LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੈਚ ਹਾਰਨ ਤੋਂ ਬਾਅਦ ਪੰਜਾਬ ਟੀਮ ਨੂੰ ਇਕ ਹੋਰ ਝਟਕਾ, ਟੀਮ 'ਚੋਂ ਬਾਹਰ ਹੋਏ ਕਪਤਾਨ ਸ਼ਿਖਰ ਧਵਨ !

pbks shikhar

ਪੰਜਾਬ ਕਿੰਗਜ਼ ਦੀ ਟੀਮ ਲਈ ਫਿਲਹਾਲ ਆਈਪੀਐਲ 2024 ਕੁਝ ਖਾਸ ਨਹੀਂ ਚੱਲ ਰਿਹਾ। ਖੇਡੇ ਗਏ ਛੇ ਮੈਚਾਂ ਵਿਚੋਂ ਦੋ ਹੀ ਮੈਚ ਜਿੱਤ ਸਕੀ ਹੈ, ਜਦਕਿ ਚਾਰ ਮੈਚਾਂ ਵਿਚ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਇਸ ਵਿਚਾਲੇ ਟੀਮ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਟੀਮ ਵਿਚੋਂ ਬਾਹਰ ਹੋ ਗਏ ਹਨ। ਪੰਜਾਬ ਕਿੰਗਜ਼ ਦੇ ਕੋਚ ਸੰਜੇ ਬਾਂਗਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਿਖਰ ਸ਼ਨੀਵਾਰ ਨੂੰ ਮੋਹਾਲੀ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਪਲੇਇੰਗ ਇਲੈਵਨ ਤੋਂ ਬਾਹਰ ਸੀ। ਇਸ ਦਾ ਕਾਰਨ ਕੋਚ ਨੇ ਮੋਢੇ ਦੀ ਸੱਟ ਦੱਸਿਆ ਹੈ। ਇਸ ਸੱਟ ਕਾਰਨ ਅਗਲੇ ਦੋ ਮੈਚਾਂ ਲਈ ਟੀਮ ਵਿੱਚੋਂ ਬਾਹਰ ਹੋ ਗਏ ਹਨ।
ਪਿਛਲੇ ਮੈਚ ਵਿਚ ਵੀ ਧਵਨ ਦੀ ਜਗ੍ਹਾ ਉਤੇ ਸੈਮ ਕਰਨ ਨੇ ਟੀਮ ਦੀ ਕਪਤਾਨੀ ਕੀਤੀ ਸੀ, ਜਿਸ ਵਿਚ ਪੰਜਾਬ ਨੂੰ ਇਸ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੈਚ ਤੋਂ ਬਾਅਦ ਟੀਮ ਦੇ ਕੋਚ ਸੰਜੇ ਬਾਂਗਰ ਨੇ ਕਪਤਾਨ ਸ਼ਿਖਰ ਧਵਨ ਦੇ ਮੋਢੇ ਦੀ ਸੱਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਮਿਸ ਕੀਤਾ ਕਿਉਂਕਿ ਉਨ੍ਹਾਂ ਨੂੰ ਮੋਢੇ ‘ਤੇ ਸੱਟ ਲੱਗੀ ਸੀ। ਇਸ ਲਈ ਮੈਂ ਕਹਾਂਗਾ ਕਿ ਉਹ ਅਗਲੇ ਕੁਝ ਮੈਚਾਂ ਵਿੱਚੋਂ ਬਾਹਰ ਹੀ ਰਹਿ ਸਕਦੇ ਹਨ। ਸਾਨੂੰ ਇੰਤਜ਼ਾਰ ਕਰਨਾ ਪਵੇਗਾ ਤੇ ਦੇਖਣਾ ਪਵੇਗਾ ਕਿ ਉਹ ਟ੍ਰੀਟਮੈਂਟ ‘ਤੇ ਕਿਸਵੇ ਰਿਐਕਟ ਕਰਦੇ ਹਨ, ਪਰ ਹੁਣ ਤਾਂ ਅਜਿਹਾ ਲੱਗ ਰਿਹਾ ਹੈ ਕਿ ਉਹ ਅਗਲੇ 7 ਤੋਂ 10 ਦਿਨ ਤੱਕ ਬਾਹਰ ਰਹਿ ਸਕਦੇ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਖਰ 18 ਅਪ੍ਰੈਲ ਨੂੰ ਮੁੰਬਈ ਦੇ ਨਾਲ ਅਸੀਂ ਆਪਣੇ ਘਰੇਲੂ ਗਰਾਊਂਡ ਵਿੱਚ ਹੋਣ ਵਾਲੇ ਮੈਚ ਤੇ ਉਸ ਦੇ ਬਾਅਦ 21 ਅਪ੍ਰੈਲ ਨੂੰ ਘਰੇਲੂ ਮੈਦਾਨ ਉਤੇ ਹੀ ਗੁਜਰਾਤ ਟਾਇਟਨਸ ਦੇ ਖਿਲਾਫ਼ ਹੋਣ ਵਾਲੇ ਮੈਚ ਵਿੱਚ ਨਹੀਂ ਖੇਡਣਗੇ। ਬਾਂਗਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਧਵਨ ਦੀ ਗੈਰ-ਮੌਜੂਦਗੀ ਵਿੱਚ ਸੈਮ ਕਰਨ ਹੀ ਕਪਤਾਨੀ ਕਰਨਗੇ। 

In The Market