LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਿਤਾਭ ਦੇ ਘਰ ਦੇ ਬਾਹਰ ਲੱਗੇ ਪੋਸਟਰ, ਬਿਗ-ਬੀ ਦਿਖਾਉਣ 'ਵੱਡਾ ਦਿਲ'

amitaab prtiksha

ਮੁੰਬਈ (ਇੰਟ.)- ਸਦੀ ਦੇ ਮਹਾਨਾਇਕ ਕਹੇ ਜਾਣ ਵਾਲੀ ਅਮਿਤਾਭ ਬੱਚਨ (Amitabh bachan) ਲਗਾਤਾਰ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਪਰ ਇਸ ਵਾਰ ਸੁਰਖੀਆਂ ਵਿਚ ਬਣੇ ਰਹਿਣ ਦਾ ਕਾਰਣ ਕੁਝ ਵੱਖਰਾ ਹੀ ਹੈ। ਮੁੰਬਈ ਦੇ ਜੁਹੂ ਸਥਿਤ ਅਮਿਤਾਭ ਬੱਚਨ ਦੇ ਬੰਗਲੇ 'ਪ੍ਰਤੀਕਸ਼ਾ' (prtiksha) ਦੇ ਬਾਹਰ ਕੁਝ ਅਜਿਹੇ ਪੋਸਟਰ (Poster) ਲੱਗੇ ਹਨ, ਜਿਨ੍ਹਾਂ 'ਤੇ ਹਰ ਕਿਸੇ ਦੀ ਨਜ਼ਰ ਜਾ ਰਹੀ ਹੈ। ਇਹ ਪੋਸਟਰ ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (Party Maharashtra Navnirman Sena) ਨੇ ਲਗਾਏ ਹਨ।
ਬੁੱਧਵਾਰ ਰਾਤ ਨੂੰ ਲਗਾਏ ਗਏ ਇਨ੍ਹਾਂ ਪੋਸਟਰਸ ਵਿਚ ਅਮਿਤਾਭ ਬੱਚਨ ਤੋਂ ਵੱਡਾ ਦਿਲ ਦਿਖਾਉਣ ਦੀ ਅਪੀਲ ਕੀਤੀ ਗਈ ਹੈ, ਦਰਅਸਲ ਇਨ੍ਹਾਂ ਪੋਸਟਰਸ ਰਾਹੀਂ ਅਪੀਲ ਕੀਤੀ ਗਈ ਹੈ ਕਿ ਇਥੇ ਗਿਆਨੇਸ਼ਵਰ (Gianeshwar) ਰਾਸਤੇ ਦਾ ਜੋ ਚੌੜੀਕਰਣ ਹੋ ਰਿਹਾ ਹੈ, ਉਸ ਦੇ ਲਈ ਅਮਿਤਾਭ ਬੱਚਨ ਵੱਡਾ ਦਿਨ ਦਿਖਾਉਣ ਅਤੇ ਪ੍ਰਸ਼ਾਸਨ ਦੀ ਮਦਦ ਕਰਨ।

Read this- 18ਵੇਂ ਰਾਜਪਾਲ ਵਜੋਂ ਬੰਡਾਰੂ ਦੱਤਾਤ੍ਰੇਯ ਨੇ ਲਿਆ ਹਲਫ

ਇਹ ਹੈ ਵਿਵਾਦ
ਦਰਅਸਲ, ਬੀ.ਐੱਮ.ਸੀ. ਵਲੋਂ ਅਮਿਤਾਭ ਬੱਚਨ ਦੇ ਘਰ ਪ੍ਰਤੀਕਸ਼ਾ ਦੀ ਕੰਧ ਤੋੜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਬੀ.ਐੱਮ.ਸੀ. ਨੇ ਇਸ ਮਾਮਲੇ ਵਿਚ ਸਾਲ 2017 ਵਿਚ ਅਮਿਤਾਭ ਬੱਚਨ ਨੂੰ ਨੋਟਿਸ ਵੀ ਭੇਜਿਆ ਸੀ, ਪਰ ਉਨ੍ਹਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ। ਇਥੇ ਜੋ ਸੜਕ ਹੈ, ਉਹ ਉਸ ਵੇਲੇ 45 ਫੁੱਟ ਚੌੜੀ ਹੈ, ਇਸ ਨੂੰ ਹੋਰ ਚੌੜਾ ਕਰ ਕੇ 60 ਫੁੱਟ ਤੱਕ ਲੈ ਜਾਣ ਦੀ ਤਿਆਰੀ ਹੈ, ਪਰ ਉਸ ਦੇ ਲਈ ਅਮਿਤਾਭ ਬੱਚਨ ਦੇ ਬੰਗਲੇ ਦੀ ਕੰਧ ਵਿਚਾਲੇ ਆ ਰਹੀ ਹੈ।
ਸੜਕ ਘੱਟ ਚੌੜੀ ਹੋਣ ਕਾਰਣ ਇਥੇ ਹਰ ਰੋਜ਼ ਜਾਮ ਲੱਗਦਾ ਹੈ। ਜਦੋਂ ਬੀ.ਐੱਮ.ਸੀ. ਨੇ ਅਮਿਤਾਭ ਬੱਚਨ ਨੂੰ ਇਸ ਮਾਮਲੇ 'ਤੇ ਨੋਟਿਸ ਭੇਜਿਆ ਤਾਂ ਉਦੋਂ ਉਨ੍ਹਾਂ ਨੇ ਕੋਰਟ ਦਾ ਰੁਖ ਕੀਤਾ ਸੀ, ਅਜਿਹੇ ਵਿਚ ਕੰਮ ਰੁਕ ਗਿਆ ਸੀ ਪਰ ਹੁਣ ਕੋਰਟ ਵਲੋਂ ਫਿਰ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੇ ਵਿਚ ਹੁਣ ਬੀ.ਐੱਮ.ਸੀ. ਇਸ ਕੰਧ ਨੂੰ ਤੋੜਣ ਲਈ ਤਿਆਰ ਹੈ।

In The Market