LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ ਦੇ 18ਵੇਂ ਰਾਜਪਾਲ ਵਜੋਂ ਬੰਡਾਰੂ ਦੱਤਾਤ੍ਰੇਯ ਨੇ ਲਿਆ ਹਲਫ

oath ceremony

ਚੰਡੀਗੜ੍ਹ (ਇੰਟ.)- ਹਰਿਆਣਾ (Haryana) ਦੇ ਨਵਨਿਯੁਕਤ ਰਾਜਪਾਲ (The newly appointed Governor) ਦਾ ਸਹੁੰ ਚੁੱਕ ਸਮਾਗਮ (Oath-taking ceremonies) ਵੀਰਵਾਰ ਸਵੇਰੇ ਰਾਜਭਵਨ (Raj Bhavan) ਵਿਚ ਹੋਇਆ। ਹਿਮਾਚਲ ਪ੍ਰਦੇਸ਼ (Himachal Pradesh) ਦੇ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਯ (Governor Bandaru Dattatreya) 11-20 'ਤੇ ਹਰਿਆਣਾ ਦੇ 18ਵੇਂ ਰਾਜਪਾਲ (18th Governor) ਵਜੋਂ ਹਲਫ ਲਿਆ। ਸਾਦੇ ਸਮਾਰੋਹ ਵਿਚ ਹਾਈਕੋਰਟ (High Court) ਦੇ ਚੀਫ ਜਸਟਿਸ ਰਵੀਸ਼ੰਕਰ ਝਾ (Chief Justice Ravi Shankar Jha) ਨੇ ਨਵੇਂ ਰਾਜਪਾਲ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ।

Read this- ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਭਾਰਤ ਦੇ ਸੰਵਿਧਾਨ ਬਾਰੇ ਆਖੀ ਇਹ ਗੱਲ

ਪ੍ਰੋਗਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ, ਸਪੀਕਰ, ਮੰਤਰੀਮੰਡਲ ਦੇ ਸਹਿਯੋਗੀ ਅਤੇ ਚੋਣਵੇਂ ਅਫਸਰ ਹੀ ਮੌਜੂਦ ਹੋਣਗੇ। ਪ੍ਰੋਗਰਾਮ ਦੀ ਕਵਰੇਜ਼ ਲਈ ਯੂ-ਟਿਊਬ ਲਿੰਕ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ ਰਾਜਪਾਲ ਵਜੋਂ ਸਭ ਤੋਂ ਘੱਟ ਕਾਰਜਕਾਲ ਓਣ ਪ੍ਰਕਾਸ਼ ਵਰਮਾ ਦਾ ਰਿਹਾ ਹੈ। ਉਹ 2 ਜੁਲਾਈ 2004 ਤੋਂ 7 ਜੁਲਾਈ 2004 ਤੱਕ ਹੀ ਰਾਜਪਾਲ ਦੇ ਅਹੁਦੇ 'ਤੇ ਰਹੇ। ਸਭ ਤੋਂ ਲੰਬਾ ਕਾਰਜਕਾਲ ਬੀ.ਐੱਨ. ਚੱਕਰਵਰਤੀ ਦਾ ਰਿਹਾ। ਉਨ੍ਹਾਂ ਨੇ ਰਾਜਪਾਲ ਵਜੋਂ 15 ਸਤੰਬਰ 1967 ਤੋਂ 26 ਮਾਰਚ 1076 ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।

In The Market