LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੱਲਦੀ ਕਾਰ ਦਾ ਫਟਿਆ ਟਾਇਰ, ਹੋ ਗਿਆ ਭਿਆਨਕ ਹਾਦ.ਸਾ, ਗੱਡੀ ਵਿਚੋਂ ਨਿਕਲ ਕਾਫੀ ਦੂਰ ਜਾ ਡਿੱਗੇ ਨੌਜਵਾਨ, ਤਿੰਨ ਦੋਸਤਾਂ ਦੀ ਮੌ.ਤ

friend death new

ਅਮਰਗੜ੍ਹ/ਮਾਲੇਰਕੋਟਲਾ : ਈਦ (Eid) ਦੀ ਖ਼ੁਸ਼ੀ ਮਨਾ ਕੇ ਚੰਡੀਗੜ੍ਹ ਤੋਂ ਪਰਤ ਰਹੇ ਪੰਜ ਦੋਸਤਾਂ ਨਾਲ ਭਿਆਨਕ ਸੜਕ ਹਾਦਸਾ (Road Accident) ਹੋ ਗਿਆ। ਇਸ ਹਾਦਸੇ ਵਿਚ ਤਿੰਨ ਪਰਿਵਾਰਾਂ ਦੇ ਚਿਰਾਗ਼ ਬੁਝ ਗਏ, ਜਦਕਿ ਬਾਕੀ ਦੋ ਨੌਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੰਜ ਦੋਸਤ ਈਦ ਦੀ ਖ਼ੁਸ਼ੀ ਮਨਾਉਣ ਚੰਡੀਗੜ੍ਹ ਗਏ ਸਨ। ਉਹ ਦੇਰ ਰਾਤ ਲਗਪਗ 11 ਵਜੇ ਮਾਲੇਰਕੋਟਲਾ ਮੁੜ ਰਹੇ ਸਨ, ਤਦ ਹਾਦਸਾ ਹੋ ਗਿਆ। ਉਹ ਚੰਡੀਗੜ੍ਹ ਜਾਂਦੇ ਸਮੇਂ ਮਾਲੇਰਕੋਟਲਾ ਤੋਂ ਖੰਨਾ ਰੋਡ ’ਤੇ ਦਸ ਕਿਲੋਮੀਟਰ ਦੂਰ ਮੌਜੂਦ ਪੈਟਰੋਲ ਪੰਪ ’ਤੇ ਗੱਡੀ ’ਚ ਪੈਟਰੋਲ ਪੁਆਉਣ ਗਏ ਸਨ। ਪੰਪ ’ਤੇ ਉਨ੍ਹਾਂ ਦਾ ਇਕ ਦੋਸਤ ਕੰਮ ਕਰਦਾ ਹੈ। ਉਹ ਆਪਣੇ ਦੋਸਤ ਨੂੰ ਵੀ ਨਾਲ ਮਾਲੇਰਕੋਟਲਾ ਲਿਜਾਣਾ ਚਾਹੁੰਦੇ ਸਨ ਪਰ ਉਸ ਨੇ ਮਨ੍ਹਾ ਕਰ ਦਿੱਤਾ, ਕਿਉਂਕਿ ਉਹ ਡਿਊਟੀ ’ਤੇ ਸੀ। ਇਸ ਤੋਂ ਬਾਅਦ ਪੈਟਰੋਲ ਪੰਪ ਤੋਂ ਸਿਰਫ਼ ਤਿੰਨ ਕਿੱਲੋਮੀਟਰ ਦੂਰ ਖੰਨਾ ਰੋਡ ਮੁੱਖ ਹਾਈਵੇ ’ਤੇ ਉਨ੍ਹਾਂ ਦੀ ਗੱਡੀ ਦਾ ਹਾਦਸਾ ਹੋ ਗਿਆ ਜਿਸ ਵਿਚ ਅਲੀ ਸ਼ਾਨ ਨਿਵਾਸੀ ਭੁਮਸੀ ਮੁਹੱਲਾ ਮਾਲੇਰਕੋਟਲਾ ਤੇ ਸਿਮਰਨਜੀਤ ਸਿੰਘ ਨਿਵਾਸੀ ਪਿੰਡ ਗੁਆਰਾ ਦੀ ਮੌਕੇ ’ਤੇ ਮੌ.ਤ ਹੋ ਗਈ ਜਦਕਿ ਅਸਲਮ ਨਿਵਾਸੀ ਜਮਾਲਪੁਰਾ ਮਾਲੇਰਕੋਟਲਾ ਦੀ ਲੁਧਿਆਣਾ ਡੀਐੱਮਸੀ ’ਚ ਮੌ.ਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਗੱਡੀ ’ਚੋਂ ਬਾਹਰ ਉਛਲ ਕੇ ਕਾਫ਼ੀ ਦੂਰ ਜਾ ਡਿੱਗੇ। ਹਾਦਸੇ ਦਾ ਕਾਰਨ ਗੱਡੀ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ। ਇਸ ਨਾਲ ਗੱਡੀ ਬੇਕਾਬੂ ਹੋ ਕੇ ਪਲਟ ਗਈ।
ਪੋਸਟਮਾਰਟਮ ਤੋਂ ਬਾਅਦ ਅਸਲਮ ਨੂੰ ਜਮਾਲਪੁਰ ਦੇ ਕਬਰਿਸਤਾਨ ’ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਚੌਥੇ ਨੌਜਵਾਨ ਪ੍ਰਭਸਿਮਰਨ ਸਿੰਘ ਨਿਵਾਸੀ ਪਿੰਡ ਗੁਆਰਾ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਉਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਵਾਂ ਨੌਜਵਾਨ ਮਨਵੀਰ ਸਿੰਘ ਨਿਵਾਸੀ ਗੁਆਰਾ ਖ਼ਤਰੇ ਤੋਂ ਬਾਹਰ ਹੈ। ਸਾਰੇ ਨੌਜਵਾਨਾਂ ਦੀ ਉਮਰ 20 ਤੋਂ 23 ਸਾਲ ਵਿਚਾਲੇ ਹੈ। ਚਸ਼ਮਦੀਦ ਮੁਤਾਬਕ ਗੱਡੀ ਸੜਕ ਵਿਚਾਲੇ ਪਲਟੀ ਹੋਈ ਸੀ। ਗੱਡੀ ਦੇ ਹਿੱਸੇ ਟੁੱਟ ਕੇ ਸੜਕ ਤੋਂ 20 ਫੁੱਟ ਦੂਰ ਪਏ ਸਨ। ਗੱਡੀ ਵਿਚ ਸਵਾਰ ਨੌਜਵਾਨ ਦੂਰ ਸੜਕ ’ਤੇ ਜਾ ਡਿੱਗੇ ਸਨ।

In The Market