LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਬੀਬਾ ਜੀ', ਹੁਣ ਹੈਲਮਟ ਪਾਉਣਾ ਨਾ ਭੁੱਲਣਾ, ਨਹੀਂ ਤਾਂ ਘਰੇ ਆਏਗਾ ਚਲਾਨ

13 julyhelmet

ਚੰਡੀਗੜ੍ਹ- ਚੰਡੀਗੜ੍ਹ ਦੀਆਂ ਜ਼ਿਆਦਾਤਰ ਔਰਤਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਅਤੇ ਪਿੱਛੇ ਬੈਠਣ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਔਰਤਾਂ ਦੇ ਚਲਾਨ ਕੱਟੇ ਗਏ ਹਨ ਉਨ੍ਹਾਂ ਨੂੰ ਵੀ ਚਲਾਨ ਘਰ ਡਿਲਵਰ ਕੀਤੇ ਜਾ ਰਹੇ ਹਨ। ਚੰਡੀਗੜ੍ਹ ਦੀ ਐੱਸਐੱਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਤੇ ਪਿੱਛੇ ਬੈਠਦੇ ਸਮੇਂ ਹੈਲਮਟ ਲਾਉਣ ਦੀ ਅਪੀਲ ਕੀਤੀ ਹੈ। ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੈ।

Also Read: ਹੁਣ ਚੰਨੀ ਸਰਕਾਰ ਸਮੇਂ ਦਾ ਸਪੋਰਟਸ ਕਿੱਟ ਘੁਟਾਲਾ ਆਇਆ ਸਾਹਮਣੇ, ਵਿਜੀਲੈਂਸ ਜਾਂਚ ਦੀ ਸਿਫਾਰਿਸ਼

ਐੱਸਐੱਸਪੀ ਨੇ ਦੱਸਿਆ ਕਿ ਬੀਤੀ ਮਾਰਚ ਵਿੱਚ ਔਰਤਾਂ ਲਈ ਹੈਲਮਟ ਰੈਲੀ ਕੱਢੀ ਗਈ ਸੀ। ਉਦੋਂ ਤੋਂ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੱਟਣ ਵਿਚ ਤੇਜ਼ੀ ਲਿਆਂਦੀ ਗਈ ਹੈ। ਇਨ੍ਹਾਂ ਚਲਾਨਾਂ ਤੋਂ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ ਹੈ। ਇਹ ਮਾਮਲਾ ਫਿਲਹਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਸਤੰਬਰ ਵਿੱਚ ਹੋਣੀ ਹੈ। ਸਿੱਖ ਔਰਤਾਂ ਭਾਵੇਂ ਪੱਗ ਬੰਨ੍ਹਣ ਜਾਂ ਨਾ ਪਹਿਨਣ, ਚਲਾਨ ਕੱਟਣ ਤੋਂ ਛੋਟ ਹੈ ਜਦਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ।

ਐੱਸਐੱਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੀਤੇ ਗਏ ਸਨ। ਇਹ ਕਦਮ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

Also Read: KL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ 'ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨ

ਹੈਲਮਟ ਨਾ ਪਾਉਣਾਂ ਔਰਤਾਂ ਲਈ ਜਾਨਲੇਵਾ
ਐੱਸਐੱਸਪੀ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਸਟੇਟ ਰੋਡ ਸੇਫਟੀ ਕੌਂਸਲ ਦੀ ਮੀਟਿੰਗ ਹੋਈ ਸੀ। ਇਸ ਵਿੱਚ ਇਹ ਮੁੱਦਾ ਲਿਆਂਦਾ ਗਿਆ ਸੀ ਕਿ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਪਿੱਛੇ ਬੈਠਣ ਵਾਲੀਆਂ ਔਰਤਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਇਸ ਦੇ ਨਾਲ ਹੀ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ, ਜਿਨ੍ਹਾਂ ਵਿੱਚ ਘਾਤਕ ਸੜਕ ਹਾਦਸੇ ਵੀ ਸ਼ਾਮਲ ਹਨ। ਅਜਿਹੇ 'ਚ ਚੰਡੀਗੜ੍ਹ 'ਚ ਲਾਗੂ ਮੋਟਰ ਵਹੀਕਲ ਨਿਯਮਾਂ ਮੁਤਾਬਕ ਸਿੱਖ ਔਰਤਾਂ ਨੂੰ ਛੋਟ ਦਿੱਤੀ ਗਈ ਹੈ। ਬਾਕੀ ਔਰਤਾਂ ਦੇ ਚਲਾਨ ਇਸੇ ਸਾਲ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ।

ਐੱਸਐੱਸਪੀ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ ਇਨ੍ਹਾਂ ਚਲਾਨਾਂ ਵਿਚ ਕਾਫੀ ਵਾਧਾ ਹੋਇਆ ਹੈ। ਜੂਨ ਮਹੀਨੇ ਤੱਕ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੇ ਹੈਂਡੀ ਕੈਮਰਿਆਂ ਰਾਹੀਂ ਅਜਿਹੇ 7 ਹਜ਼ਾਰ ਦੇ ਕਰੀਬ ਚਲਾਨ ਕੀਤੇ ਜਾ ਚੁੱਕੇ ਹਨ। ਅਜਿਹੇ ਸਾਰੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਅਤੇ ਡਾਕ ਚਲਾਨ ਭੇਜੇ ਜਾ ਰਹੇ ਹਨ। ਐੱਸਐੱਸਪੀ ਨੇ ਕਿਹਾ ਕਿ ਜਿਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਗਲਤ ਚਲਾਨ ਕੱਟਿਆ ਹੈ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਟਰੈਫਿਕ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ।

In The Market