ਲੁਧਿਆਣਾ-ਬੀਤੇ ਦਿਨ ਇਕ ਦੁਕਾਨਦਾਰ ਵੱਲੋਂ 9 ਸਾਲਾ ਮਾਸੂਮ ਦੇ ਨਾਲ ਪੈਰ ਬੰਨ੍ਹ ਕੇ ਜਬਰ-ਜ਼ਨਾਹ ਕੀਤਾ ਗਿਆ। ਇਹ ਸ਼ਰਮਨਾਕ ਵਾਰਦਾਤ ਥਾਣਾ ਮਿਹਰਬਾਨ ਅਧੀਨ ਆਉਂਦੇ ਇਲਾਕੇ ’ਚ ਵਾਪਰੀ। ਥਾਣਾ ਮੇਹਰਬਾਨ ਦੀ ਪੁਲਿਸ ਨੇ ਪੀੜਤ ਬੱਚੀ ਦੀ ਮਾਤਾ ਦੀ ਸ਼ਿਕਾਇਤ ’ਤੇ ਰਾਮ ਕੁਮਾਰ ਪੁੱਤਰ ਰਜਿੰਦਰ ਕੁਮਾਰ ਖ਼ਿਲਾਫ਼ 9 ਸਾਲ ਦੀ ਲੜਕੀ ਨੂੰ ਬੰਦੀ ਬਣਾ ਕੇ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਏਸੀਪੀ ਪੂਰਬੀ ਰੂਪਦੀਪ ਕੌਰ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੁਕਾਨਦਾਰ ਰਾਮ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ’ਚ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਲੜਕੀ ਮੁਲਜ਼ਮ ਦੀ ਦੁਕਾਨ ਤੋਂ ਬਰਫ ਲੈਣ ਗਈ ਤਾਂ ਮੁਲਜ਼ਮ ਲੜਕੀ ਨੂੰ ਦੁਕਾਨ ਦੇ ਅੰਦਰ ਕਮਰੇ ’ਚ ਲੈ ਗਿਆ, ਜਿੱਥੇ ਉਸ ਨੇ ਲੜਕੀ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਦੇ ਮੂੰਹ ’ਤੇ ਕੱਪੜਾ ਬੰਨ੍ਹ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਬੱਚੀ ਨਾਲ ਗਲਤ ਕੰਮ ਕੀਤਾ।
ਥਾਣਾ ਮੁਖੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਬੱਚੀ ਦੀ ਮਾਂ ਉਸ ਨੂੰ ਲੱਭਦੇ ਹੋਏ ਦੁਕਾਨ ’ਤੇ ਆ ਗਈ ਤਾਂ ਮੁਲਜ਼ਮ ਬਾਹਰ ਆਇਆ, ਜਿਸ ਤੋਂ ਉਸ ਨੇ ਆਪਣੀ ਬੱਚੀ ਬਾਰੇ ਪੁੱਛਿਆ ਤਾਂ ਮੁਲਜ਼ਮ ਨੇ ਕਿਹਾ ਕਿ ਮੇਰੇ ਕੋਲ ਬਰਫ ਨਹੀਂ ਸੀ, ਜਿਸ ਤੋਂ ਬਾਅਦ ਲੜਕੀ ਗਲੀ ’ਚ ਦੂਜੀ ਦੁਕਾਨ ’ਤੇ ਚਲੀ ਗਈ। ਜਦੋਂ ਔਰਤ ਨੇ ਸਾਰੀ ਗਲੀ ’ਚ ਬੱਚੀ ਦੀ ਭਾਲ ਕਰ ਲਈ ਤਾਂ ਉਹ ਫਿਰ ਮੁਲਜ਼ਮ ਦੀ ਦੁਕਾਨ ’ਤੇ ਆ ਗਈ। ਫਿਰ ਔਰਤ ਨੂੰ ਉਸ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਔਰਤ ਧੱਕੇ ਨਾਲ ਅੰਦਰ ਘਰ ’ਚ ਚਲੀ ਗਈ ਤਾਂ ਦੇਖਿਆ ਕਿ ਅੰਦਰ ਉਸ ਦੀ ਬੱਚੀ ਦੇ ਹੱਥ-ਪੈਰ ਬੰਨ੍ਹੇ ਰੱਖੇ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਰਾਮ ਕੁਮਾਰ ਨੇ ਆਈਟੀ ’ਚ ਮਕੈਨੀਕਲ ਦਾ ਡਿਪਲੋਮਾ ਕੀਤਾ ਹੋਇਆ ਹੈ, ਜੋ ਪੜ੍ਹਿਆ-ਲਿਖਿਆ ਹੈ। ਹਾਲ ਦੀ ਘੜੀ ਕੱਲ੍ਹ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
मशहूर पंजाबी सिंगर Garry Sandhu का ऑस्ट्रेलिया में लाइव शो हुआ खराब; व्यक्ति ने स्टेज पर चढ़कर पकड़ा गला
IndiGo Airlines : कोहरे के कारण बढ़ी यात्रियों की दिक्कतें; IndiGo ने जारी की एडवाइजरी
PM Modi in Brazil: G-20 शिखर सम्मेलन में शामिल होने ब्राजील पहुंचे पीएम मोदी, मंत्रोच्चारण के साथ हुआ जोरदार स्वागत