LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਸ਼ਿਕਾਇਤ ਹੋਈ ਦਰਜ

31d kangna

ਮੁੰਬਈ : ਕੰਗਨਾ ਰਣੌਤ (Kangana Ranaut) ਦਾ ਆਜ਼ਾਦੀ 'ਤੇ ਦਿੱਤੇ ਬਿਆਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋ ਰਿਹਾ ਹੈ। ਕੰਗਨਾ ਦੇ ਖਿਲਾਫ ਇਸ ਮਾਮਲੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਸਾਰੀਆਂ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਅਜੇ ਇਸ ਮਾਮਲੇ ਵਿਚ ਇਕ ਤਾਜ਼ਾ ਸ਼ਿਕਾਇਤ ਦਰਜ (File a complaint) ਹੋਈ ਹੈ। ਕੰਗਨਾ ਦੇ ਖਿਲਾਫ 28 ਦਸੰਬਰ ਨੂੰ ਮੁੰਬਈ ਕਾਂਗਰਸ ਜਨਰਲ ਸੈਕ੍ਰੇਟਰੀ ਭਰਤ ਸਿੰਘ ਨੇ ਇਸ ਬੇਤੁਕੇ ਬਿਆਨ (Absurd statement) ਦੇ ਖਿਲਾਫ ਪੁਲਿਸ (Police) ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਿਆਨ ਵਿਚ ਉਸ 'ਤੇ ਇਕ ਹੋਰ ਕੇਸ ਹੋਣਾ ਉਸ ਦੇ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।ਕੰਗਨਾ (Kangana) ਨੇ ਬਹੁਤ ਪਹਿਲਾਂ ਹੀ ਇਹ ਵਿਵਾਦਤ ਬਿਆਨ (Controversial statement) ਦਿੱਤਾ ਸੀ ਉਸ ਤੋਂ ਬਾਅਦ ਕੰਗਨਾ ਨੂੰ ਬਹੁਤ ਆਲੋਚਨਾ ਝੱਲਣੀ ਪਈ ਸੀ। Also Read : ਫਲਾਈਟ 'ਚ ਹੰਗਾਮਾ, ਮਾਸਕ ਨਾ ਲਗਾਉਣ 'ਤੇ ਮਹਿਲਾ ਨੇ ਬਜ਼ੁਰਗ ਨੂੰ ਮਾਰਿਆ ਥੱਪੜ (ਵੀਡੀਓ ਵਾਇਰਲ)

Delhi Sikh body writes to Prez Kovind seeking withdrawal of Kangana's Padma  Shri | Latest News India - Hindustan Times

ਹੁਣ ਇੰਨੇ ਦਿਨ ਬਾਅਦ ਫਿਰ ਇਸ ਮਾਮਲੇ ਨੂੰ ਚੁੱਕਿਆ ਜਾ ਰਿਹਾ ਹੈ। ਸ਼ਿਕਾਇਤ ਵਿਲੇ ਪਾਰਲੇ ਪੁਲਿਸ ਸਟੇਸ਼ਨ ਵਿਚ ਐਡਵੋਕੇਟ ਆਸ਼ੀਸ਼ ਰਾਏ ਅਤੇ ਅੰਕਿਤ ਉਪਾਧਿਆਏ ਰਾਹੀਂ ਦਰਜ ਕਰਵਾਈ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਦਾ ਇਹ ਗੈਰ ਜ਼ਿੰਮੇਵਾਰਾਨਾ ਬਿਆਨ ਇੰਟਰਵਿਊ ਰਾਹੀਂ ਪੂਰੇ ਵਿਸ਼ਵ ਵਿਚ ਵਾਇਰਲ ਹੋਇਆ ਸੀ। ਇਸ ਬਿਆਨ ਨੇ ਭਾਰਤੀ ਨਾਗਰਿਕਾਂ, ਮਹਾਨ ਸਾਬਕਾ ਆਜ਼ਾਦੀ ਘੁਲਾਟੀਆਂ, ਨਾਇਕਾਂ ਅਤੇ ਸਾਬਕਾ ਨੇਤਾਵਾਂ ਦੀ ਮਾਣ-ਮਰਿਆਦਾ ਅਤੇ ਸਨਮਾਨ ਨੂੰ ਠੇਸ ਪੁੱਜੀ ਹੈ। ਦੱਸ ਦਈਏ ਕਿ ਕੰਗਨਾ ਰਣੌਤ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਸਾਨੂੰ ਭੀਖ ਵਿਚ ਆਜ਼ਾਦੀ ਮਿਲੀ ਹੈ ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਹੈ। Also Read : ਬ੍ਰੈਟ ਲੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ, ਕੀਤਾ ਕਲੀਨ ਬੋਲਡ (ਦੇਖੋ ਵੀਡੀਓ)

ਉਨ੍ਹਾਂ ਦੇ ਇਸ ਬਿਆਨ 'ਤੇ ਹਰ ਪਾਸੇ ਆਲੋਚਨਾ ਹੋ ਰਹੀ ਹੈ, ਕਈ ਥਾਂਈ ਤਾਂ ਐੱਫ.ਆਈ.ਆਰ. ਵੀ ਕੀਤੀ ਗਈ। ਕਈ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਵੇ। ਲਗਾਤਾਰ ਹੋ ਰਹੇ ਵਿਵਾਦ ਵਿਚਾਲੇ ਕੰਗਨਾ ਨੇ ਲੰਬੀ ਇੰਸਟਾਗ੍ਰਾਮ ਸਟੋਰੀ ਲਗਾ ਕੇ ਆਪਣੇ ਬਿਆਨ ਨੂੰ ਸਹੀ ਦੱਸਿਆ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਆਪਣਾ ਪਦਮਸ਼੍ਰੀ ਸਨਮਾਨ ਵਾਪਸ ਕਰ ਦੇਵੇਗੀ ਅਤੇ ਕੋਈ ਉਨ੍ਹਾਂ ਨੂੰ ਇਹ ਦੱਸੇਗਾ ਕਿ 1947 ਵਿਚ ਕੀ ਹੋਇਆ ਸੀ? ਕੰਗਨਾ ਦਾ ਇਹ ਬਿਆਨ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਕੰਗਨਾ ਨੇ ਆਪਣੇ ਇਸ ਬਿਆਨ 'ਤੇ ਕਈ ਵਾਰ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਬਿਆਨ 'ਤੇ ਟਿਕੀਆਂ ਹੋਈਆਂ ਸਨ। ਕੰਗਨਾ ਨੂੰ ਕੁਝ ਦਿਨ ਪਹਿਲਾਂ ਪੰਜਾਬ ਵਿਚ ਕਿਸਾਨਾਂ ਨੇ ਘੇਰ ਲਿਆ ਸੀ ਜਿਸ ਦੀ ਜਾਣਕਾਰੀ ਕੰਗਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਸੀ।

In The Market