LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Lok Sabha Elections : ਰੋਡ ਸ਼ੋਅ ਦੌਰਾਨ ਸੀਐਮ ਉਤੇ ਪੱਥਰਾਂ ਨਾਲ ਹਮਲਾ, ਮਚੀ ਹਫੜਾ-ਦਫੜੀ

road show cm

ਲੋਕ ਸਭਾ ਚੋਣਾਂ 2024 ਲਈ ਸਿਆਸਤ ਜ਼ੋਰਾਂ ਉਤੇ ਹੈ। ਹਰ ਪਾਰਟੀ ਚੋਣ ਪ੍ਰਚਾਰ ਵਿਚ ਰੁੱਝੀ ਪਈ ਹੈ। ਚੋਣ ਪ੍ਰਚਾਰ ਦੇ ਦੌਰ ਦੌਰਾਨ ਇਕ ਵੱਡੀ ਘਟਨਾ ਵਾਪਰੀ ਹੈ। ਸੀਐਮ ਦੇ ਰੋਡ ਸ਼ੋਅ ਵਿਚ ਪਥਰਾਅ ਕਰ ਦਿੱਤਾ ਗਿਆ ਹੈ। ਇਸ ਪਥਰਾਅ ਵਿਚ ਸੀਐਮ ਖੁਦ ਜ਼ਖਮੀ ਹੋ ਗਏ ਹਨ। ਇਹ ਘਟਨਾ ਆਂਧਰਾ ਪ੍ਰਦੇਸ਼ ਵਿਚ ਵਾਪਰੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਪ੍ਰਧਾਨ ਵਾਈਐਸ ਜਗਨ ਮੋਹਨ ਰੈਡੀ ’ਤੇ ਚੋਣ ਪ੍ਰਚਾਰ ਦੌਰਾਨ ਸ਼ਨੀਵਾਰ ਰਾਤ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਵਿਚ ਜਗਨ ਮੋਹਨ ਜ਼ਖ਼ਮੀ ਹੋ ਗਏ। ਉਹਨਾਂ ਦੇ ਮੱਥੇ 'ਤੇ ਕਾਫ਼ੀ ਸੱਟ ਲੱਗੀ। 
ਜਗਨ ਮੋਹਨ ਨੇ ਵਿਜੇਵਾੜਾ ਵਿਚ ਮੇਮੰਥਾ ਸਿੱਧਮ (ਅਸੀਂ ਸਾਰੇ ਤਿਆਰ ਹਾਂ) ਬੱਸ ਮਾਰਚ ਕੱਢਿਆ ਸੀ। ਉਹ ਬੱਸ ਦੇ ਉਪਰੋਂ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਫੁੱਲਾਂ ਸਮੇਤ ਪੱਥਰ ਵੀ ਸੁੱਟੇ ਗਏ।


YSRCP ਨੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ ਮੁੱਖ ਮੰਤਰੀ 'ਤੇ ਇੱਕ ਪੱਥਰ ਸੁੱਟਿਆ, ਜਿਸ ਨਾਲ ਉਨ੍ਹਾਂ ਦੀ ਖੱਬੀ ਅੱਖ ਦੇ ਉੱਪਰ ਸੱਟ ਲੱਗੀ। ਮੁੱਖ ਮੰਤਰੀ ਨੂੰ ਮੁੱਢਲੀ ਸਹਾਇਤਾ ਲਈ ਬੱਸ ਵਿਚ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ, ਸੀਐਮ ਰੈੱਡੀ ਨੇ ਆਪਣੀ ਬੱਸ ਯਾਤਰਾ ਮੁੜ ਸ਼ੁਰੂ ਕੀਤੀ। ਪਾਰਟੀ ਨੇ ਮੁੱਖ ਮੰਤਰੀ 'ਤੇ ਹਮਲੇ ਲਈ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਟੀਡੀਪੀ ਦੇ ਲੋਕ ਸੀਐਮ ਰੈਡੀ ਦੇ ਦੌਰੇ ਦੀ ਲੋਕਪ੍ਰਿਅਤਾ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸ ਦਾ ਜਵਾਬ ਸੂਬੇ ਦੇ ਲੋਕ 13 ਮਈ ਨੂੰ ਦੇਣਗੇ।

In The Market