LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦੀ ਮੰਤਰੀਆਂ ਨੂੰ ਚੇਤਾਵਨੀ, ਰਿਸ਼ਤੇਦਾਰਾਂ ਨੂੰ ਰੱਖੋ ਕੰਮ ਤੋਂ ਦੂਰ

26may mann

ਚੰਡੀਗੜ੍ਹ- ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਕੰਮ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ। ਮਾਨ ਨੇ ਵਿਭਾਗਾਂ ਤੋਂ ਫੀਡਬੈਕ ਲਈ ਸੀ। ਜਿਸ ਵਿਚ ਪਤਾ ਲੱਗਾ ਕਿ ਕੁਝ ਮੰਤਰੀਆਂ ਦੀਆਂ ਪਤਨੀਆਂ, ਪੁੱਤਰ ਅਤੇ ਭਤੀਜੇ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਮਾਨ ਨੇ ਦੋ ਮੰਤਰੀਆਂ ਨੂੰ ਬੁਲਾ ਕੇ ਵਿਸ਼ੇਸ਼ ਹਦਾਇਤ ਜਾਰੀ ਕੀਤੀ ਹੈ।

Also Read: ਬਿਹਾਰ 'ਚ ਜ਼ਹਿਰੀਲੀ ਸ਼ਰਾਬ ਬਣੀ 'ਕਾਲ', 13 ਹਲਾਕ ਤੇ ਕਈ ਹੋਰ ਗੰਭੀਰ ਬੀਮਾਰ

ਨਹੀਂ ਤਾਂ  ਹੋਵੇਗਾ ‘ਸਟਿੰਗ ਆਪ੍ਰੇਸ਼ਨ’
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ 'ਤੇ ਮੰਤਰੀਆਂ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਫੀਡਬੈਕ ਲਈ। ਜਿਸ ਵਿਚ ਪਤਾ ਲੱਗਾ ਕਿ ਇਕ ਮੰਤਰੀ ਦੀ ਪਤਨੀ ਸਰਕਾਰੀ ਕੰਮ ਵਿਚ ਬਹੁਤ ਜ਼ਿਆਦਾ ਉਲਝ ਰਹੀ ਹੈ। ਇੱਕ ਮੰਤਰੀ ਦਾ ਭਤੀਜਾ ਵੀ ਸਰਕਾਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ। ਇਕ ਮੰਤਰੀ ਦਾ ਪੁੱਤਰ ਉਨ੍ਹਾਂ ਦੇ ਨਾਂ 'ਤੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਨ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਵੀ ਸਟਿੰਗ ਆਪ੍ਰੇਸ਼ਨ ਹੋ ਸਕਦਾ ਹੈ। ਜਿਸ ਕਾਰਨ ਸਿੱਧੀ ਕੁਰਸੀ ਚਲੀ ਜਾਵੇਗੀ, ਜਿਵੇਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਇਸ ਦਾ ਸਾਹਮਣਾ ਕਰਨਾ ਪਿਆ।

Also Read: ਯਾਸੀਨ ਮਲਿਕ ਨੂੰ ਉਮਰਕੈਦ, NIA ਕੋਰਟ ਨੇ ਟੈਰਰ ਫੰਡਿੰਗ ਮਾਮਲੇ 'ਚ ਕੀਤਾ ਸਜ਼ਾ ਦਾ ਐਲਾਨ

ਸਿੰਗਲਾ ਪਿੱਛੇ ਭਾਣਜਾ ਪ੍ਰਦੀਪ
ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਕੁਰਸੀ ਜਾਣ ਦਾ ਮੁੱਖ ਕਾਰਨ ਉਨ੍ਹਾਂ ਦਾ ਭਤੀਜਾ ਪ੍ਰਦੀਪ ਗੋਇਲ ਹੈ। ਪ੍ਰਦੀਪ ਨੂੰ ਸਿੰਗਲਾ ਵੱਲੋਂ ਆਪਣਾ ਓ.ਐਸ.ਡੀ. ਲਾਇਆ ਗਿਆ ਸੀ। ਪ੍ਰਦੀਪ ਨੇ ਸੁਪਰਡੈਂਟ ਇੰਜੀਨੀਅਰ ਤੋਂ 1% ਕਮਿਸ਼ਨ ਮੰਗਿਆ ਸੀ। ਜੋ ਰਿਕਾਰਡ ਹੋ ਗਿਆ। ਜਿਸ ਤੋਂ ਬਾਅਦ ਮਾਨ ਨੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ। ਸਿੰਗਲਾ ਦੇ ਨਾਲ-ਨਾਲ ਭਤੀਜੇ ਪ੍ਰਦੀਪ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁੱਖ ਦੋਸ਼ੀ ਬਣਾਇਆ ਗਿਆ ਹੈ।

In The Market