LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੀ ਪਰਾਕ ਦੇ ਪਿਤਾ ਹੋਇਆ ਦੇਹਾਂਤ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਪੋਸਟ

24d bpraak

ਨਵੀਂ ਦਿੱਲੀ : ਪੌਪੂਲਰ ਪੰਜਾਬੀ ਗਾਇਕ ਬੀ ਪਰਾਕ (Popular Punjabi singer B. Prak) ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦਿਨਾਂ ਦਾ ਸਾਹਮਣਾ ਕਰ ਰਹੇ ਹਨ। ਬੀ ਪਰਾਕ (B. Prak) ਦੇ ਪਹਿਲਾਂ ਚਾਚਾ ਦਾ ਦੇਹਾਂਤ ਹੋਇਆ ਅਤੇ ਹੁਣ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਪਿਤਾ ਦੇ ਜਾਣ ਦੇ ਗਮ ਵਿਚ ਡੁੱਬੇ ਬੀ ਪਰਾਕ ਨੇ ਸੋਸ਼ਲ ਮੀਡੀਆ (Social Media) 'ਤੇ ਪਿਤਾ ਦੀ ਫੋਟੋ ਸ਼ੇਅਰ (Photo Share) ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। Also Read : ਚਾਹ ਵਿਚ ਕੀੜੇ ਮਿਲਣ ਕਾਰਣ ਭੜਕੇ ਵਿਧਾਇਕ, ਵੇਟਰ ਤੇ ਮੈਨੇਜਰ ਹੋਏ ਗ੍ਰਿਫਤਾਰ

 
 
 
 
 
View this post on Instagram
 
 
 
 
 
 
 
 
 
 
 

A post shared by B PRAAK(HIS HIGHNESS) (@bpraak)


ਬੀ ਪਰਾਕ ਨੇ ਪਿਤਾ ਨਾਲ ਆਪਣੀ ਪੁਰਾਣੀ ਤਸਵੀਰ ਸ਼ੇਅਰ ਕਰ ਕੇ ਇੰਸਟਾ 'ਤੇ ਲਿਖਿਆ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਟੁੱਟ ਕੇ ਬਿਖਰ ਗਿਆ ਹਾਂ। ਪਹਿਲਾਂ ਚਾਚਾ ਜੀ ਅਤੇ ਹੁਣ ਤੁਸੀਂ ਚਲੇ ਗਏ ਹੋ। ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ ਡੈਡੀ। ਮੇਰੇ ਹਰ ਗਾਣੇ 'ਤੇ ਤੁਹਾਡਾ ਰਿਐਕਸ਼ਨ ਅਤੇ ਅੱਖਾਂ ਵਿਚ ਮੇਰੇ ਲਈ ਉਹ ਖੁਸ਼ੀ ਦੇ ਹੰਝੂ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ। ਹੁਣ ਮੈਂ ਤੁਹਾਨੂੰ ਬਹੁਤ ਮਿਸ ਕਰਨ ਵਾਲਾ ਹਾਂ। ਹਮੇਸ਼ਾ ਆਪਣਾ ਆਸ਼ੀਰਵਾਦ ਮੇਰੇ 'ਤੇ ਅਤੇ ਪਰਿਵਾਰ 'ਤੇ ਰੱਖਣਾ। RIP ਡੈਡੀ, RIP ਲੈਜੇਂਡ। 

ਬੀ ਪਰਾਕ ਦੀ ਇਸ ਇਮੋਸ਼ਨਲ ਪੋਸਟ ਨਾਲ ਉਨ੍ਹਾਂ ਦੇ ਦਰਦ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫੈਂਸ ਅਤੇ ਸੈਲੇਬਸ ਬੀ ਪਰਾਕ ਨੂੰ ਹਮਦਰਦੀ ਦੇ ਰਹੇ ਹਨ। ਅਕਸ਼ਰਾ ਸਿੰਘ,  ਅਫਸਾਨਾ ਖਾਨ, ਗਿੱਪੀ ਗਰੇਵਾਲ ਸਮੇਤ ਕਈ ਸੈਲੇਬਸ ਨੇ ਬੀ ਪਰਾਕ ਦੇ ਪਿਤਾ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ। ਬੀ ਪਰਾਕ ਦੇ ਫੈਂਸ ਦੁਆ ਕਰ ਰਹੇ ਹਨ ਕਿ ਉਹ ਛੇਤੀ ਇਸ ਗਮ ਤੋਂ ਬਾਹਰ ਨਿਕਲ ਸਕਣ ਅਤੇ ਜ਼ਿੰਦਗੀ ਵਿਚ ਅੱਗੇ ਵਧਦੇ ਰਹਿਣ। Also Read : ਸਿਰਫ ਇਕ ਮਿਸਡ ਕਾਲ ਤੇ ਮਿਲੇਗਾ LPG ਸਿਲੰਡਰ, ਜਾਣੋ ਕੀ ਹੈ Process


ਆਪਣੇ ਮਿਊਜ਼ਿਕ ਨਾਲ ਲੋਕਾਂ ਦੇ ਦਿਲਾਂ ਵਿਚ ਸਿੱਧਾ ਉਤਰਣ ਵਾਲੇ ਗਾਇਕ ਬੀ ਪਰਾਕ ਦੀ ਦੁਨੀਆ ਦੀਵਾਨੀ ਹੈ। ਬੀ ਪਰਾਕ ਦੇ ਮਿਊਜ਼ਿਕ ਵੀਡੀਓ ਅਤੇ ਸਿੰਗਲ ਰਿਲੀਜ਼ ਹੁੰਦੇ ਹੀ ਟ੍ਰੈਂਡ ਕਰਨ ਲੱਗਦੇ ਹਨ। ਬੀ ਪਰਾਕ ਖੁਦ ਵਿਚ ਇਕ ਬ੍ਰੈਂਡ ਹਨ। ਪਿਛਲੇ ਦਿਨੀਂ ਬੀ ਪਰਾਕ ਦਾ ਗਾਣਾ ਫਿਲਹਾਲ 2 ਰਿਲੀਜ਼ ਹੋਇਆ ਸੀ। ਜਿਸ ਨੂੰ ਫੈਂਸ ਨੇ ਭਰਪੂਰ ਪਿਆਰ ਦਿੱਤਾ। ਬੀ ਪਰਾਕ ਪੰਜਾਬ ਵਿਚ ਪਹਿਲਾਂ ਤੋਂ ਕਾਫੀ ਪੌਪੂਲਰ ਹਨ। ਉਨ੍ਹਾਂ ਨੂੰ ਹਿੰਦੀ ਆਡੀਅਨਸ ਵਿਚਾਲੇ ਫਿਲਮ ਕੇਸਰੀ ਤੋਂ ਪਛਾਣ ਮਿਲੀ। ਕੇਸਰੀ ਦੇ ਗੀਤ ਤੇਰੀ ਮਿੱਟੀ ਨੂੰ ਗਾ ਕੇ ਬੀ ਪਰਾਕ ਨੇ ਇਸ ਗਾਣੇ ਨੂੰ ਅਮਰ ਕਰ ਦਿੱਤਾ। ਗਾਣੇ ਦੇ ਨਾਲ-ਨਾਲ ਬੀ ਪਰਾਕ ਵੀ ਪੂਰੇ ਦੇਸ਼ ਵਿਚ ਹਿੱਟ ਹੋ ਗਏ।

In The Market