ਵਜੇ ਮਾਲੇਰਕੋਟਲਾ ਮੁੜ ਰਹੇ ਸਨ, ਤਦ ਹਾਦਸਾ ਹੋ ਗਿਆ। ਉਹ ਚੰਡੀਗੜ੍ਹ ਜਾਂਦੇ ਸਮੇਂ ਮਾਲੇਰਕੋਟਲਾ ਤੋਂ ਖੰਨਾ ਰੋਡ ’ਤੇ ਦਸ ਕਿਲੋਮੀਟਰ ਦੂਰ ਮੌਜੂਦ ਪੈਟਰੋਲ ਪੰਪ ’ਤੇ ਗੱਡੀ ’ਚ ਪੈਟਰੋਲ ਪੁਆਉਣ ਗਏ ਸਨ। ਪੰਪ ’ਤੇ ਉਨ੍ਹਾਂ ਦਾ ਇਕ ਦੋਸਤ ਕੰਮ ਕਰਦਾ ਹੈ। ਉਹ ਆਪਣੇ ਦੋਸਤ ਨੂੰ ਵੀ ਨਾਲ ਮਾਲੇਰਕੋਟਲਾ ਲਿਜਾਣਾ ਚਾਹੁੰਦੇ ਸਨ ਪਰ ਉਸ ਨੇ ਮਨ੍ਹਾ ਕਰ ਦਿੱਤਾ, ਕਿਉਂਕਿ ਉਹ ਡਿਊਟੀ ’ਤੇ ਸੀ। ਇਸ ਤੋਂ ਬਾਅਦ ਪੈਟਰੋਲ ਪੰਪ ਤੋਂ ਸਿਰਫ਼ ਤਿੰਨ ਕਿੱਲੋਮੀਟਰ ਦੂਰ ਖੰਨਾ ਰੋਡ ਮੁੱਖ ਹਾਈਵੇ ’ਤੇ ਉਨ੍ਹਾਂ ਦੀ ਗੱਡੀ ਦਾ ਹਾਦਸਾ ਹੋ ਗਿਆ ਜਿਸ ਵਿਚ ਅਲੀ ਸ਼ਾਨ ਨਿਵਾਸੀ ਭੁਮਸੀ ਮੁਹੱਲਾ ਮਾਲੇਰਕੋਟਲਾ ਤੇ ਸਿਮਰਨਜੀਤ ਸਿੰਘ ਨਿਵਾਸੀ ਪਿੰਡ ਗੁਆਰਾ ਦੀ ਮੌਕੇ ’ਤੇ ਮੌ.ਤ ਹੋ ਗਈ ਜਦਕਿ ਅਸਲਮ ਨਿਵਾਸੀ ਜਮਾਲਪੁਰਾ ਮਾਲੇਰਕੋਟਲਾ ਦੀ ਲੁਧਿਆਣਾ ਡੀਐੱਮਸੀ ’ਚ ਮੌ.ਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਗੱਡੀ ’ਚੋਂ ਬਾਹਰ ਉਛਲ ਕੇ ਕਾਫ਼ੀ ਦੂਰ ਜਾ ਡਿੱਗੇ। ਹਾਦਸੇ ਦਾ ਕਾਰਨ ਗੱਡੀ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ। ਇਸ ਨਾਲ ਗੱਡੀ ਬੇਕਾਬੂ ਹੋ ਕੇ ਪਲਟ ਗਈ।ਪੋਸਟਮਾਰਟਮ ਤੋਂ ਬਾਅਦ ਅਸਲਮ ਨੂੰ ਜਮਾਲਪੁਰ ਦੇ ਕਬਰਿਸਤਾਨ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਚੌਥੇ ਨੌਜਵਾਨ ਪ੍ਰਭਸਿਮਰਨ ਸਿੰਘ ਨਿਵਾਸੀ ਪਿੰਡ ਗੁਆਰਾ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਉਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਵਾਂ ਨੌਜਵਾਨ ਮਨਵੀਰ ਸਿੰਘ ਨਿਵਾਸੀ ਗੁਆਰਾ ਖ਼ਤਰੇ ਤੋਂ ਬਾਹਰ ਹੈ। ਸਾਰੇ ਨੌਜਵਾਨਾਂ ਦੀ ਉਮਰ 20 ਤੋਂ 23 ਸਾਲ ਵਿਚਾਲੇ ਹੈ। ਚਸ਼ਮਦੀਦ ਮੁਤਾਬਕ ਗੱਡੀ ਸੜਕ ਵਿਚਾਲੇ ਪਲਟੀ ਹੋਈ ਸੀ। ਗੱਡੀ ਦੇ ਹਿੱਸੇ ਟੁੱਟ ਕੇ ਸੜਕ ਤੋਂ 20 ਫੁੱਟ ਦੂਰ ਪਏ ਸਨ। ਗੱਡੀ ਵਿਚ ਸਵਾਰ ਨੌਜਵਾਨ ਦੂਰ ਸੜਕ ’ਤੇ ਜਾ ਡਿੱਗੇ ਸਨ।...
ਪੰਜਾਬ ਕਿੰਗਜ਼ ਦੀ ਟੀਮ ਲਈ ਫਿਲਹਾਲ ਆਈਪੀਐਲ 2024 ਕੁਝ ਖਾਸ ਨਹੀਂ ਚੱਲ ਰਿਹਾ। ਖੇਡੇ ਗਏ ਛੇ ਮੈਚਾਂ ਵਿਚੋਂ ਦੋ ਹੀ ਮੈਚ ਜਿੱਤ ਸਕੀ ਹੈ, ਜਦਕਿ ਚਾਰ ਮੈਚਾਂ ਵਿਚ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਇਸ ਵਿਚਾਲੇ ਟੀਮ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਟੀਮ ਵਿਚੋਂ ਬਾਹਰ ਹੋ ਗਏ ਹਨ। ਪੰਜਾਬ ਕਿੰਗਜ਼ ਦੇ ਕੋਚ ਸੰਜੇ ਬਾਂਗਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਿਖਰ ਸ਼ਨੀਵਾਰ ਨੂੰ ਮੋਹਾਲੀ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਪਲੇਇੰਗ ਇਲੈਵਨ ਤੋਂ ਬਾਹਰ ਸੀ। ਇਸ ਦਾ ਕਾਰਨ ਕੋਚ ਨੇ ਮੋਢੇ ਦੀ ਸੱਟ ਦੱਸਿਆ ਹੈ। ਇਸ ਸੱਟ ਕਾਰਨ ਅਗਲੇ ਦੋ ਮੈਚਾਂ ਲਈ ਟੀਮ ਵਿੱਚੋਂ ਬਾਹਰ ਹੋ ਗਏ ਹਨ।ਪਿਛਲੇ ਮੈਚ ਵਿਚ ਵੀ ਧਵਨ ਦੀ ਜਗ੍ਹਾ ਉਤੇ ਸੈਮ ਕਰਨ ਨੇ ਟੀਮ ਦੀ ਕਪਤਾਨੀ ਕੀਤੀ ਸੀ, ਜਿਸ ਵਿਚ ਪੰਜਾਬ ਨੂੰ ਇਸ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਮੈਚ ਤੋਂ ਬਾਅਦ ਟੀਮ ਦੇ ਕੋਚ ਸੰਜੇ ਬਾਂਗਰ ਨੇ ਕਪਤਾਨ ਸ਼ਿਖਰ ਧਵਨ ਦੇ ਮੋਢੇ ਦੀ ਸੱਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਮਿਸ ਕੀਤਾ ਕਿਉਂਕਿ ਉਨ੍ਹਾਂ ਨੂੰ ਮੋਢੇ ‘ਤੇ ਸੱਟ ਲੱਗੀ ਸੀ। ਇਸ ਲਈ ਮੈਂ ਕਹਾਂਗਾ ਕਿ ਉਹ ਅਗਲੇ ਕੁਝ ਮੈਚਾਂ ਵਿੱਚੋਂ ਬਾਹਰ ਹੀ ਰਹਿ ਸਕਦੇ ਹਨ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਦੇਖਣਾ ਪਵੇਗਾ ਕਿ ਉਹ ਟ੍ਰੀਟਮੈਂਟ ‘ਤੇ ਕਿਸਵੇ ਰਿਐਕਟ ਕਰਦੇ ਹਨ, ਪਰ ਹੁਣ ਤਾਂ ਅਜਿਹਾ ਲੱਗ ਰਿਹਾ ਹੈ ਕਿ ਉਹ ਅਗਲੇ 7 ਤੋਂ 10 ਦਿਨ ਤੱਕ ਬਾਹਰ ਰਹਿ ਸਕਦੇ ਹਨ।ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਖਰ 18 ਅਪ੍ਰੈਲ ਨੂੰ ਮੁੰਬਈ ਦੇ ਨਾਲ ਅਸੀਂ ਆਪਣੇ ਘਰੇਲੂ ਗਰਾਊਂਡ ਵਿੱਚ ਹੋਣ ਵਾਲੇ ਮੈਚ ਤੇ ਉਸ ਦੇ ਬਾਅਦ 21 ਅਪ੍ਰੈਲ ਨੂੰ ਘਰੇਲੂ ਮੈਦਾਨ ਉਤੇ ਹੀ ਗੁਜਰਾਤ ਟਾਇਟਨਸ ਦੇ ਖਿਲਾਫ਼ ਹੋਣ ਵਾਲੇ ਮੈਚ ਵਿੱਚ ਨਹੀਂ ਖੇਡਣਗੇ। ਬਾਂਗਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਧਵਨ ਦੀ ਗੈਰ-ਮੌਜੂਦਗੀ ਵਿੱਚ ਸੈਮ ਕਰਨ ਹੀ ਕਪਤਾਨੀ ਕਰਨਗੇ।
ਬਲਾਚੌਰ/ਕਾਠਗੜ੍ਹ-ਮਾਤਾ ਨੈਣਾਂ ਦੇਵੀ ਨਤਮਸਤਕ ਹੋ ਕੇ ਪਰਤ ਰਹੇ ਮਾਂ-ਪੁੱਤ ਨਾਲ ਭਿਆਨਕ ਹਾਦਸਾ ਹੋ ਗਿਆ। ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਸਥਿਤ ਰਾਇਤ ਇੰਟਰਨੈਸ਼ਨਲ ਸਕੂਲ ਦੇ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਹੋਈ। ਇਸ ਵਿਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਫੱਤੂ ਰਾਮ ਵਾਸੀ ਫਤਿਹਪੁਰ ਜ਼ਿਲ੍ਹਾ ਲੁਧਿਆਣਾ ਤੋਂ ਆਪਣੇ ਪੁੱਤਰ ਰਾਹੁਲ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾਤਾ ਨੈਣਾਂ ਦੇਵੀ ਵਿਖੇ ਮੱਥਾ ਟੇਕਣ ਉਪਰੰਤ ਵਾਪਸੀ ’ਤੇ ਰੈਲਮਾਜਰਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਜਦੋਂ ਆਪਣੇ ਪਿੰਡ ਫਤਿਹਪੁਰ ਨੂੰ ਤੁਰੇ ਤਾਂ ਜਾਂਦੇ ਸਮੇਂ ਰਾਇਤ ਇੰਟਰਨੈਸ਼ਨਲ ਸਕੂਲ ਦੇ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ । ਇਸ ਹਾਦਸੇ ਵਿਚ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌ.ਤ ਹੋ ਗਈ ਅਤੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਉਪਰੰਤ ਕਾਰ ਚਾਲਕ ਫਰਾਰ ਦੱਸਿਆ ਗਿਆ ਹੈ। ...
ਯੇਰੂਸ਼ਲਮ-ਈਰਾਨ ਨੇ ਐਤਵਾਰ ਤੜਕੇ ਇਜ਼ਰਾਈਲ ਉੱਤੇ ਹਮਲਾ ਕਰ ਦਿੱਤਾ ਹੈ। ਉਸ ਉੱਤੇ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾ.ਈਲਾਂ ਦਾ.ਗੀਆਂ। ਫੌਜ ਦੇ ਬੁਲਾਰੇ ਨੇ ਦੱਸਿਆ ਕਿ 300 ਤੋਂ ਜ਼ਿਆਦਾ ਡਰੋਨ ਅਤੇ ਮਿਜ਼ਾ.ਈਲਾਂ ਦਾ.ਗੀਆਂ ਗਈਆਂ, ਜਿਨ੍ਹਾਂ 'ਚੋਂ 99 ਫੀਸਦੀ ਹਵਾ 'ਚ ਨਸ਼ਟ ਹੋ ਗਈਆਂ। ਈਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਖੇਤਰੀ ਜੰਗ ਦੇ ਨੇੜੇ ਧੱਕ ਦਿੱਤਾ ਹੈ। ਹਮਲੇ ਦੇ ਬਾਅਦ ਤੋਂ ਇਜ਼ਰਾਈਲ ਵਿੱਚ ਹਰ ਪਾਸੇ ਸਾਇਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ।ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਨੇ ਕਿਹਾ ਕਿ ਈਰਾਨ ਨੇ ਵੱਡੀ ਗਿਣਤੀ ਵਿਚ ਡਰੋਨ, ਕਰੂਜ਼ ਮਿਜ਼ਾਈਲਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਇਜ਼ਰਾਈਲ ਦੀਆਂ ਸਰਹੱਦਾਂ ਤੋਂ ਬਾਹਰ ਤਬਾਹ ਹੋ ਗਈਆਂ। ਉਨ੍ਹਾਂ ਕਿਹਾ ਕਿ ਜੰਗੀ ਜਹਾਜ਼ਾਂ ਨੇ ਇਜ਼ਰਾਈਲੀ ਹਵਾਈ ਖੇਤਰ ਦੇ ਬਾਹਰ 10 ਤੋਂ ਵੱਧ ਕਰੂਜ਼ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ, ਪਰ ਕੁਝ ਮਿਜ਼ਾਈਲਾਂ ਇਜ਼ਰਾਈਲ ਵਿੱਚ ਡਿੱਗੀਆਂ। ਬਚਾਅ ਕਰਤਾਵਾਂ ਨੇ ਦੱਸਿਆ ਕਿ ਦੱਖਣੀ ਇਜ਼ਰਾਈਲ ਦੇ ਇੱਕ ਬੇਦੋਇਨ ਅਰਬ ਕਸਬੇ ਵਿੱਚ ਇੱਕ ਹਮਲੇ ਵਿੱਚ ਇੱਕ 10 ਸਾਲ ਦੀ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।ਹੈਗਾਰੀ ਨੇ ਦੱਸਿਆ ਕਿ ਇਕ ਹੋਰ ਮਿਜ਼ਾਈਲ ਫੌਜੀ ਅੱਡੇ 'ਤੇ ਡਿੱਗੀ, ਜਿਸ ਨਾਲ ਉਥੇ ਮਾਮੂਲੀ ਨੁਕਸਾਨ ਹੋਇਆ। "ਇਰਾਨ ਨੇ ਇੱਕ ਵੱਡਾ ਹਮਲਾ ਕੀਤਾ ਹੈ ਅਤੇ ਤਣਾਅ ਵਧਾਇਆ ਹੈ," ਇਹ ਪੁੱਛੇ ਜਾਣ 'ਤੇ ਕਿ ਕੀ ਇਜ਼ਰਾਈਲ ਹਮਲੇ ਦਾ ਜਵਾਬ ਦੇਵੇਗਾ, ਉਸਨੇ ਕਿਹਾ ਕਿ ਫੌਜ ਇਜ਼ਰਾਈਲ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੈ ਉਹ ਕਰੇਗੀ। ਬੁਲਾਰੇ ਨੇ ਕਿਹਾ ਕਿ ਹਮਲਾ ਅਜੇ ਖਤਮ ਨਹੀਂ ਹੋਇਆ ਸੀ ਅਤੇ ਦਰਜਨਾਂ ਇਜ਼ਰਾਇਲੀ ਲੜਾਕੂ ਜਹਾਜ਼ ਅਸਮਾਨ ਵਿੱਚ ਚੱਕਰ ਲਗਾ ਰਹੇ ਸਨ।ਅਮਰੀਕਾ, ਸੰਯੁਕਤ ਰਾਸ਼ਟਰ, ਫਰਾਂਸ, ਬ੍ਰਿਟੇਨ ਆਦਿ ਦੇਸ਼ਾਂ ਨੇ ਈਰਾਨ ਦੇ ਇਜ਼ਰਾਈਲ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਐਤਵਾਰ ਤੜਕੇ ਗੱਲਬਾਤ ਕੀਤੀ। ਬਾਈਡੇਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਇਜ਼ਰਾਈਲ ਦੀ ਸੁਰੱਖਿਆ ਲਈ "ਅਮਰੀਕਾ ਦੀ ਵਚਨਬੱਧਤਾ" ਨੂੰ ਦੁਹਰਾਇਆ ਹੈ। ਬਾਈਡੇਨ ਨੇ ਕਿਹਾ ਕਿ ਇਜ਼ਰਾਈਲ ਦੀ ਮਦਦ ਲਈ ਉਨ੍ਹਾਂ ਦੇ ਨਿਰਦੇਸ਼ਾਂ 'ਤੇ, ਅਮਰੀਕੀ ਫੌਜ ਨੇ ਪਿਛਲੇ ਹਫਤੇ ਖੇਤਰ 'ਚ ਹਵਾਈ ਜਹਾਜ਼ ਅਤੇ ਬੈਲਿਸਟਿਕ ਮਿਜ਼ਾਈਲ ਰੱਖਿਆ ਵਿਨਾਸ਼ਕ ਭੇਜੇ ਸਨ। ਉਸ ਨੇ ਕਿਹਾ "ਇਨ੍ਹਾਂ ਤੈਨਾਤੀਆਂ ਅਤੇ ਸਾਡੇ ਸੈਨਿਕਾਂ ਦੀ ਕੁਸ਼ਲਤਾ ਦੇ ਕਾਰਨ, ਅਸੀਂ ਲਗਭਗ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗਣ ਵਿੱਚ ਇਜ਼ਰਾਈਲ ਦੀ ਮਦਦ ਕਰਨ ਦੇ ਯੋਗ ਹੋ ਗਏ।" ਕੀ ਹੈ ਜੰਗ ਦਾ ਕਾਰਨਈਰਾਨ ਨੇ ਸੀਰੀਆ ਵਿਚ ਈਰਾਨੀ ਕੌਂਸਲੇਟ 'ਤੇ 1 ਅਪ੍ਰੈਲ ਨੂੰ ਹੋਏ ਹਵਾਈ ਹਮਲੇ ਵਿਚ ਦੋ ਈਰਾਨੀ ਜਨਰਲਾਂ ਦੇ ਮਾਰੇ ਜਾਣ ਤੋਂ ਬਾਅਦ ਬਦਲਾ ਲੈਣ ਦੀ ਸਹੁੰ ਖਾਧੀ ਸੀ। ਈਰਾਨ ਨੇ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਇਜ਼ਰਾਈਲ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੇਸ਼ ਦੀ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੋਈ ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਈਰਾਨ ਨੇ ਇਜ਼ਰਾਈਲ 'ਤੇ ਸਿੱਧਾ ਹਮਲਾ ਕੀਤਾ ਹੈ।...
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਹੁਣ ਕਾਂਗਰਸ ਨੇ 16 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਾਂਗਰਸ ਵੱਲੋਂ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਸੂਚੀ ਜਾਰੀ ਕੀਤੀ ਗਈ ਹੈ।ਸੂਚੀ ਮੁਤਾਬਕ ਸ੍ਰੀ ਅਨੰਦਪੁਰ ਸਹਿਬ ਤੋਂ ਮੌਜੂਦਾ ਸਾਂਸਦ ਮਨੀਸ਼ ਤਿਵਾੜੀ ਨੂੰ ਪਾਰਟੀ ਨੇ ਇਸ ਵਾਰ ਚੰਡੀਗੜ੍ਹ ਤੋਂ ਮੈਦਾਨ 'ਚ ਉਤਾਰਿਆ ਹੈ, ਜਦਕਿ ਹਿਮਾਚਲ ਦੇ ਮੰਡੀ ਹਲਕੇ ਤੋਂ ਪਾਰਟੀ ਨੇ ਭਾਜਪਾ ਉਮੀਦਵਾਰ ਕੰਗਣਾ ਰਣੌਤ ਦੇ ਖ਼ਿਲਾਫ਼ ਵਿਕਰਮਾਦਿੱਤਿਆ ਸਿੰਘ ਨੂੰ ਟਿਕਟ ਦਿੱਤੀ ਹੈ।
ਨੰਗਲ–ਪੰਜਾਬ ਵਿਚ ਵੱਡੀ ਵਾਰ.ਦਾਤ ਵਾਪਰੀ ਹੈ। ਨੰਗਲ ਦੇ ਰੇਲਵੇ ਰੋਡ ’ਤੇ ਅਣਪਛਾਤੇ ਹਮਲਾਵਰਾਂ ਨੇ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਦੇ ਜ਼ਿਲ੍ਹਾ ਪ੍ਰਧਾਨ ਦਾ ਤੇਜ਼ਧਾਰ ਹਥਿਆਰ ਨਾਲ ਕ.ਤ.ਲ ਕਰ ਦਿੱਤਾ ਹੈ। ਰੇਲਵੇ ਰੋਡ ਦੇ ਦੁਕਾਨਦਾਰ ਮੁਨੀਸ਼ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਤਕਰੀਬਨ 5 ਵਜੇ ਨੇੜਲੀ ਦੁਕਾਨ ਦੇ ਮਾਲਕ ਵਿਕਾਸ ਪ੍ਰਭਾਕਰ ਦੀ ਗੰਭੀਰ ਹਾਲਤ ਬਾਰੇ ਪਤਾ ਲੱਗਿਆ ਤਾਂ ਉਹ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਕਾਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ।ਘਟਨਾ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸੋਸ਼ਲ ’ਤੇ ਵਾਇਰਲ ਹੋ ਚੁੱਕੀ ਹੈ, ਜਿਸ ਵਿਚ 2 ਲੋਕ ਸਕੂਟਰੀ ’ਤੇ ਸਵਾਰ ਹੋ ਕੇ ਦੁਕਾਨ ਦੇ ਬਾਹਰ ਖੜ੍ਹੇ ਹਨ ਅਤੇ ਉਨ੍ਹਾਂ ਨੇ ਮੂੰਹ ਢੱਕੇ ਹੋਏ ਹਨ। ਇਕ ਵਿਅਕਤੀ ਦੁਕਾਨ ’ਚ ਦਾਖ਼ਲ ਹੁੰਦਾ ਵਿਖਾਈ ਦੇ ਰਿਹਾ ਹੈ ਅਤੇ ਕੁਝ ਦੇਰ ਬਾਅਦ ਦੋਵੇਂ ਸਕੂਟਰੀ ’ਤੇ ਫਰਾਰ ਹੋ ਜਾਂਦੇ ਹਨ।ਰੇਲਵੇ ਰੋਡ 'ਤੇ ਵਾਪਰੀ ਘਟਨਾ ਤੋਂ ਬਾਅਦ ਮਰਨ ਵਾਲਾ ਵਿਕਾਸ ਪ੍ਰਭਾਕਰ ਧਾਰਮਿਕ ਸੁਭਾਅ ਦਾ ਸੀ। ਇਸ ਕਾਰਨ ਉਨ੍ਹਾਂ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਵਿਕਾਸ ਦੋ ਧੀਆਂ ਦਾ ਪਿਤਾ ਸੀ। ਉਨ੍ਹਾਂ ਦੀ ਮੌ.ਤ ਤੋਂ ਬਾਅਦ ਰੇਲਵੇ ਰੋਡ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।ਉਧਰ, ਪੁਲਿਸ ਨੇ ਸੀਸੀਟੀਵੀ ਫੁਟੇਜ ਵੇਖਣ ਤੋਂ ਬਾਅਦ ਜਾਂਚ ਤੇਜ਼ ਕਰ ਦਿੱਤੀ ਹੈ। ਨੰਗਲ ਥਾਣਾ ਇੰਚਾਰਜ ਰਜਨੀਸ਼ ਚੌਧਰੀ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਦੇ ਵਧੀਕ ਡੀ. ਐੱਸ. ਪੀ. ਨੰਗਲ ਅਜੈ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਹਮਲਾਵਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਦੀ ਡਾਕਟਰ ਪ੍ਰਤਿਕਸ਼ਾ ਅਨੁਸਾਰ ਜਦੋਂ ਵਿਕਾਸ ਪ੍ਰਭਾਕਰ ਨੂੰ ਖ਼ੂਨ ਨਾਲ ਲਥਪਥ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌ.ਤ ਹੋ ਚੁੱਕੀ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।...
ਲੋਕ ਸਭਾ ਚੋਣਾਂ 2024 ਲਈ ਸਿਆਸਤ ਜ਼ੋਰਾਂ ਉਤੇ ਹੈ। ਹਰ ਪਾਰਟੀ ਚੋਣ ਪ੍ਰਚਾਰ ਵਿਚ ਰੁੱਝੀ ਪਈ ਹੈ। ਚੋਣ ਪ੍ਰਚਾਰ ਦੇ ਦੌਰ ਦੌਰਾਨ ਇਕ ਵੱਡੀ ਘਟਨਾ ਵਾਪਰੀ ਹੈ। ਸੀਐਮ ਦੇ ਰੋਡ ਸ਼ੋਅ ਵਿਚ ਪਥਰਾਅ ਕਰ ਦਿੱਤਾ ਗਿਆ ਹੈ। ਇਸ ਪਥਰਾਅ ਵਿਚ ਸੀਐਮ ਖੁਦ ਜ਼ਖਮੀ ਹੋ ਗਏ ਹਨ। ਇਹ ਘਟਨਾ ਆਂਧਰਾ ਪ੍ਰਦੇਸ਼ ਵਿਚ ਵਾਪਰੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਪ੍ਰਧਾਨ ਵਾਈਐਸ ਜਗਨ ਮੋਹਨ ਰੈਡੀ ’ਤੇ ਚੋਣ ਪ੍ਰਚਾਰ ਦੌਰਾਨ ਸ਼ਨੀਵਾਰ ਰਾਤ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿਚ ਜਗਨ ਮੋਹਨ ਜ਼ਖ਼ਮੀ ਹੋ ਗਏ। ਉਹਨਾਂ ਦੇ ਮੱਥੇ 'ਤੇ ਕਾਫ਼ੀ ਸੱਟ ਲੱਗੀ। ਜਗਨ ਮੋਹਨ ਨੇ ਵਿਜੇਵਾੜਾ ਵਿਚ ਮੇਮੰਥਾ ਸਿੱਧਮ (ਅਸੀਂ ਸਾਰੇ ਤਿਆਰ ਹਾਂ) ਬੱਸ ਮਾਰਚ ਕੱਢਿਆ ਸੀ। ਉਹ ਬੱਸ ਦੇ ਉਪਰੋਂ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਫੁੱਲਾਂ ਸਮੇਤ ਪੱਥਰ ਵੀ ਸੁੱਟੇ ਗਏ। YSRCP ਨੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ 'ਤੇ ਇੱਕ ਪੱਥਰ ਸੁੱਟਿਆ, ਜਿਸ ਨਾਲ ਉਨ੍ਹਾਂ ਦੀ ਖੱਬੀ ਅੱਖ ਦੇ ਉੱਪਰ ਸੱਟ ਲੱਗੀ। ਮੁੱਖ ਮੰਤਰੀ ਨੂੰ ਮੁੱਢਲੀ ਸਹਾਇਤਾ ਲਈ ਬੱਸ ਵਿਚ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਸੀਐਮ ਰੈੱਡੀ ਨੇ ਆਪਣੀ ਬੱਸ ਯਾਤਰਾ ਮੁੜ ਸ਼ੁਰੂ ਕੀਤੀ। ਪਾਰਟੀ ਨੇ ਮੁੱਖ ਮੰਤਰੀ 'ਤੇ ਹਮਲੇ ਲਈ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਟੀਡੀਪੀ ਦੇ ਲੋਕ ਸੀਐਮ ਰੈਡੀ ਦੇ ਦੌਰੇ ਦੀ ਲੋਕਪ੍ਰਿਅਤਾ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸ ਦਾ ਜਵਾਬ ਸੂਬੇ ਦੇ ਲੋਕ 13 ਮਈ ਨੂੰ ਦੇਣਗੇ।
ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਵੱਡੀ ਗਿਣਤੀ ਹਿੱਸਿਆਂ ਵਿਚ ਅੱਜ ਦਿਨ ਚੜ੍ਹਦਿਆਂ ਹੀ ਮੌਸਮ ਬਦਲ ਗਿਆ ਹੈ। ਬਾਰਿਸ਼ ਪੈਣ ਨਾਲ ਭਾਵੇਂ ਤਾਪਮਾਨ ਘੱਟ ਹੋ ਗਿਆ ਪਰ ਕਿਸਾਨਾਂ ਦੇ ਚਿਹਰਿਆਂ ਉਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ। ਮੌਸਮ ਵਿਭਾਗ ਮੁਤਾਬਕ ਬਾਰਿਸ਼ ਦਾ ਇਹ ਦੌਰ ਅਗਲੇ ਕੁਝ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਕੁਝ ਦਿਨਾਂ ਤਕ ਗਰਮੀ ਤੋਂ ਰਾਹਤ ਮਿਲੇਗੀ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਦਿਨਾਂ ਵਿੱਚ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ, ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਮੌਸਮ ਬਹੁਤ ਤੇਜ਼ੀ ਨਾਲ ਬਦਲ ਸਕਦਾ ਹੈ। ਇਸ ਦੌਰਾਨ ਮੀਂਹ ਦੇ ਨਾਲ-ਨਾਲ ਤੂਫਾਨ ਅਤੇ ਗੜ੍ਹੇ ਵੀ ਪੈ ਸਕਦੇ ਹਨ।ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 13 ਤੋਂ 15 ਅਪ੍ਰੈਲ ਤੱਕ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਦੇ ਹੁਸ਼ਿਆਰਪੁਰ, ਅਬੋਹਰ, ਫਾਜ਼ਿਲਕਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹੇ ਖ਼ਰਾਬ ਮੌਸਮ ਦੇ ਨਾਲ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਜਦ ਕਿ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਫਤਿਹਾਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਖ਼ਰਾਬ ਮੌਸਮ ਦੇ ਨਾਲ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ।ਮੌਸਮ ਵਿਭਾਗ ਮੁਤਾਬਕ 14 ਅਪ੍ਰੈਲ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਹੋਇਆ ਹੈ। ਦਿੱਲੀ ਦੇ ਮੌਸਮ ਵਿਭਾਗ ਮੁਤਾਬਕ 14 ਤੋਂ 15 ਅਪ੍ਰੈਲ ਦਰਮਿਆਨ ਮੌਸਮ ਬਦਲ ਸਕਦਾ ਹੈ। IMD ਨੇ ਦਿੱਲੀ ‘ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।ਪੱਛਮੀ ਗੜਬੜੀ ਕਾਰਨ ਉੱਤਰੀ-ਪੱਛਮੀ ਭਾਰਤ ਦੇ ਮੌਸਮ ਦੇ ਪੈਟਰਨ ਲਗਾਤਾਰ ਬਦਲ ਰਹੇ ਹਨ। ਇਸ ਕਾਰਨ 14 ਤੋਂ 15 ਅਪ੍ਰੈਲ ਦਰਮਿਆਨ ਮੀਂਹ ਅਤੇ ਹਨੇਰੀ ਚੱਲੇਗੀ। ਇਸ ਦੇ ਨਾਲ ਗੜੇ ਵੀ ਪੈਣਗੇ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ 14 ਤੋਂ 15 ਅਪ੍ਰੈਲ ਦਰਮਿਆਨ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਮੀਂਹ ਅਤੇ ਤੂਫ਼ਾਨ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਮੁੰਬਈ-ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋ.ਲੀਆਂ ਚੱਲੀਆਂ ਹਨ। ਇਹ ਘਟਨਾ ਉਸ ਵੇਲੇ ਹੋਈ ਜਦੋਂ ਅਦਾਕਾਰ ਆਪਣੇ ਘਰ ਵਿਚ ਮੌਜੂਦ ਸੀ। ਘਟਨਾ ਨੂੰ ਅੰਜਾਮ ਬਾਈਕ ਸਵਾਰ ਅਣਪਛਾਤੇ ਵਿਅਕਤੀਆਂ ਨੇ ਦਿੱਤਾ। ਹਵਾ 'ਚ ਫਾਇਰਿੰਗ ਕਰ ਕੇ ਫਰਾਰ ਹੋ ਗਿਆ। ਸਵੇਰੇ ਕਰੀਬ 5 ਵਜੇ ਗੋ.ਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋ.ਲੀ ਚਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਵੀ ਜਾਂਚ ਲਈ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਗੋ.ਲੀਆਂ ਚਲਾ ਦਿੱਤੀਆਂ। ਸਥਾਨਕ ਲੋਕਾਂ ਦੇ ਅਨੁਸਾਰ, ਹੈਲਮੇਟ ਪਹਿਨੇ ਦੋ ਅਣਪਛਾਤੇ ਵਿਅਕਤੀ ਇੱਕ ਮੋਟਰਸਾਈਕਲ 'ਤੇ ਤੇਜ਼ ਰਫ਼ਤਾਰ ਨਾਲ ਆਏ ਅਤੇ ਹਨੇਰੇ ਅਤੇ ਸੁੰਨਸਾਨ ਸੜਕ 'ਤੇ ਜਾਣ ਤੋਂ ਪਹਿਲਾਂ ਗਲੈਕਸੀ ਅਪਾਰਟਮੈਂਟ ਦੀ ਦਿਸ਼ਾ ਵਿਚ ਘੱਟੋ-ਘੱਟ ਚਾਰ ਗੋ.ਲੀਆਂ ਚਲਾਈਆਂ। ਸਲਮਾਨ ਖਾਨ ਨੂੰ ਪੰਜਾਬ ਦੇ ਕੁਝ ਗੈਂਗਸਟਰਾਂ ਜਿਵੇਂ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਖ਼ਤਰਾ ਹੈ। ਪਿਛਲੇ ਕੁਝ ਸਾਲਾਂ ਤੋਂ ਸਲਮਾਨ ਅਤੇ ਉਸ ਦੇ ਪਿਤਾ ਸਲੀਮ ਖਾਨ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਨੋਂ ਮਾਰਨ ਦੀਆਂ ਧਮ.ਕੀਆਂ ਦਿੱਤੀਆਂ ਜਾ ਰਹੀਆਂ ਹਨ। ਪਰਿਵਾਰ ਨੂੰ ਪੱਤਰ ਵੀ ਭੇਜਿਆ ਗਿਆ। ਬਾਂਦਰਾ ਪੁਲਿਸ ਦੀ ਇਕ ਟੀਮ ਖ਼ਾਨ ਦੇ ਘਰ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸਪਾਸ ਦੇ ਇਲਾਕਿਆਂ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਗੋਲੀ ਚਲਾਉਣ ਵਾਲੇ ਕੌਣ ਸਨ।
ਇੱਕ ਵਪਾਰੀ ਪਰਿਵਾਰ ਇਸ ਵੇਲੇ ਖੂਬ ਚਰਚਾ ਵਿਚ ਹੈ। ਵਾਪਰੀ ਤੇ ਉਸ ਦੀ ਪਤਨੀ ਆਪਣੀ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਕੇ ਸੰਨਿਆਸ ਲੈਣ ਜਾ ਰਹੇ ਹਨ। ਇਹ ਕਾਰੋਬਾਰੀ ਪਰਿਵਾਰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਦਾ ਵਸਨੀਕ ਹੈ। ਵਪਾਰੀ ਭਾਵੇਸ਼ ਭਾਈ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਕੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਭਾਵੇਸ਼ ਭਾਈ ਨੂੰ ਜਾਣਨ ਵਾਲੇ ਲੋਕ ਮੰਨਦੇ ਹਨ ਕਿ ਭੰਡਾਰੀ ਦੇ ਪਰਿਵਾਰ ਦਾ ਝੁਕਾਅ ਹਮੇਸ਼ਾ ਜੈਨ ਭਾਈਚਾਰੇ ਵੱਲ ਰਿਹਾ ਹੈ। ਅਕਸਰ ਉਸ ਦਾ ਪਰਿਵਾਰ ਭਿਖਿਆਰਥੀਆਂ ਅਤੇ ਜੈਨ ਗੁਰੂਆਂ ਨੂੰ ਮਿਲਦਾ ਰਹਿੰਦਾ ਸੀ।ਜਾਣਕਾਰੀ ਅਨੁਸਾਰ ਭਾਵੇਸ਼ ਭਾਈ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਤਿਆਗ ਕੇ ਜੈਨ ਧਰਮ ਵਿੱਚ ਭਿਖਿਆ ਲੈਣ ਅਤੇ ਸੰਨਿਆਸੀ ਜੀਵਨ ਜਿਊਣ ਦਾ ਫੈਸਲਾ ਕੀਤਾ ਹੈ। ਭਾਵੇਸ਼ ਬਿਲਡਿੰਗ ਕੰਸਟ੍ਰਕਸ਼ਨ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਉਸ ਦਾ ਕਾਰੋਬਾਰ ਸਾਬਰਕਾਂਠਾ ਤੋਂ ਅਹਿਮਦਾਬਾਦ ਤੱਕ ਫੈਲਿਆ ਹੋਇਆ ਹੈ।ਸਾਬਰਕਾਂਠਾ ਜ਼ਿਲ੍ਹੇ ਦੇ ਹਿੰਮਤਨਗਰ ਵਿੱਚ ਚਾਰ ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਬੜੀ ਧੂਮ-ਧਾਮ ਨਾਲ ਸਜਾਈ ਗਈ। ਇਸ ਦੌਰਾਨ ਸੰਨਿਆਸ ਲੈਣ ਜਾ ਰਹੇ ਭਾਵੇਸ਼ ਭਾਈ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਦਿੱਤੀ। ਉਸ ਨੇ ਅਚਾਨਕ ਇੱਕ ਵਪਾਰੀ ਤੋਂ ਇੱਕ ਸੰਨਿਆਸੀ ਬਣਨ ਦਾ ਫੈਸਲਾ ਕੀਤਾ ਹੈ।ਸੰਨਿਆਸ ਲੈਣ ਤੋਂ ਬਾਅਦ, ਭਾਵੇਸ਼ ਭਾਈ ਅਤੇ ਉਨ੍ਹਾਂ ਦੀ ਪਤਨੀ ਨੂੰ ਰੋਜ਼ਾਨਾ ਸਖਤ ਰੁਟੀਨ ਦੀ ਪਾਲਣਾ ਕਰਨੀ ਪਵੇਗੀ। ਉਹ ਸਾਰੀ ਉਮਰ ਭੀਖ ਮੰਗ ਕੇ ਗੁਜ਼ਾਰਾ ਕਰਨਗੇ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪੱਖੇ, ਏ.ਸੀ., ਮੋਬਾਈਲ ਫੋਨ ਵਰਗੀਆਂ ਸਹੂਲਤਾਂ ਵੀ ਛੱਡਣੀਆਂ ਪੈਣਗੀਆਂ। ਉਹ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਨੰਗੇ ਪੈਰੀਂ ਤੁਰਨਾ ਪਵੇਗਾ। ਪੁੱਤਰ ਤੇ ਧੀ ਦੋ ਸਾਲ ਪਹਿਲਾਂ ਹੀ ਛੱਡ ਚੁੱਕੇ ਨੇ 'ਮੋਹ ਮਾਇਆ'ਰਿਟਾਇਰ ਹੋਣ ਜਾ ਰਹੇ ਭਾਵੇਸ਼ ਭਾਈ ਭੰਡਾਰੀ ਅਤੇ ਉਨ੍ਹਾਂ ਦੀ ਪਤਨੀ ਤੋਂ ਪਹਿਲਾਂ ਉਨ੍ਹਾਂ ਦੇ ਬੱਚੇ (ਪੁੱਤਰ ਅਤੇ ਬੇਟੀ) ਵੀ ਸੰਤੁਲਿਤ ਜੀਵਨ ਬਤੀਤ ਕਰਨ ਲੱਗੇ ਹਨ। ਭਾਵੇਸ਼ ਦੇ 16 ਸਾਲ ਦੇ ਬੇਟੇ ਅਤੇ 19 ਸਾਲ ਦੀ ਬੇਟੀ ਨੇ ਦੋ ਸਾਲ ਪਹਿਲਾਂ ਹੀ ਜੈਨ ਸਮਾਜ ਵਿੱਚ ਦੀਖਿਆ ਲੈ ਲਈ ਸੀ। ਆਪਣੇ ਬੱਚਿਆਂ ਤੋਂ ਪ੍ਰੇਰਿਤ ਹੋ ਕੇ, ਭਾਵੇਸ਼ ਭਾਈ ਅਤੇ ਉਨ੍ਹਾਂ ਦੀ ਪਤਨੀ ਨੇ ਦੀਖਿਆ ਲੈਣ ਦਾ ਫੈਸਲਾ ਕੀਤਾ ਹੈ।
ਸ੍ਰੀ ਕੀਰਤਪੁਰ ਸਾਹਿਬ-ਵਿਸਾਖੀ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਿਸਾਖੀ ਦਾ ਮੇਲਾ ਵੇਖਣ ਜਾ ਰਹੇ ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਵਿਸਾਖੀ ਮੌਕੇ ਨਵਾਂਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਸੰਗਤ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਆਈ ਸੀ। ਮਨਾਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਟਰੈਕਟਰ ਦੀ ਬ੍ਰੇਕ ਫੇਲ ਹੋ ਗਈ ਸੀ, ਜਿਸ ਕਾਰਨ ਟਰੈਕਟਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਇਆ। ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ। ਟਰੈਕਟਰ ਚਾਲਕ ਨੂੰ ਬੜੀ ਮੁਸ਼ਕਲ ਨਾਲ ਟਰੈਕਟਰ ਹੇਠੋਂ ਬਾਹਰ ਕੱਢਿਆ ਗਿਆ। ਡਰਾਈਵਰ ਅਤੇ ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬਜ਼ੁਰਗ ਅਤੇ ਨੌਜਵਾਨ ਦੀ ਮੌ.ਤ ਕਾਰਨ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਛਾ ਗਿਆ ਹੈ।
ਚੰਡੀਗੜ੍ਹ-ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਉਨ੍ਹਾਂ ਨੇ ਸੱਤ ਲੋਕ ਸਭਾ ਸੀਟਾਂ ਉਤੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ‘ਖਾਲਸਾ ਸਿਰਜਣਾ ਦਿਵਸ’ ਦੇ ਇਤਿਹਾਸਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਬਿਗਲ ਵਜਾਉਣ ਲਈ ਸਭ ਤੋਂ ਢੁਕਵੇਂ ਦਿਨ ਵਜੋਂ ਚੁਣਦੇ ਹੋਏ ਉਨ੍ਹਾਂ ਨੇ ਪਹਿਲੀ ਸੂਚੀ ਜਾਰੀ ਕੀਤੀ ਹੈ।ਸੂਚੀ ਮੁਤਾਬਕ ਡਾ. ਦਲਜੀਤ ਸਿੰਘ ਚੀਮਾ ਨੂੰ ਗੁਰਦਾਸਪੁਰ ਤੋਂ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਐਨਕੇ ਸ਼ਰਮਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਐਸ. ਰਾਜਵਿੰਦਰ ਸਿੰਘ (ਸਵਰਗੀ ਐਸ. ਗੁਰਦੇਵ ਸਿੰਘ ਬਾਦਲ ਦਾ ਪੋਤਾ) ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: कुंभ-वृष राशि वाले लेनदेन में रखें सावधानी, जानें कैसा रहेगा आज का दिन
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया