CBSE Result : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸੋਮਵਾਰ ਨੂੰ ਸੀਬੀਐਸਈ 12ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੀਬੀਐਸਈ ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ (ਬਾਰ੍ਹਵੀਂ ਜਮਾਤ) ਦੇ ਨਤੀਜੇ 2024 ਹੁਣ ਅਧਿਕਾਰਤ ਸੀਬੀਐਸਈ ਨਤੀਜਿਆਂ ਦੀ ਵੈੱਬਸਾਈਟ - cbseresults.nic.in 'ਤੇ ਉਪਲਬਧ ਹਨ। ਇਥੇ ਵੇਖੋ ਨਤੀਜਾ-ਅਧਿਕਾਰਤ ਵੈੱਬਸਾਈਟ 'ਤੇ ਜਾਓ : ਆਪਣਾ ਬ੍ਰਾਊਜ਼ਰ ਖੋਲ੍ਹੋ ਅਤੇ http://cbseresults.nic.in 'ਤੇ ਜਾਓ।-ਸੰਬੰਧਿਤ ਲਿੰਕ 'ਤੇ ਕਲਿੱਕ ਕਰੋ : "ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ (ਕਲਾਸ ਬਾਰ੍ਹਵੀਂ) ਨਤੀਜੇ 2024" ਲਈ ਲਿੰਕ ਲੱਭੋ ਅਤੇ ਕਲਿੱਕ ਕਰੋ।-ਆਪਣੇ ਪ੍ਰਮਾਣ ਪੱਤਰ ਦਾਖਲ ਕਰੋ : ਤੁਹਾਨੂੰ ਆਪਣਾ ਰੋਲ ਨੰਬਰ, ਸਕੂਲ ਨੰਬਰ, ਅਤੇ ਦਾਖਲਾ ਕਾਰਡ ID ਦਾਖਲ ਕਰਨ ਦੀ ਲੋੜ ਹੋਵੇਗੀ ਜਿਵੇਂ ਕਿ ਤੁਹਾਡੇ ਦਾਖਲਾ ਕਾਰਡ 'ਤੇ ਦਿੱਤਾ ਗਿਆ ਹੈ।-ਆਪਣਾ ਨਤੀਜਾ ਵੇਖੋ: ਵੇਰਵੇ ਦਰਜ ਕਰਨ ...
ਬਲਜਿੰਦਰ ਸਿੰਘ ਮਹੰਤ, ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਹਾਈਵੇ ਉਤੇ ਡੇਰਾਬੱਸੀ ‘ਚ ਐਤਵਾਰ ਦੁਪਹਿਰ ਨੂੰ ਦਰਦਨਾਕ ਹਾਦਸਾ ਵਾਪਰਿਆ। ਮੋਟਰਸਾਈਕਲ ਉਤੇ ਗੁਰੂ ਘਰ ਮੱਥਾ ਟੇਕ ਕੇ ਆ ਰਹੇ ਵਿਅਕਤੀ, ਉਸ ਦੀ ਪਤਨੀ ਅਤੇ ਧੀ ਨੂੰ ਕੰਟੇਨਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਵਿਅਕਤੀ ਅਤੇ ਉਸ ਦੀ ਧੀ ਦੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਉਸ ਦੀ ਬੇਟੀ ਵੈਸ਼ਾਲੀ ਵਜੋਂ ਹੋਈ ਹੈ।ਪੁਲਿਸ ਅਨੁਸਾਰ ਲਾਲੜੂ ਦੇ ਰਹਿਣ ਵਾਲੇ ਤਿੰਨੋਂ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਤੋਂ ਦੁਪਹਿਰ 2 ਵਜੇ ਦੇ ਕਰੀਬ ਘਰ ਪਰਤ ਰਹੇ ਸਨ। ਜ਼ੀਰਕਪੁਰ ਵਾਲੇ ਪਾਸੇ ਤੋਂ ਜਾਣ ਲਈ ਵਿਜੇ ਫਲਾਈਓਵਰ ਦੇ ਹੇਠਾਂ ਸੜਕ ਦੇ ਗਲਤ ਪਾਸੇ ਚੜ੍ਹ ਗਿਆ। ਪਰ ਜਿਵੇਂ ਹੀ ਉਸਨੇ ਫਲਾਈਓਵਰ ‘ਤੇ ਜਾਣ ਲਈ ਮੋਟਰਸਾਈਕਲ ਨੂੰ ਮੋੜਿਆ ਤਾਂ ਜ਼ੀਰਕਪੁਰ ਵਾਲੇ ਪਾਸੇ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।ਟੱਕਰ ਲੱਗਣ ਕਾਰਨ ਵਿਜੇ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ, ਉਸ ਦੀ ਪਤਨੀ ਅਤੇ ਬੇਟੀ ਡਿੱਗ ਪਈਆਂ। ਵਿਜੇ ਟਰੱਕ ਦੇ ਪਿਛਲੇ ਪਹੀਏ ਦੀ ਲਪੇਟ ‘ਚ ਆ ਗਿਆ, ਜਦਕਿ ਬਾਕੀ ਦੋ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ PGIMER ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਵੈਸ਼ਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਸਿਰਫ 100 ਮੀਟਰ ਦੀ ਦੂਰੀ ‘ਤੇ ਸਿਆਸੀ ਰੈਲੀ ਹੋਣ ਕਾਰਨ ਪੁਲਸ ਦੀ ਟੀਮ ਅਤੇ ਸੜਕ ਸੁਰੱਖਿਆ ਫੋਰਸ ਕੁਝ ਹੀ ਮਿੰਟਾਂ ‘ਚ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜੇਸੀਬੀ ਗੱਡੀ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਟਰੱਕ ਹੇਠੋਂ ਕੱਢ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਚਾਲਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
PM Narendra Modi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੌਰੇ ਦੇ ਦੂਜੇ ਦਿਨ ਸੋਮਵਾਰ (13 ਮਈ 2024) ਨੂੰ ਪਟਨਾ ਸ਼ਹਿਰ ਦੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰੇ ਪਹੁੰਚੇ। ਇੱਥੇ ਉਨ੍ਹਾਂ ਨੇ ਮੱਥਾ ਟੇਕਿਆ, ਅਰਦਾਸ ਕੀਤੀ ਅਤੇ ਲੰਗਰ ਵੀ ਛਕਿਆ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਲੰਗਰ ਵੀ ਵਰਤਾਇਆ। ਉਸਨੇ ਕਤਾਰ ਵਿੱਚ ਬੈਠੇ ਲੋਕਾਂ ਨੂੰ ਖਾਣਾ ਖੁਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਕਰੀਬ 20 ਮਿੰਟ ਰੁਕੇ। ਉਨ੍ਹਾਂ ਦੇ ਨਾਲ ਰਵੀ ਸ਼ੰਕਰ ਪ੍ਰਸਾਦ ਅਤੇ ਅਸ਼ਵਨੀ ਚੌਬੇ ਵੀ ਮੌਜੂਦ ਸਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪਟਨਾ ਸਾਹਿਬ ਗੁਰਦੁਆਰੇ ਪਹੁੰਚੇ ਹਨ। PM Modi serves langar at Patna Sahib, Bihar pic.twitter.com/7iYQWvr7x5 — Akashdeep Thind (@thind_akashdeep) May 13, 2024 ਪ੍ਰਧਾਨ ਮੰਤਰੀ ਦੇ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਪ੍ਰਸ਼ਾਸਨ ਦੀ ਟੀਮ ਨੂੰ ਹਾਈ ਅਲਰਟ ਮੋਡ 'ਤੇ ਦੇਖਿਆ ਗਿਆ। ਕੰਗਣ ਘਾਟ ਤੋਂ ਚੌਕ ਥਾਣੇ ਰਾਹੀਂ ਗੁਰਦੁਆਰਾ ਸਾਹਿਬ ਤਕ ਬੈਰੀਕੇਡਿੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਤਾਇਨਾਤ ਸਨ। ਸੁਰੱਖਿਆ ਕਰਮਚਾਰੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦੀਆਂ ਛੱਤਾਂ ਤੋਂ ਪਹਿਰਾ ਦਿੰਦੇ ਦੇਖੇ ਗਏ। #WATCH | PM Narendra Modi serves langar at Gurudwara Patna Sahib in Patna, Bihar pic.twitter.com/qhj5RuHTHh — ANI (@ANI) May 13, 2024...
ਲੁਧਿਆਣਾ-ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਦੀ ਸਿਆਸਤ ਪਲ-ਪਲ ਬਦਲ ਰਹੀ ਹੈ। ਤਕਰੀਬਨ ਹਰ ਪਾਰਟੀ ਵਿਚੋਂ ਵੱਡੇ ਚਿਹਰੇ ਦੂਜੀ ਪਾਰਟੀਆਂ ਦਾ ਰੁਖ ਕਰ ਰਹੇ ਹਨ। ਅਜਿਹੇ 'ਚ ਇਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ, ਜਿੱਥੇ ਲੁਧਿਆਣਾ ਵਿੱਚ ਕਾਂਗਰਸ ਹੋਰ ਮਜ਼ਬੂਤ ਹੋ ਗਈ ਹੈ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਨੂੰ ਬੈਂਸ ਭਰਾਵਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।ਬੈਂਸ ਭਰਾਵਾਂ ਨੂੰ ਨਵੀਂ ਦਿੱਲੀ ਵਿਖੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਦਾ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਕਿਹਾ ਕਿ ਬੈਂਸ ਭਰਾ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਹੀ ਨਹੀਂ, ਸਗੋਂ ਪੂਰੇ ਸੂਬੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ।ਬੈਂਸ ਭਰਾਵਾਂ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਭਰੋਸਾ ਦਿਵਾਇਆ ਹੈ ਕਿ ਉਹ ਸਿਰਫ਼ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਸੂਬੇ ਦੇ ਹੋਰ ਹਲਕਿਆਂ ਵਿੱਚ ਵੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ 'ਲੋਕ ਇਨਸਾਫ ਪਾਰਟੀ' ਦਾ ਰਸਮੀ ਤੌਰ 'ਤੇ ਕਾਂਗਰਸ ਪਾਰਟੀ ਨਾਲ ਰਲੇਵਾਂ ਵੀ ਹੋ ਗਿਆ ਹੈ। ਬਲਵਿੰਦਰ ਬੈਂਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ।ਬੈਂਸ ਭਰਾਵਾਂ ਨੇ 2012 ਤੋਂ 2022 ਤੱਕ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕਿਆਂ ਦੀ ਨੁਮਾਇੰਦਗੀ ਕੀਤੀ ਸੀ। 2019 ਦੀਆਂ ਆਮ ਚੋਣਾਂ ਵਿੱਚ ਸਿਮਰਜੀਤ ਬੈਂਸ, ਜਿਸ ਨੇ ਆਪਣੀ 'ਲੋਕ ਇਨਸਾਫ ਪਾਰਟੀ' ਦੀ ਟਿਕਟ 'ਤੇ ਚੋਣ ਲੜਕੇ ਲਗਪਗ 3.07 ਲੱਖ ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਸੀ। ...
Super star actress death : ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਮਸ਼ਹੂਰ ਅਦਾਕਾਰਾ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਤੇ ਫਿਰ ਬੱਸ ਨੇ ਇਕ ਸਾਈਡ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅਦਾਕਾਰਾ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਮਸ਼ਹੂਰ ਅਭਿਨੇਤਰੀ ਪਵਿੱਤਰਾ ਜੈਰਾਮ ਵਜੋਂ ਹੋਈ ਹੈ। ਉਨ੍ਹਾਂ ਤੇਲਗੂ ਟੀਵੀ ਸੀਰੀਜ਼ ‘ਤ੍ਰੀਨਯਾਨੀ’ ‘ਚ ਤਿਲੋਤਮਾ ਦਾ ਕਿਰਦਾਰ ਨਿਭਾਇਆ। ਆਂਧਰਾ ਪ੍ਰਦੇਸ਼ ਦੇ ਮਹਿਬੂਬਾ ਨਗਰ ਨੇੜੇ ਹੋਏ ਭਿਆਨਕ ਕਾਰ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਤੋਂ ਵਾਪਸ ਆਉਂਦੇ ਸਮੇਂ ਹੋਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ ਵਾਨਪਾਰਥੀ ਆ ਰਹੀ ਇੱਕ ਬੱਸ ਨੇ ਸੱਜੇ ਪਾਸੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਅਦਾਕਾਰਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਸੜਕ ਹਾਦਸੇ ‘ਚ ਅਦਾਕਾਰਾ ਦੀ ਚਚੇਰੀ ਭੈਣ ਅਪੇਕਸ਼ਾ, ਡ੍ਰਾਈਵਰ ਸ਼੍ਰੀਕਾਂਤ ਅਤੇ ਅਭਿਨੇਤਾ ਚੰਦਰਕਾਂਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਤੇਲਗੂ ਮਨੋਰੰਜਨ ਇੰਡਸਟਰੀ ਸੋਗ ਵਿੱਚ ਸੀ। ਅਦਾਕਾਰ ਸਮੀਪ ਅਚਾਰੀਆ ਨੇ ਅਦਾਕਾਰਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਲਿਖਿਆ, “ਇਸ ਖਬਰ ਤੋਂ ਜਾਗਿਆ ਕਿ ਤੁਸੀਂ ਨਹੀਂ ਰਹੇ। ਵਿਸ਼ਵਾਸ ਨਹੀਂ ਕਰ ਸਕਦਾ। ਮੇਰੀ ਪਹਿਲੀ ਆਨ-ਸਕਰੀਨ ਮਾਂ, ਤੁਸੀਂ ਹਮੇਸ਼ਾ ਖਾਸ ਰਹੋਗੇ।”...
ਆਂਧਰਾ ਪ੍ਰਦੇਸ਼-ਆਂਧਰਾ ਪ੍ਰਦੇਸ਼ ਪੁਲਿਸ ਨੇ ਪੁਸ਼ਪਾ ਫੇਮ ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।ਸੁਪਰ ਸਟਾਰ ਉਤੇ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਪ੍ਰਚਾਰ ਕਰਨ ਉਤੇ ਰੋਕ ਦੇ ਬਾਵਜੂਦ ਇਕ ਰੈਲੀ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ । ਨੰਡਿਆਲਾ ਜ਼ਿਲ੍ਹੇ ਦੇ ਐੱਸਪੀਕੇ ਰਘੂਵੀਰਾ ਰੈੱਡੀ ਨੇ ਦੱਸਿਆ ਕਿ ਅਰਜੁਨ ਸ਼ਨੀਵਾਰ ਨੂੰ ਨੰਡਿਆਲਾ ਵਿਧਾਨ ਸਭਾ ਹਲਕੇ ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਉਮੀਦਵਾਰ ਐੱਸ. ਰਵੀ ਚੰਦਰ ਕਿਸ਼ੋਰ ਰੈਡੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਇਕ ਰੈਲੀ ’ਚ ਆਏ ਸਨ।ਰਘੂਵੀਰਾ ਰੈਡੀ ਨੇ ਕਿਹਾ, ‘‘ਚੋਣ ਪ੍ਰਚਾਰ ’ਤੇ ਰੋਕ ਦੀ ਮਿਆਦ ਦੌਰਾਨ ਰੈਲੀ ’ਚ ਆ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਅੱਲੂ ਅਰਜੁਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ 300 ਤੋਂ ਵੱਧ ਪ੍ਰਸ਼ੰਸਕ ਮੋਟਰਸਾਈਕਲ 'ਤੇ ਆਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।...
ਜਲੰਧਰ-ਚੋਣ ਜ਼ਾਬਤੇ ਦੌਰਾਨ ਜਲੰਧਰ ਦੇ ਵਡਾਲਾ ਚੌਕ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬੱਸ ਵਿਚੋਂ ਉਤਰੇ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ ਹੈ। ਇਸ ਘਟਨਾ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਸੀ।ਜਾਣਕਾਰੀ ਅਨੁਸਾਰ ਉਕਤ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੀ ਸੀ, ਜਦੋਂ ਉਹ ਵਡਾਲਾ ਚੌਕ ਨੇੜੇ ਬੱਸ ਰੁਕਣ ਮਗਰੋਂ ਉਤਰਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਕਤ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ। ਥਾਣਾ ਭਾਰਗਵ ਕੈਂਪ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਰ ਘਟਨਾ ਦੇ ਸਮੇਂ ਮੁਲਜ਼ਮ ਹਮਲਾਵਰ ਵੀ ਉਸੇ ਬੱਸ ਵਿਚ ਹੀ ਸਵਾਰ ਸੀ, ਜਿਸ ਵਿਚੋਂ ਪੀੜਤ ਵਿਅਕਤੀ ਉਤਰਿਆ ਸੀ। ਵਿਅਕਤੀ ਬੱਸ ਵਿਚੋਂ ਹੇਠਾਂ ਉਤਰ ਕੇ ਵਡਾਲਾ ਚੌਕ ਵੱਲ ਜਾ ਰਿਹਾ ਸੀ ਕਿ ਇੰਨੇ ਵਿਚ ਮੁਲਜ਼ਮ ਪਿੱਛੋਂ ਤੋਂ ਆਇਆ ਅਤੇ ਗੋਲ਼ੀ ਚਲਾ ਦਿੱਤੀ। ਪੀੜਤ ਦੇ ਢਿੱਡ ਵਿਚ ਗੋਲ਼ੀ ਲੱਗੀ ਹੈ, ਜੋਕਿ ਆਰ-ਪਾਰ ਹੋ ਗਈ ਦੱਸੀ ਜਾ ਰਹੀ ਹੈ। ਫਿਲਹਾਲ ਉਹ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਜ਼ਖ਼ਮੀ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ, ਜਿਸ ਵਿਚ ਮੁਲਜ਼ਮ ਪੀੜਤ ਨੂੰ ਗੋਲ਼ੀ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਰਾਹਗੀਰਾਂ ਮੁਤਾਬਕ ਮੁਲਜ਼ਮ ਵਿਅਕਤੀ ਨੂੰ ਗੋਲ਼ੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਬਲਜਿੰਦਰ ਸਿੰਘ ਮਹੰਤ, ਖਰੜ-ਖਰੜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਬੰਦ ਕਮਰੇ 'ਚੋਂ ਲਾਸ਼ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਦਰਪਣ ਸਿਟੀ-1 ਦੀ ਇਕ ਕੋਠੀ 'ਚੋਂ 24 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਤੁਸ਼ਾਰ (24) ਪੁੱਤਰ ਸੁਭਾਸ਼ ਵਾਸੀ ਜੀਂਦ, ਹਰਿਆਣਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ ਨੂੰ ਵਾਪਰੀ ਹੈ ਅਤੇ ਨੌਜਵਾਨ ਦੀ ਲਾਸ਼ ਕੋਲੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ। ਮ੍ਰਿਤਕ ਦੇ ਸਿਰ 'ਚੋਂ ਖ਼ੂਨ ਨਿਕਲ ਰਿਹਾ ਸੀ। ਘਟਨਾ ਦੀ ਸੂਚਦੇ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਮਮਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਦਰਜ਼ ਡੇ ਮੌਕੇ ਜਿਥੇ ਪੂਰੇ ਦੇਸ਼ ਦੇ ਲੋਕ ਮਾਂ ਨਾਲ ਪਿਆਰ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਉਤੇ ਫੋਟੋਜ਼ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਉਥੇ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦਿਲ ਦਹਿਲਾ ਦੇਣ ਵਾਲਾ ਹੈ , ਜਿਸ ਵਿੱਚ ਇੱਕ ਮਾਂ ਕਥਿਤ ਤੌਰ 'ਤੇ ਆਪਣੀ ਧੀ ਨੂੰ ਬੇਰਹਿਮੀ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਗੁਜਰਾਤ ਦਾ ਹੈ, ਹਾਲਾਂਕਿ ਲਿਵਿੰਗਇੰਡੀਆਨਿਊਜ਼ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਸੋਸ਼ਲ ਪਲੇਟਫਾਰਮ X 'ਤੇ ਕਈ ਪੱਤਰਕਾਰਾਂ ਅਤੇ ਯੂਜ਼ਰਸ ਨੇ ਸ਼ੇਅਰ ਕੀਤਾ ਹੈ। ਇਸ ਬੇਹੱਦ ਹੈਰਾਨ ਕਰਨ ਵਾਲੀ ਵੀਡੀਓ 'ਚ ਇਕ ਔਰਤ, ਜੋ ਖੁਦ ਨੂੰ ਬੱਚੀ ਦੀ ਮਾਂ ਹੋਣ ਦਾ ਦਾਅਵਾ ਕਰਦੀ ਹੈ, ਉਸ ਨੂੰ ਜ਼ਮੀਨ 'ਤੇ ਲੇਟਣ ਲਈ ਮਜਬੂਰ ਕਰਦੀ ਹੈ ਅਤੇ ਬੇਰਹਿਮੀ ਨਾਲ ਕੁੱਟ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬੇਸਹਾਰਾ ਬੱਚੀ ਆਪਣੀ ਸੁਰੱਖਿਆ ਅਤੇ ਮਦਦ ਲਈ ਲਗਾਤਾਰ ਚੀਕ ਰਹੀ ਹੈ। ਵੀਡੀਓ ਵਿੱਚ ਕਥਿਤ ਮਾਂ ਨੂੰ ਮਾਸੂਮ ਬੱਚੀ ਦਾ ਗਲਾ ਘੁੱਟਦਿਆਂ ਵੀ ਵੇਖਿਆ ਜਾ ਸਕਦਾ ਹੈ। ਔਰਤ ਅਜਿਹਾ ਇਕ ਵਾਰ ਨਹੀਂ ਸਗੋਂ ਦੋ ਵਾਰ ਕਰਦੀ ਹੈ ਅਤੇ ਫਿਰ ਲੜਕੀ ਨੂੰ ਕੁੱਟ ਕੇ ਦੂਜੇ ਕਮਰੇ ਵਿਚ ਲਿਜਾਂਦੀ ਹੈ, ਜਿਸ ਤੋਂ ਬਾਅਦ ਵੀਡੀਓ ਖਤਮ ਹੋ ਜਾਂਦੀ ਹੈ। छोटी सी बच्ची के साथ इतनी क्रूरता कोई कैसे कर सकता है.....!!सोशल मीडिया पर ये वीडियो वायरल है...!!वायरल वीडियो को साझा कर दावा किया जा रहा है कि ये वीडियो गुजरात का है,मां अपनी बच्ची को क्रूरता से पीट रही है और पिता वीडियो शूट कर रहा है......!!@UPPViralCheck pic.twitter.com/rMTPJv4zkK — हिंदी दैनिक रियल न्यूज़ (@as6609536) May 11, 2024 ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ, ਲੋਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ ਕਿ ਇਕ ਮਾਂ ਇੰਨੀ ਪੱਥਰ ਦਿਲ ਕਿਵੇਂ ਹੋ ਸਕਦੀ ਹੈ, ਜੋ ਆਪਣੀ ਹੀ ਛੋਟੀ ਧੀ ਨੂੰ ਇੰਨੇ ਬੇਰਹਿਮੀ ਨਾਲ ਕੁੱਟ ਰਹੀ ਹੈ। ਲੋਕ ਪੁਲਿਸ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਮੰਗ ਕਰ ਰਹੇ ਹਨ।...
ਵਾਲ ਝੜਨ ਦੀ ਸਮੱਸਿਆ ਨੌਜਵਾਨਾਂ ਵਿਚ ਬਹੁਤ ਆਮ ਹੋ ਗਈ ਹੈ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਸਮੱਸਿਆ ਤੋਂ ਗੁਜ਼ਰ ਰਹੇ ਹਨ। ਕਈ ਮਸ਼ਹੂਰ ਹਸਤੀਆਂ ਹਨ ਜੋ ਵਾਲਾਂ ਦੇ ਝੜਨ ਨਾਲ ਨਜਿੱਠਣ ਲਈ ਵੱਖ-ਵੱਖ ਤਰੀਕਿਆਂ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ 'ਚੋਂ ਇਕ ਹੈ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ। ਸ਼ਮੀ ਦੇ ਵਾਲ ਬਹੁਤ ਤੇਜ਼ੀ ਨਾਲ ਝੜ ਰਹੇ ਸਨ। ਆਪਣੇ ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ, ਉਸ ਨੇ ਹੇਅਰ ਟ੍ਰਾਂਸਪਲਾਂਟ ਕਰਵਾਇਆ। ਹਾਲ ਹੀ 'ਚ ਮੁਹੰਮਦ ਸ਼ਮੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਦੇ ਬਹੁਤ ਸੰਘਣੇ ਅਤੇ ਲਹਿਰਾਉਂਦੇ ਵਾਲ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਮੁਹੰਮਦ ਸ਼ਮੀ ਦੇ ਵਾਲ ਇੰਨੇ ਸੰਘਣੇ ਕਿਵੇਂ ਹੋ ਗਏ? ਇਸ ਇਲਾਜ ਨਾਲ ਹੋਇਆ ਸੰਭਵਬੋਲਡਸਕਾਏ ਤੋਂ ਸੀਮਾ ਰਾਵਾਤ ਦੀ ਰਿਪੋਰਟ ਮੁਤਾਬਕ ਮੁਹੰਮਦ ਸ਼ਮੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਬੱਲੇਬਾਜ਼ ਰਿਸ਼ਭ ਪੰਤ ਨੇ ਉਨ੍ਹਾਂ ਦੇ ਜਨਮ ਦਿਨ (3 ਸਤੰਬਰ) 'ਤੇ ਉਨ੍ਹਾਂ ਦੇ ਵਾਲ ਝੜਨ ਕਾਰਨ ਉਨ੍ਹਾਂ ਨੂੰ ਟ੍ਰੋਲ ਕੀਤਾ ਸੀ। ਇਸ ਤੋਂ ਬਾਅਦ ਹੀ ਉਸ ਨੇ ਝੜਦੇ ਵਾਲਾਂ ਦਾ ਹੱਲ ਲੱਭਿਆ। ਦਰਅਸਲ, ਮੁਹੰਮਦ ਸ਼ਮੀ ਨੇ ਹੇਅਰ ਫਾਲ ਨੂੰ ਠੀਕ ਕਰਨ ਲਈ ਹੇਅਰ ਟ੍ਰਾਂਸਪਲਾਂਟ ਕਰਵਾਇਆ ਸੀ। ਇਸ ਲਈ ਉਸ ਨੇ ਡਾਇਰੈਕਟ ਹੇਅਰ ਟ੍ਰਾਂਸਪਲਾਂਟ (DHT) ਤਕਨੀਕ ਦਾ ਸਹਾਰਾ ਲਿਆ ਸੀ। DHT ਕੀ ਹੈ?ਡਾਇਰੈਕਟ ਹੇਅਰ ਟਰਾਂਸਪਲਾਂਟ ਇੱਕ ਸਰਜੀਕਲ ਪ੍ਰਕਿਰਿਆ ਹੈ ਜਿਸ ਵਿੱਚ ਸਿਰ ਦੇ ਪਿਛਲੇ ਪਾਸੇ ਜਾਂ ਪਾਸਿਆਂ ਤੋਂ ਸੰਘਣੇ ਵਾਲ ਲਏ ਜਾਂਦੇ ਹਨ ਅਤੇ ਅਜਿਹੇ ਖੇਤਰ ਵਿੱਚ ਲਗਾਏ ਜਾਂਦੇ ਹਨ ਜਿੱਥੇ ਵਾਲ ਘੱਟ ਹਨ। ਇਹ ਮੁੱਖ ਤੌਰ 'ਤੇ ਮਰਦ ਪੈਟਰਨ ਗੰਜੇਪਨ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਅੱਠ ਤੋਂ ਦਸ ਹਫ਼ਤੇ ਲੱਗਦੇ ਹਨ। ਇਸ ਪ੍ਰਕਿਰਿਆ ਦੀ ਲਾਗਤਮੀਡੀਆ ਰਿਪੋਰਟਾਂ ਮੁਤਾਬਕ ਸ਼ਮੀ ਨੂੰ ਹੇਅਰ ਟਰਾਂਸਪਲਾਂਟ ਕਰਵਾਉਣ ਲਈ ਕਰੀਬ 4 ਲੱਖ ਰੁਪਏ ਖਰਚ ਕਰਨੇ ਪਏ। ਹੇਅਰ ਟ੍ਰਾਂਸਪਲਾਂਟ ਦੇ ਨੁਕਸਾਨ?-ਹੇਅਰ ਟ੍ਰਾਂਸਪਲਾਂਟ ਤੋਂ ਬਾਅਦ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।-ਹੇਅਰ ਟ੍ਰਾਂਸਪਲਾਂਟ ਕਾਰਨ ਵਾਲਾਂ ਦੀਆਂ ਜੜ੍ਹਾਂ ਖਰਾਬ ਹੋ ਜਾਂਦੀਆਂ ਹਨ। ਸਿਰ ਦੀ ਚਮੜੀ ਅੰਦਰ ਡੂੰਘੀ ਹੋ ਜਾਂਦੀ ਹੈ। ਇਸ ਕਾਰਨ ਅਲਸਰ ਹੋ ਸਕਦਾ ਹੈ।-ਹੇਅਰ ਟ੍ਰਾਂਸਪਲਾਂਟ ਸਹੀ ਢੰਗ ਨਾਲ ਨਾ ਕਰਨ ਨਾਲ ਸਿਰ 'ਤੇ ਸੋਜ ਆ ਸਕਦੀ ਹੈ।-ਹੇਅਰ ਟ੍ਰਾਂਸਪਲਾਂਟ ਕਾਰਨ ਖੋਪੜੀ 'ਤੇ ਖੁਜਲੀ ਹੁੰਦੀ ਹੈ।-ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ ਹੈ ਜਾਂ ਉਨ੍ਹਾਂ ਕੋਲ ਪੇਸਮੇਕਰ ਲਗਾਇਆ ਹੋਇਆ ਹੈ, ਉਨ੍ਹਾਂ ਨੂੰ ਟ੍ਰਾਂਸਪਲਾਂਟ ਨਹੀਂ ਕਰਵਾਉਣਾ ਚਾਹੀਦਾ ਹੈ।-ਹੇਅਰ ਟ੍ਰਾਂਸਪਲਾਂਟ ਲਈ ਅਨਸਥੀਸੀਆ ਦਿੱਤਾ ਜਾਂਦਾ ਹੈ। ਡਾਇਬਟੀਜ਼ ਅਤੇ ਹਾਈ ਬੀਪੀ ਵਾਲੇ ਮਰੀਜ਼ਾਂ ਲਈ ਅਨਸਥੀਸੀਆ ਦਾ ਖ਼ਤਰਨਾਕ ਹੈ। ਕਈ ਮੌਤਾਂ ਹੋਈਆਂ-2016 ਵਿੱਚ, ਇੱਕ 22 ਸਾਲਾ ਨੌਜਵਾਨ ਨੇ ਚੇਨਈ ਵਿੱਚ 1,200 ਵਾਲਾਂ ਦਾ ਟ੍ਰਾਂਸਪਲਾਂਟ ਕੀਤਾ ਅਤੇ 48 ਘੰਟਿਆਂ ਵਿੱਚ ਉਸਦੀ ਮੌਤ ਹੋ ਗਈ।-2019 ਵਿੱਚ, ਟ੍ਰਾਂਸਪਲਾਂਟ ਤੋਂ ਬਾਅਦ, ਮੁੰਬਈ ਦੇ ਇੱਕ ਵਿਅਕਤੀ ਨੂੰ ਐਨਾਫਾਈਲੈਕਟਿਕ ਐਲਰਜੀ ਕਾਰਨ ਉਸ ਦੇ ਚਿਹਰੇ ਅਤੇ ਸਰੀਰ 'ਤੇ ਗੰਭੀਰ ਦਰਦਨਾਕ ਸੋਜ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।-ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੇਅਰ ਟ੍ਰਾਂਸਪਲਾਂਟ ਕਰਵਾਉਣ ਤੋਂ ਬਾਅਦ 2022 ਵਿੱਚ ਦਿੱਲੀ ਦੇ ਇੱਕ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਸੀ ਕਿ ਸਿਰਫ ਯੋਗ ਡਾਕਟਰ ਹੀ ਹੇਅਰ ਟ੍ਰਾਂਸਪਲਾਂਟ ਕਰ ਸਕਦੇ ਹਨ।...
ਜਲੰਧਰ-ਪੰਜਾਬ ਦੇ ਜਲੰਧਰ ਤੋਂ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਸ਼ਨਿਚਰਵਾਰ ਨੂੰ 48 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਸਿੰਡੀਕੇਟ ਨਾਲ ਜੁੜੇ ਕਰੀਬ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਸਿਟੀ ਪੁਲਿਸ ਨੇ 84 ਲੱਖ ਰੁਪਏ ਦੀ ਡਰੱਗ ਮਨੀ, ਇੱਕ ਟਰੱਕ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ। ਮੁਲਜ਼ਮ ਨਸ਼ੇ ਦੀ ਖਰੀਦ ਤੋਂ ਲੈ ਕੇ ਹਵਾਲਾ ਨੈੱਟਵਰਕ ਰਾਹੀਂ ਵਿਦੇਸ਼ਾਂ ਵਿਚ ਪੈਸੇ ਭੇਜਣ ਤੱਕ ਦੀਆਂ ਸਾਰੀਆਂ ਕਾਰਵਾਈਆਂ ਵਿੱਚ ਵੀ ਸ਼ਾਮਲ ਸਨ। ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਲਦੀ ਹੀ ਪੁਲਿਸ ਕਮਿਸ਼ਨਰ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਨਗੇ। ਦੱਸ ਦਈਏ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਡਰਾਈਵਰ ਸਤਨਾਮ ਸਿੰਘ ਉਰਫ਼ ਬੱਬੀ ਵਾਸੀ ਪਿੰਡ ਢੰਡੀਆਂ, ਬੰਗਾ, ਨਵਾਂਸ਼ਹਿਰ, ਅਮਨ ਰੋਜ਼ੀ ਅਤੇ ਉਸ ਦੇ ਪਤੀ ਹਰਦੀਪ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਸਿੰਡੀਕੇਟ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਤੁਰਕੀ ਅਤੇ ਕੈਨੇਡਾ ਤੋਂ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੇ ਪਾਕਿਸਤਾਨ ਸਮੇਤ ਉਪਰੋਕਤ ਮੁਲਕਾਂ ਨਾਲ ਸਬੰਧ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਭਗਤ ਸਿੰਘ ਕਲੋਨੀ ਬਾਈਪਾਸ ਨੇੜੇ ਵਾਈ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਭੁਲੱਥ : 'ਸਾਨੂੰ ਸਵੇਰ ਦਾ ਫਾਹੇ ਲਾਇਆ ਹੋਇਆ, ਤੁਸੀਂ ਅੰਦਰ ਗੁਲਾਬ-ਜਾਮੁਨ ਖਾ ਰਹੇ ਹੋ, ਤੁਸੀਂ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ, ਕੀ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ' ਜਿਹੇ ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਨ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਅਤੇ ਉਨ੍ਹਾਂ ਦੇ ਕੇਂਦਰੀ ਰਾਜ ਮੰਤਰੀ ਦੇ ਪਤੀ ਸੋਮਪ੍ਰਕਾਸ਼ ਨੂੰ 11 ਤਿੱਖੇ ਸਵਾਲ ਕੀਤੇ। ਜਦੋਂ ਸੋਮਪ੍ਰਕਾਸ਼ ਨੇ ਬੈਠ ਕੇ ਗੱਲ ਕਰਨ ਲਈ ਕਿਹਾ ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਇੱਥੇ ਖੜ੍ਹੇ ਹੋਏ ਹਾਂ ਅਤੇ ਤੁਸੀਂ ਲੋਕ ਅੰਦਰ ਗੁਲਾਬ ਜਾਮੁਨ ਦਾ ਆਨੰਦ ਮਾਣ ਰਹੇ ਸੀ। ਪੁਲਿਸ ਸਾਨੂੰ ਅੱਗੇ ਨਹੀਂ ਆਉਣ ਦੇ ਰਹੀ ਸੀ। ਕਿਸਾਨ ਆਗੂਆਂ ਨੇ ਇੱਕ-ਇੱਕ ਕਰ ਕੇ ਸਵਾਮੀਨਾਥਨ ਰਿਪੋਰਟ ਲਾਗੂ ਨਾ ਕਰਨ, ਅਜੇ ਮਿਸ਼ਰਾ ਟੈਨੀ ਖ਼ਿਲਾਫ਼ ਕਾਰਵਾਈ ਵਿੱਚ ਅੜਿੱਕੇ ਖੜ੍ਹੇ ਕਰਨ, ਸ਼ੁਭਕਰਨ ’ਤੇ ਗੋਲੀਆਂ ਚਲਾਉਣ, ਚੋਣ ਬਾਂਡ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟਾਂ ਨੂੰ ਵੇਚਣ ਅਤੇ ਕਾਰਪੋਰੇਟ ਕਰਜ਼ਿਆਂ ਨੂੰ ਤੁਰੰਤ ਮੁਆਫ਼ ਕਰਨ ਜਿਹੀ ਫੁਰਤੀ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਵੇਲੇ ਨਾ ਦਿਖਾਉਣ ਜਿਹੇ ਸਵਾਲ ਦਾਗੇ.ਹਾਲਾਂਕਿ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਦੱਸਦੇ ਹੋਏ ਉਨ੍ਹਾਂ ਦਾ ਮੁੱਦਾ ਕੇਂਦਰ ਸਰਕਾਰ ਵਿੱਚ ਉਠਾਉਣ ਦੀ ਗੱਲ ਵਾਰ-ਵਾਰ ਕਰਦੇ ਰਹੇ। ਕੁਝ ਸਵਾਲਾਂ 'ਤੇ ਸੋਮਪ੍ਰਕਾਸ਼ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਸ ਤੋਂ ਪਹਿਲਾਂ, ਕਿਸਾਨਾਂ ਨੇ ਗੁਰਦੁਆਰਾ ਸੁਖਸਾਗਰ ਭੁਲੱਥ ਵਿਖੇ ਇਕੱਠੇ ਹੋ ਕੇ ਆਪਣੀਆਂ ਪੱਗਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਦੋਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।ਕਿਸਾਨਾਂ ਨੇ ਇਹ 11 ਸਵਾਲ ਪੁੱਛੇ1. ਅੰਦੋਲਨ ਦੌਰਾਨ ਉਨ੍ਹਾਂ ਨੇ ਕਿਸਾਨਾਂ ਮੂਹਰੇ ਕਿਉਂ ਨਾਕੇ ਲਾਏ, ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ?ਕੀ ਅਸੀਂ ਵਿਦੇਸ਼ੀ ਹਾਂ, ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ?2. ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ, ਕਿਸਾਨਾਂ ਦੇ ਟਰੈਕਟਰ ਕਿਉਂ ਤੋੜੇ ਗਏ, 400 ਕਿਸਾਨ ਜ਼ਖਮੀ ਕਿਉਂ ਹੋਏ?3. ਉਹ MSP ਦੀ ਕਾਨੂੰਨੀ ਗਾਰੰਟੀ ਦੇ ਵਾਅਦੇ ਤੋਂ ਕਿਉਂ ਮੁੱਕਰ ਗਏ, ਸਵਾਮੀਨਾਥਨ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਗਈ, C-2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ?4. ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਇਨਸਾਫ਼ ਮਿਲਣ ਵਿੱਚ ਅੜਿੱਕੇ ਕਿਉਂ ਲਾਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ 'ਚ ਕਿਉਂ ਰੱਖਿਆ ਗਿਆ?5. ਦਿੱਲੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ਗਏ?6. ਜੇ ਕਾਰਪੋਰੇਟਾਂ ਦੇ ਕਰਜ਼ੇ ਮੁਆਫ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਿੱਚ ਕੀ ਮੁਸ਼ਕਲ ਹੈ।7. ਬਿਜਲੀ ਸੋਧ ਬਿੱਲ 2020 ਨੂੰ ਵਾਅਦੇ ਦੇ ਉਲਟ ਸੰਸਦ ਵਿੱਚ ਕਿਉਂ ਪੇਸ਼ ਕੀਤਾ ਗਿਆ?8. ਖੇਤੀ ਖੇਤਰ ਨੂੰ ਪ੍ਰਦੂਸ਼ਣ ਕਾਨੂੰਨ ਵਿੱਚੋਂ ਕਿਉਂ ਨਹੀਂ ਕੱਢਿਆ ਗਿਆ?9. ਚੋਣ ਬਾਂਡ ਭ੍ਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਨੂੰ ਕਿਉਂ ਵੇਚਿਆ ਗਿਆ?10. ਡੈਮ ਸੇਫਟੀ ਐਕਟ ਬਣਾ ਕੇ ਭਾਖੜਾ ਅਤੇ ਪੌਂਗ ਡੈਮ ਪੰਜਾਬ ਤੋਂ ਕਿਉਂ ਖੋਹ ਲਏ ਗਏ?11. ਸਾਈਲੋਜ਼ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ? ...
ਚੰਡੀਗੜ੍ਹ : ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ ਨਾਮਜ਼ਦਗੀ ਭਰਨ ਦੌਰਾਨ ਕੀਤੇ ਜਾਣ ਵਾਲੇ ਰੋਡ ਸ਼ੋਅ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੇ ਮਸ਼ਹੂਰ ਲੇਖਕ, ਕਵੀ ਅਤੇ ਸ਼ਾਇਰ ਸੁਰਜੀਤ ਪਾਤਰ, ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ ਭਰ 'ਚ ਰੌਸ਼ਨ ਕੀਤਾ ਹੈ, ਉਨ੍ਹਾਂ ਦਾ ਭਲਕੇ ਅੰਤਿਮ ਸਸਕਾਰ ਹੈ। ਇਸ ਦੇ ਮੱਦੇਨਜ਼ਰ ਹੀ ਰਾਜਾ ਵੜਿੰਗ ਵਲੋਂ ਨਾਮਜ਼ਦਗੀ ਭਰਨ ਦੌਰਾਨ ਆਪਣੇ ਰੋਡ ਸ਼ੋਅ ਦੇ ਪ੍ਰੋਗਰਾਮਾਂ ਨੂੰ ਰੱਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਰਾਜਾ ਵੜਿੰਗ ਨੇ ਐਕਸ ਉਤੇ ਵੀਡੀਓ ਪਾ ਕੇ ਦਿੱਤੀ।ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਸਾਡੇ 'ਚ ਨਹੀਂ ਰਹੇ। ਭਲਕੇ ਉਨ੍ਹਾਂ ਦਾ ਅੰਤਿਮ ਸਸਕਾਰ ਰੱਖਿਆ ਗਿਆ ਹੈ। ਇਸ ਲਈ ਨਾਮਜ਼ਦਗੀ ਕਾਗਜ਼ ਉਹ ਸ਼ਾਂਤਮਈ ਤਰੀਕੇ ਨਾਲ ਭਰਨਗੇ। ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਰੋਡ ਸ਼ੋਅ ਦਾ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ। ਉਹ ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਦੌਰਾਨ ਸਿਰਫ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਸੱਦਿਆ ਜਾਵੇਗਾ। ਮੈਂ ਆਪਣੇ ਸਮੂਹ ਸਾਥੀਆਂ, ਵਰਕਰਾਂ ਤੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਰਹੂਮ ਸੁਰਜੀਤ ਪਾਤਰ ਜੀ ਦਾ ਕੱਲ੍ਹ ਸੰਸਕਾਰ ਹੋਣ ਕਰ ਕੇ ਨਾਮਜ਼ਦਗੀ ਭਰਨ ਵੇਲੇ ਕੋਈ ਵੀ ਇਕੱਠ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਮੈਂ ਸੁਰਜੀਤ ਪਾਤਰ ਜੀ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਜ਼ਿਲ੍ਹਾ… pic.twitter.com/bp1CsGOV2l — Amarinder Singh Raja Warring (@RajaBrar_INC) May 12, 2024...
ਲਹਿਰਾਗਾਗਾ-ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ਵਿਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਨੇ ਬਿਜਲੀ ਗ੍ਰਿਡਵੇ ਸਟੇਸ਼ਨ ਲਹਿਰਾਗਾਗਾ ਕੇ ਨੇੜੇ ਰੇਲਵੇ ਬੁਰਜੀ ਨੰਬਰ 111/3-4 ਦੇ ਪਾਸ ਮਾਲਗੱਡੀ ਦੇ ਰੇਲ ਗੱਡੀ ਅੱਗੇ ਆ ਆਤਮਹੱਤਿਆ ਕਰ ਲਈ ਹੈ। ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਥਾਣੇਦਾਰ ਜਗਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਿਸ ਲਹਿਰਾਗਾਗਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿਚ ਰੱਖ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦਾ ਪਤਾ ਲੱਗਾ, ਜਿਸ 'ਚ ਮ੍ਰਿਤਕ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਵਜੋਂ ਹੋਈ ਹੈ। ਬਾਅਦ ’ਚ ਨਿਸ਼ਾ ਵਰਮਾ ਦੇ ਪਰਿਵਾਰ ਵਾਲੇ ਇੱਥੇ ਪਹੁੰਚੇ। ਪਰਿਵਾਰ ਦੇ ਬਿਆਨ ਅਨੁਸਾਰ ਸੀਆਰਪੀਸੀ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਮੁਟਿਆਰ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦਾ ਕਾਰਨ ਹਾਲੇ ਸਾਹਮਣੇ ਨਹੀਂ ਆ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
International News : ਭਾਵੇਂ ਰੋਜ਼ਾਨਾ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਪ੍ਰਮਾਣ ਮਿਲਦਾ ਹੈ ਕਿ ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਕਿੰਨਾ ਮਹੱਤਵਪੂਰਨ ਹੁੰਦਾ ਹੈ ਤੇ ਇਹੀ ਪਿਆਰ ਚਮਤਕਾਰ ਕਰਨ ਦੀ ਸਮਰਥਾ ਰੱਖਦਾ ਹੈ।ਇਹ ਮਾਮਲਾ ਚੀਨ ਦਾ ਹੈ ਜੋ ਅੱਜਕਲ੍ਹ ਕਾਫੀ ਚਰਚਾ ਵਿੱਚ ਹੈ। ਦਰਅਸਲ, ਇੱਥੇ ਇੱਕ ਔਰਤ ਦਾ ਪਤੀ ਕੋਮਾ ਵਿਚ ਚਲਾ ਗਿਆ ਪਰ ਉਸ ਨੇ ਆਪਣੇ ਪਿਆਰ ਤੇ ਵਿਸ਼ਵਾਸ ਸਦਕਾ ਪਤੀ ਦੀ 10 ਸਾਲ ਤੱਕ ਇਸ ਤਰ੍ਹਾਂ ਸੇਵਾ ਕੀਤੀ ਕਿ ਉਹ ਕੋਮਾ ਤੋਂ ਬਾਹਰ ਆ ਗਿਆ। ਇਸ ਤੋਂ ਬਾਅਦ ਪਤਨੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਤਾਂ ਲੋਕ ਇਸ ਬਾਰੇ ਜਾਣ ਕੇ ਹੈਰਾਨ ਰਹਿ ਗਏ।ਮਾਮਲਾ ਚੀਨ ਦੇ ਅਨਹੂਈ ਸੂਬੇ ਦਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਔਰਤ ਦਾ ਨਾਂ ਸਨ ਹੋਂਗਕਸੀਆ ਹੈ। 2014 ਵਿੱਚ ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਜਾਪਦੀ ਸੀ ਪਰ ਹੋਂਗਕਸੀਆ ਨੂੰ ਭਰੋਸਾ ਸੀ ਕਿ ਉਸ ਦਾ ਪਤੀ ਇੱਕ ਦਿਨ ਜ਼ਰੂਰ ਠੀਕ ਹੋ ਜਾਵੇਗਾ। ਇਸ ਉਮੀਦ ਵਿੱਚ ਉਹ ਉਸ ਦੀ ਸੇਵਾ ਕਰਦੀ ਰਹੀ, ਭਾਵੇਂ ਲੋਕਾਂ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਛੱਡ ਦੇਵੇ ਕਿਉਂਕਿ ਉਹ ਕਦੇ ਠੀਕ ਨਹੀਂ ਹੋਵੇਗਾ ਪਰ ਹੋਂਗਕਸੀਆ ਨੇ ਆਪਣੇ ਪਤੀ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ।ਚੀਨੀ ਸੋਸ਼ਲ ਮੀਡੀਆ ‘ਤੇ ਹੋਂਗਕਸੀਆ ਦਾ ਇਕ ਭਾਵੁਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਆਪਣੇ ਪਤੀ ਦੇ ਕੋਲ ਬੈਠੀ ਦਿਖਾਈ ਦੇ ਰਹੀ ਹੈ ਅਤੇ ਉਸ ਦਾ ਪਤੀ ਬੈੱਡ ‘ਤੇ ਲੇਟਿਆ ਹੋਇਆ ਸੀ ਪਰ ਹੋਸ਼ ਵਿਚ ਸੀ। ਜਦੋਂ ਉਹ ਉਸ ਨੂੰ ਪਿਛਲੇ ਕੁਝ ਸਾਲਾਂ ਬਾਰੇ ਦੱਸਦੀ ਹੈ ਤਾਂ ਉਹ ਰੋਣ ਲੱਗ ਜਾਂਦੀ ਹੈ। ਉਹ ਕਹਿੰਦੀ ਹੈ, ‘ਮੈਂ ਬਹੁਤ ਥੱਕ ਗਈ ਹਾਂ ਪਰ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੇ ਸਮਰਪਣ ਦਾ ਕੋਈ ਫ਼ਾਇਦਾ ਹੋਇਆ ਹੈ, ਕਿਉਂਕਿ ਸਾਡਾ ਪਰਿਵਾਰ ਦੁਬਾਰਾ ਇਕਜੁੱਟ ਹੋ ਗਿਆ ਹੈ।’ਹੋਂਗਕਸੀਆ ਨੇ ਉਸ ਪਲ ਨੂੰ ਵੀ ਯਾਦ ਕੀਤਾ ਜਦੋਂ ਉਸ ਦੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਰੋਂਦੇ ਹੋਏ ਉਸ ਨੇ ਕਿਹਾ ਕਿ ਇਹ ਮੇਰੇ ਦੋ ਬੱਚਿਆਂ ਕਾਰਨ ਸੰਭਵ ਹੋਇਆ ਹੈ, ਜਿਨ੍ਹਾਂ ਨੇ ਮੈਨੂੰ ਨਿਰਾਸ਼ ਹੋਣ ਦੀ ਬਜਾਏ ਮਜ਼ਬੂਤ ਹੋਣ ਦੀ ਪ੍ਰੇਰਨਾ ਦਿੱਤੀ। ਹੋਂਗਕਸੀਆ ਨੇ ਕਿਹਾ ਕਿ “ਮੈਂ ਉਨ੍ਹਾਂ ਲਈ ਇੱਕ ਚੰਗੀ ਮਿਸਾਲ ਕਾਇਮ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਹੋਂਗਕਸੀਆ ਨੇ ਇਹ ਵੀ ਦੱਸਿਆ ਕਿ ਉਸ ਦੇ ਸਹੁਰੇ ਨੇ ਉਸ ਦੇ ਸਮਰਪਣ ਲਈ ਧੰਨਵਾਦ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਤੂੰ ਸਿਰਫ ਮੇਰੀ ਨੂੰਹ ਨਹੀਂ, ਪਰ ਅਸਲ ਵਿੱਚ ਇੱਕ ਧੀ ਤੋਂ ਵੱਧ ਹੈਂ, ਤੇਰੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
Punjab News-ਅੱਜ ਦੇਸ਼ ਭਰ ਵਿਚ 'ਮਦਰਸ ਡੇਅ' ਮਨਾਇਆ ਜਾ ਰਿਹਾ ਹੈ। ਹਰ ਕੋਈ ਮਾਂ ਨਾਲ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਕੇ ਖੁਸ਼ੀ ਤੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ। ਇਸ ਖ਼ਾਸ ਦਿਹਾੜੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਮਾਂ ਨੂੰ ਯਾਦ ਕੀਤਾ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰ ਕੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਲਿਖੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ। ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਅੱਜ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ 'ਮਾਂ ਦਿਵਸ ਮੁਬਾਰਕ।' ਵਾਹਿਗੁਰੂ ਮਾਵਾਂ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖ਼ਸ਼ੇ। ਰੱਬ ਕਿਸੇ ਨੇ ਨਹੀੰ ਦੇਖਿਆ, ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ । ਮਾਂ ਦਾ ਪਿਆਰ ਦੁਨੀਆਂ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ । ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਹਨਾਂ ਨੂੰ ਯਾਦ ਕਰਦਿਆਂ ਮੈਂ ਅੱਜ… pic.twitter.com/MP1LxMsq2W — Sukhbir Singh Badal (@officeofssbadal) May 12, 2024 ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਮਾਂ ਨੂੰ ਯਾਦ ਕਰਦਿਆਂ ਲਿਖਿਆ, ਮਾਂ ਇਸ ਸਮਾਜ ਦੀ ਉਹ ਨੀਂਹ ਹੈ, ਜਿਸ 'ਤੇ ਬਾਕੀ ਸਭ ਕੁਝ ਉਸਰਿਆ ਹੋਇਆ ਹੈ। ਇਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਅਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇਕ ਮਾਂ ਹੀ ਹੁੰਦੀ ਹੈ। ਮਾਂ ਦਾ ਪਿਆਰ ਅਜਿਹਾ ਬਾਲਣ ਹੈ, ਜੋ ਆਪ ਬਲ ਕੇ ਆਪਣੇ ਬਾਲਾਂ ਦਾ ਰਾਹ ਰੁਸ਼ਨਾਉਂਦਾ ਹੈ। ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ। ਮੈਂ ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਮਾਂ ਦਿਵਸ ਮੁਬਾਰਕ’ਆਖਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਦੁਨੀਆ ਦੀਆਂ ਤਮਾਮ ਮਾਵਾਂ ਜੁਗ ਜੁਗ ਜੀਵਣ ! ਮਾਂ ਇਸ ਸਮਾਜ ਦੀ ਉਹ ਨੀਂਹ ਹੈ ਜਿਸ 'ਤੇ ਬਾਕੀ ਸਭ ਕੁੱਝ ਉਸਰਿਆ ਹੋਇਆ ਹੈ । ਇੱਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇੱਕ ਮਾਂ ਹੀ ਹੁੰਦੀ ਹੈ ।...
Ludhiana News : ਲੁਧਿਆਣਾ ਵਿਚ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨਾਲ ਹਾਦਸਾ ਵਾਪਰ ਗਿਆ। ਪਿੱਛੋਂ ਆਈ ਕਾਰ ਨੇ ਔਰਤ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ 'ਚ ਜਾ ਡਿੱਗੀ। ਹਾਦਸੇ ਮਗਰੋਂ ਕਾਰ ਚਾਲਕ ਨੇ ਹੇਠਾਂ ਆ ਕੇ ਔਰਤ ਦੀ ਨਬਜ਼ ਚੈੱਕ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਔਰਤ ਦੇ ਨਾਲ ਜਿਮ ਆਏ ਭਤੀਜੇ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ ਅਤੇ ਲੋਕਾਂ ਦੀ ਮਦਦ ਨਾਲ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਇਸ ਦੌਰਾਨ ਦਿੱਲੀ ਲਿਜਾਂਦੇ ਸਮੇਂ ਔਰਤ ਦੀ ਮੌਤ ਹੋ ਗਈ। ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ।ਜਾਣਕਾਰੀ ਦਿੰਦਿਆਂ ਸਵੀਟੀ ਦੀ ਮਾਂ ਸ਼ਸ਼ੀਕਾਂਤ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੂੰ ਦੱਸਿਆ ਹੈ ਕਿ ਉਹ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੀ 24 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ 2 ਪੁੱਤਰ ਅਤੇ ਇਕ ਲੜਕੀ ਸੀ। ਉਸ ਦੇ ਦੋਵੇਂ ਪੁੱਤਰ ਸੰਜੀਵ ਅਤੇ ਰਾਜ ਕੁਮਾਰ ਦੀ ਮੌਤ ਹੋ ਚੁੱਕੀ ਹੈ। ਇਕੱਲੀ ਬੇਟੀ ਸਵੀਟੀ ਬਚੀ ਸੀ, ਜੋ ਮੋਬਾਈਲ ਦੀ ਦੁਕਾਨ 'ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਸਵੀਟੀ 10 ਮਈ ਨੂੰ ਸਵੇਰੇ 5.30 ਵਜੇ ਆਪਣੇ ਭਤੀਜੇ ਨਿਤਿਨ ਨਾਲ ਸੂਫੀਆਨਾ ਚੌਕ ਨੇੜੇ ਇਕ ਜਿਮ ਗਈ ਸੀ। ਨਿਤਿਨ ਨੇ ਸਕੂਟਰ ਜਿਮ ਦੇ ਬਾਹਰ ਖੜ੍ਹਾ ਕਰ ਦਿੱਤਾ। ਸਵੀਟੀ ਸੜਕ 'ਤੇ ਤੁਰਨ ਲੱਗੀ। ਉਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।ਇਸ ਸਬੰਧੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਟੱਕਰ ਤੋਂ ਬਾਅਦ ਸਵੀਟੀ ਚੀਕ ਪਈ। ਇਸ ਤੋਂ ਬਾਅਦ ਡਰਾਈਵਰ ਰੁਕਿਆ ਅਤੇ ਆ ਕੇ ਸਵੀਟੀ ਦੀ ਨਬਜ਼ ਚੈੱਕ ਕੀਤੀ। ਜਦੋਂ ਉਸ ਨੇ ਦੇਖਿਆ ਕਿ ਸਵੀਟੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ।ਇਸ ਦੌਰਾਨ ਨਿਤਿਨ ਉਥੇ ਪਹੁੰਚ ਗਿਆ ਅਤੇ ਲੋਕ ਵੀ ਇਕੱਠੇ ਹੋ ਗਏ। ਡਰਾਈਵਰ ਨੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਲੈ ਜਾਓ, ਉਹ ਵੀ ਆ ਰਿਹਾ ਸੀ। ਹਾਲਾਂਕਿ ਉਹ ਨਹੀਂ ਆਇਆ ਅਤੇ ਜਦੋਂ ਲੋਕ ਸਵੀਟੀ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਦੋਸ਼ੀ ਡਰਾਈਵਰ ਉਥੋਂ ਭੱਜ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।ਇਸ ਸਬੰਧੀ ਐਸਐਚਓ ਨਰਦੇਵ ਸਿੰਘ ਦਾ ਕਹਿਣਾ ਹੈ ਕਿ ਕਾਰ ਚਾਲਕ ਦਾ ਨਾਮ ਅਜਮੇਰ ਸਿੰਘ ਦੱਸਿਆ ਗਿਆ ਹੈ। ਮੁਲਜ਼ਮ ਸੁਲਤਾਨ ਵਿੰਡ ਰੋਡ, ਕੋਟ ਆਤਮਾ ਰਾਮ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
National News - ਕਰਨਾਟਕ ਦੇ ਕੋਡਾਗੂ ਜ਼ਿਲੇ ‘ਚ ਪਿੰਡੋਂ ਬਾਹਰ ਦਰੱਖਤ ‘ਤੇ ਇਕ ਨਾਬਾਲਗ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਗਾਈ ਟੁੱਟਣ ਤੋਂ ਬਾਅਦ ਵੀਰਵਾਰ ਨੂੰ ਮੁਲਜ਼ਮ ਪ੍ਰਕਾਸ਼ ਉਰਫ ਓਮਕਾਰੱਪਾ (32) ਨੇ 16 ਸਾਲਾ ਮੀਨਾ ਦਾ ਕਤਲ ਕਰ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਜ਼ਿਲ੍ਹੇ ਦੇ ਕੁੰਬਰਾਗਾਡੀਗੇ ਪਿੰਡ ਨੇੜੇ ਸੁਰਲਾਬੀ ਵਿਖੇ ਵਾਪਰੀ।ਮੁਲਜ਼ਮ ਨੇ ਪੀੜਤਾ ਦਾ ਸਿਰ ਚਾਕੂ ਨਾਲ ਵੱਢ ਦਿੱਤਾ ਅਤੇ ਕੱਟੇ ਹੋਏ ਸਿਰ ਨਾਲ ਜੰਗਲ ਵਿੱਚ ਚਲਾ ਗਿਆ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ। ਸੂਤਰਾਂ ਅਨੁਸਾਰ ਕਥਿਤ ਤੌਰ ਉਤੇ ਮੁਲਜ਼ਮ ਉਸ ਸਮੇਂ ਗੁੱਸੇ ‘ਚ ਆ ਗਿਆ, ਜਦੋਂ ਦੋਵਾਂ ਪਰਿਵਾਰਾਂ ਨੇ ਲੜਕੀ ਦੇ ਬਾਲਿਗ ਹੋਣ ਤੱਕ ਵਿਆਹ ਮੁਲਤਵੀ ਕਰਨ ਦਾ ਫੈਸਲਾ ਕੀਤਾ। ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਦਖਲ ਤੋਂ ਬਾਅਦ ਵੀਰਵਾਰ ਨੂੰ ਮੰਗਣੀ ਮੁਲਤਵੀ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਮ੍ਰਿਤਕ ਅਤੇ ਮੁਲਜ਼ਮ ਵਿਚਾਲੇ ਫੋਨ ਉਤੇ ਗੱਲਬਾਤ ਹੋਈ। ਲੜਕੀ ਨੇ ਮੁਲਜ਼ਮ ਨੂੰ ਕਿਹਾ ਕਿ ਉਹ 18 ਸਾਲ ਦੀ ਹੋਣ ਤੱਕ ਵਿਆਹ ਨਹੀਂ ਕਰੇਗੀ, ਜਿਸ ਤੋਂ ਮੁਲਜ਼ਮ ਗੁੱਸੇ ‘ਚ ਆ ਗਿਆ।
Family Murder news : ਸੀਤਾਪੁਰ ਦੇ ਰਾਮਪੁਰ ਮਥੁਰਾ ਇਲਾਕੇ ਵਿੱਚ ਵਾਪਰੀ ਘਟਨਾ ਬਾਰੇ ਜਿਸ ਨੇ ਵੀ ਸੁਣਿਆ, ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਰਜ ਦੀਆਂ ਕਿਰਨਾਂ ਚੜ੍ਹਦੇ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਛੋਟੇ ਜਿਹੇ ਝਗੜੇ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ। ਰਾਤ ਦਾ ਨਜ਼ਾਰਾ ਕਿੰਨਾ ਦਿਲ ਦਹਿਲਾ ਦੇਣ ਵਾਲਾ ਹੋਵੇਗਾ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਜਾਇਜ਼ ਹਥਿਆਰ ਦੇ ਨਾਲ-ਨਾਲ ਪੁਲਿਸ ਨੂੰ ਮੌਕੇ ਤੋਂ ਖੂਨ ਨਾਲ ਲੱਥਪੱਥ ਹਥੌੜਾ ਵੀ ਮਿਲਿਆ ਹੈ। ਕਮਰਿਆਂ ਵਿਚ ਖੂਨ ਫੈਲਿਆ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪੁਲਿਸ ਦਾ ਮੰਨਣਾ ਹੈ ਕਿ ਪਤਨੀ ਪ੍ਰਿਅੰਕਾ ਸਿੰਘ (40) ਅਤੇ ਮਾਂ ਸਾਵਿਤਰੀ (62) ਨੂੰ ਗੋਲੀ ਮਾਰਨ ਤੋਂ ਬਾਅਦ ਦੋਵਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਦੇ ਸਰੀਰਾਂ 'ਤੇ ਮਿਲੇ ਸੱਟਾਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕਾਤਲ ਨੇ ਪੂਰੀ ਤਰ੍ਹਾਂ ਪੱਕਾ ਕਰ ਲਿਆ ਸੀ ਕਿ ਉਹ ਦੋਵੇਂ ਬਚ ਨਾ ਸਕਣ। ਪੁਲਿਸ ਨੂੰ ਸਵੇਰੇ ਕਰੀਬ ਪੰਜ ਵਜੇ ਸੂਚਨਾ ਮਿਲੀ। ਐੱਸਪੀ ਮੁਤਾਬਕ ਫੋਰੈਂਸਿਕ ਟੀਮ ਨੇ ਮੌਕੇ 'ਤੇ ਹਥਿਆਰ ਬਰਾਮਦ ਕੀਤਾ ਹੈ। ਖੂਨ ਨਾਲ ਲਿਬੜਿਆ ਇੱਕ ਹਥੌੜਾ ਵੀ ਬਰਾਮਦ ਹੋਇਆ ਹੈ। ਪ੍ਰਿਅੰਕਾ ਅਤੇ ਸਾਵਿਤਰੀ ਦੀਆਂ ਲਾਸ਼ਾਂ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੋਸਟ ਮਾਰਟਮ ਰਿਪੋਰਟ ਮੁਤਾਬਕ ਵੱਡੀ ਧੀ ਆਸ਼ਵੀ ਦੇ ਸਰੀਰ 'ਚ ਗੋਲੀ ਲੱਗੀ ਹੈ। ਸਰੀਰ 'ਤੇ ਸੱਟਾਂ ਦੇ ਵੀ ਕਈ ਨਿਸ਼ਾਨ ਹਨ। ਘਰ ਦੇ ਬਾਹਰ ਪਏ ਖੂਨ ਦੇ ਨਿਸ਼ਾਨ ਦੇਖ ਕੇ ਸਾਫ ਹੁੰਦਾ ਹੈ ਕਿ ਆਸਵੀ ਸਮੇਤ ਅਰਨਾ (8) ਅਤੇ ਬੇਟੇ ਅਦਵਿਕ (4) ਨੂੰ ਛੱਤ ਤੋਂ ਸੁੱਟਿਆ ਗਿਆ ਸੀ। ਗੁਆਂਢੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਪਏ ਜ਼ਖਮੀ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ ਸਨ। ਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਬੱਚਿਆਂ 'ਤੇ ਵੀ ਹਥੌੜੇ ਨਾਲ ਹਮਲਾ ਕੀਤਾ ਗਿਆ।ਸੂਤਰਾਂ ਦੀ ਮੰਨੀਏ ਤਾਂ ਇਕ ਲੜਕੀ ਨੂੰ ਛੱਤ ਤੋਂ ਸੁੱਟੇ ਜਾਣ ਤੋਂ ਪਹਿਲਾਂ ਹਥੌੜੇ ਨਾਲ ਮਾਰਿਆ ਗਿਆ ਸੀ। ਪੋਸਟਮਾਰਟਮ ਰਿਪੋਰਟ 'ਚ ਉਸ ਦੇ ਸਿਰ 'ਤੇ ਲੱਗੀ ਸੱਟ ਇਸ ਗੱਲ ਦਾ ਸੰਕੇਤ ਹੈ। ਹਥੌੜੇ ਨਾਲ ਪਹਿਲੇ ਹਮਲੇ ਤੋਂ ਬਾਅਦ ਲੜਕੀ ਨੂੰ ਛੱਤ ਤੋਂ ਸੁੱਟ ਦਿੱਤਾ ਗਿਆ, ਤਾਂ ਜੋ ਬਚਣ ਦਾ ਕੋਈ ਮੌਕਾ ਨਾ ਰਹੇ।ਦੱਸਦੇਈਏ ਕਿ ਪਿੰਡ ਪੱਲਾਪੁਰ ਦੇ ਰਹਿਣ ਵਾਲੇ ਅਨੁਰਾਗ ਸਿੰਘ (45) ਦਾ ਸ਼ੁੱਕਰਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਸ਼ਨੀਵਾਰ ਤੜਕੇ 2.30 ਤੋਂ 3 ਵਜੇ ਦੇ ਵਿਚਕਾਰ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸਾਰਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ।...
May Weather Update-ਦੇਸ਼ ਦੇ ਕਈ ਇਲਾਕਿਆਂ ਵਿਚ ਬੀਤੇ ਕੁਝ ਦਿਨਾਂ ਤੋਂ ਗਰਮੀ ਨੇ ਕਹਿਰ ਪਾਇਆ ਹੋਇਆ ਸੀ। ਇਸ ਵਿਚਾਲੇ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਵਿੱਚ ਔਂਰਜ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਤੇਜ਼ ਧੂੜ ਭਰੇ ਤੂਫਾਨ ਤੋਂ ਬਾਅਦ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਉਧਰ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਿੱਚ ਹਲਕੀ ਬਾਰਿਸ਼ ਅਤੇ ਗਰਜ ਦੇ ਨਾਲ-ਨਾਲ ਧੂੜ ਭਰੀ ਹਨੇਰੀ ਅਤੇ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ 12 ਮਈ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਹਲਕੀ ਬਾਰਿਸ਼, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਆਮ ਤੌਰ ‘ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।ਹੋਰ ਉੱਤਰ-ਪੱਛਮੀ ਰਾਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ 13 ਮਈ ਤੱਕ ਅਤੇ ਰਾਜਸਥਾਨ ਵਿੱਚ 12 ਮਈ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਤੱਟੀ ਖੇਤਰਾਂ ਵਿੱਚ 14 ਮਈ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਬਣਿਆ ਰਹੇਗਾ।ਇਸ ਤੋਂ ਇਲਾਵਾ ਆਈਐਮਡੀ ਨੇ 16 ਮਈ ਤੱਕ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਇਸ ਮੌਸਮ ਦੇ ਨਾਲ ਹੀ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਬਿਹਾਰ, ਝਾਰਖੰਡ ਅਤੇ ਉੜੀਸਾ ਵਿੱਚ ਅੱਜ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 24 ਘੰਟੇ ਮੌਸਮ ਦਾ ਮਿਜਾਜ਼ਸਕਾਈਮੈਟ ਵੈਦਰ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਰਤ, ਪੱਛਮੀ ਬੰਗਾਲ, ਉੜੀਸਾ, ਕਰਨਾਟਕ ਦੇ ਕੁਝ ਹਿੱਸੇ, ਕੇਰਲ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਤੇਲੰਗਾਨਾ, ਮਹਾਰਾਸ਼ਟਰ, ਤਾਮਿਲਨਾਡੂ , ਲਕਸ਼ਦੀਪ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਹੈ।ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਵਿੱਚ ਹਲਕੀ ਬਾਰਿਸ਼ ਅਤੇ ਗਰਜ ਦੇ ਨਾਲ-ਨਾਲ ਧੂੜ ਭਰੀ ਹਨੇਰੀ ਅਤੇ ਗੜੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ 13 ਮਈ ਤੱਕ ਅਤੇ ਰਾਜਸਥਾਨ ਵਿੱਚ 12 ਮਈ ਤੱਕ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਗੁਜਰਾਤ ਦੇ ਤੱਟੀ ਖੇਤਰਾਂ ਵਿੱਚ 14 ਮਈ ਤੱਕ ਗਰਮ ਅਤੇ ਨਮੀ ਵਾਲਾ ਮੌਸਮ ਬਣਿਆ ਰਹੇਗਾ।...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jalandhar Road Accident : जालंधर में हुआ दर्दनाक हादसा, गाड़ी की खिड़कियां काटकर निकाले शव
Health news: डायबिटीज के मरीजों के लिए बेहद कारगर है ये चीजें, आज ही करों डाइट में शामिल
PP constable Result 2024: पंजाब पुलिस कांस्टेबल पद के लिए आयोजित लिखित परीक्षा का परिणाम जारी, यहां चेक करें रिजल्ट