LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਵਧਾਨ ! 31 ਮਈ ਤੋਂ ਪਹਿਲਾਂ ਕਰ ਲਓ ਆਹ ਕੰਮ, ਨਹੀਂ ਤਾਂ ਕੱਟਿਆ ਜਾਵੇਗਾ ਗੈਸ ਸਿਲੰਡਰ ਕੁਨੈਕਸ਼ਨ, ਨਹੀਂ ਮਿਲੇਗੀ ਸਬਸਿਡੀ

gas cylinders 11 news

National News : ਰਸੋਈ ਗੈਸ ਦੇ ਉਪਭੋਗਤਾਵਾਂ ਨਾਲ ਸਬੰਧਤ ਇਕ ਜ਼ਰੂਰੀ ਅਪਡੇਟ ਸਾਹਮਣੇ ਆਈ ਹੈ। ਖਪਤਕਾਰਾਂ ਲਈ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ 31 ਮਈ ਤਕ ਆਹ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇ ਖਪਤਕਾਰਾਂ ਨੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਮਿਲਦੀ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋ ਜਾਵੇਗੀ। ਇੰਨਾ ਹੀ ਨਹੀਂ, ਜਿਹੜੇ ਸਬਸਿਡੀ ਦੀ ਸਹੂਲਤ ਦਾ ਲਾਹਾ ਲੈ ਰਹੇ ਹਨ, ਉਹ ਵੀ ਬੰਦ ਹੋ ਜਾਵੇਗਾ। ਆਓ ਜਾਣੀਏ 31 ਮਈ ਤੋਂ ਪਹਿਲਾਂ ਪਹਿਲਾਂ ਕਿਹੜਾ ਕੰਮ ਕਰਨਾ ਹੋਵੇਗਾ।
ਗੈਸ ਏਜੰਸੀ ਵਿਚ ਜਾ ਕੇ ਬਾਇਓਮੀਟਰਕ ਪ੍ਰਮਾਣੀਕਰਨ ਜ਼ਰੀਏ e-KYC ਕਰਵਾਉਣੀ ਜ਼ਰੂਰੀ ਹੈ। ਪਹਿਲਾਂ ਇਸ ਦੀ ਸੀਮਾ 31 ਦਸੰਬਰ 2023 ਤੱਕ ਨਿਰਧਾਰਤ ਕੀਤੀ ਗਈ ਸੀ। ਹੁਣ ਬਹੁਤ ਸਾਰੇ ਉਪਭੋਗਤਾਵਾਂ ਵੱਲੋਂ e-KYC ਨਹੀਂ ਕਰਵਾਏ ਜਾਣ ਕਾਰਨ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਦੀ ਸੀਮਾ ਵਧਾ ਕੇ ਇਸ ਸਾਲ ਦੀ 31 ਮਈ ਤੱਕ ਕਰ ਦਿੱਤੀ ਹੈ। 31 ਮਈ ਤੱਕ ਵੀ ਈ-ਕੇਵਾਈਸੀ ਨਾ ਕਰਨ ਵਾਲੇ ਉਪਭੋਗਤਾਵਾਂ ਨੂੰ ਇਕ ਤਾਂ ਸਪਲਾਈ ਨਹੀਂ ਹੋਵੇਗੀ ਤੇ ਖਾਸ ਕਰ ਕੇ ਜੋ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਮੁਤਾਬਕ ਉਪਭੋਗਤਾ ਜਿਨ੍ਹਾਂ ਦੇ ਨਾਂ ਤੋਂ ਕੁਨੈਕਸ਼ਨ ਹੈ ਉਹ ਆਪਣਾ ਆਧਾਰ ਕਾਰਡ ਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫਤਰ ਵਿਚ ਸਵੇਰੇ 10 ਵਜੇ ਤੋਂ 5 ਵਜੇ ਤੱਕ ਜਾ ਕੇ ਆਪਣੀ e-KYC ਖਰਵਾ ਸਕਦੇ ਹਨ।

In The Market