LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਦਰਜ਼ ਡੇ ਉਤੇ ਮਾਂ ਦੇ ਇਕਲੌਤੇ 'ਸਹਾਰੇ' ਨੇ ਤੋੜਿਆ ਦਮ, ਪਤੀ ਤੇ ਦੋ ਪੁੱਤਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ludhiana accident

Ludhiana News : ਲੁਧਿਆਣਾ ਵਿਚ ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨਾਲ ਹਾਦਸਾ ਵਾਪਰ ਗਿਆ। ਪਿੱਛੋਂ ਆਈ ਕਾਰ ਨੇ ਔਰਤ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਵਿਚਕਾਰ ਡਿਵਾਈਡਰ 'ਚ ਜਾ ਡਿੱਗੀ। ਹਾਦਸੇ ਮਗਰੋਂ ਕਾਰ ਚਾਲਕ ਨੇ ਹੇਠਾਂ ਆ ਕੇ ਔਰਤ ਦੀ ਨਬਜ਼ ਚੈੱਕ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਔਰਤ ਦੇ ਨਾਲ ਜਿਮ ਆਏ ਭਤੀਜੇ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ ਅਤੇ ਲੋਕਾਂ ਦੀ ਮਦਦ ਨਾਲ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਇਸ ਦੌਰਾਨ ਦਿੱਲੀ ਲਿਜਾਂਦੇ ਸਮੇਂ ਔਰਤ ਦੀ ਮੌਤ ਹੋ ਗਈ। ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਸਵੀਟੀ ਦੀ ਮਾਂ ਸ਼ਸ਼ੀਕਾਂਤ ਨੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੂੰ ਦੱਸਿਆ ਹੈ ਕਿ ਉਹ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ਦੀ 24 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ 2 ਪੁੱਤਰ ਅਤੇ ਇਕ ਲੜਕੀ ਸੀ। ਉਸ ਦੇ ਦੋਵੇਂ ਪੁੱਤਰ ਸੰਜੀਵ ਅਤੇ ਰਾਜ ਕੁਮਾਰ ਦੀ ਮੌਤ ਹੋ ਚੁੱਕੀ ਹੈ। ਇਕੱਲੀ ਬੇਟੀ ਸਵੀਟੀ ਬਚੀ ਸੀ, ਜੋ ਮੋਬਾਈਲ ਦੀ ਦੁਕਾਨ 'ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ। ਸ਼ਸ਼ੀਕਾਂਤ ਨੇ ਦੱਸਿਆ ਕਿ ਸਵੀਟੀ 10 ਮਈ ਨੂੰ ਸਵੇਰੇ 5.30 ਵਜੇ ਆਪਣੇ ਭਤੀਜੇ ਨਿਤਿਨ ਨਾਲ ਸੂਫੀਆਨਾ ਚੌਕ ਨੇੜੇ ਇਕ ਜਿਮ ਗਈ ਸੀ। ਨਿਤਿਨ ਨੇ ਸਕੂਟਰ ਜਿਮ ਦੇ ਬਾਹਰ ਖੜ੍ਹਾ ਕਰ ਦਿੱਤਾ। ਸਵੀਟੀ ਸੜਕ 'ਤੇ ਤੁਰਨ ਲੱਗੀ। ਉਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਇਸ ਸਬੰਧੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਟੱਕਰ ਤੋਂ ਬਾਅਦ ਸਵੀਟੀ ਚੀਕ ਪਈ। ਇਸ ਤੋਂ ਬਾਅਦ ਡਰਾਈਵਰ ਰੁਕਿਆ ਅਤੇ ਆ ਕੇ ਸਵੀਟੀ ਦੀ ਨਬਜ਼ ਚੈੱਕ ਕੀਤੀ। ਜਦੋਂ ਉਸ ਨੇ ਦੇਖਿਆ ਕਿ ਸਵੀਟੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ ਤਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ।
ਇਸ ਦੌਰਾਨ ਨਿਤਿਨ ਉਥੇ ਪਹੁੰਚ ਗਿਆ ਅਤੇ ਲੋਕ ਵੀ ਇਕੱਠੇ ਹੋ ਗਏ। ਡਰਾਈਵਰ ਨੇ ਲੋਕਾਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਲੈ ਜਾਓ, ਉਹ ਵੀ ਆ ਰਿਹਾ ਸੀ। ਹਾਲਾਂਕਿ ਉਹ ਨਹੀਂ ਆਇਆ ਅਤੇ ਜਦੋਂ ਲੋਕ ਸਵੀਟੀ ਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਦੋਸ਼ੀ ਡਰਾਈਵਰ ਉਥੋਂ ਭੱਜ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਸਬੰਧੀ ਐਸਐਚਓ ਨਰਦੇਵ ਸਿੰਘ ਦਾ ਕਹਿਣਾ ਹੈ ਕਿ ਕਾਰ ਚਾਲਕ ਦਾ ਨਾਮ ਅਜਮੇਰ ਸਿੰਘ ਦੱਸਿਆ ਗਿਆ ਹੈ। ਮੁਲਜ਼ਮ ਸੁਲਤਾਨ ਵਿੰਡ ਰੋਡ, ਕੋਟ ਆਤਮਾ ਰਾਮ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

In The Market