LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਅੰਦੋਲਨ ਨੂੰ ਹੁਣ ਇੰਝ ਖਤਮ ਕਰਵਾਏਗੀ ਪੰਜਾਬ ਭਾਜਪਾ, ਜਾਣੋ ਕਿਵੇਂ

bjopy

ਚੰਡੀਗੜ੍ਹ (ਆਸ਼ੂ ਅਨੇਜਾ)- ਕਿਸਾਨਾਂ (Farmers) ਦੇ ਅੰਦੋਲਨ ਨੂੰ ਲੈ ਕੇ ਪੰਜਾਬ ਭਾਜਪਾ (Punjab BJP)ਦੇ ਕਈ ਨੇਤਾ ਕੇਂਦਰ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਜੇ.ਪੀ ਸਰਕਾਰ ਕਿਸਾਨਾਂ ਨੂੰ ਸਮਝਾਉਣ ਵਿਚ ਅਸਫਲ ਰਹੀ ਹੈ। ਬੀਤੇ ਦਿਨੀਂ ਭਾਜਪਾ ਵਰਕਰ ਅਨਿਲ ਸ਼ਰਮਾ (Anil Sharma)ਦਾ ਵੀ ਬਿਆਨ ਆਇਆ ਸੀ ਅਤੇ ਉਨ੍ਹਾਂ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਉਸ ਤੋਂ ਬਿਨਾਂ ਇਸ ਮਸਲੇ ਦਾ ਹੱਲ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਹੁਣ ਉਨ੍ਹਾਂ ਤੋਂ ਬਾਅਦ ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ (Madan Mohan MIttal)ਵੀ ਕਿਸਾਨਾਂ ਦੇ ਹੱਕ ਵਿਚ ਨਿੱਤਰ ਆਏ ਹਨ ਅਤੇ ਉਨ੍ਹਾਂ ਨੇ ਲਿਵਿੰਗ ਇੰਡੀਆ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਿਦਆਂ ਕਿਹਾ ਕਿ ਕਿਸਾਨ ਇਸ ਗੱਲ 'ਤੇ ਅੜੇ ਹੋਏ ਹਨ ਕਿ ਪਹਿਲਾਂ ਕਾਨੂੰਨ ਵਾਪਸ ਲਓ ਬਾਅਦ ਵਿਚ ਮੀਟਿੰਗ ਕਰਾਂਗੇ।

ਇਹ ਵੀ ਪੜੋ: ਦਿੱਲੀ ’ਚ ਅੱਜ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ, ਆਨਲਾਈਨ ਐੱਪ ਰਾਹੀਂ ਕਰੋ ORDER

Punjab: War of words between Cheema, Madan Mohan Mittal hots up | Hindustan  Times

ਇਹ ਵੀ ਪੜੋ: ਚੰਡੀਗੜ੍ਹ ਵਿਚ ਲਾਕਡਾਊਨ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼

ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਕ ਪੁਆਇੰਟ ਨੂੰ ਛੱਡ ਦਿਓ। ਇਸ ਤੋਂ ਪਹਿਲਾਂ ਤੁਸੀਂ ਕੇਂਦਰ ਸਰਕਾਰ ਨਾਲ ਸਿੱਧੀ ਗੱਲਬਾਤ ਕੀਤੀ ਹੈ ਇਸ ਵਿਚ ਪੰਜਾਬ ਯੂਨਿਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਪਰ ਹੁਣ ਮੈਂ ਆਫਰ ਕਰਦਾ ਹਾਂ ਕਿ ਪੰਜਾਬ ਯੂਨਿਟ ਦੀ ਟੀਮ ਉਨ੍ਹਾਂ ਨਾਲ ਜਾਵੇਗੀ। ਪਹਿਲਾਂ ਸਾਡੇ ਨਾਲ ਉਹ ਆਪਣੇ ਮੁੱਦੇ ਸਾਡੇ ਨਾਲ ਵਿਚਾਰ ਲੈਣ। ਉਸ ਤੋਂ ਬਾਅਦ ਅਸੀਂ ਆਪਣੇ ਪ੍ਰਧਾਨ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਮੀਟਿੰਗ ਫਿਕਸ ਕਰਵਾਵਾਂਗੇ। ਕੇਂਦਰ ਸਰਕਾਰ ਸਾਹਮਣੇ ਕਿਸਾਨਾਂ ਦੇ ਮਸਲੇ ਰੱਖਾਂਗੇ, ਕਿਸਾਨਾਂ ਦੀ ਵਕਾਲਤ ਕਰਾਂਗੇ ਉਸ ਤੋਂ ਬਾਅਦ ਜੋ ਐਕਸ਼ਨ ਲੈਣਾ ਹੈ ਉਸ ਬਾਰੇ ਗੱਲ ਕਰੀਏ। ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਹਾਂ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਵਿਰੋਧੀ ਹੈ ਅਤੇ ਪੰਜਾਬ ਯੂਨਿਟ ਵੀ ਕਿਸਾਨਾਂ ਦੀ ਵਿਰੋਧੀ ਨਹੀਂ ਹੈ।

Kisan Andolan Latest Updates Nearly 3000 vehicles reached the Singhu border  from Karnal | किसान आंदोलन: तीन हजार गाड़ियों के साथ करनाल से सिंघु बॉर्डर  पहुंचे किसान, सरकार के खिलाफ ...

ਅਸੀਂ ਤੁਹਾਡੀ ਆਵਾਜ਼ ਕੇਂਦਰ ਸਰਕਾਰ ਤੱਕ ਪੁੱਜਦੀ ਕਰਾਂਗੇ ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਕਿਹਾ ਕਿ ਜੇ ਪੰਜਾਬ ਯੂਨਿਟ ਨੂੰ ਸ਼ਾਮਲ ਕਰੋਗੇ ਤਾਂ ਮਸਲਾ ਛੇਤੀ ਹਲ ਹੋ ਸਕਦਾ ਹੈ।ਸਾਨੂੰ ਕਿਸਾਨ ਦੱਸਣ ਕਿ ਕਿੱਥੇ ਮੀਟਿੰਗ ਕਰਨੀ ਹੈ ਅਸੀਂ ਉਥੇ ਪੁੱਜਾਂਗੇ ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਕਿਸਾਨ ਭਰਾ ਜੋ ਇੰਨੇ ਚਿਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਉਨ੍ਹਾਂ ਦਾ ਮਸਲਾ ਹੱਲ ਹੋ ਸਕਦਾ ਹੈ।

ਦੱਸ ਦਈੇਏ ਕਿ ਕਿਸਾਨ ਅੰਦੋਲਨ ਨੂੰ ਤਕਰੀਬਨ 6 ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਦੌਰਾਨ 500 ਤੋਂ ਵਧੇਰੇ ਕਿਸਾਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਕਿਸਾਨਾਂ ਵਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ 11 ਵਾਰ ਗੱਲਬਾਤ ਵੀ ਕੀਤੀ ਜਾ ਚੁੱਕੀ ਹੈ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ ਹੈ।

In The Market