National News : ਮੁੜ ਰਿਸ਼ਤੇ ਤਾਰ ਤਾਰ ਕਰਨ ਤੇ ਸ਼ਰਮਸਾਰ ਕਰਨ ਵਾਲੀ ਘਿਨੋਣੀ ਵਾਰਦਾਤ ਸਾਹਮਣੇ ਆਈ ਹੈ। ਦਰਾਣੀ ਦੇ ਸੁੱਤੇ ਪਏ ਬੱਚੇ ਨੂੰ ਜੇਠਾਣੀ ਨੇ ਜ਼ਹਿਰ ਪਿਆ ਦਿੱਤਾ। ਅਜਿਹਾ ਕਰਦੀ ਉਹ ਕੈਮਰੇ ਵਿਚ ਕੈਦ ਹੋ ਗਈ। ਜਿਵੇਂ ਹੀ ਇਸ ਵਾਰਦਾਤ ਦਾ ਖੁਲਾਸਾ ਹੋਇਆ ਤਾਂ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਹ ਘਟਨਾ ਰਾਜਸਥਾਨ ਦੇ ਬਾੜਮੇਰ ਇਲਾਕੇ ਦੀ ਦੱਸੀ ਜਾ ਰਹੀ ਹੈ। ਕੈਮਰੇ ਵਿਚ ਕੈਦ ਹੋਈ ਜੇਠਾਣੀ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿਚ ਵਾਰਦਾਤ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਆਪਣੀ ਦਰਾਣੀ ਦੇ ਬੱਚੇ ਨੂੰ ਮਾਰਨ ਲਈ ਔਰਤ ਨੇ ਸੌਂਦੇ ਹੋਏ ਉਸ ਨੂੰ ਜ਼ਹਿਰ ਪਿਆ ਦਿੱਤਾ। ਲਿਵਿੰਗ ਇੰਡੀਆ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਸਨਸਨੀਖੇਜ਼ ਖ਼ੁਲਾਸਾ ਵੀਡੀਓ ’ਚ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਕ ਔਰਤ ਨਵਜੰਮੇ ਬੱਚੇ ਦੀ ਜਾਨ ਦੀ ਦੁਸ਼ਮਣ ਕਿਵੇਂ ਬਣ ਸਕਦੀ ਹੈ। ਉਹ ਬੱਚੇ ਦੇ ਮੂੰਹ ’ਚ ਕੁਝ ਬੂੰਦਾਂ ਪਾਉਂਦੀ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜ਼ਹਿਰ ਹੈ। ਰੋਂਗਟੇ ਖੜ੍ਹੇ ਕਰਨ ਵਾਲੀ ਫੁਟੇਜ ਘਟਨਾ ਨੂੰ ਕੈਦ ਕਰਦੀ ਹੈ, ਜਿਥੇ ਔਰਤ ਬੱਚੇ ਨੂੰ ਜ਼ਹਿਰ ਦਿੰਦੀ ਹੈ ਤੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਭੱਜ ਜਾਂਦੀ ਹੈ।
ਵੀਡੀਓ ਪੋਸਟ ਕਰ ਕੇ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵੀਡੀਓ ਅਨੁਸਾਰ, ਪਰਿਵਾਰ ਵਿਚ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ’ਚ 2 ਬੱਚਿਆਂ ਦੀ ਮੌਤ ਹੋਈ ਸੀ। ਹਾਲਾਂਕਿ ਇਸ ਵਾਰ ਖ਼ੁਸ਼ਕਿਸਮਤੀ ਰਹੀ ਕਿ ਬੱਚੇ ਦੇ ਮੂੰਹ ’ਚ ਜ਼ਹਿਰ ਦੀਆਂ ਕੁਝ ਬੂੰਦਾਂ ਹੀ ਦਾਖ਼ਲ ਹੋਈਆਂ, ਜਿਸ ਨਾਲ ਬੱਚੇ ਦੀ ਜਾਨ ਬਚ ਗਈ। ਘਟਨਾ ਤੋਂ ਬਾਅਦ ਪੀੜਤ ਬੱਚੇ ਨੂੰ ਤਿੰਨ ਦਿਨਾਂ ਤਕ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ ਤੇ ਉਸ ਦੀ ਜਾਨ ਬਚ ਗਈ।
ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼
ਜਾਣਕਾਰੀ ਮੁਤਾਬਕ ਮੁਲਜ਼ਮ ਔਰਤ ਹੋਰ ਕੋਈ ਨਹੀਂ, ਸਗੋਂ ਬੱਚੇ ਦੀ ਤਾਈ ਹੈ। ਔਰਤ ’ਤੇ ਪਹਿਲਾਂ ਵੀ ਆਪਣੀ ਦਰਾਣੀ ਦੇ 2 ਬੱਚਿਆਂ ਨੂੰ ਮਾਰਨ ਦਾ ਦੋਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸੇ ਤਰ੍ਹਾਂ ਦੇ ਹਾਲਾਤ ਕਾਰਨ ਆਪਣੇ 2 ਬੱਚਿਆਂ ਦੀ ਮੌਤ ਨੂੰ ਦੇਖ ਚੁੱਕੀ ਦਰਾਣੀ ਨੂੰ ਜੇਠਾਣੀ ਉਤੇ ਸ਼ੱਕ ਹੋਇਆ। ਉਸ ਦੀਆਂ ਹਰਕਤਾਂ ’ਤੇ ਨਜ਼ਰ ਰੱਖਣ ਲਈ ਸਾਵਧਾਨੀ ਵਰਤੀ ਸੀ। ਉਸ ਨੂੰ ਕਥਿਤ ਤੌਰ ’ਤੇ ਜੇਠਾਣੀ ’ਤੇ ਆਪਣੇ ਬੱਚਿਆਂ ਨੂੰ ਹੱਤਿਆ ਦਾ ਸ਼ੱਕ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਉਹ ਕੈਮਰੇ ’ਤੇ ਜੇਠਾਣੀ ਦੀਆਂ ਹਰਕਤਾਂ ਨੂੰ ਟਰੈਕ ਕਰਨ ਤੇ ਉਸ ਨੂੰ ਰੰਗੇ ਹੱਥੀਂ ਫੜਨ ਲਈ ਵਧੇਰੇ ਚੌਕਸ ਸੀ।
Wife of Elder Brother allegedly gave poison to the child of younger brother in Bhadres village of Rajasthan's Barmer district. Two children of the younger brother died in past in similar circumstance and the mother of the child was suspecting the role of her Jethani in the same.… pic.twitter.com/6TezjeqWcg
— NCMIndia Council For Men Affairs (@NCMIndiaa) May 23, 2024
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
मशहूर पंजाबी सिंगर Garry Sandhu का ऑस्ट्रेलिया में लाइव शो हुआ खराब; व्यक्ति ने स्टेज पर चढ़कर पकड़ा गला
IndiGo Airlines : कोहरे के कारण बढ़ी यात्रियों की दिक्कतें; IndiGo ने जारी की एडवाइजरी
PM Modi in Brazil: G-20 शिखर सम्मेलन में शामिल होने ब्राजील पहुंचे पीएम मोदी, मंत्रोच्चारण के साथ हुआ जोरदार स्वागत