LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿਹਤਯਾਬ ਹੋ ਕੇ ਘਰ ਪਰਤੇ ਦਿਲੀਪ ਕੁਮਾਰ, ਫੈਨਸ ਦੀਆਂ ਅਰਦਾਸਾਂ ਆਈਆਂ ਕੰਮ

dlip kumar helath5

ਮੁੰਬਈ: ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ (Dilip Kumar) ਨੂੰ ਪਿਛਲੇ 5 ਦਿਨਾਂ ਤੋਂ ਸਾਹ ਦੀ ਸਮੱਸਿਆ ਕਰਕੇ ਮੁੰਬਈ ਦੇ ਖਾਰ ਖੇਤਰ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਦਾਖਲ ਸੀ। ਇਸ ਵਿਚਾਲੇ ਦਿਲੀਪ ਕੁਮਾਰ ਦੇ ਫੈਨਸ ਲਈ ਚੰਗੀ ਖਬਰ ਹੈ। ਦੱਸ ਦਈਏ ਕਿ ਦਿਲੀਪ ਕੁਮਾਰ (Dilip Kumar) ਨੂੰ ਅੱਜ ਦੁਪਹਿਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਐਂਬੂਲੈਂਸ ਰਾਹੀਂ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਲਿਜਾਇਆ ਗਿਆ। 

 

ਇਹ ਵੀ ਪੜੋ:ਕਿਸਾਨ ਅੰਦੋਲਨ ਨੂੰ ਹੁਣ ਇੰਝ ਖਤਮ ਕਰਵਾਏਗੀ ਪੰਜਾਬ ਭਾਜਪਾ, ਜਾਣੋ ਕਿਵੇਂ

98 ਸਾਲਾ ਦਿਲੀਪ ਕੁਮਾਰ  (Dilip Kumar) ਦੀ  ਪਤਨੀ ਸਾਇਰਾ ਬਾਨੋ ਦੇ ਨਾਲ ਹਸਪਤਾਲ ਤੋਂ ਬਾਹਰ ਨਿਕਲਦੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਕੰਮ ਕਰ ਗਈਆਂ, ਤੁਸੀਂ ਲੋਕ ਭਵਿੱਖ ਵਿੱਚ ਵੀ ਉਨ੍ਹਾਂ ਲਈ ਪ੍ਰਾਰਥਨਾ ਕਰਨਾ। ਗੌਰਤਲਬ ਹੈ ਕਿ ਦਿਲੀਪ ਕੁਮਾਰ (98) ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।  ਜਾਣਕਾਰੀ ਅਨੁਸਾਰ ਜਾਂਚ ਤੋਂ ਪਤਾ ਚੱਲਿਆ ਕਿ  (Dilip Kumar) ਦਿਲੀਪ ਕੁਮਾਰ ਦੇ ਫੇਫੜੇ ਵਿਚ ਪਾਣੀ ਭਰ ਗਿਆ ਸੀ ਤੇ ਹੁਣ ਉਹ ਕੱਢ ਦਿੱਤਾ ਗਿਆ ਹੈ ਅਤੇ ਹੁਣ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। 

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਦਲੀਪ ਕੁਮਾਰ  (Dilip Kumar) ਦੀ ਛਾਤੀ ਵਿਚ ਜਮ੍ਹਾਂ ਪਾਣੀ ਨੂੰ ਬਾਹਰ ਕੱਢਣ ਲਈ ਮਾਮੂਲੀ ਸਰਜਰੀ ਕੀਤੀ ਗਈ। ਮੈਡੀਕਲ ਪਾਰਲੈਂਸ ਵਿੱਚ ਇਸ ਸਰਜਰੀ ਨੂੰ (pulmonologist) 'ਪਲੁਰਲ ਐਸੀਪਰਿੰਗ' ਕਿਹਾ ਜਾਂਦਾ ਹੈ। ਇਹ ਸਰਜਰੀ ਮੁੱਖ ਤੌਰ 'ਤੇ ਛਾਤੀ ਵਿਚ ਇਕੱਠੇ ਹੋਏ ਬਲਗਮ, ਸਾਹ ਲੈਣ ਵਿਚ ਮੁਸ਼ਕਲ ਅਤੇ ਛਾਤੀ ਦੇ ਦਰਦ ਲਈ ਕੀਤੀ ਜਾਂਦੀ ਹੈ। 

dalip kumar

In The Market