LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ 2022 : 'ਡੇਰਾ ਕਿਸ ਦਾ ਪਾਰ ਕਰੇਗਾ ਬੇੜਾ'

18j election

ਚੰਡੀਗੜ੍ਹ: ਸਿਆਸਤ ਨੂੰ ਹਮੇਸ਼ਾ ਵੋਟ ਬੈਂਕ ਦੀ ਲੋੜ ਹੁੰਦੀ ਹੈ। ਲੋਕਤੰਤਰ ਗਿਣਤੀ (Democracy counts) ਦੇ ਜ਼ੋਰ 'ਤੇ ਚੱਲਦਾ ਹੈ ਅਤੇ ਇਸ ਜ਼ੋਰ ਲਈ ਹਰ ਤਰ੍ਹਾਂ ਦੀ ਚਾਲ ਚੱਲੀ ਜਾਂਦੀ ਹੈ। ਚੋਣਾਂ ਪੰਜਾਬ (Elections Punjab) ਵਿਚ ਹੋ ਰਹੀਆਂ ਹਨ ਪਰ ਇਕ ਵੱਡਾ ਹਾਟ-ਸਪਾਟ ਹਰਿਆਣਾ ਵਿਚ ਵੀ ਬਣਿਆ ਹੋਇਆ ਹੈ। ਮੋਬਾਇਲ ਫੋਨ ਦੀ ਤਕਨੀਕੀ ਭਾਸ਼ਾ ਵਿਚ ਗੱਲ ਕਰੀਏ ਤਾਂ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਦਰਅਸਲ ਜਦੋਂ ਅਸੀਂ ਕਿਸੇ ਦੀ ਮਦਦ ਲੈਣੀ ਜਾਂ ਦੇਣੀ ਹੋਵੇ ਤਾਂ ਅਸੀਂ ਹਾਟ-ਸਪਾਟ ਅਤੇ ਵਾਈਫਾਈ ਇਸਤੇਮਾਲ (WiFi use) ਕਰਦੇ ਹਾਂ। ਇਸ ਵੇਲੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੋਟ ਦਾ ਡਾਟਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਨਜ਼ਰ ਡੇਰਾ ਸੱਚਾ ਸੌਦਾ ਵੱਲ ਹੈ। ਡੇਰੇ ਦਾ ਸਿਆਸੀ ਹਾਟਸਪਾਟ (The camp's political hotspot) ਅਤੇ ਵਾਈਫਾਈ ਅਜੇ ਸ਼ੋਅ ਨਹੀਂ ਹੋ ਰਿਹਾ ਹੈ ਪਰ ਸਰਚ ਸਭ ਕਰ ਰਹੇ ਹਨ। ਇਸ ਦੇ ਬਾਵਜੂਦ ਸਰਚ ਨਾਲ ਗੱਲ ਨਹੀਂ ਬਣੇਗੀ, ਸਗੋਂ ਡੇਰੇ ਦੇ ਹਾਟਸਪਾਟ ਅਤੇ ਵਾਈਫਾਈ ਦਾ ਲਾਭ ਚੁੱਕਣ ਲਈ ਪਾਸਵਰਡ ਦੀ ਲੋੜ ਹੋਵੇਗੀ। ਡੇਰੇ ਦਾ ਪਾਲੀਟੀਕਲ ਵਿੰਗ ਇਹ ਪਾਸਵਰਡ ਕਦੋਂ ਅਤੇ ਕਿਸ ਨੂੰ ਦੇਵੇਗਾ। ਇਸ 'ਤੇ ਵੱਡਾ ਦਾਰੋਮਦਾਰ ਹੋਵੇਗਾ। ਦਰਅਸਲ ਪੰਜਾਬ ਦੇ ਮਾਲਵਾ ਇਲਾਕੇ ਵਿਚ ਡੇਰੇ ਦੇ ਵੋਟ ਬੈਂਕ ਦਾ ਖਾਸਾ ਪ੍ਰਭਾਵ ਹੈ। ਮਾਲਵਾ ਇਲਾਕੇ ਵਿਚ ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਮਾਲੇਰਕੋਟਲਾ, ਬਠਿੰਡਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲੇ ਸ਼ੁਮਾਰ ਕੀਤੇ ਜਾਂਦੇ ਹਨ। ਇਨ੍ਹਾਂ 14 ਜ਼ਿਲਿਆਂ ਵਿਚ 69 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਪੰਜਾਬ ਦੀਆਂ ਕੁਲ 117 ਸੀਟਾਂ ਵਿਚੋਂ 59 ਸੀਟਾਂ ਬਹੁਮਤ ਦੇ ਅੰਕੜੇ ਲਈ ਜ਼ਰੂਰੀ ਹਨ। Also Read : ਵਿਅਕਤੀ ਨੇ ਟ੍ਰੇਨ ਅੱਗੇ ਮਹਿਲਾ ਨੂੰ ਦਿੱਤਾ ਧੱਕਾ, ਕਿਹਾ-ਮੈਂ ਭਗਵਾਨ ਹਾਂ

Tamil Nadu Assembly elections: Things to know before you cast your vote |  The News Minute
ਇਹ ਦੇਖਣਾ ਹੋਵੇਗਾ ਕਿ ਡੇਰੇ ਦੀ ਵਿਚੋਲਗੀ ਰਹੇਗੀ ਜਾਂ ਕਿਸ ਵੱਲ ਸਿਆਸੀ ਰੁਝਾਨ ਰਹੇਗਾ। ਇਸੇ 'ਤੇ ਤੈਅ ਹੋਵੇਗਾ ਕਿ ਆਖਿਰ ਉਹ ਕਿਸ ਦੀ ਕਿੰਨੀ ਮਦਦ ਕਰੇਗਾ, ਪਰ ਫਿਲਹਾਲ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਡੇਰੇ ਦੇ ਹਾਟਸਪਾਟ ਦਾ ਪਾਸਵਰਡ ਹਾਸਲ ਕਰਨ ਦੀ ਜੁਗਤ ਵਿਚ ਹਨ। ਰਾਜਨੇਤਾਵਾਂ ਨੇ ਡੇਰੇ ਵਿਚ ਨਤਮਸਤਕ ਹੋਣਾ ਸ਼ੁਰੂ ਵੀ ਕਰ ਦਿੱਤਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਨੂੰ ਇਸ ਵਾਰ ਕਾਂਗਰਸ ਤੋਂ ਟਿਕਟ ਨਹੀਂ ਮਿਲੀ ਪਰ ਉਹ ਬੀਤੇ ਦਿਨੀਂ ਸਿਰਸਾ ਪਹੁੰਚੇ ਅਤੇ ਕੁਝ ਅਹਿਮ ਲੋਕਾਂ ਨਾਲ ਮੁਲਾਕਾਤ ਕੀਤੀ। ਇਕ ਦੌਰ ਸੀ ਜਦੋਂ ਹਰਿਆਣਾ ਅਤੇ ਪੰਜਾਬ ਦੀਆਂ ਚੋਣਾਂ ਵਿਚ ਡੇਰਾ ਸੱਚਾ ਸੌਦਾ ਸਰਗਰਮ ਤੌਰ 'ਤੇ ਆਪਣੀ ਭੂਮਿਕਾ ਨਿਭਾਉਂਦਾ ਰਿਹਾ ਅਤੇ ਕਈ ਸੀਟਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਵੀ ਕਰਦਾ ਰਿਹਾ। ਇਸ ਦਾ ਨਤੀਜਾ ਹੈ ਕਿ ਦੋਹਾਂ ਸੂਬਿਆਂ ਦੇ ਵੱਡੇ-ਵੱਡੇ ਸਿਆਸਤਦਾਨ ਡੇਰੇ ਵਿਚ ਜਾ ਕੇ ਨਤਮਸਤਕ ਹੁੰਦੇ ਰਹੇ ਹਨ। ਪਰ 25 ਅਗਸਤ 2017 ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਰਾਜਾ ਹੋਣ ਤੋਂ ਬਾਅਦ ਤੋਂ ਡੇਰੇ ਦਾ ਜਲਵਾ ਕੁਝ ਘੱਟ ਹੋਇਆ। ਉਸ ਤੋਂ ਬਾਅਦ ਰਾਮਚੰਦਰ ਛੱਤਰਪਤੀ ਕਤਲ ਕੇਸ ਵਿਚ ਵੀ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਹੋਈ। ਸਿੱਟੇ ਵਜੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਲਗਭਗ ਸਾਢੇ 4 ਸਾਲ ਤੋਂ ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਹਨ ਗੁਰਮੀਤ ਰਾਮ ਰਹੀਮ ਨੇ ਪਿਛਲੇ ਦਿਨੀਂ ਆਪਣੇ ਸੇਵਕਾਂ ਦੇ ਨਾਂ ਇਕ ਚਿੱਠੀ ਜਾਰੀ ਕਰਕੇ ਸੰਦੇਸ਼ ਦਿੱਤਾ ਸੀ। Also Read : CM ਅਹੁਦੇ ਦਾ ਉਮੀਦਵਾਰ ਐਲਾਨੇ ਜਾਣ 'ਤੇ ਭਗਵੰਤ ਦੀ ਮਾਤਾ ਹੋਏ ਭਾਵੁਕ, ਭੈਣ ਨੇ ਵੀ ਕਹੀ ਵੱਡੀ ਗੱਲ

Karnataka local body election 2020: 2709 gram panchayats go to polls in  second phase

ਜਿਸ ਵਿਚ ਉਨ੍ਹਾਂ ਨੇ ਵੈਕਸੀਨੇਸ਼ਨ ਕਰਵਾਉਣ ਅਤੇ ਮਾਸਕ ਲਗਾਉਣ ਤੋਂ ਇਲਾਵਾ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਮੈਂ ਤੁਹਾਡਾ ਗੁਰੂ ਹਾਂ ਅਤੇ ਗੁਰੂ ਰਹਾਂਗਾ। ਇਸ ਤੋਂ ਇਹ ਸਾਫ ਹੈ ਕਿ ਡੇਰੇ ਦਾ ਪਾਲੀਟੀਕਲ ਵਿੰਗ ਕੋਈ ਵੀ ਵੱਡਾ ਫੈਸਲਾ ਲਵੇਗਾ ਤਾਂ ਉਸ ਵਿਚ ਗੁਰਮੀਤ ਰਾਮ ਰਹੀਮ ਦੀ ਮਨਜ਼ੂਰੀ ਜ਼ਰੂਰ ਲਈ ਜਾਵੇਗੀ। ਹਾਲਾਂਕਿ ਪਾਲੀਟੀਕਲ ਵਿੰਗ ਦੇ 45 ਮੈਂਬਰ ਬਣਾਏ ਗਏ ਹਨ ਜੋ ਕਿ ਗੁਰਮੀਤ ਰਾਮ ਰਹੀਮ ਦੀ ਹਜ਼ੂਰੀ ਵਿਚ ਕੰਮ ਕਰਦੇ ਹਨ। ਲਿਹਾਜ਼ਾ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਸੱਚਾ ਸੌਦਾ ਦਾ ਪਾਲੀਟੀਕਲ ਵਿੰਗ ਕੀ ਫੈਸਲਾ ਲੈਂਦਾ ਹੈ ਅਤੇ ਸਿਆਸਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਕੇ ਬਹੁਮਤ ਦੇ ਅੰਕੜੇ ਨੂੰ ਮੁਕਾਮ ਤੱਕ ਪਹੁੰਚਾਉਣ ਵਿਚ ਆਪਣਾ ਕਿਰਦਾਰ ਨਿਭਾਉਂਦਾ ਹੈ। ਜੇਕਰ ਅਤੀਤ 'ਤੇ ਝਾਤ ਮਾਰੀਏ ਤਾਂ ਡੇਰੇ ਵਲੋਂ ਵੋਟਿੰਗ ਤੋਂ ਇਕ-ਦੋ ਦਿਨ ਪਹਿਲਾਂ ਹੀ ਅਜਿਹਾ ਇਸ਼ਾਰਾ ਕੀਤਾ ਜਾਂਦਾ ਹੈ। ਇਹ ਸਿਆਸਤਦਾਨਾਂ ਨੂੰ ਵੀ ਸਾਫ ਤੌਰ 'ਤੇ ਸਮਝ ਆ ਚੁੱਕਾ ਹੈ ਕਿ ਡੇਰੇ ਵਲੋਂ ਕੀਤਾ ਜਾਣ ਵਾਲਾ ਇਹ ਇਸ਼ਾਰਾ ਉਨ੍ਹਾਂ ਨੂੰ ਜਿੱਤ ਕੰਢੇ ਪਹੁੰਚਾ ਸਕਦਾ ਹੈ ਕਿਉਂਕਿ ਬਹੁਤ ਸੀਟਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਉਮੀਦਵਾਰੀ 2-3 ਹਜ਼ਾਰ ਦੇ ਫਰਕ ਨਾਲ ਹਾਰ ਜਾਂਦੇ ਹਨ। ਅਜਿਹੀ ਥਾਂ 'ਤੇ ਖਾਸ ਤੌਰ 'ਤੇ ਡੇਰੇ ਦੀਆਂ ਵੋਟਾਂ ਦੀ ਵੱਡੀ ਅਹਿਮੀਅਤ ਹੋ ਜਾਂਦੀ ਹੈ ਅਤੇ ਇਸੇ ਅਹਿਮੀਅਤ ਨੂੰ ਸਮਝਦੇ ਹੋਏ ਹੁਣ ਤਮਾਮ ਸਿਆਸੀ ਪਾਰਟੀਆਂ ਡੇਰਾ ਸੱਚਾ ਸੌਦਾ ਸਿਰਸਾ ਵੱਲ ਨਜ਼ਰ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਡੇਰਾ ਕਿਸ ਦਾ ਬੇੜਾ ਪਾਰ ਲਗਾਏਗਾ। 

In The Market