Rahul Gandhi News : ਪੰਜਾਬ 'ਚ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕ ਪਹੁੰਚ ਰਹੇ ਹਨ। ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਪੰਜਾਬ ਦੌਰੇ 'ਤੇ ਹਨ, ਉੱਥੇ ਹੁਣ ਕਾਂਗਰਸ ਦੇ ਸੀਨੀਅਰ ਆਗੂ ਵੀ ਕੱਲ੍ਹ ਯਾਨੀ ਸ਼ਨਿਚਰਵਾਰ ਤੋਂ ਚੋਣ ਪ੍ਰਚਾਰ ਕਰਨਗੇ। ਸੂਬੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਗਪਗ 5 ਰੈਲੀਆਂ ਕਰਨਗੇ। ਸ਼ੁਰੂਆਤ ਅੰਮ੍ਰਿਤਸਰ ਤੋਂ ਹੋਵੇਗੀ। ਇਸ ਲਈ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਜਾਣਕਾਰੀ ਮੁਤਾਬਕ ਰਾਹੁਲ ਗਾਂਧੀ 25 ਮਈ ਨੂੰ ਅੰਮ੍ਰਿਤਸਰ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ 29 ਮਈ ਨੂੰ ਲੋਕ ਸਭਾ ਹਲਕਾ ਪਟਿਆਲਾ ਅਤੇ ਲੁਧਿਆਣਾ ’ਚ ਰੈਲੀਆਂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਦਕਿ 26 ਮਈ ਨੂੰ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ ਸ਼ੁਰੂ ਹੋਣਗੀਆਂ। ਇਸ ਦੌਰਾਨ ਉਹ ਫਤਿਹਗੜ੍ਹ ਸਾਹਿਬ ਅਤੇ ਜਲੰਧਰ ’ਚ ਰੈਲੀਆਂ ਕਰਨਗੇ। ਕਾਂਗਰਸ ਵੱਲੋਂ ਤੈਅ ਕੀਤੀਆਂ ਗਈਆਂ ਰੈਲੀਆਂ ਨੂੰ ਸਫ਼ਲ ਬਣਾਉਣ ਲਈ ਪਾਰਟੀ ਹਾਈਕਮਾਂਡ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂਗੋਪਾਲ 18 ਮਈ ਦੀ ਰਾਤ ਨੂੰ ਪੰਜਾਬ ਆਏ ਸਨ।ਇਸ ਤੋਂ ਇਲਾਵਾ ਪਾਰਟੀ ਦੇ ਰਾਸ਼ਟਰੀ ਮੁਖੀ ਮੱਲਿਕਾਰਜੁਨ ਖੜਗੇ ਦੀ ਫੇਰੀ ਅਜੇ ਤੈਅ ਨਹੀਂ ਹੋਈ ਹੈ। ਇਸ ਤੋਂ ਇਲਾਵਾ ਸਚਿਨ ਪਾਇਲਟ ਅਤੇ ਹੋਰ ਸਟਾਰ ਪ੍ਰਚਾਰਕ ਸੂਬੇ 'ਚ ਸਰਗਰਮ ਹਨ। ਅੱਜ ਉਹ ਬਲਾਚੌਰ ਅਤੇ ਰੂਪਨਗਰ ਹਲਕੇ ’ਚ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਂਜ ਕਾਂਗਰਸ ਨੇ ਅਜੇ ਤੱਕ ਬਠਿੰਡਾ ਵਿੱਚ ਕਿਸੇ ਵੱਡੇ ਆਗੂ ਦੀ ਰੈਲੀ ਤੈਅ ਨਹੀਂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਸਾਰੇ ਸਰਕਲਾਂ ਦੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਲਿਆ। ਇਸ ਤੋਂ ਬਾਅਦ ਰੈਲੀਆਂ ਸਬੰਧੀ ਰਣਨੀਤੀ ਬਣਾਈ ਗਈ। ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਹਰੀਸ਼ ਚੌਧਰੀ ਨੇ 23 ਮਈ ਨੂੰ ਪਟਿਆਲਾ ਦਾ ਦੌਰਾ ਕੀਤਾ। ਦੌਰੇ ਸਬੰਧੀ ਰਣਨੀਤੀ ਵੀ ਬਣਾਈ। ਇਸ ਦੇ ਨਾਲ ਹੀ 'ਆਪ' ਸੁਪਰੀਮੋ ਵੀ 25 ਤੋਂ ਬਾਅਦ ਪੰਜਾਬ 'ਚ ਸਰਗਰਮ ਹੋ ਜਾਣਗੇ।...
Faridkot News : ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ 'ਚ ਅੱਜ ਜਨਸਭਾ ਦੌਰਾਨ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਭਾਵੁਕ ਹੋ ਗਏ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਸਾਨਾਂ ਤੋਂ ਮਾਫ਼ੀ ਵੀ ਮੰਗੀ। ਕੱਲ੍ਹ ਵਾਲੇ ਹੋਏ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ। ਜੇ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਮੇਰੀ ਸੋਚ ਨੂੰ ਜ਼ਰੂਰ ਜਿੰਦਾ ਰੱਖਿਓ।'ਦਰਅਸਲ, ਕਿਸਾਨ ਲਗਾਤਾਰ ਹੰਸਰਾਜ ਹੰਸ ਸਮੇਤ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਇਸ ਮਗਰੋਂ ਹੰਸਰਾਜ ਹੰਸ ਕਾਫੀ ਭਾਵੁਕ ਦਿਖਾਈ ਦਿੱਤੇ ਹਨ। ਇਥੇ ਜਨਸਭਾ ਦੌਰਾਨ ਉਨ੍ਹਾਂ ਦਾ ਦਰਦ ਛਲਕਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਮੇਰੇ ਕਾਫਲੇ 'ਤੇ ਕੁੱਝ ਲੋਕਾਂ ਨੇ ਹਮਲਾ ਕੀਤਾ। ਜੇ ਕਿਸੇ ਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਹੈ ਤਾਂ ਲੈ ਲਓ, ਮੈਂ ਇਕੱਲਾ ਆ ਜਾਵਾਂਗਾ, ਮੇਰਾ ਸਿਰ ਹਾਜ਼ਰ ਹੈ। ਜੇ ਮੈਨੂੰ ਮਾਰ ਕੇ ਸ਼ੁਭਕਰਨ ਵਾਪਸ ਆਉਂਦਾ ਹੈ ਤਾਂ ਮਾਰ ਦਿਓ।'ਦੱਸ ਦੇਈਏ ਕਿ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿਰੋਧ ‘ਚ ਸੰਗਰੂਰ ਰੋਡ ‘ਤੇ ਪਸਿਆਣਾ ਚੌਕੀ ਨੇੜੇ ਧਰਨੇ ‘ਤੇ ਬੈਠੇ ਕਿਸਾਨਾਂ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਕਾਰ ਦਾ ਘਿਰਾਓ ਕਰ ਲਿਆ, ਜੋ ਉਥੋਂ ਰੈਲੀ ਲਈ ਜਾ ਰਹੇ ਸਨ।
ਜਲੰਧਰ-ਸੱਭਿਆਚਾਰਕ ਗਾਇਕ ਰੰਮੀ ਰੰਧਾਵਾ ਮੁੜ ਵਿਵਾਦਾਂ ਵਿਚ ਆ ਗਏ ਹਨ। ਗਾਇਕ ਰੰਮੀ ਰੰਧਾਵਾ ਅਤੇ ਉਸ ਦੀ ਪ੍ਰੇਮਿਕਾ ਉਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਲਾਏ ਗਏ ਹਨ ਕਿ ਰੰਮੀ ਰੰਧਾਵਾ ਦੇ ਇਕ ਵਿਆਹੁਤਾ ਮਹਿਲਾ ਨਾਲ ਸੰਬੰਧ ਹਨ। ਉਸੀ ਮਹਿਲਾ ਦੇ ਘਰਵਾਲੇ ਰਾਕੇਸ਼ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਆਧਾਰ ਉਤੇ ਰੰਮੀ ਰੰਧਾਵਾ ਤੇ ਉਕਤ ਮਹਿਲਾ ਉਤੇ ਪਰਚਾ ਦਰਜ ਕੀਤਾ ਗਿਆ ਹੈ।ਰਾਕੇਸ਼ ਨੇ ਦੱਸਿਆ ਕਿ ਮੇਰਾ ਰਾਜਵਿੰਦਰ ਕੌਰ ਨਾਲ 2013 'ਚ ਵਿਆਹ ਹੋਇਆ ਸੀ। ਪਿਛਲੇ 5 ਸਾਲਾਂ ਤੋਂ ਰਾਜਵਿੰਦਰ ਗਾਇਕ ਰੰਮੀ ਨਾਲ ਰਹਿ ਰਹੀ ਹੈ। ਜਦੋਂ ਮੈਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਰੰਮੀ ਰੰਧਾਵਾ ਵੱਲੋਂ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਆਸ਼ਕ ਨਾਲ ਆਈ ਤੇ ਘਰ ਬਾਹਰ ਖੜ੍ਹੀ ਸਕੂਟਰੀ ਲੈ ਗਈ। ਇਹ ਸਾਰੀ ਵਾਰਦਾਤ ਲੱਗੇ CCTV ਕੈਮਰੇ 'ਚ ਕੈਦ ਹੋ ਗਈ ਹੈ। ਇਸੇ ਦੇ ਆਧਾਰ 'ਤੇ ਰੰਮੀ ਰੰਧਾਵਾ ਤੇ ਰਾਜਵਿੰਦਰ ਕੌਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਮਾਛੀਵਾੜਾ ਨੇੜੇ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਧਾਰਮਿਕ ਥਾਂ ਉਤੇ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ। ਇਸ ਹਾਦਸੇ ਵਿਚ ਮਾਂ-ਧੀ ਮਹਿੰਦਰ ਕੌਰ (65) ਤੇ ਕਰਮਜੀਤ ਕੌਰ (52) ਦੀ ਮੌਤ ਹੋ ਗਈ, ਜਦਕਿ 2 ਬੱਚੇ ਗਗਨਜੋਤ ਕੌਰ (15) ਜਦਕਿ ਇਕ ਲੜਕੀ ਦਾ ਨਾਮ ਪਤਾ ਨਹੀਂ ਲੱਗਾ, ਉਹ ਵੀ ਦਮ ਤੋੜ ਗਏ। ਇਸ ਤੋਂ ਇਲਾਵਾ, ਇਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਪੁਰਸ਼ ਸ਼ਾਮਲ ਸਨ, ਉਹ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ਉਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਬਾਬਾ ਵਡਭਾਗ ਜੀ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਗਿਰੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਇਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ ਗਿਆ ਜਦਕਿ ਬਾਕੀ ਸਾਰੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਔਰਤ ਮਹਿੰਦਰ ਕੌਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਜੋ ਕਿ ਰਿਸ਼ਤੇ ’ਤੇ ਮਾਂ-ਧੀ ਦੱਸੇ ਜਾ ਰਹੇ ਹਨ। ਚਮਕੌਰ ਸਾਹਿਬ ਹਸਪਤਾਲ ਵਿਚ ਜ਼ਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵਲੋਂ ਕਰੇਨ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜ਼ਖ਼ਮੀਆਂ ਵਿਚ ਅਮਨਪ੍ਰੀਤ ਕੌਰ ਵਾਸੀ ਸਿਹੋੜਾ, ਸਰੂਪ ਸਿੰਘ ਵਾਸੀ ਚੀਮਾ, ਪ੍ਰਿਤਪਾਲ ਕੌਰ ਵਾਸੀ ਸਿਹੋੜਾ, ਰੂਪ ਸਿੰਘ ਵਾਸੀ ਲੱਧੜ, ਸੰਦੀਪ ਕੌਰ ਵਾਸੀ ਨਿਜ਼ਾਮਪੁਰ, ਪ੍ਰਵੀਨ ਕੌਰ ਵਾਸੀ ਨਿਜ਼ਾਮਪੁਰ, ਬਲਜਿੰਦਰ ਸਿੰਘ ਵਾਸੀ ਸਿਹੋੜਾ, ਸੁਖਵੀਰ ਕੌਰ ਫਲੌਡ, ਗਿਆਨ ਕੌਰ ਵਾਸੀ ਨਿਜ਼ਾਮਪੁਰ, ਮਨਪ੍ਰੀਤ ਕੌਰ ਵਾਸੀ ਡਾਂਗੋ, ਜੀਵਨ ਸਿੰਘ ਵਾਸੀ ਸਿਹੋੜਾ, ਗੁਰਪ੍ਰੀਤ ਸਿੰਘ ਵਾਸੀ ਨਿਜ਼ਾਮਪੁਰ ਸ਼ਾਮਲ ਹਨ।
National News : ਮੁੜ ਰਿਸ਼ਤੇ ਤਾਰ ਤਾਰ ਕਰਨ ਤੇ ਸ਼ਰਮਸਾਰ ਕਰਨ ਵਾਲੀ ਘਿਨੋਣੀ ਵਾਰਦਾਤ ਸਾਹਮਣੇ ਆਈ ਹੈ। ਦਰਾਣੀ ਦੇ ਸੁੱਤੇ ਪਏ ਬੱਚੇ ਨੂੰ ਜੇਠਾਣੀ ਨੇ ਜ਼ਹਿਰ ਪਿਆ ਦਿੱਤਾ। ਅਜਿਹਾ ਕਰਦੀ ਉਹ ਕੈਮਰੇ ਵਿਚ ਕੈਦ ਹੋ ਗਈ। ਜਿਵੇਂ ਹੀ ਇਸ ਵਾਰਦਾਤ ਦਾ ਖੁਲਾਸਾ ਹੋਇਆ ਤਾਂ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਹ ਘਟਨਾ ਰਾਜਸਥਾਨ ਦੇ ਬਾੜਮੇਰ ਇਲਾਕੇ ਦੀ ਦੱਸੀ ਜਾ ਰਹੀ ਹੈ। ਕੈਮਰੇ ਵਿਚ ਕੈਦ ਹੋਈ ਜੇਠਾਣੀ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿਚ ਵਾਰਦਾਤ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਆਪਣੀ ਦਰਾਣੀ ਦੇ ਬੱਚੇ ਨੂੰ ਮਾਰਨ ਲਈ ਔਰਤ ਨੇ ਸੌਂਦੇ ਹੋਏ ਉਸ ਨੂੰ ਜ਼ਹਿਰ ਪਿਆ ਦਿੱਤਾ। ਲਿਵਿੰਗ ਇੰਡੀਆ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਸਨਸਨੀਖੇਜ਼ ਖ਼ੁਲਾਸਾ ਵੀਡੀਓ ’ਚ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਕ ਔਰਤ ਨਵਜੰਮੇ ਬੱਚੇ ਦੀ ਜਾਨ ਦੀ ਦੁਸ਼ਮਣ ਕਿਵੇਂ ਬਣ ਸਕਦੀ ਹੈ। ਉਹ ਬੱਚੇ ਦੇ ਮੂੰਹ ’ਚ ਕੁਝ ਬੂੰਦਾਂ ਪਾਉਂਦੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜ਼ਹਿਰ ਹੈ। ਰੋਂਗਟੇ ਖੜ੍ਹੇ ਕਰਨ ਵਾਲੀ ਫੁਟੇਜ ਘਟਨਾ ਨੂੰ ਕੈਦ ਕਰਦੀ ਹੈ, ਜਿਥੇ ਔਰਤ ਬੱਚੇ ਨੂੰ ਜ਼ਹਿਰ ਦਿੰਦੀ ਹੈ ਤੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਭੱਜ ਜਾਂਦੀ ਹੈ।ਵੀਡੀਓ ਪੋਸਟ ਕਰ ਕੇ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੀਡੀਓ ਅਨੁਸਾਰ, ਪਰਿਵਾਰ ਵਿਚ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ’ਚ 2 ਬੱਚਿਆਂ ਦੀ ਮੌਤ ਹੋਈ ਸੀ। ਹਾਲਾਂਕਿ ਇਸ ਵਾਰ ਖ਼ੁਸ਼ਕਿਸਮਤੀ ਰਹੀ ਕਿ ਬੱਚੇ ਦੇ ਮੂੰਹ ’ਚ ਜ਼ਹਿਰ ਦੀਆਂ ਕੁਝ ਬੂੰਦਾਂ ਹੀ ਦਾਖ਼ਲ ਹੋਈਆਂ, ਜਿਸ ਨਾਲ ਬੱਚੇ ਦੀ ਜਾਨ ਬਚ ਗਈ। ਘਟਨਾ ਤੋਂ ਬਾਅਦ ਪੀੜਤ ਬੱਚੇ ਨੂੰ ਤਿੰਨ ਦਿਨਾਂ ਤਕ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ ਤੇ ਉਸ ਦੀ ਜਾਨ ਬਚ ਗਈ।ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼ਜਾਣਕਾਰੀ ਮੁਤਾਬਕ ਮੁਲਜ਼ਮ ਔਰਤ ਹੋਰ ਕੋਈ ਨਹੀਂ, ਸਗੋਂ ਬੱਚੇ ਦੀ ਤਾਈ ਹੈ। ਔਰਤ ’ਤੇ ਪਹਿਲਾਂ ਵੀ ਆਪਣੀ ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ਕਾਰਨ ਆਪਣੇ 2 ਬੱਚਿਆਂ ਦੀ ਮੌਤ ਨੂੰ ਦੇਖ ਚੁੱਕੀ ਦਰਾਣੀ ਨੂੰ ਜੇਠਾਣੀ ਉਤੇ ਸ਼ੱਕ ਹੋਇਆ। ਉਸ ਦੀਆਂ ਹਰਕਤਾਂ ’ਤੇ ਨਜ਼ਰ ਰੱਖਣ ਲਈ ਸਾਵਧਾਨੀ ਵਰਤੀ ਸੀ। ਉਸ ਨੂੰ ਕਥਿਤ ਤੌਰ ’ਤੇ ਜੇਠਾਣੀ ’ਤੇ ਆਪਣੇ ਬੱਚਿਆਂ ਨੂੰ ਹੱਤਿਆ ਦਾ ਸ਼ੱਕ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਉਹ ਕੈਮਰੇ ’ਤੇ ਜੇਠਾਣੀ ਦੀਆਂ ਹਰਕਤਾਂ ਨੂੰ ਟਰੈਕ ਕਰਨ ਤੇ ਉਸ ਨੂੰ ਰੰਗੇ ਹੱਥੀਂ ਫੜਨ ਲਈ ਵਧੇਰੇ ਚੌਕਸ ਸੀ। Wife of Elder Brother allegedly gave poison to the child of younger brother in Bhadres village of Rajasthan's Barmer district. Two children of the younger brother died in past in similar circumstance and the mother of the child was suspecting the role of her Jethani in the same.… pic.twitter.com/6TezjeqWcg — NCMIndia Council For Men Affairs (@NCMIndiaa) May 23, 2024 ...
Punjab Weather Update : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ ਪਰ ਇਸ ਵਿਚਾਲੇ ਪੰਜਾਬ ਵਿੱਚ ਤਾਪਮਾਨ ਵਿੱਚ ਕੁਝ ਗਿਰਾਵਟ ਨਜ਼ਰ ਆਈ ਹੈ। ਔਸਤਨ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਲਈ ਰੈੱਡ ਦੀ ਬਜਾਏ ਆਰੇਂਜ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਬਠਿੰਡਾ ਦਾ ਤਾਪਮਾਨ ਮੁੜ ਸਭ ਤੋਂ ਗਰਮ ਰਿਹਾ ਪਰ ਉੱਥੇ ਵੀ ਪਿਛਲੇ 24 ਘੰਟਿਆਂ ਦੌਰਾਨ 1.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦਰਅਸਲ, ਬੀਤੇ ਦਿਨੀਂ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਸੀ। ਇਸ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਤਾਂ ਨਹੀਂ ਪਿਆ ਪਰ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅੱਜ ਸ਼ੁੱਕਰਵਾਰ ਨੂੰ ਵੀ ਪੰਜਾਬ ਦਾ ਤਾਪਮਾਨ 45 ਡਿਗਰੀ ਜਾਂ ਥੋੜ੍ਹਾ ਘੱਟ ਰਹਿਣ ਦਾ ਅਨੁਮਾਨ ਹੈ।ਪਰ ਇਹ ਰਾਹਤ ਲੰਬੇ ਸਮੇਂ ਲਈ ਨਹੀਂ ਹੈ। ਭਾਰਤ 'ਚ 25 ਮਈ ਤੋਂ ਨੌਤਪਾ ਸ਼ੁਰੂ ਹੋ ਰਿਹਾ ਹੈ। ਐਤਵਾਰ ਤੋਂ ਇਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਕੀ ਹੁੰਦਾ ਹੈ ਨੌਤਪਾ?ਨੌਤਪਾ ਉਹ ਸਮਾਂ ਹੈ ਜਿਸ ਵੇਲੇ ਸੂਰਜ ਧਰਤੀ ਦੇ ਨਜ਼ਦੀਕ ਆਵੇਗਾ। ਇਸ ਦੌਰਾਨ ਗਰਮੀ ਵੱਧ ਜਾਵੇਗੀ ਤੇ ਤਾਪਮਾਨ ਵਿਚ ਵਾਧਾ ਹੋਵੇਗਾ। ਨੌਤਪਾ 25 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਇਨ੍ਹਾਂ 15 ਜ਼ਿਲ੍ਹਿਆਂ ਲਈ ਰੈੱਡ-ਆਰੇਂਜ ਅਲਰਟ ਜਾਰੀਮੌਸਮ ਵਿਭਾਗ ਅਨੁਸਾਰ ਪੰਜਾਬ ਦੇ 15 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਜਲੰਧਰ, ਕਪੂਰਥਲਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 45 ਡਿਗਰੀ ਦੇ ਆਸ-ਪਾਸ ਜਾਂ ਹੇਠਾਂ ਰਹਿਣ ਦੀ ਸੰਭਾਵਨਾ ਹੈ।ਇਸ ਦੇ ਨਾਲ ਹੀ ਬਾਕੀ ਸਾਰੇ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਟਿਆਲਾ ਤੋਂ ਦੋ ਬੱਚੇ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਕਰਨ ਗਏ ਲਾਪਤਾ ਹੋ ਗਏ। ਹੁਣ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ਸਰਯੂ ਨਦੀ ’ਚੋਂ ਮਿਲੀਆਂ । ਪਰਿਵਾਰ ਵਾਲਿਆਂ ਨੂੰ ਨਦੀ ਕਿਨਾਰਿਓਂ ਬੱਚਿਆਂ ਦੇ ਕੱਪੜੇ ਮਿਲੇ ਸਨ। ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰਿੰਸ ਤੇ ਕਾਰਤਿਕ ਵਜੋਂ ਹੋਈ ਹੈ। ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ। ਮਾਦੱਸ ਦੇਈਏ ਕਿ ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਬੱਸ ਅਯੁੱਧਿਆ ਵਿਖੇ ਰਾਮ ਲੱਲਾ ਦੇ ਦਰਸ਼ਨ ਲਈ ਗਈ ਸੀ ਵਿਚ ਪਟਿਆਲਾ ਦੇ ਦੋਵੇਂ ਬੱਚੇ ਪ੍ਰਿੰਸ ਤੇ ਕਾਰਤਿਕ ਵੀ ਸਨ। 18 ਮਈ ਤੋਂ ਦੋਵੇਂ ਬੱਚੇ ਲਾਪਤਾ ਹੋ ਗਏ ਸਨ, ਜਿਨ੍ਹਾਂ ਦੀਆਂ ਦੇਹਾਂ ਬੀਤੇ ਦਿਨੀਂ ਸਰਯੂ ਨਦੀ ਤੋਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਪਟਿਆਲਾ ਵਿਖੇ ਲਿਆਂਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸਸਕਾਰ ਕੀਤਾ ਗਿਆ।
National News : ਰਸੋਈ ਗੈਸ ਦੇ ਉਪਭੋਗਤਾਵਾਂ ਨਾਲ ਸਬੰਧਤ ਇਕ ਜ਼ਰੂਰੀ ਅਪਡੇਟ ਸਾਹਮਣੇ ਆਈ ਹੈ। ਖਪਤਕਾਰਾਂ ਲਈ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ 31 ਮਈ ਤਕ ਆਹ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇ ਖਪਤਕਾਰਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਮਿਲਦੀ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋ ਜਾਵੇਗੀ। ਇੰਨਾ ਹੀ ਨਹੀਂ, ਜਿਹੜੇ ਸਬਸਿਡੀ ਦੀ ਸਹੂਲਤ ਦਾ ਲਾਹਾ ਲੈ ਰਹੇ ਹਨ, ਉਹ ਵੀ ਬੰਦ ਹੋ ਜਾਵੇਗਾ। ਆਓ ਜਾਣੀਏ 31 ਮਈ ਤੋਂ ਪਹਿਲਾਂ ਪਹਿਲਾਂ ਕਿਹੜਾ ਕੰਮ ਕਰਨਾ ਹੋਵੇਗਾ।ਗੈਸ ਏਜੰਸੀ ਵਿਚ ਜਾ ਕੇ ਬਾਇਓਮੀਟਰਕ ਪ੍ਰਮਾਣੀਕਰਨ ਜ਼ਰੀਏ e-KYC ਕਰਵਾਉਣੀ ਜ਼ਰੂਰੀ ਹੈ। ਪਹਿਲਾਂ ਇਸ ਦੀ ਸੀਮਾ 31 ਦਸੰਬਰ 2023 ਤੱਕ ਨਿਰਧਾਰਤ ਕੀਤੀ ਗਈ ਸੀ। ਹੁਣ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ e-KYC ਨਹੀਂ ਕਰਵਾਏ ਜਾਣ ਕਾਰਨ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਦੀ ਸੀਮਾ ਵਧਾ ਕੇ ਇਸ ਸਾਲ ਦੀ 31 ਮਈ ਤੱਕ ਕਰ ਦਿੱਤੀ ਹੈ। 31 ਮਈ ਤੱਕ ਵੀ ਈ-ਕੇਵਾਈਸੀ ਨਾ ਕਰਨ ਵਾਲੇ ਉਪਭੋਗਤਾਵਾਂ ਨੂੰ ਇਕ ਤਾਂ ਸਪਲਾਈ ਨਹੀਂ ਹੋਵੇਗੀ ਤੇ ਖਾਸ ਕਰ ਕੇ ਜੋ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਮੁਤਾਬਕ ਉਪਭੋਗਤਾ ਜਿਨ੍ਹਾਂ ਦੇ ਨਾਂ ਤੋਂ ਕੁਨੈਕਸ਼ਨ ਹੈ ਉਹ ਆਪਣਾ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫਤਰ ਵਿਚ ਸਵੇਰੇ 10 ਵਜੇ ਤੋਂ 5 ਵਜੇ ਤੱਕ ਜਾ ਕੇ ਆਪਣੀ e-KYC ਖਰਵਾ ਸਕਦੇ ਹਨ।
ਅੰਬਾਲਾ : ਹਰਿਆਣਾ ਵਿਚ ਸ਼ੁੱਕਰਵਾਰ ਤੜਕਸਾਰ ਦਿੱਲੀ-ਜੰਮੂ ਨੈਸ਼ਨਲ ਹਾਈਵੇ 'ਤੇ ਇਕ ਮਿੰਨੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਹਾਦਸਾ ਅੰਬਾਲਾ ਛਾਉਣੀ ਨੇੜੇ ਮੋਹਰਾ ਪਿੰਡ ਵਿਚ ਹੋਇਆ। ਜ਼ਖਮੀ ਇਸ ਸਮੇਂ ਅੰਬਾਲਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ।ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਮਿੰਨੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਟਰੱਕ ਨੇ ਹਾਈਵੇ 'ਤੇ ਅਚਾਨਕ ਬ੍ਰੇਕਾਂ ਲਾ ਦਿੱਤੀ, ਜਿਸ ਕਾਰਨ ਪਿੱਛੇ ਤੋਂ ਆ ਰਹੀ ਮਿੰਨੀ ਬੱਸ ਉਸ ਨਾਲ ਟਕਰਾ ਗਈ।ਪੁਲਿਸ ਮੁਤਾਬਕ ਯੂਪੀ ਦੇ ਬੁਲੰਦਸ਼ਹਿਰ ਤੋਂ ਸ਼ਰਧਾਲੂ ਮਿੰਨੀ ਬੱਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸੇ ਵਿਚ ਵਾਲ-ਵਾਲ ਬਚੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਿੰਨੀ ਬੱਸ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਮਿੰਨੀ ਬੱਸ ਟਰੱਕ ਨਾਲ ਟਕਰਾ ਗਈ। ਇਸ ਘਟਨਾ ਵਿਚ ਮਰਨ ਵਾਲੇ ਸਾਰੇ 7 ਲੋਕ ਇਕ ਹੀ ਪਰਿਵਾਰ ਦੇ ਸਨ। ਪੁਲਿਸ ਮੁਤਾਬਕ ਘਟਨਾ 'ਚ ਜ਼ਖਮੀ ਹੋਏ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਲੋਕਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿਤਾ।ਅੰਬਾਲਾ ਦੇ ਪੜਾਵ ਥਾਣੇ ਦੇ ਐਸਐਚਓ ਦਿਲੀਪ ਨੇ ਦਸਿਆ ਕਿ ਡਾਕਟਰਾਂ ਮੁਤਾਬਕ ਇਸ ਹਾਦਸੇ ਵਿਚ ਹੁਣ ਤਕ ਸੱਤ ਮੌਤਾਂ ਹੋ ਚੁੱਕੀਆਂ ਹਨ, ਜਦਕਿ ਕਈਆਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਨੇੜਲੇ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।
ਪਟਿਆਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਸਮਰਥਨ ਵਿੱਚ ਫਤਹਿ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੀ ਤਿਆਰੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਮੰਗਲਵਾਰ ਨੂੰ ਪੁੱਜੇ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਰੈਲੀ ਵਾਲੀ ਥਾਂ 'ਤੇ ਪਹੁੰਚੇ। ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਨੀਮ ਫੌਜੀ ਫੋਰਸ ਤਾਇਨਾਤ ਕੀਤੀ ਗਈ। ਇਸ ਮੌਕੇ ਸੁਨੀਲ ਜਾਖੜ, ਹੰਸ ਰਾਜ ਹੰਸ, ਮਨਪ੍ਰੀਤ ਸਿੰਘ, ਪਰਮਪਾਲ ਕੌਰ, ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਵਰਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਕਾਫੀ ਸਮਾਂ ਪੰਜਾਬ ਵਿੱਚ ਬਿਤਾਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਅਤੇ ਪੁਰਾਣੇ ਦੋਸਤਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਅਤੇ ਕਾਲੀ ਮਾਤਾ ਜੀ ਦੀ ਧਰਤੀ ਤੋਂ ਆਪਣਾ ਚੋਣ ਦੌਰਾ ਸ਼ੁਰੂ ਕਰਨ ਦਾ ਮੌਕਾ ਮਿਲਿਆ। ਮੈਨੂੰ ਪੁਰਾਣਾ ਪਟਿਆਲਾ ਯਾਦ ਆ ਗਿਆ ਜਦੋਂ ਬਾਰਾਦਰੀ ਗਾਰਡਨ ਜਾ ਕੇ ਪਟਿਆਲੇ ਕਚੋਰੀ ਖਾਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਜਨਤਾ ਨੇ ਭਾਜਪਾ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਪੰਜਾਬ ਵੀ ਜਾਣਦਾ ਹੈ ਕਿ ਉਹ ਇਸ ਦੀਆਂ ਵੋਟਾਂ ਨੂੰ ਬਰਬਾਦ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਬਣਨੀ ਚਾਹੀਦੀ ਹੈ ਜੋ ਵਿਕਸਤ ਭਾਰਤ ਦਾ ਨਿਰਮਾਣ ਕਰ ਸਕੇ।ਉਨ੍ਹਾਂ ਕਿਹਾ ਕਿ ਜਨਤਾ ਨੇ ਭਾਜਪਾ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਪੰਜਾਬ ਵੀ ਜਾਣਦਾ ਹੈ ਕਿ ਵੋਟਾਂ ਨੂੰ ਬਰਬਾਦ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਬਣਨੀ ਚਾਹੀਦੀ ਹੈ ਜੋ ਵਿਕਸਿਤ ਭਾਰਤ ਦਾ ਨਿਰਮਾਣ ਕਰ ਸਕੇ।ਉਨ੍ਹਾਂ ਕਿਹਾ ਕਿ ਭਾਰਤ ਗਠਜੋੜ ਦਾ ਨਾ ਤਾਂ ਕੋਈ ਆਗੂ ਹੈ ਅਤੇ ਨਾ ਹੀ ਕੋਈ ਇਰਾਦਾ। 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਕਰਨ ਲਈ ਹੋ ਰਹੀਆਂ ਹਨ। ਭਾਰਤੀ ਗਠਜੋੜ ਭਾਰਤ ਨੂੰ ਵੰਡਣਾ ਚਾਹੁੰਦਾ ਹੈ ਤੇ ਭਾਜਪਾ ਨੂੰ ਭਾਰਤ ਨੂੰ ਇਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂਆਂ ਦੀ ਧਰਤੀ ਪੰਜਾਬ 'ਤੇ ਮੱਥਾ ਟੇਕਣ ਅਤੇ ਅਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਅਤੇ ਰੇਤ ਮਾਫੀਆ ਦਾ ਬੋਲਬਾਲਾ ਹੈ। ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਦੋ ਪਾਰਟੀਆਂ ਹਨ ਤੇ ਇਕ ਹੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੇ ਅਤੇ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਮ ਮੰਦਰ ਤਾਂ ਆਜ਼ਾਦੀ ਦੇ ਦੂਜੇ ਦਿਨ ਹੀ ਬਣ ਜਾਣਾ ਚਾਹੀਦਾ ਸੀ ਪਰ ਹੁਣ ਜਦੋਂ ਰਾਮ ਮੰਦਰ ਬਣ ਗਿਆ ਹੈ ਤਾਂ ਇਹ ਲੋਕ ਮਾੜਾ ਬੋਲ ਰਹੇ ਹਨ। ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਹਨ। ਇਸ ਤੋਂ ਬਾਅਦ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਨਸ਼ਿਆਂ ਦੀ ਦਲਦਲ ਵਿੱਚ ਧਸ ਰਿਹਾ ਹੈ। ਉਨ੍ਹਾਂ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਲੋੜ ਹੈ।
Firozepur : ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਖੌਫਨਾਕ ਘਟਨਾ ਵਾਪਰੀ ਹੈ। ਜਿਥੇ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰ ਨਿਗਲ ਲਿਆ। ਇਸ ਦੌਰਾਨ ਇੱਕ ਔਰਤ ਅਤੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਤਲਵੰਡੀ ਭਾਈ ਦੇ ਬੁੱਢਾ ਖੂਹ ਦਾ ਰਹਿਣ ਵਾਲਾ ਸੀ। ਜਿਨ੍ਹਾਂ ਦੇ ਲੜਕੇ ਅਮਨ ਗੁਲਾਟੀ ਨੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਸਨ ਅਤੇ ਸੇਅਰ ਮਾਰਕੀਟ ਡਾਊਨ ਹੋ ਜਾਣ ਕਾਰਨ ਉਸ ਨੂੰ ਕਾਫੀ ਘਾਟਾ ਪੈ ਗਿਆ ਸੀ। ਇਸ ਦੇ ਚਲਦਿਆਂ ਅਮਨ ਗੁਲਾਟੀ ਸਮੇਤ ਉਸ ਦੀ ਪਤਨੀ ਮੋਨਿਕਾ, ਇੱਕ ਅੱਠ ਸਾਲਾ ਬੱਚੀ ਅਤੇ ਇੱਕ ਢਾਈ ਸਾਲਾ ਬੱਚੀ ਨੇ ਸਲਫਾਸ ਖਾ ਲਈ। ਪਤਨੀ ਮੋਨਿਕਾ ਅਤੇ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਮਨ ਗੁਲਾਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
Tips to Stay Safe in Increasing Temperature : ਉੱਤਰੀ ਭਾਰਤ ਵਿੱਚ ਭਿਆਨਕ ਗਰਮੀ ਕਾਰਨ ਲੋਕ ਬੇਹਾਲ ਹਨ। ਆਉਣ ਵਾਲੇ ਦਿਨਾਂ 'ਚ ਪਾਰਾ 50 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਅਜਿਹੇ 'ਚ ਤੇਜ਼ ਧੁੱਪ ਤੇ ਗਰਮੀ ਕਾਰਨ ਸਿਰ ਦਰਦ ਅਤੇ ਦਸਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਪਹਿਲਾਂ ਤੋਂ ਹੀ ਇਹ ਤਰੀਕੇ ਅਪਣਾਓ। ਗਰਮੀ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਉੱਤਰੀ ਭਾਰਤ ਦੀਆਂ ਕਈ ਥਾਵਾਂ 'ਤੇ ਤਾਪਮਾਨ 44 ਡਿਗਰੀ ਤਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ 50 ਡਿਗਰੀ ਤੱਕ ਪਹੁੰਚ ਸਕਦਾ ਹੈ। ਅਜਿਹੇ 'ਚ ਹੀਟ ਵੇਵ ਕਾਰਨ ਕਈ ਥਾਵਾਂ 'ਤੇ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਤੇਜ਼ ਧੁੱਪ ਤੇ ਗਰਮੀ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਗਰਮੀ ਕਾਰਨ ਲੋਕਾਂ ਨੂੰ ਸਿਰ ਦਰਦ ਤੇ ਦਸਤ ਹੋਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹਾ ਹੀਟ ਸਟ੍ਰੋਕ ਕਾਰਨ ਹੁੰਦਾ ਹ...
ਫਗਵਾੜਾ : ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਘੁੰਮਣ ਆਏ ਵਫ਼ਦ ਦੀ Russian ਕੁੜੀ ਨਾਲ ਫਗਵਾੜਾ ਦੇ ਰੇਲਵੇ ਸਟੇਸ਼ਨ 'ਤੇ ਵਾਰਦਾਤ ਹੋ ਗਈ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਨੇ ਦੱਸਿਆ ਕਿ ਉਹ ਅਕਸਰ ਹੀ ਵਿਦੇਸ਼ੀ ਲੋਕਾਂ ਨੂੰ ਅਧਿਆਤਮ ਦੇ ਗਿਆਨ ਲਈ ਭਾਰਤ ਦੀ ਯਾਤਰਾ 'ਤੇ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਨੂੰ ਪੰਜਾਬ ਸਮੇਤ ਭਾਰਤ ਦੀਆਂ ਵੱਖ-ਵੱਖ ਅਧਿਆਤਮਕ, ਧਾਰਮਿਕ ਅਤੇ ਇਤਿਹਾਸਕ ਥਾਵਾਂ 'ਤੇ ਲੈ ਕੇ ਜਾਂਦੇ ਹਨ। ਬੀਤੇ ਦਿਨੀਂ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਵਾਪਸ ਆ ਰਹੇ ਸਨ। ਜਦੋਂ ਉਹ ਫਗਵਾੜਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਇਕ ਅਣਪਛਾਤੇ ਨੇ ਉਨ੍ਹਾਂ ਦੇ ਨਾਲ ਆ ਰਹੀ ਇਕ ਰਸ਼ੀਅਨ ਕੁੜੀ ਤੋਂ ਉਸ ਦਾ ਪਰਸ ਖੋਹ ਲਿਆ, ਜਿਸ ਵਿਚ ਉਸ ਦੇ ਤਕਰੀਬਨ 3 ਲੱਖ ਤੋਂ ਜ਼ਿਆਦਾ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ, ਬੈਂਕ ਦੇ ਕਾਰਡ ਤੇ ਰਸ਼ੀਆ ਵਾਲੇ ਘਰ ਦੀਆਂ ਚਾਬੀਆਂ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਤੋਂ ਕਾਫ਼ੀ ਘਬਰਾ ਗਏ ਤੇ ਡਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ। ਕਪੂਰਥਲਾ ਪਹੁੰਚ ਕੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਫਗਵਾੜਾ ਵਿਚ ਸ਼ਿਕਾਇਤ ਕਰਨ ਲਈ ਕਿਹਾ ਹੈ। ਦੂਜੇ ਪਾਸੇ ਫਗਵਾੜਾ ਦੇ DSP ਜਸਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ।
National News : ਹਾਈ ਸਕੂਲ ਬੋਰਡ ਦੀ 2024 ਦੀ ਪ੍ਰੀਖਿਆ ਦੀ ਹੁਸ਼ਿਆਰ ਵਿਦਿਆਰਥਣ ਨੇ ਸੋਮਵਾਰ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਨੂੰ ਪੁਲਿਸ ਨੂੰ ਬਿਨਾਂ ਦੱਸੇ ਲਾਸ਼ ਦਾ ਸਸਕਾਰ ਵੀ ਕਰ ਦਿੱਤਾ।ਇਹ ਸਨਸਨੀਖੇਜ ਮਾਮਲਾ ਯੂਪੀ ਦੇ ਫਤਿਹਪੁਰ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਹ ਜ਼ਿਲ੍ਹਾ ਟਾਪਰ ਬਣਨ ਵਿੱਚ ਇੱਕ ਅੰਕ ਤੋਂ ਖੁੰਝ ਗਈ ਸੀ। ਜਿਸ ਦਾ ਉਸ ਨੂੰ ਅਫਸੋਸ ਹੈ। ਉਹ ਅਕਸਰ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਰਹਿੰਦੀ ਸੀ। ਇਹ ਘਟਨਾ ਜਾਫਰਗੰਜ ਇਲਾਕੇ ਦੇ ਪਿੰਡ ਪਾਂਡੇਪੁਰ ਦੀ ਹੈ। ਜਿੱਥੇ ਯੋਗਿੰਦਰ ਸਿੰਘ ਦੀ 16 ਸਾਲਾ ਧੀ ਸਾਕਸ਼ੀ ਨਜ਼ਦੀਕੀ ਫ਼ਿਰੋਜ਼ਪੁਰ ਦੇ ਕ੍ਰਿਸ਼ਨਾ ਇੰਟਰ ਕਾਲਜ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਸਾਲ ਹੋਈ ਹਾਈ ਸਕੂਲ ਦੀ ਪ੍ਰੀਖਿਆ ਵਿੱਚ ਉਸ ਨੇ 85.3 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਸਨ ਪਰ ਇੱਕ ਅੰਕ ਘੱਟ ਹੋਣ ਕਾਰਨ ਉਹ ਜ਼ਿਲ੍ਹੇ ਦੀ ਟਾਪ ਲਿਸਟ ਤੋਂ ਵਾਂਝੀ ਰਹਿ ਗਈ। ਇਸ ਦੇ ਬਾਵਜੂਦ ਧੀ ਦੀ ਕਾਮਯਾਬੀ ਤੋਂ ਪੂਰਾ ਪਰਿਵਾਰ ਉਤਸ਼ਾਹਿਤ ਸੀ। ਸਕੂਲ ਵਿੱਚ ਬੇਟੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਫੋਟੋ ਅਖਬਾਰਾਂ ਵਿੱਚ ਛਪੀ। ਸਕੂਲ ਵੱਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ ਪਰ ਇੱਕ ਅੰਕ ਘੱਟ ਆਉਣ ਦੇ ਪਛਤਾਵੇ ਕਾਰਨ ਉਹ ਪਰੇਸ਼ਾਨ ਸੀ। ਪਿੰਡ ਵਾਸੀਆਂ ਅਨੁਸਾਰ ਸਾਕਸ਼ੀ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਮੈਰਿਟ ਸੂਚੀ ਵਿੱਚ ਨਾ ਆਉਣ ਕਾਰਨ ਉਹ ਪਰੇਸ਼ਾਨ ਅਤੇ ਚੁੱਪ ਰਹੀ। ਸੋਮਵਾਰ ਰਾਤ ਕਰੀਬ 9 ਵਜੇ ਜਦੋਂ ਘਰ ਦੇ ਲੋਕ ਸੌਂ ਗਏ ਤਾਂ ਉਸ ਨੇ ਘਰ ਦੇ ਨਾਲ ਲੱਗਦੇ ਪਸ਼ੂਆਂ ਦੇ ਸ਼ੈੱਡ 'ਚ ਸਥਿਤ ਨਿੰਮ ਦੇ ਦਰੱਖਤ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਗਲੀ ਸਵੇਰ ਜਦੋਂ ਮਾਂ ਉੱਥੇ ਪਹੁੰਚੀ ਤਾਂ ਉਸ ਨੇ ਆਪਣੀ ਬੇਟੀ ਨੂੰ ਲਟਕਦਾ ਦੇਖ ਕੇ ਰੌਲਾ ਪਾਇਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਫਿਰ ਚੁੱਕ ਕੇ ਅੰਤਿਮ ਸੰਸਕਾਰ ਕੀਤਾ। ਬਾਇਓਲੋਜੀ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਸਾਕਸ਼ੀਵਿਦਿਆਰਥਣ ਦੇ ਜੀਜਾ ਰਾਮ ਪ੍ਰਕਾਸ਼ ਨੇ ਦੱਸਿਆ ਕਿ ਸਾਕਸ਼ੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਸੀ, ਉਹ ਇੰਟਰਮੀਡੀਏਟ ਵਿੱਚ ਸਖ਼ਤ ਮਿਹਨਤ ਕਰ ਰਹੀ ਸੀ ਅਤੇ ਬਾਇਓਲੋਜੀ ਦੀ ਪੜ੍ਹਾਈ ਕਰਨ ਲਈ ਕਹਿ ਰਹੀ ਸੀ। ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਸਾਕਸ਼ੀ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਆਪਣੀ ਹੋਨਹਾਰ ਧੀ ਦੀ ਆਤਮਹੱਤਿਆ ਨਾਲ ਪਿਤਾ ਦੁਖੀ ਹੈ। ਉਸ ਦੀ ਸਿਹਤ ਵਿਗੜ ਗਈ। ਅਚਾਨਕ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਬੇਟੀ ਦੀ ਮੌਤ ਕਾਰਨ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ।
ਅਹਿਮਦਾਬਾਦ ਵਿੱਚ ਖੇਡੇ ਗਏ ਐਲੀਮੀਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਰਾਜਸਥਾਨ ਹੱਥੋਂ 4 ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ। ਇਸ ਨਾਲ ਵਿਰਾਟ ਕੋਹਲੀ ਐਂਡ ਕੰਪਨੀ ਦਾ ਪਹਿਲਾ ਆਈਪੀਐਲ ਖਿਤਾਬ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਅਧੂਰਾ ਰਹਿ ਗਿਆ। ਫਰੈਂਚਾਇਜ਼ੀ 17 ਸਾਲ ਬਾਅਦ ਵੀ ਕਾਮਯਾਬ ਨਹੀਂ ਹੋ ਸਕੀ ਹੈ। ਇਸ ਤੋਂ ਬਾਅਦ ਡਰੈਸਿੰਗ ਰੂਮ 'ਚ ਖਿਡਾਰੀਆਂ ਦੇ ਚਿਹਰਿਆਂ 'ਤੇ ਬੇਹੱਦ ਨਿਰਾਸ਼ਾ ਦੇਖਣ ਨੂੰ ਮਿਲੀ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਖਿਡਾਰੀ ਹਾਰ ਤੋਂ ਬਾਅਦ ਨਿਰਾਸ਼ ਅਤੇ ਉਦਾਸ ਨਜ਼ਰ ਆ ਰਹੇ ਹਨ।ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਪਿਛਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਲੇਆਫ 'ਚ ਜਗ੍ਹਾ ਬਣਾਈ ਸੀ। ਪਰ ਐਲੀਮੀਨੇਟਰ ਮੈਚ ਵਿੱਚ ਆਰਸੀਬੀ ਦੀ ਬੱਲੇਬਾਜ਼ੀ ਥੋੜੀ ਵਿਗੜ ਗਈ, ਜਿਸ ਕਾਰਨ 20 ਤੋਂ 25 ਦੌੜਾਂ ਘੱਟ ਰਹਿ ਗਈਆਂ।ਕਪਤਾਨ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਫੀਲਡਿੰਗ ਵਿੱਚ ਵੀ ਕੈਚ ਛੁੱਟ ਗਏ। ਜਿੱਥੋਂ ਮੈਚ ਸਮਾਪਤ ਹੋਇਆ। ਗਲੇਨ ਮੈਕਸਵੈੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਸ ਕਾਰਨ ਉਹ ਆਪਣੇ ਆਪ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ। ਡਰੈਸਿੰਗ ਰੂਮ 'ਚ ਜਾਂਦੇ ਹੋਏ ਉਸ ਨੇ ਦਰਵਾਜ਼ੇ 'ਤੇ ਹੱਥ ਮਾਰਿਆ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਾਰ ਤੋਂ ਬਾਅਦ ਡਰੈਸਿੰਗ ਰੂਮ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ। ਸਾਰੇ ਖਿਡਾਰੀਆਂ ਦੇ ਚਿਹਰਿਆਂ 'ਤੇ ਨਿਰਾਸ਼ਾ ਅਤੇ ਉਦਾਸੀ ਦੇਖੀ ਗਈ। ਵਿਰਾਟ ਕੋਹਲੀ ਨੇ ਆਪਣੇ ਖੇਡ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦਕੋਹਲੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ ਅਤੇ 15 ਮੈਚਾਂ 'ਚ 741 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੇ ਬੱਲੇ ਤੋਂ 1 ਸੈਂਕੜਾ ਅਤੇ 5 ਅਰਧ ਸੈਂਕੜੇ ਵੀ ਦੇਖਣ ਨੂੰ ਮਿਲੇ ਪਰ ਟੀਮ ਨੂੰ ਅੰਜਾਮ ਤਕ ਨਹੀਂ ਲਿਜਾ ਸਕੇ। ਉਨ੍ਹਾਂ ਨੇ ਚੌਕੇ-ਛੱਕਿਆਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਦੂਜੇ ਪਾਸੇ ਉਨ੍ਹਾਂ ਨੂੰ ਮੈਦਾਨ 'ਚ ਪ੍ਰਸ਼ੰਸਕਾਂ ਦਾ ਵੀ ਕਾਫੀ ਸਮਰਥਨ ਮਿਲਿਆ। ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ,'ਅਸੀਂ ਆਪਣੀਆਂ ਭਾਵਨਾਵਾਂ ਨੂੰ ਦਬਾ ਨਹੀਂ ਸਕਦੇ। ਸਾਨੂੰ ਆਪਣਾ ਮਨੋਬਲ ਡਿੱਗਣ ਨਹੀਂ ਦੇਣਾ ਚਾਹੀਦਾ। ਵਿਸ਼ੇਸ਼ ਕੁਆਲੀਫਾਇਰ ਗੇਮਾਂ ਵਿੱਚ ਟਰਨਿੰਗ ਪੁਆਇੰਟ ਆਉਂਦੇ ਹਨ। ਸਾਨੂੰ ਮਾਣ ਹੈ ਕਿ ਅਸੀਂ ਚੰਗੀ ਕ੍ਰਿਕਟ ਖੇਡੀ। ਹਰ ਸੀਜ਼ਨ ਵਿੱਚ ਸਾਨੂੰ ਪ੍ਰਸ਼ੰਸਕਾਂ ਦਾ ਪੂਰਾ ਸਮਰਥਨ ਮਿਲਦਾ ਹੈ। ਇਸ ਸਾਲ ਵੀ ਬਹੁਤ ਪਿਆਰ ਮਿਲਿਆ। ਸਾਨੂੰ ਬੈਂਗਲੁਰੂ ਹੀ ਨਹੀਂ, ਸਗੋਂ ਭਾਰਤ ਦੇ ਹਰ ਕੋਨੇ ਤੋਂ ਪ੍ਰਸ਼ੰਸਕਾਂ ਦਾ ਸਮਰਥਨ ਮਿਲਿਆ ਹੈ। ਜਿਸ ਲਈ ਮੈਂ ਪ੍ਰਸ਼ੰਸਕਾਂ ਦੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।' ਦਿਨੇਸ਼ ਕਾਰਤਿਕ- ਇਹ ਆਰਸੀਬੀ ਦਾ ਸੀ ਖਾਸ ਸੀਜ਼ਨਦਿਨੇਸ਼ ਕਾਰਤਿਕ ਨੇ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ। ਹੁਣ ਉਹ ਕਦੇ ਵੀ ਆਈਪੀਐਲ ਵਿੱਚ ਖੇਡਦੇ ਨਜ਼ਰ ਨਹੀਂ ਆਏ। ਇਸ ਮੌਕੇ 'ਤੇ ਖਿਡਾਰੀਆਂ ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸਿਰਾਜ ਨੂੰ ਡ੍ਰੈਸਿੰਗ ਰੂਮ 'ਚ ਮੋਢਿਆਂ 'ਤੇ ਬਿਠਾ ਕੇ ਚੀਅਰ ਕਰਦੇ ਦੇਖਿਆ ਗਿਆ। ਇਸ ਦੌਰਾਨ ਡੀ.ਕੇ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 'ਅਸੀਂ 6 ਮੈਚਾਂ 'ਚ ਲਗਾਤਾਰ 6 ਜਿੱਤਾਂ ਹਾਸਲ ਕੀਤੀਆਂ। ਅਸੀਂ ਹਰ ਰੋਜ਼ ਸਖ਼ਤ ਮਿਹਨਤ ਕਰਦੇ ਹਾਂ ਪਰ ਅੱਜ ਦਾ ਦਿਨ ਸਭ ਤੋਂ ਮਾੜਾ ਸੀ। ਅਸੀਂ ਚੰਗਾ ਕਰਾਂਗੇ। ਸਾਨੂੰ ਆਪਣੇ ਲੜਕਿਆਂ 'ਤੇ ਮਾਣ ਹੈ, ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫੀਲਡਰਾਂ ਦਾ ਮਨੋਬਲ ਬਹੁਤ ਮਾਇਨੇ ਰੱਖਦਾ ਹੈ। ਇਹ ਸੀਜ਼ਨ ਆਰਸੀਬੀ ਲਈ ਸਭ ਤੋਂ ਖਾਸ ਰਿਹਾ ਹੈ। Unfortunately, sport is not a fairytale and our remarkable run in #IPL2024 came to an end. Virat Kohli, Faf du Plessis and Dinesh Karthik express their emotions and thank fans for their unwavering support. ❤️#PlayBold #ನಮ್ಮRCB pic.twitter.com/FYygVD3UiC — Royal Challengers Bengaluru (@RCBTweets) May 23, 2024...
Punjab News : ਪੰਜਾਬੀ ਗਾਇਕ ਗੁਰਦਾਸ ਮਾਨ ਮੁੜ ਮੁਸ਼ਕਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਖ਼ਿਲਾਫ਼ ਨਕੋਦਰ ਵਿੱਚ ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਐਫਆਈਆਰ ਰੱਦ ਕਰਨ ਅਤੇ ਰੱਦ ਕਰਨ ਦੀ ਰਿਪੋਰਟ ਨੂੰ ਸਵੀਕਾਰ ਕਰਨ ਦੇ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਗੁਰਦਾਸ ਮਾਨ ਦੀਆਂ ਮੁਸੀਬਤਾਂ ਵਿੱਚ ਵਾਧਾ ਕਰਦੇ ਹੋਏ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਹਰਜਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਗੁਰਦਾਸ ਮਾਨ ਨੇ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਕਿਹਾ , ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਸਭ ਜਾਣਿਆ ਜਾਂਦਾ ਹੈ ਕਿ ਲਾਡੀ ਸ਼ਾਹ ਸ਼ਰੇਆਮ ਨਸ਼ੇ ਦਾ ਸੇਵਨ ਕਰਦਾ ਸੀ ਅਤੇ ਨੰਗਾ ਰਹਿੰਦਾ ਸੀ, ਜੋ ਕਿ ਸਿੱਖ ਧਰਮ ਵਿੱਚ ਮਨਜ਼ੂਰ ਨਹੀਂ ਹੈ। ਡੇਰਾ ਮੁਖੀ ਨੂੰ ਸਦਗੁਰੂ ਕਹਿਣਾ ਸਿੱਖ ਧਰਮ ਦਾ ਅਪਮਾਨ ਹੈ, ਜੋ ਗੁਰਦਾਸ ਮਾਨ ਨੇ ਕੀਤਾ ਹੈ। ਅਦਾਲਤ ਨੇ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਬਚਾਅ ਪੱਖ ਨੂੰ ਨੋਟਿਸ ਜਾਰੀ ਕਰ ਕੇ ਸੁਣਵਾਈ 13 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
PM Modi in Punjab : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਪਟਿਆਲਾ ਵਿਖੇ ਰੈਲੀ ਕਰਨ ਪਹੁੰਚ ਰਹੇ ਹਨ। ਉਹ ਪਟਿਲਾਆ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਦੀ ਤਿਆਰੀ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਮੰਗਲਵਾਰ ਨੂੰ ਪੁੱਜੇ ਸਨ। ਇਸ ਤੋਂ ਬਾਅਦ, ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (PM Modi in Punjab) ਰੈਲੀ ਵਾਲੀ ਥਾਂ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ 'ਚ 40 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਲਈ ਮੌਸਮ ਪਰੂਫ ਟੈਂਟ ਲਗਾਇਆ ਗਿਆ ਹੈ। ਇਸ ਸਟੈਂਡ ਨੂੰ ਸਥਾਪਤ ਕਰਨ ਦੀ ਜ਼ਿੰਮੇਵਾਰੀ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਦੀ ਇਕ ਕੰਪਨੀ ਨੂੰ ਦਿੱਤੀ ਗਈ ਹੈ।ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਪਟਿਆਲਾ ਪੁਲਿਸ ਨੇ ਪੋਲੋ ਗਰਾਊਂਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਬੈਰੀਕੇਡ ਲਗਾ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਲਈ ਸ਼ਹਿਰ ਵਿੱਚ 16 ਵਿਸ਼ੇਸ਼ ਚੌਕੀਆਂ ਅਤੇ 7 ਅੰਤਰਰਾਜੀ ਚੌਕੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਪਟਿਆਲਾ ਵਿੱਚ ਹੋਰ ਜ਼ਿਲ੍ਹਿਆਂ ਦੇ ਐਸਪੀ ਅਤੇ ਹੋਰ ਪੁਲਿਸ ਅਧਿਕਾਰੀ ਫੀਲਡ ਵਿੱਚ ਤਾਇਨਾਤ ਕੀਤੇ ਗਏ ਹਨ, ਜੋ 24 ਘੰਟੇ ਸੁਰੱਖਿਆ ਪ੍ਰਬੰਧਾਂ &rs...
Fazilka Pickle News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਚੰਨਣਵਾਲਾ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਰਿਵਾਰ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਚਾਰ ਦੇ ਡੱਬੇ ਵਿੱਚ ਇੱਕ ਸੱਪ ਦੇਖਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਹੀ ਵੇਚਣ ਵਾਲੇ ਵਿਕਰੇਤਾ ਤੋਂ ਅਚਾਰ ਦਾ ਡੱਬਾ ਖਰੀਦਿਆ ਸੀ। ਅਚਾਨਕ ਪਰਿਵਾਰ ਦੇ ਇਕ ਮੈਂਬਰ ਨੇ ਅਚਾਰ ਦੇ ਡੱਬੇ ਵਿੱਚ ਇੱਕ ਛੋਟਾ ਜਿਹਾ ਮਰਿਆ ਹੋਇਆ ਸੱਪ ਦੇਖਿਆ। ਆਚਾਰ ਦੇ ਡੱਬੇ ਵਿੱਚ ਸੱਪ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।ਪਿੰਡ ਚੰਨਣਵਾਲਾ ਦੀ ਵਸਨੀਕ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਪਿੰਡ ਵਿੱਚ ਆਏ ਇੱਕ ਆਚਾਰ ਵਿਕਰੇਤਾ ਤੋਂ ਡੱਬਾ ਬੰਦ ਆਚਾਰ ਲਿਆ ਸੀ। ਉਸ ਨੇ ਇਸ ਡੱਬੇ ਵਿੱਚੋਂ ਬਹੁਤ ਸਾਰਾ ਆਚਾਰ ਕੱਢ ਕੇ ਖਾਧਾ। ਜਦੋਂ ਡੱਬੇ ਵਿੱਚ ਕਰੀਬ 200 ਗ੍ਰਾਮ ਆਚਾਰ ਬਚਿਆ ਤਾਂ ਪਰਿਵਾਰ ਦੇ ਇੱਕ ਮੈਂਬਰ ਨੇ ਆਚਾਰ ਕੱਢਣ ਲਈ ਉਸ ਵਿੱਚ ਚਮਚਾ ਰੱਖਿਆ ਤਾਂ ਉਸ ਵਿੱਚ ਸੱਪ ਨਜ਼ਰ ਆਇਆ।ਇਹ ਦੇਖ ਕੇ ਪਰਿਵਾਰ ਹੈਰਾਨ ਰਹਿ ਗਿਆ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸ਼ੁਕਰ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ। ਜੇਕਰ ਇਸ ਨੂੰ ਗਲਤੀ ਨਾਲ ਵੀ ਖਾ ਲਿਆ ਜਾਵੇ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਅਸੀਂ ਪੂਰੀ ਸਫਾਈ ਬਣਾਈ ਰੱਖਦੇ ਹਾਂ : ਕੰਪਨੀਜਦੋਂ ਪਰਿਵਾਰਕ ਮੈਂਬਰਾਂ ਨੇ ਆਚਾਰ ਵਿਕਰੇਤਾ ਨੂੰ ਸੂਚਿਤ ਕੀਤਾ ਤਾਂ ਆਚਾਰ ਵਿਕਰੇਤਾ ਮੌਕੇ ’ਤੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਅਸੀਂ ਡੱਬਾਬੰਦ ਆਚਾਰ ਦਿੱਤਾ ਸੀ। ਜਿਸ 'ਤੇ ਦੋ ਮੋਹਰਾਂ ਸਨ। ਉਸ ਨੇ ਦੱਸਿਆ ਕਿ ਉਹ ਇਹ ਆਚਾਰ ਮੋਗਾ ਦੀ ਇੱਕ ਬਜਾਜ ਕੰਪਨੀ ਤੋਂ ਖਰੀਦ ਕੇ ਵੇਚਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਫ਼ਾਈ ਰੱਖਦੀ ਹੈ।ਉਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਡੱਬਾ ਖੁੱਲ੍ਹਾ ਛੱਡਿਆ ਗਿਆ ਹੋਵੇ। ਜਿਸ ਤੋਂ ਬਾਅਦ ਇਹ ਸੱਪ ਇੱਥੇ ਕਿਤੇ ਨਾ ਕਿਤੇ ਡੱਬੇ ਵਿੱਚ ਵੜ ਗਿਆ ਹੋਵੇਗਾ। ਇਸ 'ਚ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਉਨ੍ਹਾਂ ਵੱਲੋਂ ਪੂਰੀ ਸਫਾਈ ਰੱਖੀ ਜਾਂਦੀ ਹੈ।
ਲੁਧਿਆਣਾ-ਬੀਤੇ ਦਿਨ ਇਕ ਦੁਕਾਨਦਾਰ ਵੱਲੋਂ 9 ਸਾਲਾ ਮਾਸੂਮ ਦੇ ਨਾਲ ਪੈਰ ਬੰਨ੍ਹ ਕੇ ਜਬਰ-ਜ਼ਨਾਹ ਕੀਤਾ ਗਿਆ। ਇਹ ਸ਼ਰਮਨਾਕ ਵਾਰਦਾਤ ਥਾਣਾ ਮਿਹਰਬਾਨ ਅਧੀਨ ਆਉਂਦੇ ਇਲਾਕੇ ’ਚ ਵਾਪਰੀ। ਥਾਣਾ ਮੇਹਰਬਾਨ ਦੀ ਪੁਲਿਸ ਨੇ ਪੀੜਤ ਬੱਚੀ ਦੀ ਮਾਤਾ ਦੀ ਸ਼ਿਕਾਇਤ ’ਤੇ ਰਾਮ ਕੁਮਾਰ ਪੁੱਤਰ ਰਜਿੰਦਰ ਕੁਮਾਰ ਖ਼ਿਲਾਫ਼ 9 ਸਾਲ ਦੀ ਲੜਕੀ ਨੂੰ ਬੰਦੀ ਬਣਾ ਕੇ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਸੀ।ਏਸੀਪੀ ਪੂਰਬੀ ਰੂਪਦੀਪ ਕੌਰ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੁਕਾਨਦਾਰ ਰਾਮ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਚ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਲੜਕੀ ਮੁਲਜ਼ਮ ਦੀ ਦੁਕਾਨ ਤੋਂ ਬਰਫ ਲੈਣ ਗਈ ਤਾਂ ਮੁਲਜ਼ਮ ਲੜਕੀ ਨੂੰ ਦੁਕਾਨ ਦੇ ਅੰਦਰ ਕਮਰੇ ’ਚ ਲੈ ਗਿਆ, ਜਿੱਥੇ ਉਸ ਨੇ ਲੜਕੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਮੂੰਹ ’ਤੇ ਕੱਪੜਾ ਬੰਨ੍ਹ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਬੱਚੀ ਨਾਲ ਗਲਤ ਕੰਮ ਕੀਤਾ।ਥਾਣਾ ਮੁਖੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਬੱਚੀ ਦੀ ਮਾਂ ਉਸ ਨੂੰ ਲੱਭਦੇ ਹੋਏ ਦੁਕਾਨ ’ਤੇ ਆ ਗਈ ਤਾਂ ਮੁਲਜ਼ਮ ਬਾਹਰ ਆਇਆ, ਜਿਸ ਤੋਂ ਉਸ ਨੇ ਆਪਣੀ ਬੱਚੀ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਕਿਹਾ ਕਿ ਮੇਰੇ ਕੋਲ ਬਰਫ ਨਹੀਂ ਸੀ, ਜਿਸ ਤੋਂ ਬਾਅਦ ਲੜਕੀ ਗਲੀ ’ਚ ਦੂਜੀ ਦੁਕਾਨ ’ਤੇ ਚਲੀ ਗਈ। ਜਦੋਂ ਔਰਤ ਨੇ ਸਾਰੀ ਗਲੀ ’ਚ ਬੱਚੀ ਦੀ ਭਾਲ ਕਰ ਲਈ ਤਾਂ ਉਹ ਫਿਰ ਮੁਲਜ਼ਮ ਦੀ ਦੁਕਾਨ ’ਤੇ ਆ ਗਈ। ਫਿਰ ਔਰਤ ਨੂੰ ਉਸ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਔਰਤ ਧੱਕੇ ਨਾਲ ਅੰਦਰ ਘਰ ’ਚ ਚਲੀ ਗਈ ਤਾਂ ਦੇਖਿਆ ਕਿ ਅੰਦਰ ਉਸ ਦੀ ਬੱਚੀ ਦੇ ਹੱਥ-ਪੈਰ ਬੰਨ੍ਹੇ ਰੱਖੇ ਸਨ।ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਾਮ ਕੁਮਾਰ ਨੇ ਆਈਟੀ ’ਚ ਮਕੈਨੀਕਲ ਦਾ ਡਿਪਲੋਮਾ ਕੀਤਾ ਹੋਇਆ ਹੈ, ਜੋ ਪੜ੍ਹਿਆ-ਲਿਖਿਆ ਹੈ। ਹਾਲ ਦੀ ਘੜੀ ਕੱਲ੍ਹ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।...
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਜ਼ਿਲ੍ਹੇ ਦੇ ਪਿੰਡ ਬਿੰਦਰੋਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਛੋਟੇ ਭਰਾ, ਭਰਜਾਈ ਤੇ 3 ਮਹੀਨੇ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਸੋਨੀਪਤ ਦੇ ਪਿੰਡ ਬਿੰਦਰੋਲੀ ਵਿਖੇ ਅਮਰਦੀਪ (26), ਉਸ ਦੀ ਪਤਨੀ ਮਧੂ (22) ਅਤੇ ਉਸ ਦੇ 3 ਮਹੀਨੇ ਦੇ ਪੁੱਤਰ ਸ਼ਿਵਮ ਨੂੰ ਮਨਦੀਪ ਨੇ ਤੇਜ਼ਧਾਰ ਹਥਿਆਰ ਨਾਲ ਵੱਢ ਕੇ ਕਤਲ ਕਰ ਦਿੱਤਾ। ਮਨਦੀਪ ਨੇ ਇਸ ਕਤਲ ਦੀ ਘਟਨਾ ਨੂੰ ਘਰ ਵਿਚ ਹੀ ਅੰਜਾਮ ਦਿੱਤਾ ਹੈ। ਤਿੰਨਾਂ ਨੂੰ ਮਾਰਨ ਤੋਂ ਬਾਅਦ ਉਹ ਉਥੋਂ ਭੱਜ ਗਿਆ।ਸਥਾਨਕ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਮੁਲਜ਼ਮਾਂ ਨੇ ਤਿੰਨਾਂ ਦਾ ਕਤਲ ਕਿਉਂ ਕੀਤਾ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਕੁੰਡਲੀ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਫਐਸਐਲ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल